क़ुरआन के अर्थों का अनुवाद - पंजाबी अनुवाद - आरिफ़ हलीम

पृष्ठ संख्या:close

external-link copy
95 : 4

لَا یَسْتَوِی الْقٰعِدُوْنَ مِنَ الْمُؤْمِنِیْنَ غَیْرُ اُولِی الضَّرَرِ وَالْمُجٰهِدُوْنَ فِیْ سَبِیْلِ اللّٰهِ بِاَمْوَالِهِمْ وَاَنْفُسِهِمْ ؕ— فَضَّلَ اللّٰهُ الْمُجٰهِدِیْنَ بِاَمْوَالِهِمْ وَاَنْفُسِهِمْ عَلَی الْقٰعِدِیْنَ دَرَجَةً ؕ— وَكُلًّا وَّعَدَ اللّٰهُ الْحُسْنٰی ؕ— وَفَضَّلَ اللّٰهُ الْمُجٰهِدِیْنَ عَلَی الْقٰعِدِیْنَ اَجْرًا عَظِیْمًا ۟ۙ

95਼ ਆਪਣੀ ਧਨ ਦੋਲਤ ਤੇ ਆਪਣੀਆਂ ਜਾਨਾਂ ਨਾਲ ਰੱਬ ਦੇ ਰਾਹ ਵਿਚ ਲੜਣ ਵਾਲੇ ਮੋਮਿਨ ਅਤੇ ਬਿਨਾਂ ਕਿਸੇ ਕਾਰਨ ਬੈਠ ਰਹੇ ਮੋਮਿਨ, ਇਕ ਬਰਾਬਰ ਨਹੀਂ ਹੋ ਸਕਦੇ। ਅੱਲਾਹ ਨੇ ਆਪਣੇ ਮਾਲਾਂ ਤੇ ਜਾਨਾਂ ਨਾਲ ਲੜਣ ਵਾਲਿਆਂ ਦਾ ਦਰਜਾ ਬੈਠੇ ਰਹਿਣ ਵਾਲਿਆਂ ਨਾਲੋਂ ਉੱਚਾ ਰੱਖਿਆ ਹੇ। ਭਾਵੇਂ ਕਿ ਅੱਲਾਹ ਨੇ ਹਰੇਕ (ਮੋਮਿਨ) ਨਾਲ ਭਲਾਈ ਦਾ ਵਾਅਦਾ ਕੀਤਾ ਹੋਇਆ ਹੇ ਪ੍ਰੰਤੂ ਜਿਹਾਦ ਕਰਨ ਵਾਲਿਆਂ ਨੂੰ ਪਿੱਛੇ ਬੈਠਣ ਵਾਲਿਆਂ ਨਾਲੋਂ ਕੀਤੇ ਵਧੇਰੇ ਦਰਜਾ ਦਿੱਤਾ ਗਿਆ ਹੇ। info
التفاسير:

external-link copy
96 : 4

دَرَجٰتٍ مِّنْهُ وَمَغْفِرَةً وَّرَحْمَةً ؕ— وَكَانَ اللّٰهُ غَفُوْرًا رَّحِیْمًا ۟۠

96਼ ਅੱਲਾਹ ਵੱਲੋਂ ਉਹਨਾਂ ਲਈ ਵੱਡੇ ਮਰਤਬੇ, ਬਖ਼ਸ਼ੀਸ਼ ਤੇ ਮਿਹਰਾਂ ਹਨ। ਅਤੇ ਅੱਲਾਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਵਾਲਾ ਹੇ। info
التفاسير:

external-link copy
97 : 4

اِنَّ الَّذِیْنَ تَوَفّٰىهُمُ الْمَلٰٓىِٕكَةُ ظَالِمِیْۤ اَنْفُسِهِمْ قَالُوْا فِیْمَ كُنْتُمْ ؕ— قَالُوْا كُنَّا مُسْتَضْعَفِیْنَ فِی الْاَرْضِ ؕ— قَالُوْۤا اَلَمْ تَكُنْ اَرْضُ اللّٰهِ وَاسِعَةً فَتُهَاجِرُوْا فِیْهَا ؕ— فَاُولٰٓىِٕكَ مَاْوٰىهُمْ جَهَنَّمُ ؕ— وَسَآءَتْ مَصِیْرًا ۟ۙ

97਼ ਜਿਹੜੇ (ਮੁਸਲਮਾਨ) ਲੋਕ ਕਾਫ਼ਿਰਾਂ ਵਿਚ ਰਹਿੰਦੇ ਹੋਏ ਆਪਣੇ ਆਪ ’ਤੇ ਜ਼ੁਲਮ ਕਰਦੇ ਹਨ, ਜਦੋਂ ਫ਼ਰਿਸ਼ਤੇ ਉਹਨਾਂ ਦੀ ਰੂਹ ਕੱਢਦੇ ਹਨ ਤਾਂ ਪੁੱਛਦੇ ਹਨ ਕਿ ਤੁਸੀਂ ਇੱਥੇ ਕਿਸ ਹਾਲ ਵਿਚ ਰਹਿੰਦੇ ਸੀ? ਉਹ ਉੱਤਰ ਦਿੰਦੇ ਹਨ ਕਿ ਅਸੀਂ ਧਰਤੀ ਉੱਤੇ ਬਹੁਤ ਹੀ ਕਮਜ਼ੋਰ ਸਾਂ। (ਭਾਵ ਕੁੱਝ ਨਹੀਂ ਸੀ ਕਰ ਸਕਦੇ) ਫ਼ਰਿਸ਼ਤੇ ਆਖਦੇ ਹਨ, ਕੀ ਅੱਲਾਹ ਦੀ ਧਰਤੀ ਵਿਸ਼ਾਲ ਨਹੀਂ ਸੀ? ਕਿ ਤੁਸੀਂ ਉੱਥੇ ਤੋਂ ਹਿਜਰਤ ਕਰ ਜਾਂਦੇ। ਇਹੋ ਲੋਕ ਹਨ, ਜਿਨ੍ਹਾਂ ਦਾ ਟਿਕਾਣਾ ਨਰਕ ਹੇ ਅਤੇ ਉਹ ਬਹੁਤ ਹੀ ਭੈੜਾ ਟਿਕਾਣਾ ਹੇ। info
التفاسير:

external-link copy
98 : 4

اِلَّا الْمُسْتَضْعَفِیْنَ مِنَ الرِّجَالِ وَالنِّسَآءِ وَالْوِلْدَانِ لَا یَسْتَطِیْعُوْنَ حِیْلَةً وَّلَا یَهْتَدُوْنَ سَبِیْلًا ۟ۙ

98਼ ਹਾਂ ਜਿਹੜੇ ਪੁਰਸ਼, ਇਸਤਰੀਆਂ ਅਤੇ ਬੱਚੇ ਜਿਹੜੇ ਵਾਸਤਵ ਵਿਚ ਹੀ ਬੇਵਸ ਹਨ, ਨਾ ਹੀ ਉਹਨਾਂ ਕੋਲ ਨਿੱਕਲਣ ਦਾ ਕੋਈ ਸਾਧਨ ਹੇ ਅਤੇ ਨਾ ਹੀ ਉਹਨਾਂ ਨੂੰ ਕਿਸੇ ਰਸਤੇ ਦਾ ਪਤਾ ਹੇ। info
التفاسير:

external-link copy
99 : 4

فَاُولٰٓىِٕكَ عَسَی اللّٰهُ اَنْ یَّعْفُوَ عَنْهُمْ ؕ— وَكَانَ اللّٰهُ عَفُوًّا غَفُوْرًا ۟

99਼ ਹੋ ਸਕਦਾ ਹੇ ਕਿ ਅੱਲਾਹ ਉਹਨਾਂ (ਬੇਵਸ ਲੋਕਾਂ) ਨੂੰ ਮੁਆਫ਼ ਕਰ ਦੇਵੇ। ਅੱਲਾਹ ਮੁਆਫ਼ ਕਰਨ ਵਾਲਾ ਤੇ ਵੱਡਾ ਬਖ਼ਸ਼ਣਹਾਰ ਹੇ। info
التفاسير:

external-link copy
100 : 4

وَمَنْ یُّهَاجِرْ فِیْ سَبِیْلِ اللّٰهِ یَجِدْ فِی الْاَرْضِ مُرٰغَمًا كَثِیْرًا وَّسَعَةً ؕ— وَمَنْ یَّخْرُجْ مِنْ بَیْتِهٖ مُهَاجِرًا اِلَی اللّٰهِ وَرَسُوْلِهٖ ثُمَّ یُدْرِكْهُ الْمَوْتُ فَقَدْ وَقَعَ اَجْرُهٗ عَلَی اللّٰهِ ؕ— وَكَانَ اللّٰهُ غَفُوْرًا رَّحِیْمًا ۟۠

100਼ ਜਿਹੜਾ ਵੀ ਅੱਲਾਹ ਦੀ ਰਾਹ ਵਿਚ ਆਪਣਾ ਘਰ ਬਾਰ ਛੱਡੇਗਾ ਉਸ ਨੂੰ ਧਰਤੀ ’ਤੇ ਰਹਿਣ ਲਈ ਬਥੇਰੀਆਂ ਥਾਵਾਂ ਹਨ ਅਤੇ (ਗੁਜ਼ਰ ਵਸਨ ਲਈ) ਪੂਰੀ ਖੁੱਲ੍ਹ ਮਿਲੇਗੀ ਅਤੇ ਜੇ ਕੋਈ ਆਪਣੇ ਘਰੋਂ ਹਿਜਰਤ ਕਰਕੇ ਅੱਲਾਹ ਅਤੇ ਰਸੂਲ ਵੱਲ ਨਿਕਲਿਆ ਹੋਵੇ ਫੇਰ ਉਸ ਨੂੰ ਰਾਹ ਵਿਚ ਹੀ ਮੌਤ ਆ ਜਾਵੇ ਤਾਂ ਉਸ ਦਾ ਬਦਲਾ ਦੇਣਾ ਅੱਲਾਹ ਦੇ ਜ਼ਿੰਮੇ ਹੇ ਅਤੇ ਅੱਲਾਹ ਬੜਾ ਹੀ ਬਖ਼ਸ਼ਣਹਾਰ ਅਤੇ ਮਿਹਰਾਂ ਵਾਲਾ ਹੇ। info
التفاسير:

external-link copy
101 : 4

وَاِذَا ضَرَبْتُمْ فِی الْاَرْضِ فَلَیْسَ عَلَیْكُمْ جُنَاحٌ اَنْ تَقْصُرُوْا مِنَ الصَّلٰوةِ ۖۗ— اِنْ خِفْتُمْ اَنْ یَّفْتِنَكُمُ الَّذِیْنَ كَفَرُوْا ؕ— اِنَّ الْكٰفِرِیْنَ كَانُوْا لَكُمْ عَدُوًّا مُّبِیْنًا ۟

101਼ ਜਦੋਂ ਤੁਸੀਂ ਧਰਤੀ ’ਤੇ ਸਫ਼ਰ ਕਰ ਰਹੇ ਹੋਵੋ ਤਾਂ ਤੁਹਾਡੇ ’ਤੇ ਨਮਾਜ਼ਾਂ ਨੂੰ ਕਸਰ (ਸੰਖੇਪ) ਕਰ ਲੈਣ ਵਿਚ ਕੋਈ ਹਰਜ ਨਹੀਂ, ਜੇ ਤੁਹਾ` ਇਹ ਡਰ ਹੋਵੇ ਕਿ ਦੁਸ਼ਮਨ ਤੁਹਾਨੂੰ ਤੰਗ ਕਰਨਗੇ ਤਾਂ ਵੀ (ਕਸਰ) ਕਰ ਸਕਦੇ ਹੋ। ਬੇਸ਼ੱਕ ਕਾਫ਼ਿਰ ਤਾਂ ਤੁਹਾਡੇ ਖੁੱਲ੍ਹੇ ਦੁਸ਼ਮਨ ਹਨ। info
التفاسير: