የቅዱስ ቁርዓን ይዘት ትርጉም - የፑንጃቢኛ ትርጉም - ዓሪፍ ሐሊም

የገፅ ቁጥር:close

external-link copy
182 : 2

فَمَنْ خَافَ مِنْ مُّوْصٍ جَنَفًا اَوْ اِثْمًا فَاَصْلَحَ بَیْنَهُمْ فَلَاۤ اِثْمَ عَلَیْهِ ؕ— اِنَّ اللّٰهَ غَفُوْرٌ رَّحِیْمٌ ۟۠

182਼ ਫਿਰ ਜੇ ਕਿਸੇ ਵਸੀਅਤ ਨੂੰ ਕਰਨ ਵਾਲੇ ਵੱਲੋਂ ਕਿਸੇ ਦਾ ਹੱਕ ਮਾਰਨ ਜਾਂ ਕਿਸੇ ਗੁਨਾਹ ਹੋਣ ਦਾ ਡਰ ਹੋਵੇ ਅਤੇ ਉਹ (ਹੱਕਦਾਰਾਂ ਵਿਚਾਲੇ) ਸਮਝੌਤਾ ਕਰਾ ਦੇਵੇ ਤਾਂ ਇਸ ਵਿਚ ਕੋਈ ਹਰਜ ਨਹੀਂ। ਬੇਸ਼ੱਕ ਅੱਲਾਹ (ਭੁੱਲਾਂ ਨੂੰ) ਬਖ਼ਸ਼ਣ ਵਾਲਾ ਅਤੇ ਅਤਿ ਰਹਿਮ ਕਰਨ ਵਾਲਾ ਹੇ। info
التفاسير:

external-link copy
183 : 2

یٰۤاَیُّهَا الَّذِیْنَ اٰمَنُوْا كُتِبَ عَلَیْكُمُ الصِّیَامُ كَمَا كُتِبَ عَلَی الَّذِیْنَ مِنْ قَبْلِكُمْ لَعَلَّكُمْ تَتَّقُوْنَ ۟ۙ

183਼ ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਤੁਹਾਡੇ ’ਤੇ ਸੌਮ1 (ਰੋਜ਼ੇ ਰਖਣਾ) ਉਸੇ ਤਰ੍ਹਾਂ ਫ਼ਰਜ਼ ਕੀਤੇ ਗਏ ਹਨ ਜਿਵੇਂ ਉਹਨਾਂ ਲੋਕਾਂ ਉੱਤੇ ਫ਼ਰਜ਼ ਕੀਤੇ ਗਏ ਸੀ ਜਿਹੜੇ ਤੁਹਾਥੋਂ ਪਹਿਲਾਂ (ਨਬੀਆਂ ਦੇ ਪੈਰੋਕਾਰ) ਗੁਜ਼ਰ ਚੁੱਕੇ ਹਨ ਤਾਂ ਜੋ ਤੁਸੀਂ ਰੱਬ ਤੋਂ ਡਰਨ ਵਾਲੇ ਬਣ ਜਾਵੋ। info

1 “ਸੌਮ” ਦਾ ਅਰਥ ਹੇ ਰੁਕਣਾ। ਸ਼ਰੀਅਤ ਅਨੁਸਾਰ ਇਸ ਦਾ ਅਰਥ ਪਹੁ ਫਟਨ ਤੋਂ ਲੈਕੇ ਸੂਰਜ ਡੁੱਬਣ ਤਕ ਖਾਣ-ਪੀਣ ਅਤੇ ਸੰਭੋਗ ਤੋਂ ਰੁਕੇ ਰਹਿਣਾ ਹੇ। ਇਸ ਨੂੰ ਹੀ ਰੋਜ਼ਾ ਕਿਹਾ ਜਾਂਦਾ ਹੇ।

التفاسير:

external-link copy
184 : 2

اَیَّامًا مَّعْدُوْدٰتٍ ؕ— فَمَنْ كَانَ مِنْكُمْ مَّرِیْضًا اَوْ عَلٰی سَفَرٍ فَعِدَّةٌ مِّنْ اَیَّامٍ اُخَرَ ؕ— وَعَلَی الَّذِیْنَ یُطِیْقُوْنَهٗ فِدْیَةٌ طَعَامُ مِسْكِیْنٍ ؕ— فَمَنْ تَطَوَّعَ خَیْرًا فَهُوَ خَیْرٌ لَّهٗ ؕ— وَاَنْ تَصُوْمُوْا خَیْرٌ لَّكُمْ اِنْ كُنْتُمْ تَعْلَمُوْنَ ۟

184਼ ਇਹ (ਰੋਜ਼ੇ) ਗਿਣਤੀ ਦੇ ਕੁੱਝ ਦਿਨਾਂ ਲਈ ਹਨ। ਜੇ ਤੁਹਾਡੇ ਵਿੱਚੋਂ ਕੋਈ ਬੀਮਾਰ ਹੋਵੇ ਜਾਂ ਸਫ਼ਰ ’ਤੇ ਹੋਵੇ ਤਾਂ ਉਹ (ਛੱਡੇ ਹੋਏ) ਰੋਜ਼ਿਆਂ ਦੀ ਗਿਣਤੀ ਨੂੰ ਦੂਜੇ ਦਿਨਾਂ ਵਿਚ ਪੂਰੀ ਕਰ ਲਵੇ ਜੇ ਕੋਈ ਰੋਜ਼ੇ ਰੱਖਣ ਦੀ ਤਾਕਤ ਰੱਖਦਾ ਹੋਵੇ (ਫਿਰ ਵੀ ਰੋਜ਼ਾ ਨਾ ਰੱਖੇ) ਤਾਂ ਫ਼ਿਦਿਯਾ 2 ਅਦਾ ਕਰੇ (ਭਾਵ ਬਦਲੇ ਵਿਚ ਇਕ ਮੁਥਾਜ ਨੂੰ ਭੋਜਨ ਕਰਵਾਉਣਾ ਹੇ) ਜੇ ਕੋਈ ਆਪਣੀ ਖ਼ੁਸ਼ੀ ਨਾਲ (ਵੱਧ) ਨੇਕੀ ਕਰੇ ਤਾਂ ਇਹ ਉਸ ਲਈ ਵਧੀਆ ਹੇ। ਜੇ ਤੁਸੀਂ ਸੱਚ ਜਾਣੋ ਤਾਂ ਰੋਜ਼ਾ ਰੱਖਣਾ ਤੁਹਾਡੇ ਲਈ ਵਧੇਰੇ ਵਧੀਆ ਹੇ। info

2 ਇਹ ਹੁਕਮ ਇਸ ਤੋਂ ਅਗਲੀ ਆਇਤ 185 ਰਾਹੀਂ ਰੱਦ ਕਰ ਦਿੱਤਾ ਗਿਆ।

التفاسير:

external-link copy
185 : 2

شَهْرُ رَمَضَانَ الَّذِیْۤ اُنْزِلَ فِیْهِ الْقُرْاٰنُ هُدًی لِّلنَّاسِ وَبَیِّنٰتٍ مِّنَ الْهُدٰی وَالْفُرْقَانِ ۚ— فَمَنْ شَهِدَ مِنْكُمُ الشَّهْرَ فَلْیَصُمْهُ ؕ— وَمَنْ كَانَ مَرِیْضًا اَوْ عَلٰی سَفَرٍ فَعِدَّةٌ مِّنْ اَیَّامٍ اُخَرَ ؕ— یُرِیْدُ اللّٰهُ بِكُمُ الْیُسْرَ وَلَا یُرِیْدُ بِكُمُ الْعُسْرَ ؗ— وَلِتُكْمِلُوا الْعِدَّةَ وَلِتُكَبِّرُوا اللّٰهَ عَلٰی مَا هَدٰىكُمْ وَلَعَلَّكُمْ تَشْكُرُوْنَ ۟

185਼ ਰਮਜ਼ਾਨ ਉਹ ਮਹੀਨਾਂ ਹੇ ਜਿਸ ਵਿਚ .ਕੁਰਆਨ ਨਾਜ਼ਿਲ ਕੀਤਾ ਗਿਆ ਜਿਹੜਾ ਲੋਕਾਂ ਲਈ ਹਿਦਾਇਤ ਹੇ ਅਤੇ ਇਸ ਵਿਚ ਸਪਸ਼ਟ ਅਤੇ ਸੱਚ ਨੂੰ ਝੂਠ ਤੋਂ ਵੱਖ ਵੱਖ ਕਰਨ ਵਾਲੀਆਂ ਦਲੀਲਾਂ ਹਨ। ਜਿਹੜਾ ਵੀ ਤੁਹਾਡੇ ਵਿੱਚੋਂ ਇਸ ਮਹੀਨੇ ਨੂੰ ਪਾਵੇ ਤਾਂ ਉਸ ਨੂੰ ਇਸ ਮਹੀਨੇ ਦੇ ਰੋਜ਼ੇ ਰੱਖਣੇ ਚਾਹੀਦੇ ਹਨ।1 ਜੇ ਕੋਈ ਬਿਮਾਰ ਹੋਵੇ ਜਾਂ ਸਫ਼ਰ ’ਤੇ ਹੋਵੇ ਤਾਂ ਉਹ (ਛੱਡੇ ਹੋਏ ਰੋਜ਼ਿਆਂ ਦੀ) ਗਿਣਤੀ ਦੂਜੇ ਦਿਨਾਂ ਵਿਚ ਪੂਰੀ ਕਰ ਲਵੇ। ਅੱਲਾਹ ਤੁਹਾਡੇ ਲਈ ਆਸਾਨੀ ਚਾਹੁੰਦਾ ਹੇ, ਉਹ ਤੁਹਾਡੇ ਲਈ ਤੰਗੀ ਨਹੀਂ ਚਾਹੁੰਦਾ। ਜਦੋਂ ਤੁਸੀਂ ਰੋਜ਼ਿਆਂ ਦੀ ਗਿਣਤੀ ਪੂਰੀ ਕਰ ਲਵੋ ਤਾਂ ਇਸ ਲਈ ਰੱਬ ਦੀ ਵਡਿਆਈ ਬਿਆਨ ਕਰੋ ਕਿ ਉਸ ਨੇ ਤੁਹਾ` ਹਿਦਾਇਤ ਦਿੱਤੀ ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰੋ। info

1 ਇਕ ਮੁਸਲਮਾਨ ਨੇ ਨਬੀ ਕਰੀਮ (ਸ:) ਤੋਂ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਮੈਨੂੰ ਦੱਸੋ ਕਿ ਮੇਰੇ ਲਈ ਕਿੰਨੀਆਂ ਨਮਾਜ਼ਾਂ ਪੜ੍ਹਣੀਆਂ ਫ਼ਰਜ਼ ਹਨ? ਆਪ (ਸ:) ਨੇ ਫ਼ਰਮਾਇਆ ਪੰਜ, ਜੇ ਇਸ ਤੋਂ ਵੱਧ ਪੜ੍ਹਣਾ ਚਾਹੋ ਤਾਂ ਤੇਰੇ ਮਰਜ਼ੀ। ਉਸ ਨੇ ਪੁੱਛਿਆ ਕਿ ਅੱਲਾਹ ਨੇ ਮੇਰੇ ਲਈ ਕਿੰਨੇ ਰੋਜ਼ੇ ਫ਼ਰਜ਼ ਕੀਤੇ ਹਨ, ਆਪ (ਸ:) ਨੇ ਫ਼ਰਮਾਇਆ ਕਿ ਪੂਰੇ ਰਮਜ਼ਾਨ ਮਹੀਨੇ ਦੇ ਜੇ ਤੂੰ ਨਫ਼ਲੀ ਰੋਜ਼ੇ ਰੱਖੇਂ ਤਾਂ ਤੇਰੀ ਮਰਜ਼ੀ ਹੇ ਉਸ ਨੇ ਫਿਰ ਪੁੱਛਿਆ ਕਿ ਮੇਰੇ ’ਤੇ ਜ਼ਕਾਤ ਕਿੰਨੀ ਫ਼ਰਜ਼ ਹੇ ਦੱਸਣ ਵਾਲੇ ਦਾ ਕਹਿਣਾ ਹੇ ਕਿ ਨਬੀ ਕਰੀਮ (ਸ:) ਨੇ ਉਸ ਨੂੰ ਇਸਲਾਮ ਦੇ ਅਸੂਲ ਦੱਸ ਦਿੱਤੇ ਤਾਂ ਉਸ ਵਿਅਕਤੀ ਨੇ ਆਖਿਆ, ਉਸੇ ਅੱਲਾਹ ਦੀ ਕਸਮ ਜਿਸ ਨੇ ਤੁਹਾਨੂੰ ਮਾਨ ਬਖ਼ਸ਼ਿਆ ਹੇ, ਨਾਂ ਤਾਂ ਮੈਂ ਕੋਈ ਵਾਧੂ (ਨਫ਼ਲੀ) ਇਬਾਦਤ ਕਰਾਂਗਾ ਅਤੇ ਨਾ ਹੀ ਫ਼ਰਜ਼ਾਂ ਵਿਚ ਕੋਈ ਕਟੌੌਤੀ ਕਰਾਂਗਾ ਇਹ ਸੁਣ ਕੇ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਜੇ ਇਹ ਆਪਣੀ ਕਥਣੀ ਵਿਚ ਸੱਚਾ ਹੇ ਤਾਂ ਉਹ ਆਪਣੀ ਮੁਰਾਦ ਪਾ ਗਿਆ ਜਾਂ ਜੰਨਤ ਵਿਚ ਚਲਾ ਗਿਆ। (ਸਹੀ ਬੁਖ਼ਾਰੀ, ਹਦੀਸ: 1891)

التفاسير:

external-link copy
186 : 2

وَاِذَا سَاَلَكَ عِبَادِیْ عَنِّیْ فَاِنِّیْ قَرِیْبٌ ؕ— اُجِیْبُ دَعْوَةَ الدَّاعِ اِذَا دَعَانِ فَلْیَسْتَجِیْبُوْا لِیْ وَلْیُؤْمِنُوْا بِیْ لَعَلَّهُمْ یَرْشُدُوْنَ ۟

186਼ (ਹੇ ਨਬੀ!) ਜਦੋਂ ਮੇਰੇ ਬੰਦੇ ਤੁਹਾਥੋਂ ਮੇਰੇ ਬਾਰੇ ਪੁੱਛਣ (ਕਿ ਮੈਂ ਕਿੱਥੇ ਹਾਂ) ਤਾਂ ਆਖ ਦਿਓ ਕਿ ਮੈਂ ਉਹਨਾਂ ਦੇ ਅੰਗ-ਸੰਗ ਹੀ ਹਾਂ 1 ਜਦੋਂ ਵੀ ਉਹ ਮੈਂਥੋਂ ਦੁਆਵਾਂ ਕਰਦੇ ਹਨ ਤਾਂ ਮੈਂ ਉਹਨਾਂ ਦੀਆਂ ਦੁਆਵਾਂ ਨੂੰ ਕਬੂਲ ਕਰਦਾ ਹਾਂ ਸੋ ਉਹਨਾਂ ਨੂ ਚਾਹੀਦਾ ਹੇ ਕਿ ਮੇਰੇ ਹੁਕਮਾਂ ਦੀ ਪਾਲਣਾ ਕਰਨ ਅਤੇ ਮੇਰੇ ਉੱਤੇ ਹੀ ਈਮਾਨ ਲਿਆਉਣ ਤਾਂ ਜੋ ਉਹ ਹਿਦਾਇਤ ਪ੍ਰਾਪਤ ਕਰ ਸਕਣ। info

2 ਇਹ ਹੁਕਮ ਇਸ ਤੋਂ ਅਗਲੀ ਆਇਤ 185 ਰਾਹੀਂ ਰੱਦ ਕਰ ਦਿੱਤਾ ਗਿਆ।
1 ਇਕ ਮੁਸਲਮਾਨ ਨੇ ਨਬੀ ਕਰੀਮ (ਸ:) ਤੋਂ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਮੈਨੂੰ ਦੱਸੋ ਕਿ ਮੇਰੇ ਲਈ ਕਿੰਨੀਆਂ ਨਮਾਜ਼ਾਂ ਪੜ੍ਹਣੀਆਂ ਫ਼ਰਜ਼ ਹਨ? ਆਪ (ਸ:) ਨੇ ਫ਼ਰਮਾਇਆ ਪੰਜ, ਜੇ ਇਸ ਤੋਂ ਵੱਧ ਪੜ੍ਹਣਾ ਚਾਹੋ ਤਾਂ ਤੇਰੇ ਮਰਜ਼ੀ। ਉਸ ਨੇ ਪੁੱਛਿਆ ਕਿ ਅੱਲਾਹ ਨੇ ਮੇਰੇ ਲਈ ਕਿੰਨੇ ਰੋਜ਼ੇ ਫ਼ਰਜ਼ ਕੀਤੇ ਹਨ, ਆਪ (ਸ:) ਨੇ ਫ਼ਰਮਾਇਆ ਕਿ ਪੂਰੇ ਰਮਜ਼ਾਨ ਮਹੀਨੇ ਦੇ ਜੇ ਤੂੰ ਨਫ਼ਲੀ ਰੋਜ਼ੇ ਰੱਖੇਂ ਤਾਂ ਤੇਰੀ ਮਰਜ਼ੀ ਹੇ ਉਸ ਨੇ ਫਿਰ ਪੁੱਛਿਆ ਕਿ ਮੇਰੇ ’ਤੇ ਜ਼ਕਾਤ ਕਿੰਨੀ ਫ਼ਰਜ਼ ਹੇ ਦੱਸਣ ਵਾਲੇ ਦਾ ਕਹਿਣਾ ਹੇ ਕਿ ਨਬੀ ਕਰੀਮ (ਸ:) ਨੇ ਉਸ ਨੂੰ ਇਸਲਾਮ ਦੇ ਅਸੂਲ ਦੱਸ ਦਿੱਤੇ ਤਾਂ ਉਸ ਵਿਅਕਤੀ ਨੇ ਆਖਿਆ, ਉਸੇ ਅੱਲਾਹ ਦੀ ਕਸਮ ਜਿਸ ਨੇ ਤੁਹਾ` ਮਾਨ ਬਖ਼ਸ਼ਿਆ ਹੇ, ਨਾਂ ਤਾਂ ਮੈਂ ਕੋਈ ਵਾਧੂ (ਨਫ਼ਲੀ) ਇਬਾਦਤ ਕਰਾਂਗਾ ਅਤੇ ਨਾ ਹੀ ਫ਼ਰਜ਼ਾਂ ਵਿਚ ਕੋਈ ਕਟੌੌਤੀ ਕਰਾਂਗਾ ਇਹ ਸੁਣ ਕੇ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਜੇ ਇਹ ਆਪਣੀ ਕਥਣੀ ਵਿਚ ਸੱਚਾ ਹੇ ਤਾਂ ਉਹ ਆਪਣੀ ਮੁਰਾਦ ਪਾ ਗਿਆ ਜਾਂ ਜੰਨਤ ਵਿਚ ਚਲਾ ਗਿਆ। (ਸਹੀ ਬੁਖ਼ਾਰੀ, ਹਦੀਸ: 1891)
* ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਰੋਜ਼ਾ ਢਾਲ ਨੂੰ, ਸੋ ਰੋਜ਼ੇਦਾਰ ਨੂੰ ਚਾਹੀਦਾ ਹੇ ਕਿ ਉਹ ਨਾ ਤਾਂ ਕੋਈ ਭੈੜੇ ਕੰਮ ਕਰੇ ਅਤੇ ਨਾ ਜਾਹਲਾਂ ਵਰਗੀਆਂ ਗੱਲਾਂ ਕਰੇ ਜੇ ਕੋਈ ਉਸ ਨਾਲ ਲੜਾਈ ਝਗੜਾ ਕਰੇ ਜਾਂ ਗਾਲਾਂ ਦੇਵੇ ਤਾਂ ਉਸ ਨੂੰ ਦੋ ਵਾਰ ਆਖੇ ਕਿ ਉਸ ਦਾ ਰੋਜ਼ਾ ਹੇ ਫਿਰ ਨਬੀ (ਸ:) ਨੇ ਫ਼ਰਮਾਇਆ ਕਿ ਕਸਮ ਹੇ ਉਸ ਹਸਤੀ ਦੀ ਜਿਸ ਦੇ ਹੱਥ ਵਿਚ ਮੇਰੀ ਜਾਨ ਹੇ ਰੋਜ਼ੇਦਾਰ ਦੇ ਮੂੰਹ ਦੀ ਗੰਧ ਅੱਲਾਹ ਦੀਆਂ ਨਜ਼ਰਾਂ ਵਿਚ ਮੁਸ਼ਕ ਦੀ ਖ਼ੁਸ਼ਬੂ ਤੋਂ ਵੀ ਵਧੀਆ ਹੇ ਕਿਉਂ ਜੋ ਉਹ ਮੇਰੇ ਲਈ ਆਪਣਾ ਖਾਣਾ ਪੀਣਾ ਛਡਦਾ ਹੇ ਆਪਣੀਆਂ ਇੱਛਾਵਾਂ ਨੂੰ ਮਾਰਦਾ ਹੇ, ਸੋ ਰੋਜ਼ਾ ਵਿਸ਼ੇਸ਼ ਕਰ ਮੇਰੇ ਹੀ ਲਈ ਹੇ ਅਤੇ ਮੈਂ ਹੀ ਇਸ ਦਾ ਬਦਲਾ ਦੇਵਾਂਗਾ ਅਤੇ ਇਕ ਨੇਕੀ ਦਾ ਬਦਲਾ ਦਸ ਗੁਣਾ ਸਵਾਬ ਹੇ। (ਸਹੀ ਬੁਖ਼ਾਰੀ, ਹਦੀਸ: 1894)
* ਜਿਹੜਾ ਵਿਅਕਤੀ ਰੋਜ਼ੇ ਦੀ ਹਾਲਤ ਵਿਚ ਵੀ ਝੂਠ ਬੋਲਣ ਤੋਂ ਨਹੀਂ ਰੁਕਦਾ ਤਾਂ ਅੱਲਾਹ ਨੂੰ ਉੱਕਾ ਹੀ ਲੋੜ ਨਹੀਂ ਕਿ ਉਹ ਖਾਣਾ ਪੀਣਾ ਛੱਡੇ ਭਾਵ ਉਸ ਦਾ ਰੋਜ਼ਾ ਕਬੂਲ ਨਹੀਂ ਕੀਤਾ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 1903) 1 ਇਸ ਤੋਂ ਭਾਵ ਉਹ ਫ਼ਰਜ਼ ਇਬਾਦਤ ਹੇ ਜਿਹੜੀ ਅੱਲਾਹ ਵੱਲੋਂ ਮਨੁੱਖਾਂ ਨੂੰ ਅਦਾ ਕਰਨੀ ਜ਼ਰੂਰੀ ਹੇ। ਹਦੀਸ ਵਿਚ ਹੇਕਿ ਅੱਲਾਹ ਦਾ ਫ਼ਰਮਾਨ ਹੇ ਕਿ ਜਿਹੜਾ ਵਿਅਕਤੀ ਮੇਰੇ ਕਿਸੇ ਮਿੱਤਰ (ਵਲੀ) ਨਾਲ ਵੈਰ ਰੱਖਦਾਹੇ ਤਾਂ ਉਹ ਸੁਣ ਲਵੇ ਕਿ ਮੈਂ ਉਸ ਦੇ ਵਿਰੁੱਧ ਜੰਗ ਦਾ ਐਲਾਨ ਕਰਦਾ ਹਾਂ ਅਤੇ ਮੇਰਾ ਬੰਦਾ ਜਿਹੜੀਆਂ ਇਬਾਦਤਾਂ ਰਾਹੀਂ ਮੇਰੀ ਨੇੜਤਾ ਪ੍ਰਾਪਤ ਕਰਦਾ ਹੇ ਉਹਨਾਂ ਵਿੱਚੋਂ ਮੈ` ਕੋਈ ਵੀ ਇਬਾਦਤ ਇਸ ਤੋਂ ਵੱਧ ਪਸੰਦ ਨਹੀਂ ਜਿਹੜੀ ਮੈਂ ਉਸ ਲਈ ਫ਼ਰਜ਼ ਕੀਤੀ ਹੇ ਅਤੇ ਮੇਰਾ ਬੰਦਾ ਨਫ਼ਲੀ ਇਬਾਦਤ ਕਰਕੇ ਮੇਰੇ ਇੰਨਾ ਨੇੜੇ ਹੋ ਜਾਂਦਾ ਹੇ ਕਿ ਮੈਂ ਉਸ ਨਾਲ ਮੁਹੱਬਤ ਕਰਨ ਲੱਗ ਜਾਂਦਾ ਹਾਂ, ਸੋ ਮੈਂ ਉਸ ਦਾ ਕੰਨ ਬਣ ਜਾਂਦਾ ਹਾਂ ਜਿਸ ਤੋਂ ਉਹ ਸੁਣਦਾ ਹੇ, ਮੈਂ ਉਸ ਦੀ ਅੱਖ ਬਣ ਜਾਂਦਾ ਹਾਂ ਜਿਸ ਤੋਂ ਉਹ ਵੇਖਦਾ ਹੇ, ਮੈਂ ਹੱਥ ਬਣ ਜਾਂਦਾ ਹਾਂ ਜਿਸ ਤੋਂ ਉਹ ਫੜਦਾ ਹੇ, ਮੈਂ ਉਸਦਾ ਪੈਰ ਬਣ ਜਾਂਦਾ ਹਾਂ ਜਿਸ ਤੋਂ ਉਹ ਤੁਰਦਾ ਹੇ, ਜਦੋਂ ਉਹ ਮੈਥੋਂ ਕੁੱਝ ਮੰਗਦਾ ਹੇ ਤਾਂ ਮੈਂ ਉਸ ਨੂੰ ਦਿੰਦਾ ਹਾਂ, ਜੇ ਉਹ ਮੇਰੀ ਪਨਾਹ ਚਾਹੁੰਦਾ ਹੇ ਤਾਂ ਮੈਂ ਉਸ ਨੂੰ ਪਨਾਹ ਦਿੰਦਾ ਹਾਂ, ਮੈਂ` ਕਿਸੇ ਕੰਮ ਕਰਨ ਵਿਚ ਇੰਨੀ ਦੁਵਿਧਾ ਨਹੀਂ ਹੁੰਦੀ ਜਿੰਨੀ ਜਦ ਮੈਂ ਕਿਸੇ ਮੋਮਿਨ ਦੀ ਜਾਨ ਲੈਂਦਾ ਹਾਂ, ਉਸ ਸਮੇਂ ਹੁੰਦੀ ਹੇ। ਕਿਉਂ ਜੋ ਸਰੀਰਿਕ ਕਸ਼ਟ ਉਸ ਨੂੰ ਚੰਗਾ ਨਹੀਂ ਲੱਗਦਾ ਅਤੇ ਮੈ` ਆਪ ਵੀ ਉਸ ਨੂੰ ਕਸ਼ਟ ਦੇਣਾ ਪਸੰਦ ਨਹੀਂ। (ਸਹੀ ਬੁਖ਼ਾਰੀ, ਹਦੀਸ: 6502)

التفاسير: