1 ਅਬੂ-ਹੁਰੈਰਾ ਰ:ਅ: ਦੱਸਦੇ ਹਨ ਕਿ ਨਬੀ ਕਰੀਮ ਸ: ਨੇ ਫ਼ਰਮਾਇਆ ਜਿਸ ਨੇ ਮੇਰੀ ਅਤਾਅਤ (ਆਗਿਆਕਾਰੀ) ਕੀਤੀ ਉਸ ਨੇ ਅੱਲਾਹ ਦੀ ਆਗਿਆਕਾਰੀ ਕੀਤੀ ਜਿਸ ਨੇ ਮੇਰੀ ਨਾ-ਫ਼ਰਮਾਨੀ ਕੀਤੀ ਉਸ ਨੇ ਅੱਲਾਹ ਦੀ ਨਾ-ਫ਼ਰਮਾਨੀ ਕੀਤੀ ਐਵੇਂ ਹੀ ਜਿਸ ਨੇ ਮੇਰੇ ਵੱਲੋਂ ਨਿਯਤ ਕੀਤੇ ਹਾਕਮ ਦੀ ਅਤਾਅਤ ਕੀਤੀ ਉਸ ਨੇ ਮੇਰੀ ਅਤਾਅਤ ਕੀਤੀ ਅਤੇ ਜਿਸ ਨੇ ਉਸ ਦੀ ਨਾ-ਫ਼ਰਮਰਨੀ ਕੀਤੀ, ਉਸ ਨੇ ਮੇਰੀ ਨਾ-ਫ਼ਰਮਾਨੀ ਕੀਤੀ। (ਸਹੀ ਬੁਖ਼ਾਰੀ, ਹਦੀਸ: 7137)
1 ਹਦੀਸ ਵਿਚ ਹੇ ਕਿ ਨਬੀ ਕਰੀਮ ਸ: ਨੇ ਫ਼ਰਮਾਇਆ “ਅੱਲਾਹ ਨੇ ਆਦਮ ਨੂੰ ਉਸ ਦੀ ਸ਼ਕਲ ਵਿਚ ਪੈਦਾ ਕੀਤਾ ਉਹਨਾਂ ਦਾ ਕੱਦ ਸੱਠ ਹੱਥ ਸੀ।” ਜਦੋਂ ਅੱਲਾਹ ਨੇ ਉਹਨਾਂ ਨੂੰ ਪੈਦਾ ਕਰ ਦਿੱਤਾ ਤਾਂ ਆਖਿਆ ਉਹ ਫ਼ਰਿਸ਼ਤਿਆਂ ਦੀ ਇਕ ਟੋਲੀ ਬੈਠੀ ਹੇ, ਜਾਕੇ ਉਹਨਾਂ ਨੂੰ ਸਲਾਮ ਕਰੋ ਅਤੇ ਸੁਣੋ ਜੋ ਉਹ ਕਹਿੰਦੇ ਹਨ, ਫੇਰ ਉਹੀਓ ਤੇਰੇ ਅਤੇ ਤੇਰੀ ਔਲਾਦ ਦਾ ਸਲਾਮ ਹੋਵੇਗਾ ਤਾਂ ਹਜ਼ਰਤ ਆਦਮ ਨੇ ਫ਼ਰਿਸ਼ਤਿਆਂ ਨੂੰ ਕਿਹਾ “ਅੱਸਲਾਮੁ ਅਲੈਕੁਮ” ਤਾਂ ਉਹਨਾਂ ਨੇ ਜਵਾਬ ਦਿੱਤਾ “ਅੱਸਲਾਮੁ ਅਲੈਕਮ ਵਰਹਮਤੁੱਲਾਹ”। ਇੰਜ ਉਹਨਾਂ ਨੇ ਸ਼ਬਦ “ਰਹਮਤੁੱਲਾਹ” ਵਧਾ ਦਿੱਤੇ। ਨਬੀ ਕਰੀਮ ਸ: ਨੇ ਫ਼ਰਮਾਇਆ ਜਿਹੜਾ ਵੀ ਜੰਨਤ ਵਿਚ ਜਾਵੇਗਾ ਤਾਂ ਉਹ ਹਜ਼ਰਤ ਆਦਮ ਵਰਗਾ ਸੱਠ ਹੱਥ ਲੰਮਾ ਹੋਵੇਗਾ ਅਤੇ ਆਦਮ ਤੋਂ ਬਾਅਦ ਲੋਕਾਂ ਦਾ ਕੱਦ ਛੋਟਾ ਹੁੰਦਾ ਗਿਆ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੇ। (ਸਹੀ ਬੁਖ਼ਾਰੀ, ਹਦੀਸ: 6227)