1 ਹਦੀਸ ਅਨੁਸਾਰ ਅੱਲਾਹ ਦੇ ਰਸੂਲ ਨੇ ਫ਼ਰਮਾਇਆ, ਜਿਹੜਾ ਵਿਅਕਤੀ ਅੱਲਾਹ ਨੂੰ ਮਿਲਣਾ ਪਸੰਦ ਕਰਦਾ ਹੇ ਤਾਂ ਅੱਲਾਹ ਵੀ ਉਸ ਨੂੰ ਮਿਲਣਾ ਪਸੰਦ ਕਰਦਾ ਹੇ ਅਤੇ ਜੇ ਕੋਈ ਅੱਲਾਹ ਨੂੰ ਮਿਲਣਾ ਪਸੰਦ ਨਹੀਂ ਕਰਦਾ ਤਾਂ ਅੱਲਾਹ ਵੀ ਉਸ ਨੂੰ ਮਿਲਣਾ ਪਸੰਦ ਨਹੀਂ ਕਰਦਾ। (ਸਹੀ ਬੁਖ਼ਾਰੀ, ਹਦੀਸ: 6508)
1 ਭਾਵ ਪਰਹੇਜ਼ਗਾਰ, ਨੇਕ ਅਤੇ ਸੱਚੇ ਲੋਕ ਜਿਹੜੇ ਅੱਲਾਹ ਤੋਂ ਬਹੁਤੇ ਡਰਦੇ ਹਨ ਅਤੇ ਇਹਨਾਂ ਸਾਰੇ ਗੁਨਾਹਾਂ ਤੋਂ ਅਤੇ ਭੈੜੇ ਕੰਮਾਂ ਤੋਂ ਬਚੇ ਰਹਿੰਦੇ ਹਨ ਜਿਨ੍ਹਾਂ ਤੋਂ ਉਸ ਨੇ ਮਨ੍ਹਾ ਕੀਤਾ ਹੇ ਇਹ ਲੋਕ ਅੱਲਾਹ ਤੋਂ ਬਹੁਤ ਮੁਹੱਬਤ ਕਰਦੇ ਹਨ ਅਤੇ ਉਹ ਸਾਰੇ ਨੇਕ ਕੰਮ ਕਰਦੇ ਹਨ ਜਿਨ੍ਹਾਂ ਨੂੰ ਕਰਨ ਦਾ ਉਸ ਨੇ ਹੁਕਮ ਦਿੱਤਾ ਹੇ।