1 “ਸਲਾਤੇ ਵੁਸਤਾ” ਵਿਚਕਾਰ ਵਾਲੀ ਨਮਾਜ਼ ਤੋਂ ਭਾਵ ਅਸਰ ਦੀ ਨਮਾਜ਼ ਹੇ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਜਿਸ ਨੇ ਅਸਰ ਦੀ ਨਮਾਜ਼ ਨਹੀਂ ਪੜ੍ਹੀ ਤਾਂ ਇੰਜ ਸਮਝੋ ਜਿਵੇਂ ਕਿ ਉਸ ਦੇ ਘਰ ਦਾ ਸਾਰਾ ਸਾਮਾਨ ਲੁੱਟ ਲਿਆ ਗਿਆ ਹੋਵੇ। (ਸਹੀ ਬੁਖ਼ਾਰੀ, ਹਦੀਸ: 552)
2 ਇਸ ਆਇਤ ਵਿਚ ਸਲਾਤੇ ਖ਼ੌਫ਼ ਭਾਵ ਡਰ ਵੇਲੇ ਦੀ ਨਮਾਜ਼ ਦਾ ਹੁਕਮ ਹੇ ਜਿਹੜੀ ਲੋੜ ਪੈਣ ’ਤੇ ਪੈਦਲ ਜਾ ਸਵਾਰ ਦੋਵੇਂ ਹਾਲਤਾਂ ਵਿਚ ਪੜ੍ਹੀ ਜਾ ਸਕਦੀ ਹੇ। ਸਹੀ ਹਦੀਸਾਂ ਅਨੁਸਾਰ ਇਸ ਨਮਾਜ਼ ਦੀ ਗਿਣਤੀ ਚਾਰ, ਦੋ ਅਤੇ ਇਕ ਰਕਾਅਤ ਪੜ੍ਹਣ ਦੀ ਪੁਸ਼ਟੀ ਵੀ ਹੁੰਦੀ ਹੇ। ਹਦੀਸ ਵਿਚ ਇਸ ਦੀਆਂ ਵਖੋ-ਵੱਖ ਮਿਸਾਲਾਂ ਹਨ। ਹਦੀਸ ਵਿਚ ਹੇ ਕਿ ਨਬੀ (ਸ:) ਨੇ ਇਕ ਟੋਲੀ ਨੂੰ ਦੋ ਰਕਾਅਤ ਨਮਾਜ਼ ਪੜ੍ਹਾਈ। ਜਦ ਕਿ ਦੂਜੀ ਟੋਲੀ ਦੁਸ਼ਮਨਾਂ ਦਾ ਮੁਕਾਬਲਾ ਕਰ ਰਹੀ ਸੀ। ਫਿਰ ਪਹਿਲੀ ਟੋਲੀ ਹਟ ਗਈ ਤੇ ਦੁਸ਼ਮਨ ਦਾ ਮੁਕਾਬਲਾ ਕਰਨ ਲੱਗ ਪਈ ਅਤੇ ਦੂਜੀ ਟੋਲੀ ਨੂੰ ਵੀ ਦੋ ਰਕਾਅਤ ਨਮਾਜ਼ ਪੜ੍ਹਾਈ ਤਾਂ ਇੰਜ ਨਬੀ (ਸ:) ਦੀਆਂ ਚਾਰ ਰਕਾਅਤਾਂ ਹੌਈਆਂ ਅਤੇ ਦੂਜੇ ਲੋਕਾਂ ਦੀਆਂ ਦੋ-ਦੋ ਰਕਾਅਤਾਂ। (ਸਹੀ ਮੁਸਲਿਮ, ਹਦੀਸ: 843)