Përkthimi i kuptimeve të Kuranit Fisnik - Përkthimi panxhabisht - Arif Halim

Numri i faqes:close

external-link copy
70 : 2

قَالُوا ادْعُ لَنَا رَبَّكَ یُبَیِّنْ لَّنَا مَا هِیَ ۙ— اِنَّ الْبَقَرَ تَشٰبَهَ عَلَیْنَا ؕ— وَاِنَّاۤ اِنْ شَآءَ اللّٰهُ لَمُهْتَدُوْنَ ۟

70਼ ਉਹਨਾਂ (ਕੌਮ) ਨੇ ਫਿਰ ਕਿਹਾ ਕਿ ਸਾਡੇ ਲਈ ਰੱਬ ਤੋਂ ਪੁੱਛ ਕਿ ਉਹ ਸਾਨੂੰ ਦਸੇ ਕਿ ਉਹ ਗਊ ਕਿਹੋ ਜਿਹੀ ਹੋਵੇ ? ਸਾਨ ਗਊ ਪ੍ਰਤੀ ਸ਼ੰਕਾ ਹੋ ਗਈ ਹੈ ਜੇ ਅੱਲਾਹ ਨੇ ਚਾਹਿਆ ਤਾਂ ਅਸੀਂ ਜ਼ਰੂਰ (ਰਬ ਦੀ ਇਛਾ) ਸਮਝ ਜਾਵਾਂਗੇ। info
التفاسير:

external-link copy
71 : 2

قَالَ اِنَّهٗ یَقُوْلُ اِنَّهَا بَقَرَةٌ لَّا ذَلُوْلٌ تُثِیْرُ الْاَرْضَ وَلَا تَسْقِی الْحَرْثَ ۚ— مُسَلَّمَةٌ لَّا شِیَةَ فِیْهَا ؕ— قَالُوا الْـٰٔنَ جِئْتَ بِالْحَقِّ ؕ— فَذَبَحُوْهَا وَمَا كَادُوْا یَفْعَلُوْنَ ۟۠

71 ਮੂਸਾ ਨੇ ਆਖਿਆ ਕਿ ਅੱਲਾਹ ਦਾ ਕਹਿਣਾ ਰੁ ਕਿ ਉਹ ਗਊ ਕੰਮ ਕਰਨ ਵਾਲੀ ਨਾ ਹੋਵੇ, ਨਾ ਉਹ ਧਰਤੀ ’ਤੇ ਹਲ ਚਲਾਉਂਦੀ ਹੋਵੇ ਅਤੇ ਨਾ ਹੀ ਖੇਤਾਂ ਨੂੰ ਪਾਣੀ ਦਿੰਦੀ ਹੋਵੇ, ਉਸ ਵਿਚ ਕਿਸੇ ਪ੍ਰਕਾਰ ਦਾ ਕੋਈ ਐਬ ਨਹੀਂ ਹੋਣਾ ਚਾਹੀਦਾ ਨਾ ਹੀ ਕੋਈ ਦਾਗ਼ ਧੱਬਾ ਹੋਵੇ। ਉਹਨਾਂ (ਕੌਮ) ਨੇ ਆਖਿਆ ਕਿ ਹੁਣ ਤੁਸੀਂ ਹੱਕ ਦੀ ਗੱਲ ਕੀਤੀ ਹੈ। ਫਿਰ ਉਹਨਾਂ ਨੇ ਉਸ (ਗਾਂ) ਨੂੰ ਜ਼ਿਬਹ (ਕੁਰਬਾਨ) ਕੀਤਾ ਲੱਗਦਾ ਨਹੀਂ ਸੀ ਕਿ ਉਹ ਇਹ ਕੰਮ ਕਰਣਗੇ। info
التفاسير:

external-link copy
72 : 2

وَاِذْ قَتَلْتُمْ نَفْسًا فَادّٰرَءْتُمْ فِیْهَا ؕ— وَاللّٰهُ مُخْرِجٌ مَّا كُنْتُمْ تَكْتُمُوْنَ ۟ۚ

72਼ (ਯਾਦ ਕਰੋ) ਜਦੋਂ ਤੁਸੀਂ ਇਕ ਵਿਅਕਤੀ ਨੂੰ ਕਤਲ ਕਰ ਦਿੱਤਾ ਸੀ ਫਿਰ ਤੁਸੀਂ ਉਸ ਲਈ ਝਗੜਾ ਕੀਤਾ (ਕਿ ਇਸ ਨੂੰ ਕਿਸ ਨੇ ਕਤਲ ਕੀਤਾ ਹੈ) ਅਤੇ ਅੱਲਾਹ ਉਸ (ਕਤਲ) ਸਪਸ਼ਟ ਕਰਨ ਵਾਲਾ ਸੀ ਜਿਸ ਨੂੰ ਤੁਸੀਂ ਗੁੱਪਤ ਰੱਖਦੇ ਸੀ। info
التفاسير:

external-link copy
73 : 2

فَقُلْنَا اضْرِبُوْهُ بِبَعْضِهَا ؕ— كَذٰلِكَ یُحْیِ اللّٰهُ الْمَوْتٰی وَیُرِیْكُمْ اٰیٰتِهٖ لَعَلَّكُمْ تَعْقِلُوْنَ ۟

73਼ ਫਿਰ ਅਸਾਂ ਹੁਕਮ ਦਿੱਤਾ ਕਿ ਤੁਸੀਂ ਇਸ (ਜ਼ਿਬਹ ਕੀਤੀ ਗਊ ਦੇ ਮਾਸ) ਦੇ ਇਕ ਟੋਟੇ ਨਾਲ ਮਰੇ ਹੋਏ ਵਿਅਕਤੀ ਦੀ ਲੋਥ ’ਤੇ ਸੱਟ ਮਾਰੋ, ਉਹ ਜਿਉਂਦਾ ਹੋ ਜਾਵੇਗਾ। ਅੱਲਾਹ ਇਸੇ ਤਰ੍ਹਾਂ ਮੁਰਦਿਆਂ ਨੂੰ (ਕਿਆਮਤ ਦਿਹਾੜੇ) ਜਿਊਂਦਾ ਕਰੇਗਾ ਅਤੇ ਉਹ ਤੁਹਾ` ਆਪਣੀਆਂ ਨਿਸ਼ਾਨੀਆਂ ਵਿਖਾਉਂਦਾ ਰੁ ਤਾਂ ਜੋ ਤੁਸੀਂ ਸਮਝ ਸਕੋ। info
التفاسير:

external-link copy
74 : 2

ثُمَّ قَسَتْ قُلُوْبُكُمْ مِّنْ بَعْدِ ذٰلِكَ فَهِیَ كَالْحِجَارَةِ اَوْ اَشَدُّ قَسْوَةً ؕ— وَاِنَّ مِنَ الْحِجَارَةِ لَمَا یَتَفَجَّرُ مِنْهُ الْاَنْهٰرُ ؕ— وَاِنَّ مِنْهَا لَمَا یَشَّقَّقُ فَیَخْرُجُ مِنْهُ الْمَآءُ ؕ— وَاِنَّ مِنْهَا لَمَا یَهْبِطُ مِنْ خَشْیَةِ اللّٰهِ ؕ— وَمَا اللّٰهُ بِغَافِلٍ عَمَّا تَعْمَلُوْنَ ۟

74਼ ਇਸ (ਘਟਨਾ) ਤੋਂ ਬਾਅਦ ਤੁਹਾਡੇ ਦਿਲ ਕਠੋਰ ਹੋ ਗਏ। ਪੱਥਰਾਂ ਵਾਂਗ ਕਠੋਰ ਸਗੋਂ ਉਹਨਾਂ ਤੋਂ ਵੀ ਵੱਧ ਕਠੋਰ। ਬੇਸ਼ੱਕ ਕੁੱਝ ਪੱਥਰ ਉਹ ਵੀ ਹਨ ਜਿਨ੍ਹਾਂ ਤੋਂ ਨਹਿਰਾਂ ਵਗਦੀਆਂ ਹਨ ਅਤੇ ਕੁੱਝ ਉਹ ਵੀ ਹਨ ਜਿਹੜੇ ਜਦੋਂ ਫਟ ਜਾਂਦੇ ਹਨ ਤਾਂ ਉਹਨਾਂ ਵਿੱਚੋਂ ਪਾਣੀ ਨਿਕਲਦਾ ਅਤੇ ਇਹਨਾਂ ਵਿਚੋਂ ਕੁੱਝ ਉਹ ਵੀ (ਪੱਥਰ) ਹਨ ਜਿਹੜੇ ਰੱਬ ਤੋਂ ਡਰਦੇ ਹੋਏ ਕੰਬ ਕੇ (ਸਿਜਦੇ ਵਿਚ) ਡਿਗ ਵੀ ਪੈਂਦੇ ਹਨ। ਅੱਲਾਹ ਤੁਹਾਡੀਆਂ ਜ਼ਾਲਮਾਨਾ ਕਰਤੂਤਾਂ ਤੋਂ ਬੇਖ਼ਬਰ ਨਹੀਂ। info
التفاسير:

external-link copy
75 : 2

اَفَتَطْمَعُوْنَ اَنْ یُّؤْمِنُوْا لَكُمْ وَقَدْ كَانَ فَرِیْقٌ مِّنْهُمْ یَسْمَعُوْنَ كَلٰمَ اللّٰهِ ثُمَّ یُحَرِّفُوْنَهٗ مِنْ بَعْدِ مَا عَقَلُوْهُ وَهُمْ یَعْلَمُوْنَ ۟

75਼ (ਹੇ ਮੁਸਲਮਾਨੋ!) ਕੀ ਤੁਸੀਂ ਇਹ ਆਸ ਰੱਖਦੇ ਹੋ ਕਿ ਇਹ ਲੋਕ ਤੁਹਾਡੇ ਲਈ ਈਮਾਨ ਵਾਲੇ ਬਣ ਜਾਣਗ, ਜਦੋਂ ਕਿ ਇਹਨਾਂ ਵਿੱਚੋਂ ਇਕ ਗੁਟ ਅਜਿਹਾ ਵੀ ਰੁ ਕਿ ਉਹ ਅੱਲਾਹ ਦਾ ਕਲਾਮ (ਕੁਰਆਨ) ਸੁਣਦਾ ਫਿਰ ਇਸ ਸਮਝ ਲੈਣ ਤੋਂ ਬਾਅਦ ਵੀ ਇਸ ਵਿਚ ਫੇਰ ਬਦਲ ਕਰ ਦਿੰਦਾ ਰੁ ਜਦ ਕਿ ਉਹ ਇਸ ਦੀ ਜਾਣਕਾਰੀ ਵੀ ਰੱਖਦਾ ਹੈ। info
التفاسير:

external-link copy
76 : 2

وَاِذَا لَقُوا الَّذِیْنَ اٰمَنُوْا قَالُوْۤا اٰمَنَّا ۖۚ— وَاِذَا خَلَا بَعْضُهُمْ اِلٰی بَعْضٍ قَالُوْۤا اَتُحَدِّثُوْنَهُمْ بِمَا فَتَحَ اللّٰهُ عَلَیْكُمْ لِیُحَآجُّوْكُمْ بِهٖ عِنْدَ رَبِّكُمْ ؕ— اَفَلَا تَعْقِلُوْنَ ۟

76਼ ਜਦੋਂ ਇਹ (ਮੁਨਾਫ਼ਿਕ) ਲੋਕ ਈਮਾਨ ਵਾਲਿਆਂ ਨੂੰ ਮਿਲਦੇ ਹਨ ਤਾਂ ਆਖਦੇ ਹਨ ਕਿ ਅਸੀਂ ਵੀ ਈਮਾਨ ਵਾਲੇ ਹਾਂ ਅਤੇ ਜਦੋਂ ਇਹ ਲੋਕ ਇਕ ਦੂਜੇ ਨੂੰ ਇਕਾਂਤ ਵਿਚ ਮਿਲਦੇ ਹਨ ਤਾਂ ਆਖਦੇ ਹਨ ਕਿ ਤੁਸੀਂ ਮੁਸਲਮਾਨਾਂ ਨੂੰ ਉਹ ਗੱਲਾਂ ਕਿਉਂ ਦੱਸਦੇ ਹੋ ਜਿਹੜੀਆਂ ਅੱਲਾਹ ਨੇ ਤੁਹਾਨੂੰ ਦੱਸੀਆਂ ਹਨ ? ਕੀ ਇਸ ਲਈ ਦੱਸਦੇ ਹੋ ਤਾਂ ਜੋ ਉਹਨਾਂ ਨੂੰ ਤੁਹਾਡੇ ਰੱਬ ਦੇ ਹਜ਼ੂਰ ਤੁਹਾਡੇ ਵਿਰੁੱਧ ਦਲੀਲ ਵਜੋਂ ਪੇਸ਼ ਕਰਨ? ਕੀ ਤੁਹਾਨੂੰ ਉੱਕਾ ਹੀ ਸਮਝ ਨਹੀਂ? info
التفاسير: