1 ਇਸ ਆਇਤ ਵਿਚ ਹਜ਼ਰਤ ਈਸਾ ਦੀ ਆਮਦ ਵੱਲ ਇਸ਼ਾਰਾ ਹੇ ਜੋ ਕਿ ਕਿਆਮਤ ਦੇ ਨੇੜੇ ਅਕਾਸ਼ ਤੋਂ ਹੋਵੇਗੀ ਇਸੇ ਸੰਬੰਧ ਵਿਚ ਇਕ ਹਦੀਸ ਆਲੇ-ਇਮਰਾਨ ਸੂਰਤ ਦੀ ਆਇਤ 55 ਦੇ ਹਾਸ਼ੀਏ ਵਿਚ ਦਿੱਤੀ ਗਈ ਹੇ ਜਿਸ ਵਿਚ ਇਹ ਵੀ ਹੇ ਕਿ ਹਜ਼ਰਤ ਈਸਾ ਜਜ਼ਿਆ ਲੈਣਾ ਬੰਦ ਕਰ ਦੇਣਗੇ। ਜਜ਼ਿਆ ਤੋਂ ਭਾਵ ਉਹ ਟੈਕਸ ਹੇ ਜਿਹੜਾ ਇਸਲਾਮੀ ਹਕੂਮਤਾਂ ਵਿਚ ਵਸਣ ਵਾਲੇ ਗ਼ੈਰ ਮੁਸਲਮਾਂ ਤੋਂ ਸਰਕਾਰ ਲੈਂਦੀ ਹੇ, ਜਿਹੜੇ ਇਸਲਾਮ ਦੀ ਥਾਂ ਦੂਜੇ ਧਰਮਾਂ ’ਤੇ ਕਾਇਮ ਰਹਿੰਦੇ ਹਨ। ਇਸ ਦੇ ਬਦਲੇ ਵਿਚ ਇਸਲਾਮੀ ਹਕੂਮਤ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰਦੀ ਹੇ। ਹਜ਼ਰਤ ਈਸਾ ਜਜ਼ਿਆ ਨਹੀਂ ਲੈਣਗੇ ਸਗੋਂ ਦੀਨ ਇਸਲਾਮ ਨੂੰ ਕਬੂਲ ਕਰਨ ਦੀ ਮੰਗ ਕਰਨਗੇ ਅਤੇ ਉਹਨਾਂ ਕੋਲ ਇਸਲਾਮ ਕਬੂਲ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਹੋਣੀ।