Tradução dos significados do Nobre Qur’an. - Tradução Punjabi - Arif Halim

Número de página:close

external-link copy
111 : 6

وَلَوْ اَنَّنَا نَزَّلْنَاۤ اِلَیْهِمُ الْمَلٰٓىِٕكَةَ وَكَلَّمَهُمُ الْمَوْتٰی وَحَشَرْنَا عَلَیْهِمْ كُلَّ شَیْءٍ قُبُلًا مَّا كَانُوْا لِیُؤْمِنُوْۤا اِلَّاۤ اَنْ یَّشَآءَ اللّٰهُ وَلٰكِنَّ اَكْثَرَهُمْ یَجْهَلُوْنَ ۟

111਼ ਜੇਕਰ ਅਸੀਂ (ਅੱਲਾਹ) ਇਹਨਾਂ ਵੱਲ (ਕਾਫ਼ਿਰਾਂ ਦੀ ਮੰਗ ’ਤੇ) ਫ਼ਰਿਸ਼ਤੇ ਭੇਜ ਦਿੰਦੇ ਅਤੇ ਇਹਨਾਂ ਨਾਲ ਮੁਰਦੇ ਗੱਲਾਂ ਕਰਨ ਲਗ ਜਾਂਦੇ ਅਤੇ ਅਸੀਂ ਉਹ ਸਾਰੀਆਂ ਨਿਸ਼ਾਨੀਆਂ (ਜੋ ਉਹ ਮੰਗ ਕਰਦੇ ਹਨ) ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਮਾਂ ਕਰ ਦਿੰਦੇ ਤਾਂ ਵੀ ਇਹ ਲੋਕ ਈਮਾਨ ਨਹੀਂ ਲਿਆਉਣਗੇ। ਹਾਂ! ਜੇ ਅੱਲਾਹ ਹੀ ਚਾਹਵੇ ਤਾਂ ਵੱਖਰੀ ਗੱਲ ਹੇ। ਪਰ ਇਹਨਾਂ ਵਿਚ ਬਹੁਤੇ ਲੋਕ ਤਾਂ ਨਾ-ਸਮਝੀ ਦੀਆਂ ਗੱਲਾਂ ਕਰਦੇ ਹਨ। info
التفاسير:

external-link copy
112 : 6

وَكَذٰلِكَ جَعَلْنَا لِكُلِّ نَبِیٍّ عَدُوًّا شَیٰطِیْنَ الْاِنْسِ وَالْجِنِّ یُوْحِیْ بَعْضُهُمْ اِلٰی بَعْضٍ زُخْرُفَ الْقَوْلِ غُرُوْرًا ؕ— وَلَوْ شَآءَ رَبُّكَ مَا فَعَلُوْهُ فَذَرْهُمْ وَمَا یَفْتَرُوْنَ ۟

112਼ ਇਸੇ ਤਰ੍ਹਾਂ ਅਸੀਂ ਹਰ ਨਬੀ ਦੇ ਦੁਸ਼ਮਨ ਮਨੁੱਖਾਂ ਤੇ ਜਿੰਨਾਂ ਵਿੱਚੋਂ ਬਣਾਏ, ਜਿਹੜੇ ਇਕ ਦੂਜੇ ਦੇ ਕੰਨਾਂ ਵਿਚ ਸੋਹਣੀਆਂ ਜਾਪਣ ਵਾਲੀਆਂ ਗੱਲਾਂ ਪਾਉਂਦੇ ਰਹਿੰਦੇ ਹਨ, ਤਾਂ ਜੋ ਉਸ ਨੂੰ ਧੋਖੇ ਵਿਚ ਰੱਖਿਆ ਜਾ ਸਕੇ। (ਹੇ ਨਬੀ!) ਜੇ ਅੱਲਾਹ ਚਾਹੁੰਦਾ ਤਾਂ ਇਹ ਅਜਿਹਾ ਨਾ ਕਰਦੇ। ਸੋ ਤੁਸੀਂ ਇਹਨਾਂ ਲੋਕਾਂ ਨੂੰ ਅਤੇ ਜੋ ਇਹ ਬੁਹਤਾਨ ਲਗਾ ਰਹੇ ਹਨ ਉਸ ਨੂੰ (ਉਹਨਾਂ ਦੇ ਹਾਲ ’ਤੇ) ਛੱਡ ਦਿਓ। info
التفاسير:

external-link copy
113 : 6

وَلِتَصْغٰۤی اِلَیْهِ اَفْـِٕدَةُ الَّذِیْنَ لَا یُؤْمِنُوْنَ بِالْاٰخِرَةِ وَلِیَرْضَوْهُ وَلِیَقْتَرِفُوْا مَا هُمْ مُّقْتَرِفُوْنَ ۟

113਼ ਤਾਂ ਜੋ ਜਿਹੜੇ ਲੋਕ ਆਖ਼ਿਰਤ ਉੱਤੇ ਈਮਾਨ ਨਹੀਂ ਲਿਆਉਂਦੇ ਉਹਨਾਂ ਦੇ ਮਨ ਉਸ ਝੂਠ ਵੱਲ ਝੁਕ ਜਾਣ ਅਤੇ ਉਹ ਇਸ ਝੂਠ ਨੂੰ ਪਸੰਦ ਕਰਦੇ ਰਹਿਣ ਅਤੇ ਜਿਹੜੇ ਭੈੜੇ ਕੰਮ ਉਹ ਕਰ ਰਹੇ ਹਨ ਉਹ ਕਰਦੇ ਰਹਿਣ। info
التفاسير:

external-link copy
114 : 6

اَفَغَیْرَ اللّٰهِ اَبْتَغِیْ حَكَمًا وَّهُوَ الَّذِیْۤ اَنْزَلَ اِلَیْكُمُ الْكِتٰبَ مُفَصَّلًا ؕ— وَالَّذِیْنَ اٰتَیْنٰهُمُ الْكِتٰبَ یَعْلَمُوْنَ اَنَّهٗ مُنَزَّلٌ مِّنْ رَّبِّكَ بِالْحَقِّ فَلَا تَكُوْنَنَّ مِنَ الْمُمْتَرِیْنَ ۟

114਼ (ਹੇ ਨਬੀ!) ਆਖੋ, ਕੀ ਮੈਂ ਅੱਲਾਹ ਤੋਂ ਛੁੱਟ ਕਿਸੇ ਹੋਰ ਹਾਕਮ ਦੀ ਭਾਲ ਕਰਾਂ? ਹਾਲਾਂ ਕਿ ਉਹੀਓ ਹੇ ਜਿਸ ਨੇ ਇਹ ਕਿਤਾਬ ਵਿਸਥਾਰ ਨਾਲ ਤੁਹਾਡੇ ਵੱਲ ਭੇਜੀ। ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ ਦਿੱਤੀ ਹੇ ਉਹ ਇਸ ਗੱਲ ਨੂੰ ਯਕੀਨ ਨਾਲ ਜਾਣਦੇ ਹਨ ਕਿ ਇਹ ਤੁਹਾਡੇ ਰੱਬ ਵੱਲੋਂ ਹੱਕ ਸੱਚ ਨਾਲ ਨਾਜ਼ਿਲ ਹੋਈ ਹੇ, ਸੋ ਤੁਸੀਂ ਸ਼ੱਕ ਕਰਨ ਵਾਲਿਆਂ ਵਿੱਚੋਂ ਨਾ ਹੋ ਜਾਈਓ। info
التفاسير:

external-link copy
115 : 6

وَتَمَّتْ كَلِمَتُ رَبِّكَ صِدْقًا وَّعَدْلًا ؕ— لَا مُبَدِّلَ لِكَلِمٰتِهٖ ۚ— وَهُوَ السَّمِیْعُ الْعَلِیْمُ ۟

115਼ ਤੁਹਾਡੇ ਰੱਬ ਦਾ ਕਲਾਮ ਸੱਚਾਈ ਤੇ ਇਨਸਾਫ਼ ਪੱਖੋਂ ਮੁੱਕਮਲ ਹੇ ਅਤੇ ਇਸ ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ। ਉਹ ਭਲੀ-ਭਾਂਤ ਸੁਣਨ ਵਾਲਾ ਤੇ ਜਾਣਨ ਵਾਲਾ ਹੇ। info
التفاسير:

external-link copy
116 : 6

وَاِنْ تُطِعْ اَكْثَرَ مَنْ فِی الْاَرْضِ یُضِلُّوْكَ عَنْ سَبِیْلِ اللّٰهِ ؕ— اِنْ یَّتَّبِعُوْنَ اِلَّا الظَّنَّ وَاِنْ هُمْ اِلَّا یَخْرُصُوْنَ ۟

116਼ ਜੇ ਤੁਸੀਂ (ਹੇ ਨਬੀ!) ਧਰਤੀ ’ਤੇ ਵਸਨ ਵਾਲੀ ਬਹੁਗਿਣਤੀ ਦੇ ਆਖੇ ਲੱਗੋਗੇ ਤਾਂ ਉਹ ਤੁਹਾਨੂੰ ਰਾਹੋ ਬੇ-ਰਾਹ ਕਰ ਦੇਵੇਗੀ। ਉਹ ਤਾਂ ਕੇਵਲ ਭਰਮਾਂ ਉੱਤੇ ਚਲਦੇ ਹਨ ਅਤੇ ਖ਼ਿਆਲੀ ਗੱਲਾਂ ਹੀ ਕਰਦੇ ਹਨ। info
التفاسير:

external-link copy
117 : 6

اِنَّ رَبَّكَ هُوَ اَعْلَمُ مَنْ یَّضِلُّ عَنْ سَبِیْلِهٖ ۚ— وَهُوَ اَعْلَمُ بِالْمُهْتَدِیْنَ ۟

117਼ (ਹਕੀਕਤ ਇਹ ਹੇ) ਕਿ ਤੁਹਾਡਾ ਰੱਬ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਦਾ ਹੇ ਜਿਹੜਾ ਉਸ ਦੀ ਰਾਹ ਤੋਂ ਬੇਰਾਹ ਹੋ ਜਾਂਦਾ ਹੇ ਅਤੇ ਉਹ ਹਿਦਾਇਤ ਵਾਲੇ ਲੋਕਾਂ ਨੂੰ ਵੀ ਜਾਣਦਾ ਹੇ (ਜਿਹੜੇ ਉਸ ਦੀ ਰਾਹ ’ਤੇ ਹੀ ਚਲਦੇ ਹਨ।) info
التفاسير:

external-link copy
118 : 6

فَكُلُوْا مِمَّا ذُكِرَ اسْمُ اللّٰهِ عَلَیْهِ اِنْ كُنْتُمْ بِاٰیٰتِهٖ مُؤْمِنِیْنَ ۟

118਼ ਸੋ ਤੁਸੀਂ ਉਸ (ਜਾਨਵਰ) ਦਾ ਮਾਸ ਖਾਓ ਜਿਸ ਉੱਤੇ ਅੱਲਾਹ ਦਾ ਨਾਂ (ਜ਼ਿਬਹ ਕਰਨ ਸਮੇਂ) ਲਿਆ ਗਿਆ ਹੋਵੇ। ਜੇ ਤੁਸੀਂ ਉਸ ਦੇ ਹੁਕਮਾਂ ਨੂੰ ਮੰਨਦੇ ਹੋ। info
التفاسير: