क़ुरआन के अर्थों का अनुवाद - पंजाबी अनुवाद - आरिफ़ हलीम

पृष्ठ संख्या:close

external-link copy
7 : 4

لِلرِّجَالِ نَصِیْبٌ مِّمَّا تَرَكَ الْوَالِدٰنِ وَالْاَقْرَبُوْنَ ۪— وَلِلنِّسَآءِ نَصِیْبٌ مِّمَّا تَرَكَ الْوَالِدٰنِ وَالْاَقْرَبُوْنَ مِمَّا قَلَّ مِنْهُ اَوْ كَثُرَ ؕ— نَصِیْبًا مَّفْرُوْضًا ۟

7਼ ਮਾਤਾ ਪਿਤਾ ਤੇ ਸਾਕ-ਸੰਬੰਧੀ ਦੇ ਛੱਡੇ ਹੋਏ ਮਾਲ ਵਿਚ ਮਰਦਾਂ ਦਾ ਵੀ ਹਿੱਸਾ ਹੇ ਤੇ ਔਰਤਾਂ ਦਾ ਵੀ (ਹਿੱਸਾ ਹੇ) ਮਾਲ ਭਾਵੇਂ ਘੱਟ ਹੋਵੇ ਜਾਂ ਵੱਧ ਹੋਵੇ ਇਹ ਦੇ ਹਿੱਸੇ (ਅੱਲਾਹ ਵੱਲੋਂ) ਨਿਯਤ ਕੀਤੇ ਗਏ ਹਨ। info
التفاسير:

external-link copy
8 : 4

وَاِذَا حَضَرَ الْقِسْمَةَ اُولُوا الْقُرْبٰی وَالْیَتٰمٰی وَالْمَسٰكِیْنُ فَارْزُقُوْهُمْ مِّنْهُ وَقُوْلُوْا لَهُمْ قَوْلًا مَّعْرُوْفًا ۟

8਼ ਜੇ ਵੰਡ ਵੇਲੇ ਰਿਸ਼ਤੇਦਾਰ, ਯਤੀਮ ਅਤੇ ਮੁਥਾਜ ਆ ਜਾਣ ਤਾਂ ਤੁਸੀਂ ਉਸ (ਵਿਰਾਸਤ ਦੇ) ਮਾਲ ਵਿੱਚੋਂ ਉਹਨਾਂ ਨੂੰ ਵੀ ਕੁੱਝ ਦੇ ਦੇਵੋ ਅਤੇ ਉਹਨਾਂ ਨਾਲ ਨਰਮੀ ਨਾਲ ਬੋਲੋ। info
التفاسير:

external-link copy
9 : 4

وَلْیَخْشَ الَّذِیْنَ لَوْ تَرَكُوْا مِنْ خَلْفِهِمْ ذُرِّیَّةً ضِعٰفًا خَافُوْا عَلَیْهِمْ ۪— فَلْیَتَّقُوا اللّٰهَ وَلْیَقُوْلُوْا قَوْلًا سَدِیْدًا ۟

9਼ ਲੋਕਾਂ ਨੂੰ ਇਸ ਗੱਲ ਤੋਂ ਡਰਨਾ ਚਾਹੀਦਾ ਹੇ ਕਿ ਜੇ ਉਹ ਆਪਣੇ ਪਿੱਛੇ (ਛੋਟੇ-ਛੋਟੇ) ਬੇਵਸ ਬੱਚੇ ਛੱਡ ਜਾਣ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਪ੍ਰਤੀ ਕਿੰਨੀ ਚਿੰਤਾ ਹੋਵੇਗੀ। ਸੋ ਉਹਨਾਂ ਨੂੰ ਰੱਬ ਤੋਂ ਡਰਦੇ ਹੋਏ ਠੀਕ ਤੇ ਸਹੀ ਗੱਲ ਕਹਿਣੀ ਚਾਹੀਦੀ ਹੇ। info
التفاسير:

external-link copy
10 : 4

اِنَّ الَّذِیْنَ یَاْكُلُوْنَ اَمْوَالَ الْیَتٰمٰی ظُلْمًا اِنَّمَا یَاْكُلُوْنَ فِیْ بُطُوْنِهِمْ نَارًا ؕ— وَسَیَصْلَوْنَ سَعِیْرًا ۟۠

10਼ ਜਿਹੜੇ ਲੋਕ ਯਤੀਮਾਂ ਦਾ ਮਾਲ ਜ਼ੁਲਮ ਨਾਲ ਖਾਂਦੇ ਹਨ ਉਹ ਆਪਣੇ ਢਿੱਡ ਅੱਗ ਨਾਲ ਹੀ ਭਰਦੇ ਹਨ ਅਤੇ ਉਹ ਛੇਤੀ ਹੀ (ਕਿਆਮਤ ਵਾਲੇ ਦਿਨ) ਨਰਕ ਦੀ ਅੱਗ ਵਿਚ ਸੁਟੇ ਜਾਣਗੇ। info
التفاسير:

external-link copy
11 : 4

یُوْصِیْكُمُ اللّٰهُ فِیْۤ اَوْلَادِكُمْ ۗ— لِلذَّكَرِ مِثْلُ حَظِّ الْاُنْثَیَیْنِ ۚ— فَاِنْ كُنَّ نِسَآءً فَوْقَ اثْنَتَیْنِ فَلَهُنَّ ثُلُثَا مَا تَرَكَ ۚ— وَاِنْ كَانَتْ وَاحِدَةً فَلَهَا النِّصْفُ ؕ— وَلِاَبَوَیْهِ لِكُلِّ وَاحِدٍ مِّنْهُمَا السُّدُسُ مِمَّا تَرَكَ اِنْ كَانَ لَهٗ وَلَدٌ ۚ— فَاِنْ لَّمْ یَكُنْ لَّهٗ وَلَدٌ وَّوَرِثَهٗۤ اَبَوٰهُ فَلِاُمِّهِ الثُّلُثُ ۚ— فَاِنْ كَانَ لَهٗۤ اِخْوَةٌ فَلِاُمِّهِ السُّدُسُ مِنْ بَعْدِ وَصِیَّةٍ یُّوْصِیْ بِهَاۤ اَوْ دَیْنٍ ؕ— اٰبَآؤُكُمْ وَاَبْنَآؤُكُمْ لَا تَدْرُوْنَ اَیُّهُمْ اَقْرَبُ لَكُمْ نَفْعًا ؕ— فَرِیْضَةً مِّنَ اللّٰهِ ؕ— اِنَّ اللّٰهَ كَانَ عَلِیْمًا حَكِیْمًا ۟

11਼ ਅੱਲਾਹ ਤੁਹਾਨੂੰ ਤੁਹਾਡੀ ਸੰਤਾਨ ਬਾਰੇ ਹੁਕਮ ਦਿੰਦਾ ਹੇ ਕਿ ਪੁੱਤਰ ਦਾ ਹਿੱਸਾ ਦੋ ਧੀਆਂ ਦੇ ਬਰਾਬਰ ਹੇ। ਜੇਕਰ ਕੇਵਲ ਧੀਆਂ ਦੋ ਜਾਂ ਦੋ ਤੋਂ ਵੱਧ ਹੋਣ ਤਾਂ ਉਹਨਾਂ ਨੂੰ ਵਿਰਸੇ ਦਾ ਦੋ ਤਿਹਾਈ ਹਿੱਸਾ ਮਿਲੇਗਾ ਅਤੇ ਜੇ ਇਕ ਹੀ (ਧੀ) ਹੋਵੇ ਤਾਂ ਉਸ ਲਈ ਅੱਧਾ ਵਿਰਸਾ ਹੇ। ਜੇ ਮ੍ਰਿਤਕ ਦੇ ਸੰਤਾਨ ਹੇ ਤਾਂ ਉਸ ਦੇ ਮਾਤਾ ਪਿਤਾ ਵਿੱਚੋਂ ਹਰ ਇਕ ਨੂੰ ਵਿਰਸੇ ਦਾ ਛੇਵਾਂ ਹਿੱਸਾ ਮਿਲੇਗਾ ਅਤੇ ਜੇ ਸੰਤਾਨ ਨਾ ਹੋਵੇ ਅਤੇ ਮਾ ਬਾਪ ਹੀ ਵਾਰਿਸ ਹੋਣ ਤਾਂ ਉਸ ਦੀ ਮਾਂ ਦਾ ਤੀਜਾ ਹਿੱਸਾ ਹੇ। ਜੇ ਮ੍ਰਿਤਕ ਦੇ ਕਈ ਭਰਾ ਹੋਣ ਤਾਂ ਫੇਰ ਉਸ ਦੀ ਮਾਂ ਦਾ ਛੇਵਾਂ ਹਿੱਸਾ ਵਰਾਸਤ ਵਿਚ ਹੋਵੇਗਾ। ਇਹ ਸਾਰੇ ਹਿੱਸਿਆਂ ਦੀ ਵੰਡ ਮ੍ਰਿਤਕ ਦੀ ਵਸੀਅਤ ਪੂਰੀ ਕਰਨ ਅਤੇ ਉਸ ਦੇ ਸਿਰ ਜਿਹੜਾ ਕਰਜ਼ਾ ਹੋਵੇ ਉਸ ਨੂੰ ਉਤਾਰਨ ਮਗਰੋਂ ਹੋਵੇਗੀ। ਤੁਹਾਡੇ ਮਾਂ ਬਾਪ ਹੋਣ ਜਾਂ ਤੁਹਾਡੀ ਸੰਤਾਨ ਹੋਵੇ ਤੁਹਾਨੂੰ ਨਹੀਂ ਪਤਾ ਕਿ ਇਹਨਾਂ ਵਿੱਚੋਂ ਕੋਣ ਤੁਹਾਨੂੰ ਲਾਭ ਪਹੁੰਚਾ ਸਕਦਾ ਹੇ। ਇਹ ਸਾਰੇ ਹਿੱਸੇ ਅੱਲਾਹ ਵੱਲੋਂ ਨਿਯਤ ਕੀਤੇ ਹੋਏ ਹਨ। ਬੇਸ਼ੱਕ ਅੱਲਾਹ ਸਾਰੀਆਂ ਹਕੀਕਤਾਂ ਅਤੇ ਸਾਰੀਆਂ ਹਿਕਮਤਾਂ ਦਾ ਜਾਣਨ ਵਾਲਾ ਹੇ। info
التفاسير: