क़ुरआन के अर्थों का अनुवाद - पंजाबी अनुवाद - आरिफ़ हलीम

पृष्ठ संख्या:close

external-link copy
60 : 4

اَلَمْ تَرَ اِلَی الَّذِیْنَ یَزْعُمُوْنَ اَنَّهُمْ اٰمَنُوْا بِمَاۤ اُنْزِلَ اِلَیْكَ وَمَاۤ اُنْزِلَ مِنْ قَبْلِكَ یُرِیْدُوْنَ اَنْ یَّتَحَاكَمُوْۤا اِلَی الطَّاغُوْتِ وَقَدْ اُمِرُوْۤا اَنْ یَّكْفُرُوْا بِهٖ ؕ— وَیُرِیْدُ الشَّیْطٰنُ اَنْ یُّضِلَّهُمْ ضَلٰلًا بَعِیْدًا ۟

60਼ (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਦਾ ਦਾਅਵਾ ਤਾਂ ਇਹੋ ਹੇ ਕਿ ਜੋ ਵੀ ਤੁਹਾਡੇ ’ਤੇ ਉਤਾਰਿਆ ਗਿਆ (.ਕੁਰਆਨ) ਹੇ ਅਤੇ ਜੋ ਤੁਹਾਥੋਂ ਪਹਿਲਾਂ (ਅਕਾਸ਼ੀ ਕਿਤਾਬਾਂ) ਉਤਾਰੀਆਂ ਗਈਆਂ ਹਨ ਸਾਡਾ ਉਹਨਾਂ ਸਭ ’ਤੇ ਈਮਾਨ ਹੇ, ਪ੍ਰੰਤੂ ਚਾਹੁੰਦੇ ਇਹ ਹਨ ਕਿ ਆਪਣੇ ਫ਼ੈਸਲੇ ਸ਼ੈਤਾਨ ਦੇ ਚੇਲਿਆਂ ਤੋਂ ਕਰਵਾਉਣ ਜਦੋਂ ਕਿ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਅਜਿਹੇ ਸ਼ੈਤਾਨਾਂ (ਰੱਬ ਦੇ ਬਾਗ਼ੀਆਂ) ਨੂੰ ਮੰਣਨ ਤੋਂ ਇਨਕਾਰ ਕਰਨ, ਜਦ ਕਿ ਸ਼ੈਤਾਨ ਤਾਂ ਇਹੋ ਚਾਹੁੰਦਾ ਹੇ ਕਿ ਇਹਨਾਂ (ਮੋਮਿਨਾਂ) ਨੂੰ ਸਿੱਧੇ ਰਾਹ ਤੋਂ ਹਟਾ ਕੇ ਦੂਰ ਲੈ ਜਾਵੇ।1 info

1 ਇਹ ਤੇ ਇਸ ਤੋਂ ਬਾਅਦ ਵਾਲੀ ਆਇਤ ਉਹਨਾਂ ਲੋਕਾਂ ਦੇ ਸੰਬੰਧ ਵਿਚ ਹੇ ਜਿਹੜੇ ਆਪਣੇ ਮਾਮਲੇ ਮੁਹੰਮਦ ਸ: ਦੀ ਅਦਾਲਤ ਵਿਚ ਨਹੀਂ ਲੈਕੇ ਜਾਂਦੇ ਸਨ, ਸਗੋਂ ਯਹੂਦੀਆਂ ਜਾਂ ਕੁਰੈਸ਼ ਦੇ ਸਰਦਾਰਾਂ ਕੋਲ ਲੈਕੇ ਜਾਂਦੇ ਸਨ। ਸੋ ਇਸ ਦਾ ਹੁਕਮ ਆਮ ਹੇ ਅੱਜ ਇਸ ਵਿਚ ਉਹ ਸਾਰੇ ਲੋਕ ਸ਼ਾਮਿਲ ਹਨ ਜਿਹੜੇ ਕੁਰਆਨ ਤੇ ਸੁੱਨਤ ਨੂੰ ਛੱਡ ਕੇ ਆਪਣੇ ਫ਼ੈਸਲੇ ਦੂਜਿਆਂ ਤੋਂ ਕਰਵਾਉਂਦੇ ਹਨ।

التفاسير:

external-link copy
61 : 4

وَاِذَا قِیْلَ لَهُمْ تَعَالَوْا اِلٰی مَاۤ اَنْزَلَ اللّٰهُ وَاِلَی الرَّسُوْلِ رَاَیْتَ الْمُنٰفِقِیْنَ یَصُدُّوْنَ عَنْكَ صُدُوْدًا ۟ۚ

61਼ ਜਦੋਂ ਇਹਨਾਂ ਨੂੰ ਕਿਹਾ ਜਾਂਦਾ ਕਿ ਅੱਲਾਹ ਵੱਲੋਂ ਉਤਾਰੇ ਹੋਏ .ਕੁਰਆਨ ਵੱਲ ਅਤੇ ਰਸੂਲ (ਮੁਹੰਮਦ ਸ: ਦੇ ਆਦੇਸ਼ਾਂ) ਵੱਲ ਆਓ ਤਾਂ ਤੁਸੀਂ ਵੇਖੋਗੇ ਕਿ ਇਹ ਮੁਨਾਫ਼ਿਕ ਤੁਹਾਡੇ ਵੱਲ ਆਉਣ ਤੋਂ ਕੰਨੀ ਕਤਰਾਉਂਦੇ ਹਨ। info
التفاسير:

external-link copy
62 : 4

فَكَیْفَ اِذَاۤ اَصَابَتْهُمْ مُّصِیْبَةٌ بِمَا قَدَّمَتْ اَیْدِیْهِمْ ثُمَّ جَآءُوْكَ یَحْلِفُوْنَ ۖۗ— بِاللّٰهِ اِنْ اَرَدْنَاۤ اِلَّاۤ اِحْسَانًا وَّتَوْفِیْقًا ۟

62਼ ਫੇਰ ਉਸ ਸਮੇਂ ਕੀ ਹਾਲ ਹੁੰਦਾ ਹੇ ਜਦੋਂ ਇਹਨਾਂ ਦੇ ਆਪਣੇ ਹੱਥੀਂ ਸਹੇੜੀ ਹੋਈ ਮੁਸੀਬਤ ਇਹਨਾਂ ’ਤੇ ਆ ਪੈਂਦੀ ਹੇ ? ਤਾਂ ਫੇਰ ਤੁਹਾਡੇ ਕੋਲ ਆ ਕੇ (ਅੱਲਾਹ ਦੀਆਂ ਕਸਮਾਂ ਖਾਂਦੇ ਹੋਏ) ਆਖਦੇ ਹਨ ਕਿ ਰੱਬ ਦੀ ਸੁੰਹ ਸਾਡਾ ਇਰਾਦਾ ਤਾਂ ਕੇਵਲ ਭਲਾਈ ਤੇ ਆਪਸੀ ਮੇਲ-ਜੋਲ ਕਰਵਾਉਣਾ ਸੀ। info
التفاسير:

external-link copy
63 : 4

اُولٰٓىِٕكَ الَّذِیْنَ یَعْلَمُ اللّٰهُ مَا فِیْ قُلُوْبِهِمْ ۗ— فَاَعْرِضْ عَنْهُمْ وَعِظْهُمْ وَقُلْ لَّهُمْ فِیْۤ اَنْفُسِهِمْ قَوْلًا بَلِیْغًا ۟

63਼ ਇਹ ਉਹ ਲੋਕ ਹਨ ਕਿ ਜਿਨ੍ਹਾਂ ਦੇ ਦਿਲਾਂ ਦੇ ਭੇਤ ਅੱਲਾਹ ਭਲੀ-ਭਾਂਤ ਜਾਣਦਾ ਹੇ ਕਿ ਇਹਨਾਂ ਦੇ ਦਿਲਾਂ ਵਿਚ ਕੀ ਹੇ? (ਇਸ ਲਈ ਹੇ ਨਬੀ!) ਤੁਸੀਂ ਇਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ ਅਤੇ ਇਹਨਾਂ ਨੂੰ ਅਜਿਹੀਆਂ ਨਸੀਹਤਾਂ ਕਰੋ ਜਿਹੜੀਆਂ ਇਹਨਾਂ ਦੇ ਦਿਲਾਂ ਨੂੰ ਪ੍ਰਭਾਵਿਤ ਕਰਨ। info
التفاسير:

external-link copy
64 : 4

وَمَاۤ اَرْسَلْنَا مِنْ رَّسُوْلٍ اِلَّا لِیُطَاعَ بِاِذْنِ اللّٰهِ ؕ— وَلَوْ اَنَّهُمْ اِذْ ظَّلَمُوْۤا اَنْفُسَهُمْ جَآءُوْكَ فَاسْتَغْفَرُوا اللّٰهَ وَاسْتَغْفَرَ لَهُمُ الرَّسُوْلُ لَوَجَدُوا اللّٰهَ تَوَّابًا رَّحِیْمًا ۟

64਼ ਅਸੀਂ ਹਰੇਕ ਰਸੂਲ ਨੂੰ ਕੇਵਲ ਇਸੇ ਲਈ ਭੇਜਿਆ ਕਿ ਅੱਲਾਹ ਦੇ ਹੁਕਮਾਂ ਅਨੁਸਾਰ ਉਹਨਾਂ ਦੀ ਤਾਬੇਦਾਰੀ ਕੀਤੀ ਜਾਵੇ। ਜਦੋਂ ਇਹਨਾਂ ਲੋਕਾਂ ਨੇ ਆਪਣੀਆਂ ਜਾਨਾਂ ’ਤੇ ਜ਼ੁਲਮ ਕੀਤਾ ਸੀ ਜੇ ਉਹ ਤੁਹਾਡੇ ਕੋਲ ਆ ਜਾਂਦੇ ਅਤੇ ਅੱਲਾਹ ਤੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗਦੇ ਅਤੇ ਰਸੂਲ ਵੀ ਉਹਨਾਂ ਲਈ ਮੁਆਫ਼ੀ ਲਈ ਬੇਨਤੀ ਕਰਦਾ ਤਾਂ ਇਹ ਲੋਕ ਅੱਲਾਹ ਨੂੰ ਮੁਆਫ਼ ਕਰਨ ਵਾਲਾ ਅਤੇ ਬਹੁਤ ਹੀ ਮਿਹਰਬਾਨੀ ਕਰਨ ਵਾਲਾ ਵੇਖਦੇ। info
التفاسير:

external-link copy
65 : 4

فَلَا وَرَبِّكَ لَا یُؤْمِنُوْنَ حَتّٰی یُحَكِّمُوْكَ فِیْمَا شَجَرَ بَیْنَهُمْ ثُمَّ لَا یَجِدُوْا فِیْۤ اَنْفُسِهِمْ حَرَجًا مِّمَّا قَضَیْتَ وَیُسَلِّمُوْا تَسْلِیْمًا ۟

65਼ (ਹੇ ਨਬੀ!) ਕਸਮ ਹੇ ਤੁਹਾਡੇ ਪਾਲਣਹਾਰ ਦੀ! ਇਹ ਲੋਕ ਉਦੋਂ ਤਕ ਮੋਮਿਨ ਨਹੀਂ ਹੋ ਸਕਦੇ ਜਦੋਂ ਤਕ ਕਿ ਆਪਣੇ ਆਪੋ ਵਿਚਾਲੇ ਮਤਭੇਦਾਂ ਵਿਚ ਤੁਹਾਨੂੰ ਹੀ ਹਾਕਮ ਨਹੀਂ ਮੰਨ ਲੈਂਦੇ, ਫੇਰ ਜੋ ਵੀ ਫ਼ੈਸਲਾ ਤੁਸੀਂ ਕਰੋ ਉਸ ਲਈ ਆਪਣੇ ਦਿਲ ਵਿਚ ਕਿਸੇ ਪ੍ਰਕਾਰ ਦੀ ਕੋਈ ਤੰਗੀ ਮਹਿਸੂਸ ਨਾ ਕਰਨ, ਸਗੋਂ ਖਿੜੇ ਮੱਥੇ ਮਨ ਤੋਂ ਕਬੂਲ ਕਰਨ। info
التفاسير: