क़ुरआन के अर्थों का अनुवाद - पंजाबी अनुवाद - आरिफ़ हलीम

पृष्ठ संख्या:close

external-link copy
155 : 4

فَبِمَا نَقْضِهِمْ مِّیْثَاقَهُمْ وَكُفْرِهِمْ بِاٰیٰتِ اللّٰهِ وَقَتْلِهِمُ الْاَنْۢبِیَآءَ بِغَیْرِ حَقٍّ وَّقَوْلِهِمْ قُلُوْبُنَا غُلْفٌ ؕ— بَلْ طَبَعَ اللّٰهُ عَلَیْهَا بِكُفْرِهِمْ فَلَا یُؤْمِنُوْنَ اِلَّا قَلِیْلًا ۪۟

155਼ ਫ਼ੇਰ ਅਸੀਂ ਉਹਨਾਂ ’ਤੇ ਇਸ ਲਈ ਲਾਅਨਤਾਂ ਭੇਜੀਆਂ ਕਿਉਂ ਜੋ ਉਹਨਾਂ ਨੇ ਆਪਣੇ ਬਚਨਾਂ ਨੂੰ ਤੋੜ੍ਹਿਆ, ਅੱਲਾਹ ਦੇ ਹੁਕਮਾਂ ਦੀ ਉਲੰਘਨਾ ਕੀਤੀ ਅਤੇ ਅੱਲਾਹ ਦੇ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਰਹੇ ਅਤੇ ਉਹਨਾਂ ਨੇ ਇਹ ਵੀ ਆਖਿਆ “ਸਾਡੇ ਦਿਲਾਂ ਉੱਤੇ ਤਾਂ ਗ਼ਿਲਾਫ਼ ਚੜ੍ਹੇ ਹੋਏ ਹਨ” (ਭਾਵ ਸਾਡੇ ਦਿਲ ਮਹਿਫ਼ੂਜ਼ ਹਨ)। ਜਦੋਂ ਕਿ ਉਹਨਾਂ ਦੇ ਇਨਕਾਰ ਕਾਰਨ ਅੱਲਾਹ ਨੇ ਉਹਨਾਂ ਦੇ ਦਿਲਾਂ ਉੱਤੇ ਮੋਹਰ ਲਾ ਛੱਡੀ ਹੇ, ਸੋ ਉਹਨਾਂ ਵਿੱਚੋਂ ਬਹੁਤ ਹੀ ਥੋੜ੍ਹੇ ਲੋਕ ਈਮਾਨ ਲਿਆਉਣਗੇ। info
التفاسير:

external-link copy
156 : 4

وَّبِكُفْرِهِمْ وَقَوْلِهِمْ عَلٰی مَرْیَمَ بُهْتَانًا عَظِیْمًا ۟ۙ

156਼ ਇਹ ਸਭ ਲਾਅਨਤਾਂ ਉਹਨਾਂ ਉੱਤੇ (ਈਸਾ ਨੂੰ) ਰਸੂਲ ਮੰਣਨ ਤੋਂ ਇਨਕਾਰ ਅਤੇ ਹਜ਼ਰਤ ਮਰੀਅਮ ਉੱਤੇ ਤੁਹਮਤਾਂ (ਝੂਠੇ ਇਲਜ਼ਾਮ) ਲਾਉਣ ਕਾਰਨ ਸੀ। info
التفاسير:

external-link copy
157 : 4

وَّقَوْلِهِمْ اِنَّا قَتَلْنَا الْمَسِیْحَ عِیْسَی ابْنَ مَرْیَمَ رَسُوْلَ اللّٰهِ ۚ— وَمَا قَتَلُوْهُ وَمَا صَلَبُوْهُ وَلٰكِنْ شُبِّهَ لَهُمْ ؕ— وَاِنَّ الَّذِیْنَ اخْتَلَفُوْا فِیْهِ لَفِیْ شَكٍّ مِّنْهُ ؕ— مَا لَهُمْ بِهٖ مِنْ عِلْمٍ اِلَّا اتِّبَاعَ الظَّنِّ ۚ— وَمَا قَتَلُوْهُ یَقِیْنًا ۟ۙ

157਼ ਅਤੇ ਉਹਨਾਂ ਦੇ ਇਸ ਕਥਨ ਕਾਰਨ ਵੀ ਲਾਅਨਤ ਸੀ ਕਿ ਅਸੀਂ ਅੱਲਾਹ ਦੇ ਰਸੂਲ ਮਰੀਅਮ ਦੇ ਪੁੱਤਰ ਮਸੀਹ ਈਸਾ ਨੂੰ ਕਤਲ ਕਰ ਦਿੱਤਾ ਹੇ, ਜਦ ਕਿ ਵਾਸਤਵ ਵਿਚ ਨਾ ਤਾਂ ਉਹਨਾਂ ਨੇ ਉਸ (ਈਸਾ)ਨੂੰ ਕਤਲ ਕੀਤਾ ਅਤੇ ਨਾ ਹੀ ਉਸ ਨੂੰ ਸੂਲੀ ’ਤੇ ਚਾੜ੍ਹਿਆ ਸਗੋਂ ਸਾਰਾ ਮਾਮਲਾ ਉਹਨਾਂ ਲਈ ਸ਼ੱਕੀ ਬਣਾ ਦਿੱਤਾ ਗਿਆ। ਸੱਚ ਜਾਣੋ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ, ਇਹ ਤਾਂ ਸਾਰੇ ਅਟਕਲਾਂ ਉੱਤੇ ਹੀ ਚਲ ਰਹੇ ਹਨ। ਇਹ ਗੱਲ ਯਕੀਨੀ ਹੇ ਕਿ ਉਹਨਾਂ ਨੇ ਉਸ (ਈਸਾ ਨੂੰ ) ਕਤਲ ਨਹੀਂ ਸੀ ਕੀਤਾ। info
التفاسير:

external-link copy
158 : 4

بَلْ رَّفَعَهُ اللّٰهُ اِلَیْهِ ؕ— وَكَانَ اللّٰهُ عَزِیْزًا حَكِیْمًا ۟

158਼ ਸਗੋਂ ਅੱਲਾਹ ਨੇ ਉਸ (ਈਸਾ ਅ:ਸ:) ਨੂੰ ਆਪਣੇ ਵੱਲ (ਅਕਾਸ਼ ’ਤੇ) ਚੁੱਕ ਲਿਆ। ਅੱਲਾਹ ਬੜਾ ਹੀ ਜ਼ੋਰਾਵਰ ਅਤੇ ਪੂਰੀ ਦਾਨਾਈ ਵਾਲਾ ਹੇ। info
التفاسير:

external-link copy
159 : 4

وَاِنْ مِّنْ اَهْلِ الْكِتٰبِ اِلَّا لَیُؤْمِنَنَّ بِهٖ قَبْلَ مَوْتِهٖ ۚ— وَیَوْمَ الْقِیٰمَةِ یَكُوْنُ عَلَیْهِمْ شَهِیْدًا ۟ۚ

159਼ ਕਿਤਾਬ ਵਾਲਿਆਂ ਵਿੱਚੋਂ ਇਕ ਵੀ ਅਜਿਹਾ ਨਹੀਂ ਹੋਵੇਗਾ ਜਿਹੜਾ ਈਸਾ ਉੱਤੇ ਆਪਣੇ ਮਰਨ ਤੋਂ ਪਹਿਲਾਂ ਪਹਿਲਾਂ ਈਮਾਨ ਨਾ ਲੈ ਆਵੇ1 ਅਤੇ ਕਿਆਮਤ ਵਾਲੇ ਦਿਨ ਉਹ ਉਹਨਾਂ ਉੱਤੇ ਗਵਾਹ ਹੋਵੇਗਾ। info

1 ਇਸ ਆਇਤ ਵਿਚ ਹਜ਼ਰਤ ਈਸਾ ਦੀ ਆਮਦ ਵੱਲ ਇਸ਼ਾਰਾ ਹੇ ਜੋ ਕਿ ਕਿਆਮਤ ਦੇ ਨੇੜੇ ਅਕਾਸ਼ ਤੋਂ ਹੋਵੇਗੀ ਇਸੇ ਸੰਬੰਧ ਵਿਚ ਇਕ ਹਦੀਸ ਆਲੇ-ਇਮਰਾਨ ਸੂਰਤ ਦੀ ਆਇਤ 55 ਦੇ ਹਾਸ਼ੀਏ ਵਿਚ ਦਿੱਤੀ ਗਈ ਹੇ ਜਿਸ ਵਿਚ ਇਹ ਵੀ ਹੇ ਕਿ ਹਜ਼ਰਤ ਈਸਾ ਜਜ਼ਿਆ ਲੈਣਾ ਬੰਦ ਕਰ ਦੇਣਗੇ। ਜਜ਼ਿਆ ਤੋਂ ਭਾਵ ਉਹ ਟੈਕਸ ਹੇ ਜਿਹੜਾ ਇਸਲਾਮੀ ਹਕੂਮਤਾਂ ਵਿਚ ਵਸਣ ਵਾਲੇ ਗ਼ੈਰ ਮੁਸਲਮਾਂ ਤੋਂ ਸਰਕਾਰ ਲੈਂਦੀ ਹੇ, ਜਿਹੜੇ ਇਸਲਾਮ ਦੀ ਥਾਂ ਦੂਜੇ ਧਰਮਾਂ ’ਤੇ ਕਾਇਮ ਰਹਿੰਦੇ ਹਨ। ਇਸ ਦੇ ਬਦਲੇ ਵਿਚ ਇਸਲਾਮੀ ਹਕੂਮਤ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰਦੀ ਹੇ। ਹਜ਼ਰਤ ਈਸਾ ਜਜ਼ਿਆ ਨਹੀਂ ਲੈਣਗੇ ਸਗੋਂ ਦੀਨ ਇਸਲਾਮ ਨੂੰ ਕਬੂਲ ਕਰਨ ਦੀ ਮੰਗ ਕਰਨਗੇ ਅਤੇ ਉਹਨਾਂ ਕੋਲ ਇਸਲਾਮ ਕਬੂਲ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਹੋਣੀ।

التفاسير:

external-link copy
160 : 4

فَبِظُلْمٍ مِّنَ الَّذِیْنَ هَادُوْا حَرَّمْنَا عَلَیْهِمْ طَیِّبٰتٍ اُحِلَّتْ لَهُمْ وَبِصَدِّهِمْ عَنْ سَبِیْلِ اللّٰهِ كَثِیْرًا ۟ۙ

160਼ ਜਿਹੜੇ ਲੋਕ ਯਹੂਦੀ ਹਨ ਉਹਨਾਂ ਦੇ ਜ਼ੁਲਮ ਕਾਰਨ ਅਤੇ ਉਹਨਾਂ ਵੱਲੋਂ ਵਧੇਰੇ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਣ ਕਾਰਨ ਅਸੀਂ ਕੁੱਝ ਪਾਕ ਚੀਜ਼ਾਂ ਨੂੰ ਉਹਨਾਂ ਲਈ ਹਰਾਮ ਕਰ ਛੱਡਿਆ ਜਿਹੜੀਆਂ ਪਹਿਲਾਂ ਉਹਨਾਂ ਲਈ ਹਲਾਲ ਸਨ। info
التفاسير:

external-link copy
161 : 4

وَّاَخْذِهِمُ الرِّبٰوا وَقَدْ نُهُوْا عَنْهُ وَاَكْلِهِمْ اَمْوَالَ النَّاسِ بِالْبَاطِلِ ؕ— وَاَعْتَدْنَا لِلْكٰفِرِیْنَ مِنْهُمْ عَذَابًا اَلِیْمًا ۟

161਼ ਅਤੇ ਇਕ ਕਾਰਨ ਇਹ ਵੀ ਸੀ ਕਿ ਉਹ ਵਿਆਜ ਲੈਂਦੇ ਸੀ ਜਿਸ ਤੋਂ ਉਹਨਾਂ ਨੂੰ ਰੋਕਿਆ ਗਿਆ ਸੀ ਅਤੇ ਲੋਕਾਂ ਦਾ ਮਾਲ ਨਾ-ਹੱਕਾ (ਧੱਕੇ ਨਾਲ) ਖਾਣ ਕਾਰਨ ਵੀ ਸੀ। ਉਹਨਾਂ ਵਿੱਚੋਂ ਜਿਹੜੇ ਕਾਫ਼ਿਰ ਹਨ ਉਹਨਾਂ ਲਈ ਅਸੀਂ ਦੁਖਦਾਈ ਅਜ਼ਾਬ ਤਿਆਰ ਕਰ ਛੱਡਿਆ ਹੇ। info
التفاسير:

external-link copy
162 : 4

لٰكِنِ الرّٰسِخُوْنَ فِی الْعِلْمِ مِنْهُمْ وَالْمُؤْمِنُوْنَ یُؤْمِنُوْنَ بِمَاۤ اُنْزِلَ اِلَیْكَ وَمَاۤ اُنْزِلَ مِنْ قَبْلِكَ وَالْمُقِیْمِیْنَ الصَّلٰوةَ وَالْمُؤْتُوْنَ الزَّكٰوةَ وَالْمُؤْمِنُوْنَ بِاللّٰهِ وَالْیَوْمِ الْاٰخِرِ ؕ— اُولٰٓىِٕكَ سَنُؤْتِیْهِمْ اَجْرًا عَظِیْمًا ۟۠

162਼ ਪ੍ਰੰਤੂ ਜਿਹੜੇ ਉਹਨਾਂ ਵਿੱਚੋਂ ਪੱਕਾ ਗਿਆਨ ਰੱਖਦੇ ਹਨ ਅਤੇ ਈਮਾਨ ਵਾਲੇ ਹਨ ਅਤੇ ਜੋ ਆਪ ਵੱਲ (.ਕੁਰਆਨ) ਉਤਾਰਿਆ ਗਿਆ ਹੇ ਉਸ ’ਤੇ ਈਮਾਨ ਰੱਖਦੇ ਹਨ ਅਤੇ ਉਸ ਉੱਤੇ ਵੀ ਜੋ ਤੁਹਾਥੋਂ ਪਹਿਲਾਂ ਨਾਜ਼ਿਲ ਕੀਤਾ ਗਿਆ ਹੇ, ਨਮਾਜ਼ਾਂ ਨੂੰ ਕਾਇਮ ਕਰਦੇ ਹਨ, ਜ਼ਕਾਤ ਦਿੰਦੇ ਹਨ, ਅੱਲਾਹ ਉੱਤੇ ਅਤੇ ਕਿਆਮਤ ਵਾਲੇ ਦਿਨ ਉੱਤੇ ਈਮਾਨ ਰੱਖਦੇ ਹਨ, ਇਹ ਉਹ ਲੋਕ ਹਨ ਜਿਨ੍ਹਾਂ ਨੂੰ ਅਸੀਂ ਛੇਤੀ ਹੀ ਬਹੁਤ ਵੱਡਾ ਬਦਲਾ ਦੇਵਾਂਗੇ। info
التفاسير: