Tradução dos significados do Nobre Qur’an. - Tradução Punjabi - Arif Halim

Número de página:close

external-link copy
138 : 6

وَقَالُوْا هٰذِهٖۤ اَنْعَامٌ وَّحَرْثٌ حِجْرٌ ۖۗ— لَّا یَطْعَمُهَاۤ اِلَّا مَنْ نَّشَآءُ بِزَعْمِهِمْ وَاَنْعَامٌ حُرِّمَتْ ظُهُوْرُهَا وَاَنْعَامٌ لَّا یَذْكُرُوْنَ اسْمَ اللّٰهِ عَلَیْهَا افْتِرَآءً عَلَیْهِ ؕ— سَیَجْزِیْهِمْ بِمَا كَانُوْا یَفْتَرُوْنَ ۟

138਼ ਉਹ ਇਹ ਵੀ ਵਿਚਾਰ ਰੱਖਦੇ ਹਨ ਕਿ ਇਹ ਡੰਗਰ-ਪਸ਼ੂ ਅਤੇ ਖੇਤੀਆਂ (ਨੂੰ ਖਾਣਾ) ਮਨ੍ਹਾ ਹੈ, ਇਹਨਾਂ ਨੂੰ ਕੇਵਲ ਉਹੀਓ ਖਾ ਸਕਦਾ ਹੈ ਜਿਸ ਨੂੰ ਅਸੀਂ ਚਾਹੀਏ। ਫੇਰ ਕੁੱਝ ਜਾਨਵਰ ਹਨ ਜਿਨ੍ਹਾਂ ਉੱਤੇ ਸਵਾਰੀ ਕਰਨੀ ਹਰਾਮ ਕਰ ਦਿੱਤੀ ਗਈ ਹੈ ਅਤੇ ਕੁੱਝ ਜਾਨਵਰ ਅਜਿਹੇ ਹਨ ਜਿਨ੍ਹਾਂ ਉੱਤੇ (ਜ਼ਿਬਹ ਕਰਦੇ ਹੋਏ) ਅੱਲਾਹ ਦਾ ਨਾਂ ਨਹੀਂ ਲੈਂਦੇ। ਇਹ ਸਭ ਉਹਨਾਂ ਨੇ ਅੱਲਾਹ ਦੇ ਨਾਂ ’ਤੇ ਝੂਠ ਘੜ੍ਹਿਆ ਹੈ ਅਤੇ ਉਹ ਛੇਤੀ ਹੀ ਉਹਨਾਂ ਨੂੰ ਇਸ ਝੂਠ ਘੜ੍ਹਣ ਦੀ ਸਜ਼ਾ ਦੇਵੇਗਾ। info
التفاسير:

external-link copy
139 : 6

وَقَالُوْا مَا فِیْ بُطُوْنِ هٰذِهِ الْاَنْعَامِ خَالِصَةٌ لِّذُكُوْرِنَا وَمُحَرَّمٌ عَلٰۤی اَزْوَاجِنَا ۚ— وَاِنْ یَّكُنْ مَّیْتَةً فَهُمْ فِیْهِ شُرَكَآءُ ؕ— سَیَجْزِیْهِمْ وَصْفَهُمْ ؕ— اِنَّهٗ حَكِیْمٌ عَلِیْمٌ ۟

139਼ ਉਹ (ਮੁਸ਼ਰਿਕ) ਆਖਦੇ ਹਨ ਕਿ ਜਿਹੜੀ ਚੀਜ਼ ਇਹਨਾਂ ਹਰਾਮ (ਕੀਤੇ ਹੋਏ) ਜਾਨਵਰਾਂ ਦੇ ਗਰਭ ਵਿਚ ਹੈ, ਉਹ ਖ਼ਾਸ ਸਾਡੇ ਮਰਦਾਂ ਲਈ ਹੈ ਅਤੇ ਔਰਤਾਂ ਲਈ ਹਰਾਮ ਹੈ। ਜੇ ਉਹ ਮੁਰਦਾ ਬੱਚਾ ਹੋਵੇ ਤਾਂ ਦੋਵੇਂ ਉਸ ਦੇ ਖਾਣ ਵਿਚ ਸਾਰੇ ਬਰਾਬਰ ਹਨ। ਛੇਤੀ ਹੀ ਅੱਲਾਹ ਇਹਨਾਂ ਨੂੰ ਇਹਨਾਂ ਦੀਆਂ ਮਨ ਘੜਤ ਗੱਲਾਂ ਦਾ ਬਦਲਾ ਦੇਵੇਗਾ। ਬੇਸ਼ੱਕ ਉਹ ਹਿਕਮਤ ਵਾਲਾ ਅਤੇ ਸਾਰੀਆਂ ਗੱਲਾਂ ਦੀ ਖ਼ਬਰ ਰੱਖਦਾ ਹੈ। info
التفاسير:

external-link copy
140 : 6

قَدْ خَسِرَ الَّذِیْنَ قَتَلُوْۤا اَوْلَادَهُمْ سَفَهًا بِغَیْرِ عِلْمٍ وَّحَرَّمُوْا مَا رَزَقَهُمُ اللّٰهُ افْتِرَآءً عَلَی اللّٰهِ ؕ— قَدْ ضَلُّوْا وَمَا كَانُوْا مُهْتَدِیْنَ ۟۠

140਼ ਜ਼ਰੂਰ ਹੀ ਉਹ ਲੋਕ ਘਾਟੇ ਵਿਚ ਹਨ ਜਿਹੜੇ ਆਪਣੀ ਔਲਾਦ ਨੂੰ ਮੂਰਖਤਾ ਅਤੇ ਅਗਿਆਨਤਾ ਕਾਰਨ ਕਤਲ ਕਰ ਦਿੰਦੇ ਹਨ ਅਤੇ ਜਿਹੜਾ ਰਿਜ਼ਕ ਅੱਲਾਹ ਨੇ ਉਹਨਾਂ ਨੂੰ (ਖਾਣ-ਪੀਣ ਲਈ) ਬਖ਼ਸ਼ਿਆ ਹੈ, ਅੱਲਾਹ ਉੱਤੇ ਝੂਠ ਮੜ੍ਹ ਕੇ ਉਸ ਨੂੰ ਹਰਾਮ ਬਣਾ ਲੈਂਦੇ ਹਨ। ਬੇਸ਼ੱਕ ਇਹ ਲੋਕੀ ਗੁਮਰਾਹੀ ਵਿਚ ਜਾ ਪਏ ਅਤੇ ਹੁਣ ਉਹ ਸਿੱਧੇ ਰਸਤੇ ਨਹੀਂ ਆਉਣਗੇ। info
التفاسير:

external-link copy
141 : 6

وَهُوَ الَّذِیْۤ اَنْشَاَ جَنّٰتٍ مَّعْرُوْشٰتٍ وَّغَیْرَ مَعْرُوْشٰتٍ وَّالنَّخْلَ وَالزَّرْعَ مُخْتَلِفًا اُكُلُهٗ وَالزَّیْتُوْنَ وَالرُّمَّانَ مُتَشَابِهًا وَّغَیْرَ مُتَشَابِهٍ ؕ— كُلُوْا مِنْ ثَمَرِهٖۤ اِذَاۤ اَثْمَرَ وَاٰتُوْا حَقَّهٗ یَوْمَ حَصَادِهٖ ۖؗ— وَلَا تُسْرِفُوْا ؕ— اِنَّهٗ لَا یُحِبُّ الْمُسْرِفِیْنَ ۟ۙ

141਼ ਅਤੇ ਉਹੀਓ ਹੈ ਜਿਸ ਨੇ ਛੱਪਰਾਂ ’ਤੇ ਚਾੜ੍ਹੇ ਹੋਏ ਅਤੇ ਬਿਨਾਂ ਛੱਪਰਾਂ ’ਤੇ ਚਾੜ੍ਹੇ ਬਾਗ਼ ਪੈਦਾ ਕੀਤੇ। ਖਜੂਰਾਂ ਤੇ (ਦੂਜੇ ਫਲਾਂ ਦੀਆਂ) ਫ਼ਸਲਾਂ ਉਗਾਈਆਂ, ਇਹਨਾਂ ਦੇ ਫਲਾਂ ਦਾ ਸੁਆਦ ਵੱਖੋ-ਵੱਖ ਹੁੰਦਾ ਹੈ। ਜ਼ੈਤੂਨ ਤੇ ਅਨਾਰ ਪੈਦਾ ਕੀਤੇ ਜਿਹੜੇ ਵੇਖਣ ਵਿਚ ਰਲਦੇ-ਮਿਲਦੇ ਹੁੰਦੇ ਹਨ ਤੇ ਸੁਆਦ ਵਿਚ ਵੱਖਰੇ। ਜਦੋਂ ਇਹਨਾਂ (ਰੁੱਖਾਂ) ’ਤੇ ਫਲ ਆਉਣ ਤਾਂ ਤੁਸੀਂ ਇਹਨਾਂ ਦੇ ਫਲ ਖਾਓ। ਇਹਨਾਂ ਫਲਾਂ ਦੀ ਵਾਢੀ ਸਮੇਂ ਅੱਲਾਹ ਦਾ ਹੱਕ ਅਦਾ ਕਰੋ। ਫ਼ਜ਼ੂਲ ਖ਼ਰਚੀ ਨਾ ਕਰੋ, ਬੇਸ਼ੱਕ ਅੱਲਾਹ ਫ਼ਜ਼ੂਲ ਖ਼ਰਚੀ (ਲੋੜ ਤੋਂ ਵੱਧ ਖ਼ਰਚ) ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। info
التفاسير:

external-link copy
142 : 6

وَمِنَ الْاَنْعَامِ حَمُوْلَةً وَّفَرْشًا ؕ— كُلُوْا مِمَّا رَزَقَكُمُ اللّٰهُ وَلَا تَتَّبِعُوْا خُطُوٰتِ الشَّیْطٰنِ ؕ— اِنَّهٗ لَكُمْ عَدُوٌّ مُّبِیْنٌ ۟ۙ

142਼ ਉਸੇ ਨੇ ਭਾਰ ਦੀ ਢੋਆ-ਢੁਆਈ ਲਈ ਛੋਟੇ ਕੱਦ ਦੇ ਜਾਨਵਰ ਪੈਦਾ ਕੀਤੇ। ਅੱਲਾਹ ਨੇ ਤੁਹਾਨੂੰ ਜਿਹੜਾ ਰਿਜ਼ਕ ਬਖ਼ਸ਼ਿਆ ਹੈ ਉਸ ਵਿੱਚੋਂ ਖਾਓ ਅਤੇ ਸ਼ੈਤਾਨ ਦੀ ਪੈਰਵੀ ਨਾ ਕਰੋ, ਕਿਉਂ ਜੋ ਉਹ ਤੁਹਾਡਾ ਵੈਰੀ ਹੈ। info
التفاسير: