1 ਅੱਲਾਹ ਦੇ ਰਸੂਲ (ਸ:) ਦਾ ਇਰਸ਼ਾਦ ਰੁ ਕਿ ਅੱਲਾਹ ਦਾ ਕਹਿਣਾ ਹੈ ਕਿ ਮੇਰਾ ਬੰਦਾ ਮੇਰੇ ਪ੍ਰਤੀ ਜਿਹੜੀ ਸੋਚ ਹੈ ਖਦਾ ਮੈਂ ਉਸੇ ਦੇ ਅਨੁਸਾਰ ਹੋ ਜਾਂਦਾ ਹਾਂ ਜਦੋਂ ਉਹ ਮੈਨੂੰ ਯਾਦ ਕਰਦਾ ਹੈ ਤਾਂ ਮੈਂ ਉਸ ਦੇ ਕੋਲ ਹੁੰਦਾ ਹਾਂ ਜੇ ਉਹ ਮੈਨੂੰ ਦਿਲ ਵਿਚ ਯਾਦ ਕਰਦਾ ਹੈ ਤਾਂ ਮੈਂ ਵੀ ਉਸ ਨੂੰ ਦਿਲ ਵਿਚ ਯਾਦ ਕਰਦਾ ਹਾਂ ਜੇ ਉਹ ਮੈਨੂੰ ਕਿਸੇ ਸਭਾ ਵਿਚ ਯਾਦ ਕਰਦਾ ਹੈ ਤਾਂ ਮੈਂ ਵੀ ਉਸ ਨੂੰ ਉਸ ਤੋਂ ਵਧੀਆ ਫ਼ਰਿਸ਼ਤਿਆਂ ਦੀ ਸਭਾ ਵਿਚ ਯਾਦ ਕਰਦਾ ਹਾਂ ਜੇ ਉਹ ਮੇਰੇ ਵੱਲ ਇਕ ਉਂਗਲ ਵਧਦਾ ਹੈ ਤਾਂ ਮੈਂ ਇਕ ਹੱਥ ਜਿੰਨਾ ਉਸ ਦੇ ਨੇੜੇ ਆਉਂਦਾ ਹਾਂ ਜੇ ਉਹ ਮੇਰੇ ਵੱਲ ਇਕ ਹੱਥ ਵਧਦਾ ਹੈ ਤਾਂ ਮੈਂ ਦੋਵੇਂ ਹੱਥਾਂ ਜਿੰਨਾ ਉਸ ਦੇ ਨੇੜੇ ਆਉਂਦਾ ਹਾਂ ਜੇ ਉਹ ਮੇਰੇ ਕੋਲ ਤੁਰ ਕੇ ਆਉਂਦਾ ਹੈ ਤਾਂ ਮੈਂ ਉਸ ਵੱਲ ਨੱਸ ਕੇ ਆਉਂਦਾ ਹਾਂ। (ਸਹੀ ਬੁਖ਼ਾਰੀ, ਹਦੀਸ: 7405)