Tradução dos significados do Nobre Qur’an. - Tradução Punjabi - Arif Halim

Número de página:close

external-link copy
36 : 6

اِنَّمَا یَسْتَجِیْبُ الَّذِیْنَ یَسْمَعُوْنَ ؔؕ— وَالْمَوْتٰی یَبْعَثُهُمُ اللّٰهُ ثُمَّ اِلَیْهِ یُرْجَعُوْنَ ۟

36਼ ਉਹੀਓ ਲੋਕੀ ਸੱਚਾਈ (ਨਸੀਹਤ) ਕਬੂਲ ਕਰਦੇ ਹਨ ਜਿਹੜੇ ਸੁਣਦੇ ਹਨ। ਜਿੱਥੋਂ ਤਕ ਮੁਰਦਿਆਂ (ਕਾਫ਼ਿਰਾਂ) ਦਾ ਸੰਬੰਧ ਹੇ, ਅੱਲਾਹ ਉਹਨਾਂ ਨੂੰ ਜਿਉਂਦਿਆਂ ਕਰਕੇ ਉਠਾਵੇਗਾ, ਫੇਰ ਉਹ ਸਾਰੇ ਅੱਲਾਹ ਵੱਲ ਹੀ ਲਿਆਏ ਜਾਣਗੇ। info
التفاسير:

external-link copy
37 : 6

وَقَالُوْا لَوْلَا نُزِّلَ عَلَیْهِ اٰیَةٌ مِّنْ رَّبِّهٖ ؕ— قُلْ اِنَّ اللّٰهَ قَادِرٌ عَلٰۤی اَنْ یُّنَزِّلَ اٰیَةً وَّلٰكِنَّ اَكْثَرَهُمْ لَا یَعْلَمُوْنَ ۟

37਼ ਇਹ ਕਾਫ਼ਿਰ ਲੋਕ ਕਹਿੰਦੇ ਹਨ ਕਿ ਇਸ (ਮੁਹੰਮਦ ਸ:) ਉੱਤੇ ਕੋਈ ਵਡੀ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ ? (ਹੇ ਨਬੀ!) ਤੁਸੀਂ ਕਹਿ ਦਿਓ ਕਿ ਬੇਸ਼ੱਕ ਅੱਲਾਹ ਇਸ ਦੀ ਸਮਰਥਾ ਰੱਖਦਾ ਹੇ ਕਿ ਉਹ ਕੋਈ ਵੱਡੀ ਨਿਸ਼ਾਨੀ ਨਾਜ਼ਿਲ ਕਰੇ, ਪਰ ਬਹੁਤੇ ਲੋਕਾਂ ਨੂੰ ਇਸ ਦਾ ਗਿਆਨ ਨਹੀਂ। info
التفاسير:

external-link copy
38 : 6

وَمَا مِنْ دَآبَّةٍ فِی الْاَرْضِ وَلَا طٰٓىِٕرٍ یَّطِیْرُ بِجَنَاحَیْهِ اِلَّاۤ اُمَمٌ اَمْثَالُكُمْ ؕ— مَا فَرَّطْنَا فِی الْكِتٰبِ مِنْ شَیْءٍ ثُمَّ اِلٰی رَبِّهِمْ یُحْشَرُوْنَ ۟

38਼ ਧਰਤੀ ’ਤੇ ਚੱਲਣ ਵਾਲਾ ਕੋਈ ਜਾਨਵਰ ਅਤੇ ਦੋਵੇਂ ਖੰਬਾਂ ਨਾਲ ਉੱਡਣ ਵਾਲਾ ਕੋਈ ਵੀ ਪੰਛੀ ਅਜਿਹਾ ਨਹੀਂ ਜਿਹੜਾ ਤੁਹਾਡੇ (ਮਨੁੱਖਾਂ) ਵਾਂਗ ਵੱਖਰੀ ਉੱਮਤ ਨਾ ਹੋਵੇ। ਅਸੀਂ ਕਿਤਾਬ (.ਕੁਰਆਨ) ਵਿਚ ਕੋਈ ਚੀਜ਼ (ਬਿਨਾਂ ਚਰਚਾ ਕੀਤੇ) ਨਹੀਂ ਛੱਡੀ। ਫੇਰ ਉਹ ਸਾਰੇ ਆਪਣੇ ਰੱਬ ਦੇ ਹਜ਼ੂਰ ਇਕੱਤਰਤ ਕੀਤੇ ਜਾਣਗੇ। info
التفاسير:

external-link copy
39 : 6

وَالَّذِیْنَ كَذَّبُوْا بِاٰیٰتِنَا صُمٌّ وَّبُكْمٌ فِی الظُّلُمٰتِ ؕ— مَنْ یَّشَاِ اللّٰهُ یُضْلِلْهُ ؕ— وَمَنْ یَّشَاْ یَجْعَلْهُ عَلٰی صِرَاطٍ مُّسْتَقِیْمٍ ۟

39਼ ਜਿਹੜੇ ਲੋਕੀ ਸਾਡੀਆਂ ਆਇਤਾਂ (.ਕੁਰਆਨ) ਨੂੰ ਝੁਠਲਾਉਂਦੇ ਹਨ, ਉਹ ਗੁਮਰਾਹੀ ਦੇ ਹਨੇਰਿਆਂ ਕਾਰਨ ਬੋਲੇ ਤੇ ਗੁੰਗੇ ਹੋ ਗਏ ਹਨ। ਅੱਲਾਹ ਜਿਸ ਨੂੰ ਚਾਹਵੇ ਗੁਮਰਾਹ ਕਰ ਦਿੰਦਾ ਹੇ ਅਤੇ ਜਿਸ ਨੂੰ ਚਾਹਵੇ ਸਿੱਧੀ ਰਾਹ ਤੌਰ ਦਿੰਦਾ ਹੇ। info
التفاسير:

external-link copy
40 : 6

قُلْ اَرَءَیْتَكُمْ اِنْ اَتٰىكُمْ عَذَابُ اللّٰهِ اَوْ اَتَتْكُمُ السَّاعَةُ اَغَیْرَ اللّٰهِ تَدْعُوْنَ ۚ— اِنْ كُنْتُمْ صٰدِقِیْنَ ۟

40਼ (ਹੇ ਨਬੀ!) ਤੁਸੀਂ (ਇਹਨਾਂ ਕਾਫ਼ਿਰਾਂ ਨੂੰ) ਪੁੱਛੋ ਕਿ ਜੇਕਰ ਤੁਹਾਡੇ ਉੱਤੇ ਅੱਲਾਹ ਦਾ ਕੋਈ ਅਜ਼ਾਬ ਆ ਜਾਵੇ ਜਾਂ ਤੁਹਾਡੇ ’ਤੇ ਕਿਆਮਤ ਹੀ ਆ ਜਾਵੇ ਤਾਂ ਕੀ ਤੁਸੀਂ ਅੱਲਾਹ ਨੂੰ ਛੱਡ ਕੇ ਕਿਸੇ ਹੋਰ ਨੂੰ (ਆਪਣੀ ਸਹਾਇਤਾ ਲਈ) ਪੁਕਾਰੋਗੇ ? ਜੇ ਤੁਸੀਂ ਸੱਚੇ ਹੋ (ਤਾਂ ਜਵਾਬ ਦਿਓ)। info
التفاسير:

external-link copy
41 : 6

بَلْ اِیَّاهُ تَدْعُوْنَ فَیَكْشِفُ مَا تَدْعُوْنَ اِلَیْهِ اِنْ شَآءَ وَتَنْسَوْنَ مَا تُشْرِكُوْنَ ۟۠

41਼ ਸਗੋਂ ਤੁਸੀਂ ਕੇਵਲ ਉਸੇ (ਅੱਲਾਹ) ਨੂੰ ਹੀ (ਮਦਦ ਲਈ) ਸੱਦੋਗੇ। ਜੇ ਉਹ ਚਾਹੇਗਾ ਤਾਂ ਤੁਹਾਡੀ ਉਸ ਤਕਲੀਫ਼ ਨੂੰ ਦੂਰ ਕਰ ਦੇਵੇਗਾ, ਜਿਸ ਲਈ ਤੁਸੀਂ ਉਸ ਨੂੰ ਅਰਦਾਸ ਕਰੋਗੇ। ਫੇਰ ਤੁਸੀਂ ਉਹਨਾਂ ਸਭ ਨੂੰ ਭੁੱਲ ਜਾਵੋਗੇ, ਜਿਨ੍ਹਾਂ ਨੂੰ ਤੁਸੀਂ (ਰੱਬ ਦਾ) ਸ਼ਰੀਕ ਬਣਾਉਂਦੇ ਸੀ। info
التفاسير:

external-link copy
42 : 6

وَلَقَدْ اَرْسَلْنَاۤ اِلٰۤی اُمَمٍ مِّنْ قَبْلِكَ فَاَخَذْنٰهُمْ بِالْبَاْسَآءِ وَالضَّرَّآءِ لَعَلَّهُمْ یَتَضَرَّعُوْنَ ۟

42਼ ਹੇ ਨਬੀ! ਅਸੀਂ ਤੁਹਾਥੋਂ ਪਹਿਲੀਆਂ ਉੱਮਤਾਂ ਵੱਲ ਵੀ ਪੈਗ਼ੰਬਰ ਭੇਜੇ। ਫੇਰ ਅਸੀਂ ਉਹਨਾਂ (ਉੱਮਤਾਂ) ਨੂੰ ਕਠਨਾਈਆਂ ਤੇ ਬਿਮਾਰੀਆਂ ਸਹਿਤ ਨੱਪ ਲਿਆ ਤਾਂ ਜੋ ਉਹ ਨਿਮਰਤਾ ਪੂਰਵਕ ਸਾਡੇ ਸਾਹਮਣੇ ਨਿੰਵ ਜਾਣ। info
التفاسير:

external-link copy
43 : 6

فَلَوْلَاۤ اِذْ جَآءَهُمْ بَاْسُنَا تَضَرَّعُوْا وَلٰكِنْ قَسَتْ قُلُوْبُهُمْ وَزَیَّنَ لَهُمُ الشَّیْطٰنُ مَا كَانُوْا یَعْمَلُوْنَ ۟

43਼ ਜਦੋਂ ਉਹਨਾਂ ਕੋਲ ਸਾਡਾ (ਚੇਤਾਵਨੀ ਭਰਿਆ) ਅਜ਼ਾਬ ਆਇਆ ਤਾਂ ਉਹਨਾਂ ਨੇ ਨਿਮਰਤਾ ਕਿਉਂ ਨਹੀਂ ਧਾਰੀ? ਸਗੋਂ ਉਹਨਾਂ ਦੇ ਮਨ ਕਠੋਰ ਹੋ ਗਏ ਅਤੇ ਉਹਨਾਂ ਦੇ ਅਮਲਾਂ ਵਿਚ ਸ਼ੈਤਾਨ ਨੇ ਖਿੱਚ ਪੈਦਾ ਕਰ ਦਿੱਤੀ। info
التفاسير:

external-link copy
44 : 6

فَلَمَّا نَسُوْا مَا ذُكِّرُوْا بِهٖ فَتَحْنَا عَلَیْهِمْ اَبْوَابَ كُلِّ شَیْءٍ ؕ— حَتّٰۤی اِذَا فَرِحُوْا بِمَاۤ اُوْتُوْۤا اَخَذْنٰهُمْ بَغْتَةً فَاِذَا هُمْ مُّبْلِسُوْنَ ۟

44਼ ਫੇਰ ਜਦੋਂ ਉਹਨਾਂ ਨੇ ਉਸ ਨਸੀਹਤ ਨੂੰ ਹੀ ਭੁਲਾ ਛੱਡਿਆ ਜਿਹੜੀ ਉਹਨਾਂ ਨੂੰ ਕੀਤੀ ਗਈ ਸੀ ਤਾਂ ਅਸੀਂ ਹਰੇਕ ਤਰ੍ਹਾਂ (ਦੀ ਖ਼ੁਸ਼ਹਾਲੀ) ਦੇ ਬੂਹੇ ਉਹਨਾਂ ਲਈ ਖੋਲ ਦਿੱਤੇ, ਇੱਥੋਂ ਤਕ ਕਿ ਜਦੋਂ ਉਹਨਾਂ ਚੀਜ਼ਾਂ ’ਤੇ, ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਸਨ, ਸ਼ੇਖ਼ੀਆਂ ਮਾਰਨ ਲੱਗ ਪਏ ਤਾਂ ਅਸੀਂ ਅਚਾਨਕ ਹੀ ਉਹਨਾਂ ਨੂੰ (ਅਜ਼ਾਬ ਵਿਚ) ਫੜ ਲਿਆ। ਫੇਰ ਉਹ ਹਰੇਕ (ਭਲਾਈ ਤੋਂ) ਨਿਰਾਸ਼ ਹੋ ਗਏ। info
التفاسير: