Tradução dos significados do Nobre Qur’an. - Tradução Punjabi - Arif Halim

Número de página:close

external-link copy
45 : 6

فَقُطِعَ دَابِرُ الْقَوْمِ الَّذِیْنَ ظَلَمُوْا ؕ— وَالْحَمْدُ لِلّٰهِ رَبِّ الْعٰلَمِیْنَ ۟

45਼ ਇਸ ਤਰ੍ਹਾਂ ਉਸ ਕੌਮ ਦੀ ਜੜ ਵੱਡ ਦਿੱਤੀ ਗਈ ਜਿਸ ਨੇ ਜ਼ੁਲਮ ਕਮਾਇਆ ਸੀ। ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ ਜਿਹੜਾ ਸਾਰੇ ਜਹਾਨਾਂ ਦਾ ਪਾਲਣਹਾਰ ਹੇ। info
التفاسير:

external-link copy
46 : 6

قُلْ اَرَءَیْتُمْ اِنْ اَخَذَ اللّٰهُ سَمْعَكُمْ وَاَبْصَارَكُمْ وَخَتَمَ عَلٰی قُلُوْبِكُمْ مَّنْ اِلٰهٌ غَیْرُ اللّٰهِ یَاْتِیْكُمْ بِهٖ ؕ— اُنْظُرْ كَیْفَ نُصَرِّفُ الْاٰیٰتِ ثُمَّ هُمْ یَصْدِفُوْنَ ۟

46਼ (ਹੇ ਨਬੀ!) ਤੁਸੀਂ ਪੁੱਛੋ ਕਿ ਰਤਾ ਇਹ ਤਾਂ ਦੱਸੋ ਕਿ ਜੇ ਅੱਲਾਹ ਤੁਹਾਡੀ ਸੁਣਨ ਸ਼ਕਤੀ ਅਤੇ ਤੁਹਾਡੀ ਵੇਖਣ ਸ਼ਕਤੀ ਖੋਹ ਲਵੇ ਅਤੇ ਤੁਹਾਡੇ ਦਿਲਾਂ ਉੱਤੇ ਮੋਹਰਾਂ ਲਾ ਦੇਵੇ ਤਾਂ ਅੱਲਾਹ ਤੋਂ ਛੁੱਟ ਹੋਰ ਕਿਹੜਾ ਇਸ਼ਟ ਹੇ ਜਿਹੜਾ ਇਹ ਸਭ ਤੁਹਾਨੂੰ ਵਾਪਸ ਲਿਆ ਦੇਵੇ ? ਤੁਸੀਂ ਵੇਖੋ ਤਾਂ ਸਹੀ ਕਿ ਅਸੀਂ ਦਲੀਲਾਂ ਨੂੰ ਕਿੱਦਾਂ ਵਖੋ-ਵੱਖ ਪੱਖ ਤੋਂ ਪੇਸ਼ ਕਰ ਰਹੇ ਹਾਂ, ਇਹ ਫੇਰ ਵੀ ਮੂੰਹ ਮੋੜੀ ਜਾਂਦੇ ਹਨ। info
التفاسير:

external-link copy
47 : 6

قُلْ اَرَءَیْتَكُمْ اِنْ اَتٰىكُمْ عَذَابُ اللّٰهِ بَغْتَةً اَوْ جَهْرَةً هَلْ یُهْلَكُ اِلَّا الْقَوْمُ الظّٰلِمُوْنَ ۟

47਼ (ਹੇ ਨਬੀ!) ਤੁਸੀਂ ਕਹੋ ਕਿ ਇਹ ਤਾਂ ਦੱਸੋ ਕਿ ਜੇ ਤੁਹਾਡੇ ਉੱਤੇ ਰੱਬ ਦਾ ਅਜ਼ਾਬ ਅਚਾਨਕ ਜਾਂ ਐਲਾਨੀਆਂ ਆ ਜਾਵੇ ਤਾਂ ਕੀ ਜ਼ਾਲਿਮਾਂ ਤੋਂ ਛੁੱਟ ਹੋਰ ਵੀ ਹਲਾਕ ਕੀਤੇ ਜਾਣਗੇ? (ਉੱਕਾ ਹੀ ਨਹੀਂ।) info
التفاسير:

external-link copy
48 : 6

وَمَا نُرْسِلُ الْمُرْسَلِیْنَ اِلَّا مُبَشِّرِیْنَ وَمُنْذِرِیْنَ ۚ— فَمَنْ اٰمَنَ وَاَصْلَحَ فَلَا خَوْفٌ عَلَیْهِمْ وَلَا هُمْ یَحْزَنُوْنَ ۟

48਼ ਅਸੀਂ ਕੋਈ ਵੀ ਅਜਿਹਾ ਰਸੂਲ ਨਹੀਂ ਭੇਜਿਆ ਜਿਹੜਾ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਦੇਣ ਵਾਲਾ ਅਤੇ (ਨਰਕ ਤੋਂ) ਡਰਾਉਣ ਵਾਲਾ ਨਾ ਹੋਵੇ। ਫੇਰ ਜਿਹੜਾ ਕੋਈ ਈਮਾਨ ਲਿਆਏ ਅਤੇ ਆਪਣੇ (ਅਮਲਾਂ ਦਾ) ਸੁਧਾਰ ਕਰ ਲਵੇ ਤਾਂ (ਕਿਆਮਤ ਦਿਹਾੜੇ) ਉਹਨਾਂ ਲੋਕਾਂ ਨੂੰ ਨਾ ਕੋਈ ਡਰ-ਭੌ ਹੋਵੇਗਾ ਅਤੇ ਨਾ ਹੀ ਉਹ ਉਦਾਸ ਹੋਣਗੇ। info
التفاسير:

external-link copy
49 : 6

وَالَّذِیْنَ كَذَّبُوْا بِاٰیٰتِنَا یَمَسُّهُمُ الْعَذَابُ بِمَا كَانُوْا یَفْسُقُوْنَ ۟

49਼ ਜਿਹੜੇ ਵੀ ਲੋਕ ਸਾਡੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੁਠਲਾਉਂਦੇ ਹਨ ਉਹਨਾਂ ਨੂੰ ਅਜ਼ਾਬ ਪਹੁੰਚੇਗਾ, ਕਿਉਂ ਜੋ ਉਹ ਨਾ-ਫ਼ਰਮਾਨੀਆਂ ਕਰਦੇ ਸਨ। info
التفاسير:

external-link copy
50 : 6

قُلْ لَّاۤ اَقُوْلُ لَكُمْ عِنْدِیْ خَزَآىِٕنُ اللّٰهِ وَلَاۤ اَعْلَمُ الْغَیْبَ وَلَاۤ اَقُوْلُ لَكُمْ اِنِّیْ مَلَكٌ ۚ— اِنْ اَتَّبِعُ اِلَّا مَا یُوْحٰۤی اِلَیَّ ؕ— قُلْ هَلْ یَسْتَوِی الْاَعْمٰی وَالْبَصِیْرُ ؕ— اَفَلَا تَتَفَكَّرُوْنَ ۟۠

50਼ (ਹੇ ਨਬੀ!) ਤੁਸੀਂ ਆਖ ਦਿਓ ਕਿ ਨਾ ਤਾਂ ਮੈਂ ਤੁਹਾਨੂੰ ਇਹ ਕਹਿੰਦਾ ਹਾਂ ਕਿ ਮੇਰੇ ਕੋਲ ਅੱਲਾਹ ਦੇ ਖ਼ਜ਼ਾਨੇ ਹਨ ਤੇ ਨਾ ਹੀ ਮੈਂ ਗ਼ੈਬ (ਪਰੋਖ) ਨੂੰ ਜਾਣਦਾ ਹਾਂ ਅਤੇ ਨਾ ਮੈਂ ਤੁਹਾ` ਇਹ ਕਹਿੰਦਾ ਹਾਂ ਕਿ ਮੈਂ ਫ਼ਰਿਸ਼ਤਾ ਹਾਂ, ਮੈਂ ਤਾਂ ਕੇਵਲ ਜੋ ਮੇਰੇ ਵੱਲ ਵਹੀ (ਰੱਬੀ ਪੈਗ਼ਾਮ) ਆਉਂਦੀ ਹੇ ਉਸ ਦੀ ਪੈਰਵੀ ਕਰਦਾ ਹਾਂ। ਤੁਸੀਂ ਪੁੱਛੋ, ਕੀ ਅੰਨ੍ਹਾ ਤੇ ਸੁਜਾਖਾ ਦੋਵੇਂ ਇਕ ਬਰਾਬਰ ਹੋ ਸਕਦੇ ਹਨ ? ਕੀ ਤੁਸੀਂ ਸੋਚ ਵਿਚਾਰ ਨਹੀਂ ਕਰਦੇ? info
التفاسير:

external-link copy
51 : 6

وَاَنْذِرْ بِهِ الَّذِیْنَ یَخَافُوْنَ اَنْ یُّحْشَرُوْۤا اِلٰی رَبِّهِمْ لَیْسَ لَهُمْ مِّنْ دُوْنِهٖ وَلِیٌّ وَّلَا شَفِیْعٌ لَّعَلَّهُمْ یَتَّقُوْنَ ۟

51਼ (ਹੇ ਨਬੀ!) ਤੁਸੀਂ ਇਸ (.ਕੁਰਆਨ) ਰਾਹੀਂ ਉਹਨਾਂ ਲੋਕਾਂ ਨੂੰ ਡਰਾਓ ਜਿਹੜੇ ਇਸ ਗੱਲ ਤੋਂ ਡਰਦੇ ਹਨ ਕਿ ਆਪਣੇ ਰੱਬ ਦੀ ਹਜ਼ੂਰੀ ਵਿਚ ਇਸ ਹਾਲਤ ਵਿਚ ਇਕੱਠੇ ਕੀਤੇ ਜਾਣਗੇ, ਜਿੱਥੇ ਉਸ (ਅੱਲਾਹ) ਤੋਂ ਛੁੱਟ ਉਹਨਾਂ ਦਾ ਨਾ ਕੋਈ ਯਾਰ-ਮਿੱਤਰ ਹੋਵੇਗਾ ਅਤੇ ਨਾ ਹੀ ਕੋਈ ਸਿਫ਼ਾਰਸ਼ੀ ਹੋਵੇਗਾ। ਹੋ ਸਕਦਾ ਹੇ ਕਿ (ਇਸੇ ਡਰ ਕਾਰਨ) ਉਹ ਬੁਰਾਈਆਂ ਤੋਂ ਬਚਣ ਵਾਲੇ ਬਣ ਜਾਣ। info
التفاسير:

external-link copy
52 : 6

وَلَا تَطْرُدِ الَّذِیْنَ یَدْعُوْنَ رَبَّهُمْ بِالْغَدٰوةِ وَالْعَشِیِّ یُرِیْدُوْنَ وَجْهَهٗ ؕ— مَا عَلَیْكَ مِنْ حِسَابِهِمْ مِّنْ شَیْءٍ وَّمَا مِنْ حِسَابِكَ عَلَیْهِمْ مِّنْ شَیْءٍ فَتَطْرُدَهُمْ فَتَكُوْنَ مِنَ الظّٰلِمِیْنَ ۟

52਼ ਹੇ ਨਬੀ! ਉਹਨਾਂ ਲੋਕਾਂ ਨੂੰ ਆਪਣੇ ਤੋਂ ਦੂਰ ਨਾ ਕਰੋ ਜਿਹੜੇ ਸਵੇਰੇ-ਸ਼ਾਮ ਆਪਣੇ ਪਾਲਣਹਾਰ ਦੀ ਇਬਾਦਤ ਕਰਦੇ ਹਨ, ਕੇਵਲ ਉਸੇ ਦੀ ਰਜ਼ਾ ਚਾਹੁੰਦੇ ਹਨ। ਉਹਨਾਂ ਦੇ ਹਿਸਾਬ ਦਾ ਤੁਹਾਡੇ ’ਤੇ ਕੋਈ ਭਾਰ ਨਹੀਂ ਅਤੇ ਤੁਹਾਡੇ ਹਿਸਾਬ ਦਾ ਬੋਝ ਭਾਰ ਉਹਨਾਂ ’ਤੇ ਨਹੀਂ। ਜੇ ਤੁਸੀਂ ਉਹਨਾਂ ਨੂੰ ਆਪਣੇ ਤੋਂ ਦੂਰ ਕਰੋਂਗੇ ਤਾਂ ਤੁਸੀਂ ਵੀ ਜ਼ਾਲਮਾਂ ਵਿਚ ਗਿਣੇ ਜਾਓਗੇ। info
التفاسير: