2 “ਫ਼ਿਤਨਾ” ਦਾ ਅਰਥ ਰੁ ਫ਼ਸਾਦ ਅਤੇ ਵਿਗਾੜ ਪੈਦਾ ਕਰਨਾ।.ਕੁਰਆਨ ਵਿਚ ਇਸ ਦੀ ਕਰੜੇ ਸ਼ਬਦਾਂ ਵਿਚ ਨਿਖੇਦੀ ਆਈ ਰੁ ਇਸ ਨੂੰ ਕਤਲ ਤੋਂ ਵੀ ਵੱਧ ਖ਼ਤਰਨਾਕ ਦੱਸਿਆ ਗਿਆ ਹੇ। ਫਿਤਨੇ ਦੀ ਸ਼ਕਲ ਇਕ ਇਹ ਵੀ ਹੇ ਕਿ ਅੱਲਾਹ ’ਤੇ ਈਮਾਨ ਲਿਆਉਣ ਤੋਂ ਬਾਅਦ ਉਸਦਾ ਇਨਕਾਰ ਕਰਨਾ
1 ਨਬੀ ਕਰੀਮ (ਸ:) ਦਾ ਇਰਸ਼ਾਦ ਹੇ ਕਿ ਮੈਨੂੰ ਅੱਲਾਹ ਵੱਲੋਂ ਹੁਕਮ ਹੋਇਆ ਹੇ ਕਿ ਮੈਂ ਲੋਕਾਂ ਨਾਲ ਜਿਹਾਦ ਕਰਾਂ ਇੱਥੋਂ ਤਕ ਕਿ ਉਹ ਗਵਾਹੀ ਦੇਣ ਕਿ ਛੁੱਟ ਅੱਲਾਹ ਤੋਂ ਕੋਈ ਇਸ਼ਟ ਨਹੀਂ, ਮੁਹੰਮਦ(ਸ:) ਅੱਲਾਹ ਦੇ ਰਸੂਲ ਹਨ, ਨਮਾਜ਼ ਕਾਇਮ ਕਰਨ, ਜ਼ਕਾਤ ਅਦਾ ਕਰਨ, ਜੇ ਉਹ ਐਵੇਂ ਕਰਨਗੇ ਤਾਂ ਉਹਨਾਂ ਨੇ ਆਪਣੀਆਂ ਜਾਨਾਂ ਤੇ ਮਾਲਾਂ ਨੂੰ ਮੈਥੋਂ ਬਚਾ ਲਿਆ, ਪਰ ਇਸਲਾਮ ਦਾ ਹੱਕ ਪੂਰਾ ਨਹੀਂ ਹੋਇਆ। ਜਿਵੇਂ ਨਾ-ਹੱਕਾ ਕਤਲ ਦੇ ਬਦਲੇ ਵਿਚ ਕਤਲ ਜਾਂ ਜ਼ਕਾਤ ਨਾ ਦੇਣ ਵਾਲੇ ਦਾ ਕਤਲ ਆਦਿ ਅਤੇ ਇਹਨਾਂ ਦੇ ਦਿਲ ਦੀਆਂ ਗੱਲਾਂ ਦਾ ਹਿਸਾਬ ਲੈਣਾ ਅੱਲਾਹ ਦੇ ਜ਼ਿੰਮੇਂ ਹੇ। (ਸਹੀ ਬੁਖ਼ਾਰੀ, ਹਦੀਸ: 25)
1 ਹਦੀਸਾਂ ਵਿਚ ਹੱਜ ਤੇ ਉਮਰੇ ਦੀ ਬਹੁਤ ਮਹੱਤਤਾਂ ਦੱਸੀ ਗਈ ਹੇ, ਜਿਵੇਂ ਇਸਲਾਮ ਕਬੂਲ ਕਰਦੇ ਹੀ ਸਾਰੇ ਪਿਛਲੇ ਗੁਨਾਹ ਖ਼ਤਮ ਹੋ ਜਾਂਦੇ ਹਨ ਐਵੇਂ ਹੀ ਅੱਲਾਹ ਦੀ ਰਾਹ ਵਿਚ ਹਿਜਰਤ ਅਤੇ ਹੱਜ ਦੀ ਵੀ ਇਹੋ ਵਿਸ਼ੇਸ਼ਤਾ ਹੇ। ਅਬਦੁੱਲਾ ਬਿਨ ਉਮਰ ਦਾ ਫ਼ਰਮਾਨ ਹੇ ਕਿ ਹੱਜ ਤੇ ਉਮਰਾ ਹਰ ਮੁਸਲਮਾਨ ਲਈ ਕਰਨਾ ਜ਼ਰੂਰੀ ਹੇ। ਹਜ਼ਰਤ ਅਬਦੁੱਲਾ ਬਿਨ ਅੱਬਾਸ ਦਾ ਫ਼ਰਮਾਨ ਹੇ ਕਿ ਇਸ ਆਇਤ ਵਿਚ ਉਮਰੇ ਦਾ ਬਿਆਨ ਹੱਜ ਦੇ ਸੰਬੰਧ ਵਿਚ ਆਇਆ ਹੇ। ਅੱਲਾਹ ਦੇ ਰਸੂਲ ਨੇ ਫ਼ਰਮਾਇਆ, ਇਕ ਉਮਰੇ ਤੋਂ ਦੂਜੇ ਉਮਰੇ ਤਕ ਬੰਦੇ ਤੋਂ ਜਿੰਨੇ ਵੀ ਗੁਨਾਹ ਹੋ ਜਾਂਦੇ ਹਨ ਉਮਰਾ ਉਹਨਾਂ ਸਭ ਨੂੰ ਢਕ ਲੈਂਦਾ ਹੇ ਅਤੇ ਜਿਸ ਦੇ ਹੱਜ ਨੂੰ ਰੱਬ ਨੇ ਕਬੂਲ ਕਰ ਲਿਆ ਉਸ ਦਾ ਬਦਲਾ ਜੰਨਤ ਹੇ। (ਬੁਖ਼ਾਰੀ, ਹਦੀਸ: 1773)