।- ਇਸ ਦੀ ਵਿਆਖਿਆ ਹਦੀਸ ਵਿਚ ਰੁ ਕਿ ਕਿਆਮਤ ਵਾਲੇ ਦਿਨ ਹਜ਼ਰਤ ਨੂਹ ਨੂੰ ਬੁਲਾਇਆ ਜਾਵੇਗਾ ਤਾਂ ਉਹ ਆਖਣਗੇ ਕਿ ਮੈਂ ਹਾਜ਼ਰ ਹਾਂ ਹੇ ਮੇਰੇ ਪਾਲਣਹਾਰ ਮੈਂ ਤੇਰਾ ਆਗਿਆਕਾਰੀ ਹਾਂ। ਅੱਲਾਹ ਤਆਲਾ ਉਹਨਾਂ ਤੋਂ ਪੁੱਛੇਗਾ ਕੀ ਤੂੰ ਸਾਡਾ ਪੈਗ਼ਾਮ ਲੋਕਾਂ ਤਕ ਪਹੁੰਚਾ ਦਿੱਤਾ ਸੀ ? ਉੱਤਰ ਵਿਚ ਹਜ਼ਰਤ ਨੂਹ ਆਖਣਗੇ ਕਿ ਹਾਂ ਮੇਰੇ ਰੱਬ। ਫਿਰ ਉਹਨਾਂ ਦੀ ਕੌਮ ਤੋਂ ਪੁੱਛਿਆ ਜਾਵੇਗਾ ਕਿ ਨੂਹ ਨੇ ਸਾਡਾ ਪੈਗ਼ਾਮ ਤੁਹਾਨੂੰ ਦੇ ਦਿੱਤਾ ਸੀ? ਉਹ ਉੱਤਰ ਵਿਚ ਆਖਣਗੇ ਕਿ ਸਾਡੇ ਕੋਲ ਤਾਂ ਕੋਈ ਵੀ ਡਰਾਉਣ ਵਾਲਾ ਨਹੀਂ ਆਇਆ ਸੀ। ਇਸ ’ਤੇ ਅੱਲਾਹ ਨੂਹ ਨੂੰ ਫ਼ਰਮਾਏਗਾ, ਕੀ ਤੇਰੇ ਹੱਕ ਵਿਚ ਕੋਈ ਗਵਾਹੀ ਦੇਣ ਵਾਲਾ ਵੀ ਹੈ ? ਹਜ਼ਰਤ ਨੂਹ ਆਖਣਗੇ ਕਿ ਹਜ਼ਰਤ ਮੁਹੰਮਦ (ਸ:) ਅਤੇ ਉਹਨਾਂ ਦੀ ਉੱਮਤ ਹੈ ਫਿਰ ਉੱਮਤੇ ਮੁਹੱਮਦਿਆ ਗਵਾਹੀ ਦੇਵੇਗੀ ਕਿ ਹਜ਼ਰਤ ਨੂਹ ਨੇ ਇਹ ਪੈਗ਼ਾਮ ਆਪਣੀ ਕੌਮ ਤਕ ਪਹੁੰਚਾ ਦਿੱਤਾ ਸੀ ਅਤੇ ਹੇ ਉੱਮਤੇ ਮੁਹੱਮਦਿਆ! ਰਸੂਲ (ਸ:) ਤੁਹਾਡੇ ਉੱਤੇ ਗਵਾਹ ਹੋਣਗੇ ਅਤੇ ਇਹੋ ਅਰਥ ਹੈ ਅੱਲਾਹ ਤਆਲਾ ਦੇ ਇਸ ਫ਼ਰਮਾਨ ਦਾ ਕਿ ਅਸੀਂ ਤੁਹਾਨੂੰ ਸਭ ਤੋਂ ਵੱਧ ਵਡਿਆਈ ਵਾਲੀ ਉੱਮਤ ਬਣਾਇਆ ਹੈ ਤਾਂ ਜੋ ਤੁਸੀਂ ਲੋਕਾਂ ਉੱਤੇ ਗਵਾਹ ਬਣ ਜਾਉ ਅਤੇ ਰਸੂਲ (ਸ:) ਤੁਹਾਡੇ ਉੱਤੇ ਗਵਾਹ ਬਣ ਜਾਣ। (ਸਹੀ ਬੁਖ਼ਾਰੀ, ਹਦੀਸ: 4487)