1 ਹਜ਼ਰਤ ਇਬਨੇ ਮਸਊਦ (ਰ:ਅ:) ਤੋਂ ਪਤਾ ਲੱਗਦਾ ਹੇ ਕਿ ਨਬੀ ਕਰੀਮ (ਸ:) ਨੇ ਇਕ ਗੱਲ ਕਹੀ ਅਤੇ ਮੈਨੇ ਦੂਜੀ ਗੱਲ ਕਹੀ। ਆਪ (ਸ:) ਨੇ ਇਰਸ਼ਾਦ ਫ਼ਰਮਾਇਆ ਕਿ ਜਿਹੜਾ ਵਿਅਕਤੀ ਇਸ ਹਾਲਤ ਵਿਚ ਮਰ ਗਿਆ ਕਿ ਉਹ ਕਿਸੇ ਹੋਰ ਨੂੂੰ ਅੱਲਾਹ ਦਾ ਸ਼ਰੀਕ ਸਮਝਦਾ ਸੀ ਤਾਂ ਉਹ ਨਰਕ ਵਿਚ ਜਾਵੇਗਾ ਅਤੇ ਮੈਂ ਭਾਵ ਅਬਦੁੱਲਾ ਬਿਨ ਮਸਊਦ ਇਸ ਹਦੀਸ ਦੀ ਵਿਆਖਿਆ ਵਿਚ ਇਹ ਕਹਿੰਦਾ ਹਾਂ ਕਿ ਜਿਹੜਾ ਵਿਅਕਤੀ ਇਸ ਹਾਲ ਵਿਚ ਹੀ ਮਰ ਗਿਆ ਕਿ ਉਸ ਨੇ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਨਹੀਂ ਬਣਾਇਆ ਉਹ ਜੰਨਤ ਵਿਚ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 4497)