Translation of the Meanings of the Noble Qur'an - Punjabi translation - Arif Halim

Page Number:close

external-link copy
142 : 2

سَیَقُوْلُ السُّفَهَآءُ مِنَ النَّاسِ مَا وَلّٰىهُمْ عَنْ قِبْلَتِهِمُ الَّتِیْ كَانُوْا عَلَیْهَا ؕ— قُلْ لِّلّٰهِ الْمَشْرِقُ وَالْمَغْرِبُ ؕ— یَهْدِیْ مَنْ یَّشَآءُ اِلٰی صِرَاطٍ مُّسْتَقِیْمٍ ۟

142਼ ਛੇਤੀ ਹੀ ਇਹ ਮੂਰਖ ਲੋਕ ਆਖਣਗੇ ਕਿ ਇਹਨਾਂ (ਮੁਸਲਮਾਨਾਂ) ਦੇ ਕਿਬਲੇ (ਦਿਸ਼ਾ) ਨੂੰ ਕਿਸ ਨੇ ਬਦਲਿਆ ਹੈ ਜਿਸ ਵੱਲ (ਮੂੰਹ ਕਰਕੇ ਇਹ ਨਮਾਜ਼ ਪੜ੍ਹਿਆ ਕਰਦੇ) ਸਨ ? (ਹੇ ਨਬੀ! ਤੁਸੀਂ) ਆਖ ਦਿਓ ਕਿ ਪੂਰਬ ਤੇ ਪੱਛਮ ਅੱਲਾਹ ਦੇ ਹਨ ਉਹ ਜਿਸ ਨੂੰ ਚਾਹੁੰਦਾ ਹੈ ਸਿੱਧੀ ਰਾਹ ਦੀ ਹਿਦਾਇਤ ਦਿੰਦਾ ਹੈ। info
التفاسير:

external-link copy
143 : 2

وَكَذٰلِكَ جَعَلْنٰكُمْ اُمَّةً وَّسَطًا لِّتَكُوْنُوْا شُهَدَآءَ عَلَی النَّاسِ وَیَكُوْنَ الرَّسُوْلُ عَلَیْكُمْ شَهِیْدًا ؕ— وَمَا جَعَلْنَا الْقِبْلَةَ الَّتِیْ كُنْتَ عَلَیْهَاۤ اِلَّا لِنَعْلَمَ مَنْ یَّتَّبِعُ الرَّسُوْلَ مِمَّنْ یَّنْقَلِبُ عَلٰی عَقِبَیْهِ ؕ— وَاِنْ كَانَتْ لَكَبِیْرَةً اِلَّا عَلَی الَّذِیْنَ هَدَی اللّٰهُ ؕ— وَمَا كَانَ اللّٰهُ لِیُضِیْعَ اِیْمَانَكُمْ ؕ— اِنَّ اللّٰهَ بِالنَّاسِ لَرَءُوْفٌ رَّحِیْمٌ ۟

143਼ ਐਵੇਂ ਹੀ ਅਸਾਂ (ਅੱਲਾਹ ਨੇ ਮੁਸਲਮਾਨੋ) ਤੁਹਾਨੂੰ ਵੀ ਉੱਤਮ ਦਰਜੇ ਦੀ (ਜਮਾਅਤ) ਬਣਾਇਆ ਹੈ ਤਾਂ ਜੋ ਤੁਸੀਂ ਲੋਕਾਂ ’ਤੇ ਗਵਾਹ ਬਣੋ ਅਤੇ ਰਸੂਲ ਤੁਹਾਡੇ ਲਈ ਗਵਾਹੀ ਦੇਣ। 1 (ਹੇ ਨਬੀ) ਜਿਸ ਦਿਸ਼ਾ (ਬੈਤਲ ਮਕੱਦਸ) ਵੱਲ ਤੁਸੀਂ ਪਹਿਲਾਂ ਸੀ ਉਸ ਨੂੰ ਕੇਵਲ ਇਸ ਲਈ ਨਿਯਤ ਕੀਤਾ ਗਿਆ ਸੀ ਕਿ (ਪਤਾ ਲੱਗੇ) ਕਿ ਕੋਣ ਰਸੂਲ (ਮੁਹੰਮਦ) ਦੀ ਪੈਰਵੀ ਕਰਦਾ ਹੈ, ਅਤੇ ਕਿਹੜਾ ਆਪਣੇ ਪੈਰ ਪਿਛਾਂਹ ਖਿੱਚਦਾ ਹੈ। ਬੇਸ਼ੱਕ ਇਹ (ਦਿਸ਼ਾ ਦਾ ਬਦਲਾਓ) ਹੈ ਤਾਂ ਬਹੁਤ ਔਖਾ ਪਰ ਉਹਨਾਂ ਲੋਕਾਂ ਲਈ ਔਖਾ ਨਹੀਂ ਜਿਨ੍ਹਾਂ ਨੂੰ ਅੱਲਾਹ ਨੇ ਹਿਦਾਇਤ ਬਖ਼ਸ਼ੀ ਹੈ। ਇੰਜ ਵੀ ਨਹੀਂ ਕਿ ਅੱਲਾਹ ਤੁਹਾਡੇ ਈਮਾਨ ਨੂੰ ਬਰਬਾਦ ਹੀ ਕਰ ਦੇਵੇ। ਬੇਸ਼ੱਕ ਅੱਲਾਹ ਲੋਕਾਂ ਨਾਲ ਨਰਮੀ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ। info

।- ਇਸ ਦੀ ਵਿਆਖਿਆ ਹਦੀਸ ਵਿਚ ਰੁ ਕਿ ਕਿਆਮਤ ਵਾਲੇ ਦਿਨ ਹਜ਼ਰਤ ਨੂਹ ਨੂੰ ਬੁਲਾਇਆ ਜਾਵੇਗਾ ਤਾਂ ਉਹ ਆਖਣਗੇ ਕਿ ਮੈਂ ਹਾਜ਼ਰ ਹਾਂ ਹੇ ਮੇਰੇ ਪਾਲਣਹਾਰ ਮੈਂ ਤੇਰਾ ਆਗਿਆਕਾਰੀ ਹਾਂ। ਅੱਲਾਹ ਤਆਲਾ ਉਹਨਾਂ ਤੋਂ ਪੁੱਛੇਗਾ ਕੀ ਤੂੰ ਸਾਡਾ ਪੈਗ਼ਾਮ ਲੋਕਾਂ ਤਕ ਪਹੁੰਚਾ ਦਿੱਤਾ ਸੀ ? ਉੱਤਰ ਵਿਚ ਹਜ਼ਰਤ ਨੂਹ ਆਖਣਗੇ ਕਿ ਹਾਂ ਮੇਰੇ ਰੱਬ। ਫਿਰ ਉਹਨਾਂ ਦੀ ਕੌਮ ਤੋਂ ਪੁੱਛਿਆ ਜਾਵੇਗਾ ਕਿ ਨੂਹ ਨੇ ਸਾਡਾ ਪੈਗ਼ਾਮ ਤੁਹਾਨੂੰ ਦੇ ਦਿੱਤਾ ਸੀ? ਉਹ ਉੱਤਰ ਵਿਚ ਆਖਣਗੇ ਕਿ ਸਾਡੇ ਕੋਲ ਤਾਂ ਕੋਈ ਵੀ ਡਰਾਉਣ ਵਾਲਾ ਨਹੀਂ ਆਇਆ ਸੀ। ਇਸ ’ਤੇ ਅੱਲਾਹ ਨੂਹ ਨੂੰ ਫ਼ਰਮਾਏਗਾ, ਕੀ ਤੇਰੇ ਹੱਕ ਵਿਚ ਕੋਈ ਗਵਾਹੀ ਦੇਣ ਵਾਲਾ ਵੀ ਹੈ ? ਹਜ਼ਰਤ ਨੂਹ ਆਖਣਗੇ ਕਿ ਹਜ਼ਰਤ ਮੁਹੰਮਦ (ਸ:) ਅਤੇ ਉਹਨਾਂ ਦੀ ਉੱਮਤ ਹੈ ਫਿਰ ਉੱਮਤੇ ਮੁਹੱਮਦਿਆ ਗਵਾਹੀ ਦੇਵੇਗੀ ਕਿ ਹਜ਼ਰਤ ਨੂਹ ਨੇ ਇਹ ਪੈਗ਼ਾਮ ਆਪਣੀ ਕੌਮ ਤਕ ਪਹੁੰਚਾ ਦਿੱਤਾ ਸੀ ਅਤੇ ਹੇ ਉੱਮਤੇ ਮੁਹੱਮਦਿਆ! ਰਸੂਲ (ਸ:) ਤੁਹਾਡੇ ਉੱਤੇ ਗਵਾਹ ਹੋਣਗੇ ਅਤੇ ਇਹੋ ਅਰਥ ਹੈ ਅੱਲਾਹ ਤਆਲਾ ਦੇ ਇਸ ਫ਼ਰਮਾਨ ਦਾ ਕਿ ਅਸੀਂ ਤੁਹਾਨੂੰ ਸਭ ਤੋਂ ਵੱਧ ਵਡਿਆਈ ਵਾਲੀ ਉੱਮਤ ਬਣਾਇਆ ਹੈ ਤਾਂ ਜੋ ਤੁਸੀਂ ਲੋਕਾਂ ਉੱਤੇ ਗਵਾਹ ਬਣ ਜਾਉ ਅਤੇ ਰਸੂਲ (ਸ:) ਤੁਹਾਡੇ ਉੱਤੇ ਗਵਾਹ ਬਣ ਜਾਣ। (ਸਹੀ ਬੁਖ਼ਾਰੀ, ਹਦੀਸ: 4487)

التفاسير:

external-link copy
144 : 2

قَدْ نَرٰی تَقَلُّبَ وَجْهِكَ فِی السَّمَآءِ ۚ— فَلَنُوَلِّیَنَّكَ قِبْلَةً تَرْضٰىهَا ۪— فَوَلِّ وَجْهَكَ شَطْرَ الْمَسْجِدِ الْحَرَامِ ؕ— وَحَیْثُ مَا كُنْتُمْ فَوَلُّوْا وُجُوْهَكُمْ شَطْرَهٗ ؕ— وَاِنَّ الَّذِیْنَ اُوْتُوا الْكِتٰبَ لَیَعْلَمُوْنَ اَنَّهُ الْحَقُّ مِنْ رَّبِّهِمْ ؕ— وَمَا اللّٰهُ بِغَافِلٍ عَمَّا یَعْمَلُوْنَ ۟

144਼ (ਹੇ ਨਬੀ ਸ:!) ਅਸੀਂ (ਅੱਲਾਹ) ਤੁਹਾਡੇ ਚਿਹਰੇ ਨੂੰ ਮੁੜ ਮੁੜ ਅਕਾਸ਼ ਵੱਲ ਉਠਦਾ ਵੇਖ ਰਹੇ ਹਾਂ ਅਸੀਂ ਤੁਹਾ` ਉਸੇ ਕਿਬਲੇ (ਦਿਸ਼ਾ) ਵੱਲ ਮੋੜ ਦਿਆਂਗੇ ਜਿਹੜਾ ਤੁਹਾ` ਪਸੰਦ ਹੈ, ਸੋ ਤੁਸੀਂ ਆਪਣਾ ਮੂੰਹ ਮਸਜਿਦੇ ਹਰਾਮ (ਖ਼ਾਨਾ-ਕਾਅਬਾ) ਵਲ ਫੇਰ ਲਵੋ ਅਤੇ ਤੁਸੀਂ ਜਿੱਥੇ ਕੀਤੇ ਵੀ (ਨਮਾਜ਼ ਪੜ੍ਹਦੇ) ਹੋਵੋ ਆਪਣਾ ਮੂੰਹ ਉਸੇ ਵੱਲ ਫੇਰ ਲਿਆ ਕਰੋ। ਜਿਨ੍ਹਾਂ ਨੂੰ ਕਿਤਾਬ (ਤੌਰੈਤ ਅਤੇ ਇੰਜੀਲ) ਦਿੱਤੀ ਗਈ ਹੈ ਉਹ ਅਵੱਸ਼ ਹੀ (ਖ਼ਾਨਾ-ਕਾਅਬਾ ਦੀ ਮਹੱਤਤਾ ਨੂੰ) ਜਾਣਦੇ ਹਨ ਕਿ ਬੇਸ਼ੱਕ ਇਹ ਉਹਨਾਂ ਦੇ ਰੱਬ ਵੱਲੋਂ ਹੱਕ (ਵਾਲਾ ਫ਼ੈਸਲਾ) ਹੈ ਅਤੇ ਅੱਲਾਹ ਉਹਨਾਂ (ਦੀਆਂ ਕਰਤੂਤਾਂ) ਤੋਂ ਉੱਕਾ ਹੀ ਬੇਖ਼ਬਰ ਨਹੀਂ ਜੋ ਉਹ (ਅਹਲੇ ਕਿਤਾਬ) ਕਰਦੇ ਹਨ। info
التفاسير:

external-link copy
145 : 2

وَلَىِٕنْ اَتَیْتَ الَّذِیْنَ اُوْتُوا الْكِتٰبَ بِكُلِّ اٰیَةٍ مَّا تَبِعُوْا قِبْلَتَكَ ۚ— وَمَاۤ اَنْتَ بِتَابِعٍ قِبْلَتَهُمْ ۚ— وَمَا بَعْضُهُمْ بِتَابِعٍ قِبْلَةَ بَعْضٍ ؕ— وَلَىِٕنِ اتَّبَعْتَ اَهْوَآءَهُمْ مِّنْ بَعْدِ مَا جَآءَكَ مِنَ الْعِلْمِ ۙ— اِنَّكَ اِذًا لَّمِنَ الظّٰلِمِیْنَ ۟ۘ

145਼ ਹੇ ਨਬੀ! ਤੁਸੀਂ ਉਹਨਾਂ ਲੋਕਾਂ ਦੇ ਕੋਲ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ ਸੀ ਕਿੰਨੀਆਂ ਹੀ ਦਲੀਲਾਂ ਕਿਉਂ ਨਾ ਲੈ ਆਓ ਤਾਂ ਵੀ ਉਹ ਤੁਹਾਡੇ ਕਿਬਲੇ ਦੀ ਪੈਰਵੀ ਨਹੀਂ ਕਰਨਗੇ ਅਤੇ ਨਾ ਹੀ ਤੁਸੀਂ ਹੁਣ ਉਹਨਾਂ ਦੇ ਕਿਬਲੇ (ਬੈਤੁਲ-ਮੁਕੱਦਸ) ਦੀ ਪੈਰਵੀ ਕਰਨ ਵਾਲੇ ਹੋ ਅਤੇ ਇਹਨਾਂ (ਯਹੂਦੀ ਅਤੇ ਈਸਾਈਆਂ) ਵਿੱਚੋਂ ਕੋਈ ਵੀ ਧੜਾ ਦੂਜੇ ਧੜੇ ਦੇ ਕਿਬਲੇ ਦੀ ਪੈਰਵੀ ਕਰਨ ਵਾਲਾ ਨਹੀਂ (ਹੇ ਨਬੀ!) ਜੇ ਤੁਸੀਂ ਵੀ ਉਹਨਾਂ ਦੀਆਂ ਇੱਛਾਵਾਂ ਦੀ ਪੈਰਵੀ ਕੀਤੀ ਜਦ ਕਿ ਤੁਹਾਡੇ ਕੋਲ (ਰੱਬੀ) ਗਿਆਨ ਆ ਚੁੱਕਿਆ ਹੈ ਤਾਂ ਤੁਸੀਂ ਵੀ ਜ਼ਾਲਮਾਂ ਵਿਚ ਗਿਣੇ ਜਾਵੋਗੇ। info
التفاسير: