Tradução dos significados do Nobre Qur’an. - Tradução Punjabi - Arif Halim

Número de página:close

external-link copy
143 : 6

ثَمٰنِیَةَ اَزْوَاجٍ ۚ— مِنَ الضَّاْنِ اثْنَیْنِ وَمِنَ الْمَعْزِ اثْنَیْنِ ؕ— قُلْ ءٰٓالذَّكَرَیْنِ حَرَّمَ اَمِ الْاُنْثَیَیْنِ اَمَّا اشْتَمَلَتْ عَلَیْهِ اَرْحَامُ الْاُنْثَیَیْنِ ؕ— نَبِّـُٔوْنِیْ بِعِلْمٍ اِنْ كُنْتُمْ صٰدِقِیْنَ ۟ۙ

143਼ ਇਹ ਅੱਠ ਪ੍ਰਕਾਰ ਦੇ ਨਰ ਤੇ ਮਦੀਨ ਹਨ, ਦੋ ਭੇਡ ਦੀ ਨਸਲੋਂ ਅਤੇ ਦੋ ਬਕਰੀ ਦੀ ਨਸਲ ਵਿੱਚੋਂ। (ਹੇ ਨਬੀ!) ਤੁਸੀਂ ਇਹਨਾਂ ਤੋਂ ਪੁੱਛੋ, ਕੀ ਦੋਵਾਂ ਦੇ ਨਰ ਹਰਾਮ ਕੀਤੇ ਹਨ ਜਾਂ ਮਦੀਨ ਜਾਂ ਉਹ ਬੱਚੇ ਜਿਹੜੇ ਦੋਵੇਂ (ਨਸਲਾਂ) ਦੇ ਮਦੀਨ ਦੇ ਢਿੱਡਾਂ ਵਿਚ ਹਨ? ਜੇ ਤੁਸੀਂ ਸੱਚੇ ਹੋ ਤਾਂ ਮੈਨੂੰ ਸ਼ੁੱਧ ਗਿਆਨ ਸਹਿਤ ਦੱਸੋ। info
التفاسير:

external-link copy
144 : 6

وَمِنَ الْاِبِلِ اثْنَیْنِ وَمِنَ الْبَقَرِ اثْنَیْنِ ؕ— قُلْ ءٰٓالذَّكَرَیْنِ حَرَّمَ اَمِ الْاُنْثَیَیْنِ اَمَّا اشْتَمَلَتْ عَلَیْهِ اَرْحَامُ الْاُنْثَیَیْنِ ؕ— اَمْ كُنْتُمْ شُهَدَآءَ اِذْ وَصّٰىكُمُ اللّٰهُ بِهٰذَا ۚ— فَمَنْ اَظْلَمُ مِمَّنِ افْتَرٰی عَلَی اللّٰهِ كَذِبًا لِّیُضِلَّ النَّاسَ بِغَیْرِ عِلْمٍ ؕ— اِنَّ اللّٰهَ لَا یَهْدِی الْقَوْمَ الظّٰلِمِیْنَ ۟۠

144਼ ਦੋ ਨਸਲਾਂ ਊਂਠ ਦੀਆਂ ਅਤੇ ਦੋ ਹੀ ਗਊ ਦੀਆਂ ਹਨ।1 (ਹੇ ਨਬੀ!) ਰਤਾ ਪੂੱਛੋ, ਕੀ ਅੱਲਾਹ ਨੇ ਦੋਵਾਂ ਦੇ ਨਰ ਹਰਾਮ ਕੀਤੇ ਹਨ ਜਾਂ ਦੋਵਾਂ ਦੇ ਮਦੀਨ ਜਾਂ ਉਹ ਬੱਚੇ ਜਿਹੜੇ ਦੋਵਾਂ ਮਦੀਨ ਦੇ ਢਿੱਡਾਂ ਵਿਚ ਹਨ? ਕੀ ਉਸ ਸਮੇਂ ਤੁਸੀਂ ਹਾਜ਼ਰ ਸੀ ਜਦੋਂ ਅੱਲਾਹ ਤੁਹਾਨੂੰ ਹੁਕਮ ਦੇ ਰਿਹਾ ਸੀ? ਇਸ ਤੋਂ ਵੱਡਾ ਜ਼ਾਲਮ ਕੌੌਣ ਹੋਵਗਾ ਜਿਹੜਾ ਅੱਲਾਹ ਦੇ ਸਿਰ ਬਿਨਾਂ ਕਿਸੇ ਦਲੀਲ ਤੋਂ ਝੂਠ ਮੜ੍ਹੇ ਤਾਂ ਜੋ ਲੋਕਾਂ ਨੂੰ ਇਹ ਬਿਨਾਂ ਗਿਆਨ ਤੋਂ ਗੁਮਰਾਹ ਕਰ ਸਕੇ। ਬੇਸ਼ੱਕ ਜ਼ਾਲਮਾਂ ਨੂੰ ਅੱਲਾਹ ਸਿੱਧੀ ਰਾਹ ਨਹੀਂ ਵਿਖਾਉਂਦਾ। info

1 ਇਹ ਨਰੀਨ ਤੇ ਮਾਦਾ ਪਸ਼ੂ ਜਿਨ੍ਹਾਂ ਨੂੰ ਮਨੁੱਖ ਖਾਂਦਾ ਹੈ ਅਤੇ ਇਸ ਤੋਂ ਬੋਝ ਢੋਹਾ ਢੋਆਈ ਦਾ ਕੰਮ ਵੀ ਲੈਂਦਾ ਹੈ ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਹਨ ਭਾਵੇਂ ਕਿ ਇਹ ਮਨੁੱਖਾਂ ਵਾਂਗ ਬੋਲ ਨਹੀਂ ਸਕਦੇ ਪਰ ਜੇ ਅੱਲਾਹ ਚਾਹਵੇ ਤਾਂ ਇਹਨਾਂ ਨੂੰ ਬੋਲਣ ਦੀ ਸ਼ਕਤੀ ਵੀ ਦੇ ਸਕਦਾ ਹੈ, ਜਿਵੇਂ ਹਦੀਸ ਵਿੱਚੋਂ ਕੁੱਝ ਘਟਨਾਵਾਂ ਦੀ ਚਰਚਾ ਵੀ ਕੀਤੀ ਗਈ ਹੈ। ਨਬੀ (ਸ:) ਨੇ ਫ਼ਰਮਾਇਆ, ਇਕ ਚਰਵਾਹਾ ਬਕਰੀਆਂ ਚਰਾ ਰਿਹਾ ਸੀ ਕਿ ਇਕ ਭੈੜੀਆਂ ਇਕ ਬਕਰੀ ਲੈ ਕੇ ਭੱਜ ਗਿਆ, ਜਦੋਂ ਚਰਵਾਹੇ ਨੇ ਭੈੜੀਏ ਦਾ ਪਿੱਛਾ ਕੀਤਾ ਤਾਂ ਭੈੜੀਏ ਨੇ ਚਰਵਾਹੇ ਨੂੰ ਕਿਹਾ ਕਿ ਕਿਆਮਤ ਦੇ ਨੇੜੇ ਇਹਨਾਂ ਬਕਰੀਆਂ ਦੀ ਰਾਖ਼ੀ ਜੰਗਲੀ ਜਾਨਵਰਾਂ ਤੋਂ ਕੌਣ ਕਰੇਗਾ ਜਦ ਕਿ ਮੈਤੋਂ ਛੁੱਟ ਉਸ ਦਿਨ ਹੋਰ ਕੋਈ ਚਰਵਾਹਾ ਨਹੀਂ ਹੋਵੇਗਾ। ਨਬੀ (ਸ:) ਨੇ ਇਹ ਵੀ ਫ਼ਰਮਾਇਆ ਕਿ ਇਕ ਵਿਅਕਤੀ ਇਕ ਬੈਲ ’ਤੇ ਸਾਮਾਨ ਲੱਦੀ ਜਾ ਰਿਹਾ ਸੀ, ਬੈਲ ਨੇ ਉਸ ਵੱਲ ਮੁੜ ਕੇ ਵੇਖਿਆ ਅਤੇ ਕਿਹਾ ਕਿ ਮੈਨੂੰ ਸਾਮਾਨ ਢੋਹਣ ਲਈ ਪੈਦਾ ਨਹੀਂ ਕੀਤਾ ਗਿਆ ਮੈਨੂੰ ਤਾਂ ਖੇਤੀ ਬਾੜੀ ਲਈ ਪੈਦਾ ਕੀਤਾ ਗਿਆ ਹੈ ਲੋਕ ਰੁਰਾਨ ਹੋ ਕੇ ਬੋਲੇ ‘ਸੁਬਹਾਨਲਾੱਹ’, ਜਾਨਵਰ ਵੀ ਗੱਲਾਂ ਕਰਦੇ ਹਨ! ਨਬੀ (ਸ:) ਨੇ ਫ਼ਰਮਾਇਆ, ਮੈਂ ਸੋ ਇਸ ’ਤੇ ਈਮਾਨ ਲਿਆਇਆ ਹਾਂ ਅਤੇ ਅਬੂ-ਬਕਰ ਤੇ ਉਮਰ ਵੀ ਇਸ ਗੱਲ ’ਤੇ ਈਮਾਨ ਲਿਆਏ ਹਨ। (ਸਹੀ ਬੁਖ਼ਾਰੀ, ਹਦੀਸ: 3663)

التفاسير:

external-link copy
145 : 6

قُلْ لَّاۤ اَجِدُ فِیْ مَاۤ اُوْحِیَ اِلَیَّ مُحَرَّمًا عَلٰی طَاعِمٍ یَّطْعَمُهٗۤ اِلَّاۤ اَنْ یَّكُوْنَ مَیْتَةً اَوْ دَمًا مَّسْفُوْحًا اَوْ لَحْمَ خِنْزِیْرٍ فَاِنَّهٗ رِجْسٌ اَوْ فِسْقًا اُهِلَّ لِغَیْرِ اللّٰهِ بِهٖ ۚ— فَمَنِ اضْطُرَّ غَیْرَ بَاغٍ وَّلَا عَادٍ فَاِنَّ رَبَّكَ غَفُوْرٌ رَّحِیْمٌ ۟

145਼ (ਹੇ ਨਬੀ!) ਤੁਸੀਂ ਕਹੋ ਕਿ ਜੋ ਵੀ ਵਹੀ (ਰੱਬੀ ਆਦੇਸ਼) ਮੇਰੇ ਵੱਲ ਆਈ ਹੈ ਮੈਂ ਇਸ ਵਿੱਚੋਂ ਕੁੱਝ ਵੀ ਅਜਿਹਾ ਨਹੀਂ ਵੇਖਦਾ ਜੋ ਕਿਸੇ ਖਾਣ ਵਾਲੇ ਲਈ, ਜੋਵੀ ਉਸ ਨੂੰ ਖਾਏ, ਹਰਾਮ ਹੋਵੇ ਪਰ ਹਾਂ! ਮੁਰਦਾਰ, ਵਗਦਾ ਖ਼ੂਨ, ਸੂਰ ਦਾ ਮਾਸ ਕਿਉਂ ਜੋ ਇਹ ਨਾ-ਪਾਕ ਹਨ (ਇਸ ਲਈ ਇਹ ਹਰਾਮ ਹਨ) ਜਾਂ ਉਹ ਜਾਨਵਰ ਜਿਸ ’ਤੇ ਜ਼ਿਬਹ ਕਰਦੇ ਸਮੇਂ ਛੁੱਟ ਅੱਲਾਹ ਤੋਂ ਕਿਸੇ ਹੋਰ ਦਾ ਨਾਂ ਲਿਆ ਗਿਆ ਹੋਵੇ। ਫੇਰ ਜੇ ਕੋਈ ਵਿਅਕਤੀ (ਭੁੱਖ ਤੋਂ) ਮਜਬੂਰ ਹੋ ਜਾਵੇ ਪਰ ਉਹ ਨਾ-ਫ਼ਰਮਾਨ ਤੇ (ਸ਼ਰੀਅਤ ਦੀਆਂ) ਸੀਮਾਵਾਂ ਟੱਪਣ ਵਾਲਾ ਨਾ ਹੋਵੇ (ਜੇ ਅਜਿਹਾ ਵਿਅਕਤੀ ਹਰਾਮ ਖਾ ਲਵੇ) ਤਾਂ ਬੇਸ਼ੱਕ ਤੁਹਾਡਾ ਰੱਬ ਅਤਿ ਬਖ਼ਸ਼ਣਹਾਰ ਤੇ ਰਹਿਮ ਵਾਲਾ ਹੈ। info
التفاسير:

external-link copy
146 : 6

وَعَلَی الَّذِیْنَ هَادُوْا حَرَّمْنَا كُلَّ ذِیْ ظُفُرٍ ۚ— وَمِنَ الْبَقَرِ وَالْغَنَمِ حَرَّمْنَا عَلَیْهِمْ شُحُوْمَهُمَاۤ اِلَّا مَا حَمَلَتْ ظُهُوْرُهُمَاۤ اَوِ الْحَوَایَاۤ اَوْ مَا اخْتَلَطَ بِعَظْمٍ ؕ— ذٰلِكَ جَزَیْنٰهُمْ بِبَغْیِهِمْ ۖؗ— وَاِنَّا لَصٰدِقُوْنَ ۟

146਼ ਯਹੂਦੀਆਂ ਲਈ ਅਸੀਂ ਸਾਰੇ ਹੀ ਨੌਹਾਂ ਵਾਲੇ ਜਾਨਵਰ ਹਰਾਮ ਕੀਤੇ ਸੀ ਅਤੇ ਗਊ ਤੇ ਬਕਰੀਆਂ ਦੀ ਚਰਬੀ ਵੀ ਉਹਨਾਂ ਲਈ ਹਰਾਮ ਕੀਤਾ ਸੀ, ਛੁੱਟ ਉਸ ਚਰਬੀ ਤੋਂ ਜਿਹੜੀ ਉਹਨਾਂ ਦੀਆਂ ਪਿੱਠਾਂ ਜਾਂ ਆਂਤੜੀਆਂ ਜਾਂ ਹੱਡੀ ਨਾਲ ਚਿੰਬੜੀ ਰਹਿ ਜਾਵੇ। ਅਸੀਂ ਉਹਨਾਂ ਨੂੰ ਇਹ ਸਜ਼ਾ ਉਹਨਾਂ ਦੀਆਂ ਨਾ-ਫ਼ਰਮਾਨੀਆਂ ਕਾਰਨ ਦਿੱਤੀ ਸੀ। info
التفاسير: