Tradução dos significados do Nobre Qur’an. - Tradução Punjabi - Arif Halim

Número de página:close

external-link copy
102 : 6

ذٰلِكُمُ اللّٰهُ رَبُّكُمْ ۚ— لَاۤ اِلٰهَ اِلَّا هُوَ ۚ— خَالِقُ كُلِّ شَیْءٍ فَاعْبُدُوْهُ ۚ— وَهُوَ عَلٰی كُلِّ شَیْءٍ وَّكِیْلٌ ۟

102਼ ਇਹ ਅੱਲਾਹ ਤੁਹਾਡਾ ਰੱਬ ਹੇ। ਇਸ ਤੋਂ ਛੁੱਟ ਹੋਰ ਕੋਈ ਇਬਾਦਤ ਦੇ ਯੋਗ ਨਹੀਂ ਹੇ। ਉਹ ਹਰ ਚੀਜ਼ ਦਾ ਪੈਦਾ ਕਰਨ ਵਾਲਾ ਹੇ, ਤੁਸੀਂ ਉਸੇ ਦੀ ਇਬਾਦਤ ਕਰੋ ਅਤੇ ਉਹੀਓ ਹਰ ਚੀਜ਼ ਦਾ ਨਿਗਰਾਨ ਹੇ। info
التفاسير:

external-link copy
103 : 6

لَا تُدْرِكُهُ الْاَبْصَارُ ؗ— وَهُوَ یُدْرِكُ الْاَبْصَارَ ۚ— وَهُوَ اللَّطِیْفُ الْخَبِیْرُ ۟

103਼ ਉਸ ਤਕ ਕਿਸੇ ਦੀਆਂ ਨਜ਼ਰਾਂ ਨਹੀਂ ਪਹੁੰਚ ਸਕਦੀਆਂ, ਪਰ ਉਹ (ਸਭ ਦੀਆਂ ਨਜ਼ਰਾਂ ਤੱਕ) ਪਹੁੰਚ ਰਖਦਾ ਹੇ। ਉਹ ਬਹੁਤ ਬਰੀਕੀ ਨਾਲ ਹਰ ਗੱਲ ਦੀ ਖ਼ਬਰ ਰੱਖਦਾ ਹੇ। info
التفاسير:

external-link copy
104 : 6

قَدْ جَآءَكُمْ بَصَآىِٕرُ مِنْ رَّبِّكُمْ ۚ— فَمَنْ اَبْصَرَ فَلِنَفْسِهٖ ۚ— وَمَنْ عَمِیَ فَعَلَیْهَا ؕ— وَمَاۤ اَنَا عَلَیْكُمْ بِحَفِیْظٍ ۟

104਼ ਬੇਸ਼ੱਕ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਖੁੱਲ੍ਹੀਆਂ ਦਲੀਲਾਂ ਆ ਚੁੱਕੀਆਂ ਹਨ। ਜਿਹੜਾ ਸੂਝ-ਬੂਝ ਤੋਂ ਕੰਮ ਲਵੇਗਾ ਉਸ ਦਾ ਆਪਣਾ ਹੀ ਲਾਭ ਹੇ, ਪਰ ਜਿਹੜਾ (ਅਕਲੋਂ) ਅੰਨ੍ਹਾ ਬਣਿਆ ਰਿਹਾ ਉਸ ਦਾ ਆਪਣਾ ਹੀ ਨੁਕਸਾਨ ਹੇ। (ਹੇ ਮੁਹੰਮਦ!) ਤੁਸੀਂ ਆਖ ਦਿਓ ਕਿ ਮੈਂ ਤੁਹਾਡੇ ਉੱਤੇ ਨਿਗਰਾਨੀ ਕਰਨ ਵਾਲਾ ਨਹੀਂ। (ਮੈਂ ਤਾਂ ਤੁਹਾਨੂੰ ਖ਼ਬਰਦਾਰ ਕਰਨ ਲਈ ਆਇਆ ਹਾਂ)। info
التفاسير:

external-link copy
105 : 6

وَكَذٰلِكَ نُصَرِّفُ الْاٰیٰتِ وَلِیَقُوْلُوْا دَرَسْتَ وَلِنُبَیِّنَهٗ لِقَوْمٍ یَّعْلَمُوْنَ ۟

105਼ ਇਸੇ ਪ੍ਰਕਾਰ ਅਸੀਂ ਆਪਣੀਆਂ ਆਇਤਾਂ ਘੜੀ-ਮੁੜੀ ਵੱਖੋ-ਵੱਖ ਢੰਗ ਨਾਲ ਬਿਆਨ ਕਰਦੇ ਹਾਂ ਤਾਂ ਜੋ ਕਾਫ਼ਿਰ ਆਖਣ ਕਿ ਤੁਸੀਂ (ਹੇ ਮੁਹੰਮਦ ਸ:!) ਕਿਸੇ ਤੋਂ ਪੜ੍ਹ ਕੇ ਆਏ ਹੋ ਅਤੇ ਜਿਹੜੇ ਲੋਕ ਗਿਆਨਵਾਨ ਹਨ ਅਸੀਂ ਉਹਨਾਂ ਉੱਤੇ (ਸੱਚਾਈ) ਪ੍ਰਗਟ ਕਰ ਦਈਏ। info
التفاسير:

external-link copy
106 : 6

اِتَّبِعْ مَاۤ اُوْحِیَ اِلَیْكَ مِنْ رَّبِّكَ ۚ— لَاۤ اِلٰهَ اِلَّا هُوَ ۚ— وَاَعْرِضْ عَنِ الْمُشْرِكِیْنَ ۟

106਼ (ਹੇ ਨਬੀ!) ਤੁਸੀਂ ਇਸੇ ਵਹੀ ਦੀ ਪਾਲਣਾ ਕਰਦੇ ਰਹੋ ਜਿਹੜੀ ਤੁਹਾਡੇ ਵੱਲ ਤੁਹਾਡੇ ਰੱਬ ਵੱਲੋਂ ਆਈ ਹੇ। ਉਸ ਤੋਂ ਛੁੱਟ ਹੋਰ ਕੋਈ ਇਬਾਦਤ ਦੇ ਯੋਗ ਨਹੀਂ। ਮੁਸ਼ਰਿਕਾਂ ਵੱਲ ਉੱਕਾ ਹੀ ਧਿਆਨ ਨਾ ਦੇਵੋ। info
التفاسير:

external-link copy
107 : 6

وَلَوْ شَآءَ اللّٰهُ مَاۤ اَشْرَكُوْا ؕ— وَمَا جَعَلْنٰكَ عَلَیْهِمْ حَفِیْظًا ۚ— وَمَاۤ اَنْتَ عَلَیْهِمْ بِوَكِیْلٍ ۟

107਼ ਜੇ ਅੱਲਾਹ ਚਾਹੁੰਦਾ ਤਾਂ ਇਹ ਸ਼ਿਰਕ ਨਾ ਕਰਦੇ ਅਤੇ ਅਸੀਂ ਤੁਹਾਨੂੰ ਇਹਨਾਂ ਦੀ ਨਿਗਰਾਨੀ ਕਰਨ ਲਈ ਨਹੀਂ ਭੇਜਿਆ ਅਤੇ ਨਾ ਹੀ ਤੁਸੀਂ ਇਹਨਾਂ ਦੇ ਜ਼ਿੰਮੇਵਾਰ ਹੋ। info
التفاسير:

external-link copy
108 : 6

وَلَا تَسُبُّوا الَّذِیْنَ یَدْعُوْنَ مِنْ دُوْنِ اللّٰهِ فَیَسُبُّوا اللّٰهَ عَدْوًا بِغَیْرِ عِلْمٍ ؕ— كَذٰلِكَ زَیَّنَّا لِكُلِّ اُمَّةٍ عَمَلَهُمْ ۪— ثُمَّ اِلٰی رَبِّهِمْ مَّرْجِعُهُمْ فَیُنَبِّئُهُمْ بِمَا كَانُوْا یَعْمَلُوْنَ ۟

108਼ (ਹੇ ਮੁਸਲਮਾਨੋ!) ਮੁਸ਼ਰਿਕ ਲੋਕ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਪੂਜਾ ਕਰਦੇ ਹਨ, ਤੁਸੀਂ ਉਹਨਾਂ ਨੂੰ ਬੁਰਾ ਭਲਾ ਨਾ ਆਖੋ ਕਿਉਂ ਜੋ ਜਹਾਲਤ ਦੀਆਂ ਹੱਦਾਂ ਟੱਪਦੇ ਹੋਏ ਇਹ ਲੋਕ ਵੀ ਅੱਲਾਹ ਦੀ ਸ਼ਾਨ ਵਿਚ ਗ਼ੁਸਤਾਖੀਆਂ ਕਰਨਗੇ। ਅਸੀਂ ਇਸ ਪ੍ਰਕਾਰ ਹਰ ਉੱਮਤ (ਧਰਮ ਵਾਲਿਆਂ) ਲਈ ਉਹਨਾਂ ਦੇ ਕਰਮਾਂ ਵਿਚ ਖਿੱਚ ਪੈਦਾ ਕਰ ਛੱਡੀ ਹੇ। ਉਹਨਾਂ ਨੇ ਪਰਤ ਕੇ ਆਉਣਾ ਤਾਂ ਆਪਣੇ ਰੱਬ ਵੱਲ ਹੀ ਹੇ, ਫੇਰ ਉਹ ਉਹਨਾਂ ਨੂੰ ਦੱਸੇਗਾ ਕਿ ਉਹ (ਸੰਸਾਰ ਵਿਚ) ਕੀ ਕਰਦੇ ਸੀ? info
التفاسير:

external-link copy
109 : 6

وَاَقْسَمُوْا بِاللّٰهِ جَهْدَ اَیْمَانِهِمْ لَىِٕنْ جَآءَتْهُمْ اٰیَةٌ لَّیُؤْمِنُنَّ بِهَا ؕ— قُلْ اِنَّمَا الْاٰیٰتُ عِنْدَ اللّٰهِ وَمَا یُشْعِرُكُمْ ۙ— اَنَّهَاۤ اِذَا جَآءَتْ لَا یُؤْمِنُوْنَ ۟

109਼ ਉਹਨਾਂ ਲੋਕਾਂ ਨੇ ਪੱਕੀਆਂ ਕਸਮਾਂ ਅੱਲਾਹ ਦੇ ਨਾਂ ਦੀਆਂ ਖਾਦੀਆਂ ਕਿ ਜੇ ਉਹਨਾਂ ਕੋਲ ਕੋਈ ਨਿਸ਼ਾਨੀ (ਨਬੀ ਹੋਣ ਦੀ) ਆ ਜਾਵੇ ਤਾਂ ਉਹ ਜ਼ਰੂਰ ਹੀ ਈਮਾਨ ਲਿਆਉਣਗੇ। (ਹੇ ਨਬੀ!) ਤੁਸੀਂ ਆਖੋ ਕਿ ਨਿਸ਼ਾਨੀਆਂ ਤਾਂ ਸਾਰੀਆਂ ਅੱਲਾਹ ਦੇ ਕਬਜ਼ੇ ਵਿਚ ਹਨ, ਤੁਹਾਨੂੰ ਇਹ ਗੱਲ ਕੌਣ ਸਮਝਾਵੇ ਕਿ ਜਦੋਂ ਉਹ ਨਿਸ਼ਾਨੀ ਆ ਜਾਵੇਗੀ ਇਹ ਲੋਕ ਫੇਰ ਵੀ ਈਮਾਨ ਨਹੀਂ ਲਿਆਉਣਗੇ। info
التفاسير:

external-link copy
110 : 6

وَنُقَلِّبُ اَفْـِٕدَتَهُمْ وَاَبْصَارَهُمْ كَمَا لَمْ یُؤْمِنُوْا بِهٖۤ اَوَّلَ مَرَّةٍ وَّنَذَرُهُمْ فِیْ طُغْیَانِهِمْ یَعْمَهُوْنَ ۟۠

110਼ ਅਸੀਂ ਉਸੇ ਤਰ੍ਹਾਂ ਇਹਨਾਂ ਦੇ ਦਿਲਾਂ ਨੂੰ ਅਤੇ ਇਹਨਾਂ ਦੀਆਂ ਨਜ਼ਰਾਂ ਨੂੰ ਫੇਰ ਦਿਆਂਗੇ ਜਿਸ ਤਰ੍ਹਾਂ ਇਹ ਪਹਿਲੀ ਵਾਰ ਇਸ (.ਕੁਰਆਨ) ’ਤੇ ਈਮਾਨ ਨਹੀਂ ਲਿਆਏ ਸਨ। ਅਸੀਂ ਇਹਨਾਂ ਦੀ ਸਰਕਸ਼ੀ ਵਿਚ ਹੀ ਇਹਨਾਂ ਨੂੰ ਭਟਕਣ ਲਈ ਛੱਡ ਦੇਵਾਂਗੇ। info
التفاسير: