Tradução dos significados do Nobre Qur’an. - Tradução Punjabi - Arif Halim

Número de página:close

external-link copy
69 : 6

وَمَا عَلَی الَّذِیْنَ یَتَّقُوْنَ مِنْ حِسَابِهِمْ مِّنْ شَیْءٍ وَّلٰكِنْ ذِكْرٰی لَعَلَّهُمْ یَتَّقُوْنَ ۟

69਼ ਜਿਹੜੇ ਲੋਕੀ ਪਰਹੇਜ਼ਗਾਰ ਹਨ ਉਹਨਾਂ ’ਤੇ ਉਹਨਾਂ (ਕਾਫ਼ਿਰਾਂ) ਦੇ ਲੇਖੇ ’ਚੋਂ ਕਿਸੇ ਗੱਲ ਦੀ ਕੋਈ ਜ਼ਿੰਮੇਵਾਰੀ ਨਹੀਂ, ਪਰ ਨਸੀਹਤ ਕਰਨਾ ਉਹਨਾਂ ਦਾ ਫ਼ਰਜ਼ ਹੇ। ਹੋ ਸਕਦਾ ਹੇ ਕਿ ਉਹ (ਕਾਫ਼ਿਰ) ਵੀ (ਰੱਬ ਤੋਂ) ਡਰਨ ਵਾਲੇ ਬਣ ਜਾਣ। info
التفاسير:

external-link copy
70 : 6

وَذَرِ الَّذِیْنَ اتَّخَذُوْا دِیْنَهُمْ لَعِبًا وَّلَهْوًا وَّغَرَّتْهُمُ الْحَیٰوةُ الدُّنْیَا وَذَكِّرْ بِهٖۤ اَنْ تُبْسَلَ نَفْسٌ بِمَا كَسَبَتْ ۖۗ— لَیْسَ لَهَا مِنْ دُوْنِ اللّٰهِ وَلِیٌّ وَّلَا شَفِیْعٌ ۚ— وَاِنْ تَعْدِلْ كُلَّ عَدْلٍ لَّا یُؤْخَذْ مِنْهَا ؕ— اُولٰٓىِٕكَ الَّذِیْنَ اُبْسِلُوْا بِمَا كَسَبُوْا ۚ— لَهُمْ شَرَابٌ مِّنْ حَمِیْمٍ وَّعَذَابٌ اَلِیْمٌ بِمَا كَانُوْا یَكْفُرُوْنَ ۟۠

70਼ (ਹੇ ਨਬੀ!) ਅਜਿਹੇ ਲੋਕਾਂ ਦਾ ਖਹਿੜਾ ਛੱਡੋ ਦਿਓ ਜਿਨ੍ਹਾਂ ਨੇ ਆਪਣੇ ਧਰਮ ਨੂੰ ਖੇਡ-ਤਮਾਸ਼ਾ ਬਣਾ ਛੱਡਿਆ ਹੇ ਅਤੇ ਸੰਸਾਰਿਕ ਜੀਵਨ ਨੇ ਉਹਨਾਂ ਨੂੰ ਧੋਖੇ ਵਿਚ ਪਾ ਛੱਡਿਆ ਹੇ (ਕਿ ਜੀਵਨ ਤਾਂ ਬਸ ਇਹੋ ਹੇ)। ਤੁਸੀਂ ਇਸ .ਕੁਰਆਨ ਦੁਆਰਾ ਨਸੀਹਤ ਕਰਦੇ ਰਹੋ ਤਾਂ ਜੋ ਕੋਈ ਵਿਅਕਤੀ ਆਪਣੀਆਂ ਹੀ ਕਰਤੂਤਾਂ ਕਾਰਨ ਰਾਹੀਂ ਬਰਬਾਦ ਨਾ ਹੋ ਜਾਵੇ। ਫੇਰ ਛੁੱਟ ਅੱਲਾਹ ਤੋਂ ਨਾ ਤਾਂ ਉਸ ਦਾ ਕੋਈ ਸਹਾਈ ਹੋਵੇਗਾ ਅਤੇ ਨਾ ਹੀ ਸਿਫ਼ਾਰਸ਼ੀ ਹੋਵੇਗਾ। ਜੇ ਉਹ ਦੁਨੀਆਂ ਭਰ ਦੀਆਂ ਸੰਭਵ ਚੀਜ਼ਾਂ ਵੀ (ਆਪਣੇ ਬਚਾਓ ਦੇ) ਬਦਲੇ ਵਿਚ ਦੇ ਦੇਣ ਤਾਂ ਵੀ ਉਸ ਤੋਂ ਕੁੱਝ ਨਹੀਂ ਲਿਆ ਜਾਵੇਗਾ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਕਰਮਾਂ ਕਾਰਨ ਹਲਾਕ ਕੀਤਾ ਗਿਆ ਹੇ ਅਤੇ ਜਿਹੜਾ ਉਹ ਕੁਫ਼ਰ ਕਰਦੇ ਰਹੇ ਉਸ ਕਾਰਨ ਉਹਨਾਂ ਨੂੰ ਨਰਕ ਵਿਚ ਉਬਲਦਾ ਹੋਇਆ ਪਾਣੀ ਪੀਣ ਲਈ ਮਿਲੇਗਾ ਅਤੇ ਦਰਦਨਾਕ ਸਜ਼ਾ ਮਿਲੇਗੀ। info
التفاسير:

external-link copy
71 : 6

قُلْ اَنَدْعُوْا مِنْ دُوْنِ اللّٰهِ مَا لَا یَنْفَعُنَا وَلَا یَضُرُّنَا وَنُرَدُّ عَلٰۤی اَعْقَابِنَا بَعْدَ اِذْ هَدٰىنَا اللّٰهُ كَالَّذِی اسْتَهْوَتْهُ الشَّیٰطِیْنُ فِی الْاَرْضِ حَیْرَانَ ۪— لَهٗۤ اَصْحٰبٌ یَّدْعُوْنَهٗۤ اِلَی الْهُدَی ائْتِنَا ؕ— قُلْ اِنَّ هُدَی اللّٰهِ هُوَ الْهُدٰی ؕ— وَاُمِرْنَا لِنُسْلِمَ لِرَبِّ الْعٰلَمِیْنَ ۟ۙ

71਼ (ਹੇ ਨਬੀ!) ਤੁਸੀਂ ਆਖ ਦਿਓ! ਕੀ ਅਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਨੂੰ ਪੁਕਾਰੀਏ ਜੋ ਨਾ ਸਾਨੂੰ ਕੋਈ ਲਾਭ ਦੇ ਸਕਦੇ ਹਨ ਤੇ ਨਾ ਹੀ ਹਾਨੀ ? ਕੀ ਅਸੀਂ ਅੱਲਾਹ ਦੀ ਹਿਦਾਇਤ ਤੋਂ ਬਾਅਦ ਵੀ ਪੁੱਠੇ ਤੁਰੀਏ? ਜਾਂ ਅਸੀਂ ਉਸ ਵਿਅਕਤੀ ਵਾਂਗ ਹੋ ਜਾਈਏ ਜਿਸ ਨੂੰ ਜੰਗਲ ਵਿਚ ਸ਼ੈਤਾਨ ਨੇ ਰਾਹ ਤੋਂ ਬੇਰਾਹ ਕਰ ਦਿੱਤਾ ਹੋਵੇ ਅਤੇ ਉਹ ਰੁਰਾਨ ਪਰੇਸ਼ਾਨ ਭਟਕਦਾ ਫਿਰਦਾ ਹੋਵੇ, ਉਸ ਦੇ ਕੁੱਝ ਸਾਥੀ ਵੀ ਹੋਣ ਜਿਹੜੇ ਉਸ ਨੂੰ ਠੀਕ ਰਸਤੇ ਵੱਲ ਬੁਲਾ ਰਹੇ ਹੋਣ ਕਿ ਸਾਡੇ ਨਾਲ ਆ ਜਾ (ਇਹੋ ਸਿੱਧੀ ਰਾਹ ਹੇ)। (ਹੇ ਨਬੀ!) ਤੁਸੀਂ ਕਹੋ ਕਿ ਹਕੀਕਤ ਇਹੋ ਹੇ ਕਿ ਸਿੱਧੀ ਰਾਹ ਉਹੀਓ ਹੇ ਜਿਹੜੀ ਖ਼ਾਸ ਅੱਲਾਹ ਵੱਲ ਹੀ ਜਾਂਦੀ ਹੋਵੇ ਅਤੇ ਸਾਨੂੰ ਇਹ ਵੀ ਹੁਕਮ ਹੋਇਆ ਹੇ ਕਿ ਅਸੀਂ ਕੁੱਲ ਜਹਾਨ ਦੇ ਪਾਲਣਹਾਰ ਦੀ ਅਧੀਨਗੀ ਇਖ਼ਤਿਆਰ ਕਰੀਏ। info
التفاسير:

external-link copy
72 : 6

وَاَنْ اَقِیْمُوا الصَّلٰوةَ وَاتَّقُوْهُ ؕ— وَهُوَ الَّذِیْۤ اِلَیْهِ تُحْشَرُوْنَ ۟

72਼ ਅਤੇ ਇਹ ਵੀ (ਹੁਕਮ ਹੋਇਆ ਹੇ) ਕਿ ਨਮਾਜ਼ਾਂ ਦੀ ਪਾਬੰਦੀ ਕਰੀਏ ਅਤੇ ਉਸੇ ਅੱਲਾਹ ਤੋਂ ਹੀ ਡਰੀਏ ਹੇ ਜਿਸ ਦੇ ਕੋਲ ਸਭ ਨੇ ਇਕਠਿਆਂ ਹੋਣਾ ਹੇ। info
التفاسير:

external-link copy
73 : 6

وَهُوَ الَّذِیْ خَلَقَ السَّمٰوٰتِ وَالْاَرْضَ بِالْحَقِّ ؕ— وَیَوْمَ یَقُوْلُ كُنْ فَیَكُوْنُ ؕ۬— قَوْلُهُ الْحَقُّ ؕ— وَلَهُ الْمُلْكُ یَوْمَ یُنْفَخُ فِی الصُّوْرِ ؕ— عٰلِمُ الْغَیْبِ وَالشَّهَادَةِ ؕ— وَهُوَ الْحَكِیْمُ الْخَبِیْرُ ۟

73਼ ਉਹੀਓ ਹੇ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਹੱਕ ਸੱਚ ਨਾਲ ਪੈਦਾ ਕੀਤਾ ਹੇ ਅਤੇ ਜਿਸ ਦਿਨ ਅੱਲਾਹ ਆਖੇਗਾ ਕਿ ‘ਹੋ ਜਾ’ ਬਸ ਉਹ (ਕਿਆਮਤ) ਹੋ ਜਾਵੇਗੀ। ਉਸ ਦਾ ਕਹਿਣਾ ਹੀ ਸੱਚ ਹੇ। (ਕਿਆਮਤ ਦਿਹਾੜੇ ਸਾਰੀ ਹਕੂਮਤ ਅੱਲਾਹ ਦੀ ਹੀ ਹੋਵੇਗੀ) ਜਦੋਂ ਸੂਰ (ਨਰਸਿੰਘਾ) ਵਿਚ ਫੂਂਕ ਮਾਰੀ ਜਾਵੇਗੀ। ਉਹ ਗੁਪਤ ਗੱਲਾਂ ਦਾ ਵੀ ਅਤੇ ਪ੍ਰਗਟ ਹੋਣ ਵਾਲੀਆਂ ਸਾਰੀਆਂ ਗੱਲਾਂ ਦਾ ਜਾਣਨਹਾਰ ਹੇ ਅਤੇ ਉਹੀਓ ਹਿਕਮਤਾਂ ਵਾਲਾ ਅਤੇ ਪੂਰੀ ਜਾਣਕਾਰੀ ਰੱਖਣ ਵਾਲਾ ਹੇ। info
التفاسير: