1 ਨਬੀ ਕਰੀਮ (ਸ:) ਦਾ ਫ਼ਰਮਾਨ ਹੇ ਕਿ ਸੱਤ ਅਕਾਸ਼ਾਂ ਦੀ ਮਹੱਤਤਾਂ ਕੁਰਸੀ ਦੇ ਮੁਕਾਬਲੇ ਵਿਚ ਕੇਵਲ ਇੰਨੀ ਹੇ ਜਿੰਨੀ ਕਿਸੇ ਖ਼ਾਲੀ ਥਾਂ ’ਤੇ ਕੋਈ ਮੁੰਦਰ ਪਈ ਹੋਵੇ ਜਦ ਕਿ ਅਰਸ਼ ਦੀ ਮਹੱਤਤਾ ਕੁਰਸੀ ਦੇ ਮੁਕਾਬਲੇ ਵਿਚ ਐਵੇਂ ਹੇ ਜਿਵੇਂ ਖ਼ਾਲੀ ਪਈ ਧਰਤੀ ਦੀ ਮਹੱਤਤਾ ਇਸ ਮੁੰਦਰੀ ਉੱਤੇ ਹੋਵੇ (ਵੇਖੋ ਸਹੀ ਹਦੀਸਾਂ ਦੀ ਲੜੀ, ਹਦੀਸ: 109)। ਹਕੀਕਤ ਵਿਚ ਅੱਲਾਹ, ਜਿਹੜਾ ਅਰਸ਼ ਅਤੇ ਕੁਰਸੀ ਦਾ ਪੈਦਾ ਕਰਨ ਵਾਲਾ ਹੇ, ਸਭ ਤੋਂ ਵੱਡੀ ਹਸਤੀ ਹੇ। (ਸ਼ੇਖ਼ੁਲ ਇਸਲਾਮ ਇਬਨੇ ਤੈਅਮੀਆ ਫ਼ਰਮਾਉਂਦੇ ਹਨ ਕਿ ਇਸ ਤੋਂ ਸਿੱਧ ਹੁੰਦਾ ਹੇ ਕਿ ਕੁਰਸੀ ਦੇ ਨਾਲ ਈਮਾਨ ਲਿਆਉਣਾ ਅਤੇ ਅਰਸ਼ ਦੇ ਨਾਲ ਈਮਾਨ ਲਿਆਉਣਾ ਅਤਿ ਜ਼ਰੂਰੀ ਹੇ ਉਹਨਾਂ ਦਾ ਇਹ ਵੀ ਕਹਿਣਾ ਹੇ ਕਿ ਸਾਰੇ ਹੀ ਅਹਲੇ ਸੁੰਨਤ ਦਾ ਇਹੋ ਵਿਸ਼ਵਾਸ ਹੇ ਕਿ ਕੁਰਸੀ ਅਰਸ਼ ਦੇ ਸਾਹਮਣੇ ਹੇ ਅਤੇ ਇਹ ਪੈਰਾਂ ਦੀ ਥਾਂ ਹੇ।) (ਇਬਨੇ ਤੈਅਮੀਆ ਦੇ ਫ਼ਤਵੇ)
* ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਨਬੀ ਕਰੀਮ (ਸ:) ਨੇ ਮੈਨੂੰ ਰਮਜ਼ਾਨ ਦੀ ਜ਼ਕਾਅਤ (ਸਦਕਾਏ ਫ਼ਿਤਰ) ਦੀ ਰਾਖੀ ਲਈ ਨਿਯੁਕਤ ਕਰ ਦਿੱਤਾ ਤਾਂ ਮੇਰੇ ਕੋਲ ਇਕ ਵਿਅਕਤੀ ਆਇਆ ਅਤੇ ਆਉਂਦੇ ਹੀ ਅਨਾਜ ਦੀ ਮੁੱਠੀ ਭਰ ਲਈ ਤਾਂ ਮੈਨੂੰ ਉਸ ਨੂੰ ਫੜ ਲਿਆ ਅਤੇ ਕਿਹਾ ਕਿ ਮੈਂ ਤੈ` ਅੱਲਾਹ ਦੇ ਰਸੂਲ ਦੇ ਕੋਲ ਲੈਕੇ ਜਾਵਾਂਗਾਂ ਮੈਂ ਤੈਨੂੰ ਛੱਡਦਾ ਨਹੀਂ ਫਿਰ ਪੂਰਾ ਕਿੱਸਾ ਬਿਆਨ ਕੀਤਾ ਤਾਂ ਉਹਨੇ ਕਿਹਾ ਕਿ (ਹੇ ਅਬੂ-ਹੁਰੈਰਾ) ਜਦੋਂ ਤੂੰ ਸੋਣ ਲਈ ਬਿਸਤਰੇ ’ਤੇ ਜਾਵੇਂ ਤਾਂ ਆਇਤਲ ਕੁਰਸੀ ਪੜ੍ਹ ਲਿਆ ਕਰੀਂ ਤਾਂ ਸਵੇਰ ਹੋਣ ਤਕ ਅੱਲਾਹ ਤਆਲਾ ਵੱਲੋਂ ਇਕ ਫ਼ਰਿਸ਼ਤਾ ਤੇਰੀ ਨਿਗਰਾਨੀ ਕਰੇਗਾ ਅਤੇ ਜਿਹੜਾ ਤੇਰੀ ਸੁਰੱਖਿਆ ਕਰੇਗਾ ਅਤੇ ਸਵੇਰੇ ਤਕ ਸ਼ੈਤਾਨ ਤੇਰੇ ਨੇੜੇ ਵੀ ਨਹੀਂ ਆਵੇਗਾ। ਨਬੀ (ਸ:) ਨੇ ਫ਼ਰਮਾਇਆ, ਹੇ ਤਾਂ ਉਹ ਝੂਠਾ ਪਰ ਇਹ ਗੱਲ ਉਸ ਨੇ ਸੱਚੀ ਆਖੀ ਹੇ, ਉਹ ਸ਼ੈਤਾਨ ਸੀ। (ਸਹੀ ਬੁਖ਼ਾਰੀ, ਹਦੀਸ: 5010)