1 ਕਿਉਂ ਜੋ ਉਹ ਅਤਿਅੰਤ ਰਹਿਮ ਵਾਲਾ ਹੇ। ਉਸ ਦੀ ਰਹਿਮਤ ਦਾ ਕੋਈ ਅੰਤ ਨਹੀਂ। ਹਦੀਸ ਵਿਚ ਹੇ ਕਿ ਅੱਲਾਹ ਨੇ ਆਪਣੀ ਰਹਿਮਤ ਦੇ 100 ਭਾਗ ਕੀਤੇ ਅਤੇ ਉਹਨਾਂ ’ਚੋਂ 99 ਹਿੱਸੇ ਆਪਣੇ ਕੋਲ ਰੱਖ ਹੋਏ ਹਨ ਅਤੇ ਕੇਵਲ ਇਕ ਭਾਗ ਧਰਤੀ ’ਤੇ ਉਤਾਰਿਆ ਹੇ, ਇਸ ਇਕ ਭਾਗ ਕਾਰਨ ਹੀ ਮਖ਼ਲੂਕ ਇਕ ਦੂਜੇ ’ਤੇ ਰਹਿਮ ਕਰਦੀ ਹੇ। ਇੱਥੋਂ ਤਕ ਕਿ ਘੋੜੀ ਵੀ ਆਪਣੇ ਖੁਰ ਨੂੰ ਆਪਣੇ ਬੱਚੇ ਨਾਲ ਲੱਗਣ ਨਹੀਂ ਦਿੰਦੀ ਤਾਂ ਜੋ ਉਸ ਨੂੰ ਕੋਈ ਤਕਲੀਫ਼ ਨਾ ਹੋਵੇ। (ਸਹੀ ਬੁਖ਼ਾਰੀ, ਹਦੀਸ: 6000)