1 ਹਜ ਕਰਨ ਦੇ ਤਿਨ ਤਰੀਕੇ ਹਨ (1) ‘ਹੱਜੇ ਤਮੱਤਾਅ’ ਜੇ ਕੁਰਬਾਨੀ ਦਾ ਜਾਨਵਰ ਨਾਲ ਨਹੀਂ ਹੇ ਤਾਂ ਕੇਵਲ ੳਮਰੇ ਲਈ ਇਹਰਾਮ ਬੰਨੋ, ਉਮਰੇ ਤੋਂ ਵਿਹਲੇ ਹੋ ਕੇ ਇਹਰਾਮ ਖੋਲੋ ਅਤੇ ਮੱਕਾ ਜਾਕੇ ਨਵਾਂ ਇਹਰਾਮ ਬੰਨਿਆ ਜਾਵੇਗਾ। (2) ‘ਹੱਜੇ ਇਫ਼ਰਾਦ’ ਇਸ ਹੱਜ ਲਈ ਕੇਵਲ ਨਿੱਯਤ ਕੀਤੀ ਜਾਂਦੀ ਹੇ ਉਮਰਾ ਨਹੀਂ ਅਤੇ ਨਾ ਕੁਰਬਾਨੀ ਕੀਤੀ ਜਾਂਦੀ ਹੇ। ਮੱਕੇ ਦੇ ਵਸਨੀਕ ਹੱਜੇ ਇਫ਼ਰਾਦ ਹੀ ਕਰਦੇ ਹਨ। (3) ‘ਹੱਜੇ ਕਿਰਾਨ’ ਇਕ ਹੀ ਇਹਰਾਮ ਵਿਚ ਉਮਰਾ ਅਤੇ ਹੱਜ ਕੀਤਾ ਜਾਂਦਾ ਹੇ, ਨਾਲ ਕੁਰਬਾਨੀ ਦਾ ਜਾਨਵਰ ਵੀ ਹੁੰਦਾ ਹੇ।
1 ਅਰਫ਼ਾਤ” ਮੱਕੇ ਤੋਂ ਕੁੱਝ ਹੀ ਦੂਰੀ ’ਤੇ ਇਕ ਮੈਦਾਨ ਹੇ ਜਿੱਥੇ 9 ਜ਼ਿਲਹੱਜ ਨੂੰ ਸੂਰਜ ਦੇ ਢਲਣ ਤੋਂ ਲੈਕੇ ਸੂਰਜ ਦੇ ਡੁੱਬਣ ਤਕ ਠਹਿਰਣਾ ਜ਼ਰੂਰੀ ਹੇ।
2 “ਮਸ਼ਅਰੇ ਹਰਾਮ” ਇਸ ਨੂੰ ਮੁਜ਼ਦਲਫ਼ਾ ਵੀ ਕਿਹਾ ਜਾਂਦਾ ਹੇ। ਮੁਜ਼ਦਲਫ਼ਾ ਮੱਕੇ ਦੇ ਨੇੜੇ ਇਕ ਪ੍ਰਸਿੱਧ ਥਾਂ ਹੇ ਜਿੱਥੇ ਨੋਵੀਂ ਤੇ ਦਸਵੀਂ ਜ਼ਿਲਹੱਜ ਦੀ ਵਿਚਕਾਰ ਵਾਲੀ ਰਾਤ ਹਾਜੀ ਗੁਜ਼ਾਰਦੇ ਹਨ।