የቅዱስ ቁርዓን ይዘት ትርጉም - የፑንጃቢኛ ትርጉም - ዓሪፍ ሐሊም

የገፅ ቁጥር:close

external-link copy
253 : 2

تِلْكَ الرُّسُلُ فَضَّلْنَا بَعْضَهُمْ عَلٰی بَعْضٍ ۘ— مِنْهُمْ مَّنْ كَلَّمَ اللّٰهُ وَرَفَعَ بَعْضَهُمْ دَرَجٰتٍ ؕ— وَاٰتَیْنَا عِیْسَی ابْنَ مَرْیَمَ الْبَیِّنٰتِ وَاَیَّدْنٰهُ بِرُوْحِ الْقُدُسِ ؕ— وَلَوْ شَآءَ اللّٰهُ مَا اقْتَتَلَ الَّذِیْنَ مِنْ بَعْدِهِمْ مِّنْ بَعْدِ مَا جَآءَتْهُمُ الْبَیِّنٰتُ وَلٰكِنِ اخْتَلَفُوْا فَمِنْهُمْ مَّنْ اٰمَنَ وَمِنْهُمْ مَّنْ كَفَرَ ؕ— وَلَوْ شَآءَ اللّٰهُ مَا اقْتَتَلُوْا ۫— وَلٰكِنَّ اللّٰهَ یَفْعَلُ مَا یُرِیْدُ ۟۠

253਼ ਇਹ ਸਾਰੇ ਹੀ ਰਸੂਲ ਹਨ, ਅਸੀਂ ਇਹਨਾਂ ਨੂੰ ਇਕ ਦੂਜੇ (ਰਸੂਲ) ਨਾਲੋ ਵੱਧ ਕੇ ਮਰਾਤਬੇ (ਵਡਿਆਈ) ਬਖ਼ਸ਼ੇ, ਇਹਨਾਂ ਵਿੱਚੋਂ ਕੁੱਝ ਉਹ ਵੀ ਹਨ ਜਿਨ੍ਹਾਂ ਨਾਲ ਅੱਲਾਹ ਨੇ ਆਪ ਗੱਲਾਂ ਕੀਤੀਆਂ ਅਤੇ ਇਹਨਾਂ ਵਿੱਚੋਂ ਹੀ ਕੁੱਝ ਦੇ ਮਰਤਬੇ (ਕੁੱਝ ਹੋਰ ਪੱਖੋਂ) ਉੱਚੇ ਕੀਤੇ। ਅਸੀਂ ਮਰੀਅਮ ਦੇ ਪੁੱਤਰ ਈਸਾ ਨੂੰ (ਨਬੀ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਬਖ਼ਸ਼ੀਆਂ ਅਤੇ ਪਵਿੱਤਰ ਰੂਹ (ਜਿਬਰਾਈਲ) ਰਾਹੀਂ ਉਹਨਾਂ ਦੀ ਮਦਦ ਕੀਤੀ। ਜੇ ਅੱਲਾਹ ਚਾਹੁੰਦਾ ਤਾਂ ਉਹਨਾਂ ਰਸੂਲਾਂ ਦੇ ਆਉਣ ਤੋਂ ਬਾਅਦ ਵਿਚ ਆਉਣ ਵਾਲੇ ਲੋਕ ਆਪੋ ਵਿਚ ਨਾ ਲੜਦੇ ਜਦੋਂ ਕਿ ਉਹਨਾਂ ਕੋਲ (ਨਬੀ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਆ ਚੁੱਕੀਆਂ ਸਨ। ਪਰ ਫਿਰ ਵੀ ਉਹਨਾਂ ਨੇ (ਆਪਸ ਵਿਚ) ਮਤਭੇਦ ਕੀਤਾ। ਸੋ ਉਹਨਾਂ ਵਿੱਚੋਂ ਹੀ ਕੁੱਝ ਉਹ ਹਨ ਜਿਹੜੇ (ਈਸਾ ’ਤੇ) ਈਮਾਨ ਲਿਆਏ ਅਤੇ ਕੁੱਝ ਨੇ ਇਨਕਾਰ ਕਰ ਦਿੱਤਾ। ਜੇ ਅੱਲਾਹ ਚਾਹੁੰਦਾ ਤਾਂ ਉਹ ਉੱਕਾ ਹੀ ਨਾ ਲੜਦੇ ਪਰ ਅੱਲਾਹ ਜੋ ਚਾਹੁੰਦਾ ਹੇ ਕਰਦਾ ਹੇ। info
التفاسير:

external-link copy
254 : 2

یٰۤاَیُّهَا الَّذِیْنَ اٰمَنُوْۤا اَنْفِقُوْا مِمَّا رَزَقْنٰكُمْ مِّنْ قَبْلِ اَنْ یَّاْتِیَ یَوْمٌ لَّا بَیْعٌ فِیْهِ وَلَا خُلَّةٌ وَّلَا شَفَاعَةٌ ؕ— وَالْكٰفِرُوْنَ هُمُ الظّٰلِمُوْنَ ۟

254਼ ਹੇ ਈਮਾਨ ਵਾਲਿਓ! ਅਸੀਂ ਜੋ ਵੀ ਤੁਹਾਨੂੰ (ਮਾਲ) ਦਿੱਤਾ ਹੇ ਉਸ ਵਿੱਚੋਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ, ਇਸ ਤੋਂ ਪਹਿਲਾਂ ਕਿ ਉਹ ਦਿਨ (ਕਿਆਮਤ ਦਾ) ਆ ਜਾਵੇ ਜਿਸ ਵਿਚ ਨਾ ਕੋਈ ਲੈਣ-ਦੇਣ ਹੋਵੇਗਾ ਅਤੇ ਨਾ ਹੀ ਕੋਈ ਦੋਸਤੀ ਜਾਂ ਸਫ਼ਾਰਸ਼ ਹੀ ਕੰਮ ਆਵੇਗੀ। ਇਹਨਾਂ ਗੱਲਾਂ ਦਾ ਇਨਕਾਰ ਕਰਨ ਵਾਲੇ ਹੀ ਜ਼ਾਲਿਮ ਹਨ। info
التفاسير:

external-link copy
255 : 2

اَللّٰهُ لَاۤ اِلٰهَ اِلَّا هُوَ ۚ— اَلْحَیُّ الْقَیُّوْمُ ۚ۬— لَا تَاْخُذُهٗ سِنَةٌ وَّلَا نَوْمٌ ؕ— لَهٗ مَا فِی السَّمٰوٰتِ وَمَا فِی الْاَرْضِ ؕ— مَنْ ذَا الَّذِیْ یَشْفَعُ عِنْدَهٗۤ اِلَّا بِاِذْنِهٖ ؕ— یَعْلَمُ مَا بَیْنَ اَیْدِیْهِمْ وَمَا خَلْفَهُمْ ۚ— وَلَا یُحِیْطُوْنَ بِشَیْءٍ مِّنْ عِلْمِهٖۤ اِلَّا بِمَا شَآءَ ۚ— وَسِعَ كُرْسِیُّهُ السَّمٰوٰتِ وَالْاَرْضَ ۚ— وَلَا یَـُٔوْدُهٗ حِفْظُهُمَا ۚ— وَهُوَ الْعَلِیُّ الْعَظِیْمُ ۟

255਼ ਉਹ ਅੱਲਾਹ ਹੇ ਉਸ ਤੋਂ ਛੁੱਟ ਕੋਈ ਵੀ (ਸੱਚਾ) ਇਸ਼ਟ ਨਹੀਂ (ਸਦਾ ਲਈ) ਜਿਉਂਦਾ ਹੇ, ਸਮੁੱਚੀ (ਸ਼੍ਰਿਸ਼ਟੀ) ਨੂੰ ਸੰਭਾਲਿਆ ਹੋਇਆ ਹੇ, ਨਾ ਹੀ ਉਸ ਨੂੰ ਉਂਘ ਆਉਂਦੀ ਹੇ ਅਤੇ ਨਾ ਹੀ ਉਹ ਸੋਂਦਾ ਹੇ। ਅਕਾਸ਼ਾਂ ਅਤੇ ਧਰਤੀ ਵਿਚ ਜੋ ਕੁੱਝ ਵੀ ਹੇ ਉਹ ਸਭ ਉਸੇ ਦਾ ਹੇ। ਉਹ ਕਿਹੜਾ ਹੇ ਜਿਹੜਾ ਉਸ ਦੇ ਅੱਗੇ ਬਿਨਾਂ ਉਸ ਦੀ ਆਗਿਆ ਤੋਂ ਕਿਸੇ ਦੀ ਸਫ਼ਾਰਸ਼ ਕਰ ਸਕੇ? ਉਹੀਓ ਜਾਣਦਾ ਹੇ ਜੋ ਲੋਕਾਂ (ਦੀਆਂ ਅੱਖਾਂ ਦੇ) ਸਾਹਮਣੇ ਨੂੰ ਅਤੇ ਜੋ ਉਹਨਾਂ ਦੇ ਓਹਲੇ ਰੁ। ਲੋਕੀ ਉਸ ਦੇ ਗਿਆਨ ’ਚੋਂ ਕੁੱਝ ਵੀ ਆਪਣੇ ਅਧੀਨ ਨਹੀਂ ਕਰ ਸਕਦੇ, ਛੁੱਟ ਉਸ ਗੱਲ ਤੋਂ (ਜਿਸ ਦੀ ਜਾਣਕਾਰੀ) ਉਹ ਆਪ ਹੀ ਦੇਣਾ ਚਾਹੇ। ਉਸ ਦੀ ਕੁਰਸੀ 1 (ਬਾਦਸ਼ਾਹੀ ਤਖ਼ਤ) ਨੇ ਅਕਾਸ਼ਾਂ ਤੇ ਧਰਤੀ (ਦੀ ਹਰ ਚੀਜ਼)ਨੂੰ ਆਪਣੇ ਘੇਰੇ ਵਿਚ ਲਿਆ ਹੋਇਆ ਨੂੰ ਅਤੇ ਉਹ (ਅੱਲਾਹ) ਉਹਨਾਂ ਸਭ ਦੀ ਰਾਖੀ ਕਰਦਾ ਹੋਇਆ ਥੱਕਦਾ ਨਹੀਂ। ਉਹ ਇਕ ਮਹਾਨ ਅਤੇ ਸਰਬ-ਉੱਚ ਵਡਿਆਈ ਵਾਲੀ ਹਸਤੀ ਹੇ। info

1 ਨਬੀ ਕਰੀਮ (ਸ:) ਦਾ ਫ਼ਰਮਾਨ ਹੇ ਕਿ ਸੱਤ ਅਕਾਸ਼ਾਂ ਦੀ ਮਹੱਤਤਾਂ ਕੁਰਸੀ ਦੇ ਮੁਕਾਬਲੇ ਵਿਚ ਕੇਵਲ ਇੰਨੀ ਹੇ ਜਿੰਨੀ ਕਿਸੇ ਖ਼ਾਲੀ ਥਾਂ ’ਤੇ ਕੋਈ ਮੁੰਦਰ ਪਈ ਹੋਵੇ ਜਦ ਕਿ ਅਰਸ਼ ਦੀ ਮਹੱਤਤਾ ਕੁਰਸੀ ਦੇ ਮੁਕਾਬਲੇ ਵਿਚ ਐਵੇਂ ਹੇ ਜਿਵੇਂ ਖ਼ਾਲੀ ਪਈ ਧਰਤੀ ਦੀ ਮਹੱਤਤਾ ਇਸ ਮੁੰਦਰੀ ਉੱਤੇ ਹੋਵੇ (ਵੇਖੋ ਸਹੀ ਹਦੀਸਾਂ ਦੀ ਲੜੀ, ਹਦੀਸ: 109)। ਹਕੀਕਤ ਵਿਚ ਅੱਲਾਹ, ਜਿਹੜਾ ਅਰਸ਼ ਅਤੇ ਕੁਰਸੀ ਦਾ ਪੈਦਾ ਕਰਨ ਵਾਲਾ ਹੇ, ਸਭ ਤੋਂ ਵੱਡੀ ਹਸਤੀ ਹੇ। (ਸ਼ੇਖ਼ੁਲ ਇਸਲਾਮ ਇਬਨੇ ਤੈਅਮੀਆ ਫ਼ਰਮਾਉਂਦੇ ਹਨ ਕਿ ਇਸ ਤੋਂ ਸਿੱਧ ਹੁੰਦਾ ਹੇ ਕਿ ਕੁਰਸੀ ਦੇ ਨਾਲ ਈਮਾਨ ਲਿਆਉਣਾ ਅਤੇ ਅਰਸ਼ ਦੇ ਨਾਲ ਈਮਾਨ ਲਿਆਉਣਾ ਅਤਿ ਜ਼ਰੂਰੀ ਹੇ ਉਹਨਾਂ ਦਾ ਇਹ ਵੀ ਕਹਿਣਾ ਹੇ ਕਿ ਸਾਰੇ ਹੀ ਅਹਲੇ ਸੁੰਨਤ ਦਾ ਇਹੋ ਵਿਸ਼ਵਾਸ ਹੇ ਕਿ ਕੁਰਸੀ ਅਰਸ਼ ਦੇ ਸਾਹਮਣੇ ਹੇ ਅਤੇ ਇਹ ਪੈਰਾਂ ਦੀ ਥਾਂ ਹੇ।) (ਇਬਨੇ ਤੈਅਮੀਆ ਦੇ ਫ਼ਤਵੇ)
* ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਨਬੀ ਕਰੀਮ (ਸ:) ਨੇ ਮੈਨੂੰ ਰਮਜ਼ਾਨ ਦੀ ਜ਼ਕਾਅਤ (ਸਦਕਾਏ ਫ਼ਿਤਰ) ਦੀ ਰਾਖੀ ਲਈ ਨਿਯੁਕਤ ਕਰ ਦਿੱਤਾ ਤਾਂ ਮੇਰੇ ਕੋਲ ਇਕ ਵਿਅਕਤੀ ਆਇਆ ਅਤੇ ਆਉਂਦੇ ਹੀ ਅਨਾਜ ਦੀ ਮੁੱਠੀ ਭਰ ਲਈ ਤਾਂ ਮੈਨੂੰ ਉਸ ਨੂੰ ਫੜ ਲਿਆ ਅਤੇ ਕਿਹਾ ਕਿ ਮੈਂ ਤੈ` ਅੱਲਾਹ ਦੇ ਰਸੂਲ ਦੇ ਕੋਲ ਲੈਕੇ ਜਾਵਾਂਗਾਂ ਮੈਂ ਤੈਨੂੰ ਛੱਡਦਾ ਨਹੀਂ ਫਿਰ ਪੂਰਾ ਕਿੱਸਾ ਬਿਆਨ ਕੀਤਾ ਤਾਂ ਉਹਨੇ ਕਿਹਾ ਕਿ (ਹੇ ਅਬੂ-ਹੁਰੈਰਾ) ਜਦੋਂ ਤੂੰ ਸੋਣ ਲਈ ਬਿਸਤਰੇ ’ਤੇ ਜਾਵੇਂ ਤਾਂ ਆਇਤਲ ਕੁਰਸੀ ਪੜ੍ਹ ਲਿਆ ਕਰੀਂ ਤਾਂ ਸਵੇਰ ਹੋਣ ਤਕ ਅੱਲਾਹ ਤਆਲਾ ਵੱਲੋਂ ਇਕ ਫ਼ਰਿਸ਼ਤਾ ਤੇਰੀ ਨਿਗਰਾਨੀ ਕਰੇਗਾ ਅਤੇ ਜਿਹੜਾ ਤੇਰੀ ਸੁਰੱਖਿਆ ਕਰੇਗਾ ਅਤੇ ਸਵੇਰੇ ਤਕ ਸ਼ੈਤਾਨ ਤੇਰੇ ਨੇੜੇ ਵੀ ਨਹੀਂ ਆਵੇਗਾ। ਨਬੀ (ਸ:) ਨੇ ਫ਼ਰਮਾਇਆ, ਹੇ ਤਾਂ ਉਹ ਝੂਠਾ ਪਰ ਇਹ ਗੱਲ ਉਸ ਨੇ ਸੱਚੀ ਆਖੀ ਹੇ, ਉਹ ਸ਼ੈਤਾਨ ਸੀ। (ਸਹੀ ਬੁਖ਼ਾਰੀ, ਹਦੀਸ: 5010)

التفاسير:

external-link copy
256 : 2

لَاۤ اِكْرَاهَ فِی الدِّیْنِ ۚ— قَدْ تَّبَیَّنَ الرُّشْدُ مِنَ الْغَیِّ ۚ— فَمَنْ یَّكْفُرْ بِالطَّاغُوْتِ وَیُؤْمِنْ بِاللّٰهِ فَقَدِ اسْتَمْسَكَ بِالْعُرْوَةِ الْوُثْقٰی ۗ— لَا انْفِصَامَ لَهَا ؕ— وَاللّٰهُ سَمِیْعٌ عَلِیْمٌ ۟

256਼ ਧਰਮ ਦੇ ਸੰਬੰਧ ਵਿਚ ਕੋਈ ਜ਼ੋਰ ਜ਼ਬਰਦਸਤੀ ਨਹੀਂ, ਕਿਉਂ ਜੋ ਹਿਦਾਇਤ (ਸੱਚਾ ਧਰਮ) ਗੁਮਰਾਹੀ (ਝੂਠੇ ਧਰਮਾਂ) ਤੋਂ ਸਪਸ਼ਟ ਹੋ ਚੁੱਕੀ ਹੇ। ਸੋ ਜਿਹੜਾ ਕੋਈ ਤਾਗ਼ੂਤ (ਅੱਲਾਹ ਤੋਂ ਛੁੱਟ ਦੂਜੇ ਇਸ਼ਟ) ਦਾ ਇਨਕਾਰ ਕਰੇ ਅਤੇ ਅੱਲਾਹ ’ਤੇ ਈਮਾਨ ਲੈ ਆਵੇ ਉਸ ਵਿਅਕਤੀ ਨੇ ਇਕ ਮਜ਼ਬੂਤ ਸਹਾਰੇ ਨੂੰ ਫੜ ਲਿਆ ਨੂੰ ਜਿਹੜਾ ਟੂਟਣ ਵਾਲਾ ਨਹੀਂ। ਅੱਲਾਹ (ਹਰ ਗੱਲ ਨੂੰ) ਭਲੀ-ਭਾਂਤ ਜਾਣਨ ਵਾਲਾ ਅਤੇ ਸੁਣਨ ਵਾਲਾ ਹੇ। info
التفاسير: