د قرآن کریم د معناګانو ژباړه - پنجابي ژباړه - عارف حلیم

د مخ نمبر:close

external-link copy
195 : 3

فَاسْتَجَابَ لَهُمْ رَبُّهُمْ اَنِّیْ لَاۤ اُضِیْعُ عَمَلَ عَامِلٍ مِّنْكُمْ مِّنْ ذَكَرٍ اَوْ اُ ۚ— بَعْضُكُمْ مِّنْ بَعْضٍ ۚ— فَالَّذِیْنَ هَاجَرُوْا وَاُخْرِجُوْا مِنْ دِیَارِهِمْ وَاُوْذُوْا فِیْ سَبِیْلِیْ وَقٰتَلُوْا وَقُتِلُوْا لَاُكَفِّرَنَّ عَنْهُمْ سَیِّاٰتِهِمْ وَلَاُدْخِلَنَّهُمْ جَنّٰتٍ تَجْرِیْ مِنْ تَحْتِهَا الْاَنْهٰرُ ۚ— ثَوَابًا مِّنْ عِنْدِ اللّٰهِ ؕ— وَاللّٰهُ عِنْدَهٗ حُسْنُ الثَّوَابِ ۟

195਼ ਉਹਨਾਂ ਦੇ ਰੱਬ ਨੇ ਉਹਨਾਂ ਦੀ ਦੁਆ ਨੂੰ ਕਬੂਲ ਕਰ ਲਿਆ (ਅਤੇ ਆਖਿਆ ਕਿ) ਤੁਹਾਡੇ ਵਿੱਚੋਂ ਕਿਸੇ ਦਾ ਵੀ ਨੇਕ ਅਮਲ, ਭਾਵੇਂ ਉਹ ਪੁਰਸ਼ ਹੋਵੇ ਜਾਂ ਇਸਤਰੀ, ਐਵੇਂ ਹੀ ਬਰਬਾਦ ਨਹੀਂ ਕਰਾਂਗਾ। ਤੁਸੀਂ ਸਾਰੇ ਆਪਸ ਵਿਚ ਇੱਕੋ ਹੀ ਹੋ, ਇਸ ਲਈ ਉਹ ਲੋਕ ਜਿਨ੍ਹਾਂ ਨੇ ਹਿਜਰਤ ਕੀਤੀ ਅਤੇ ਆਪਣੇ ਘਰਾਂ ਵਿੱਚੋਂ ਕੱਢ ਦਿੱਤੇ ਗਏ ਅਤੇ ਜਿਨ੍ਹਾਂ ਨੂੰ ਮੇਰੇ ਰਸਤੇ ਚੱਲਣ ਕਾਰਨ ਤਕਲੀਫ਼ਾ ਦਿੱਤੀਆਂ ਗਈਆਂ। ਜਿਨ੍ਹਾਂ ਨੇ ਰੱਬ ਲਈ ਲੜਾਈ ਲੜੀ ਅਤੇ ਮਾਰੇ ਗਏ, ਮੈਂ ਜ਼ਰੂਰ ਹੀ ਉਹਨਾਂ ਦੀਆਂ ਬੁਰਾਈਆਂ ਉਹਨਾਂ ਤੋਂ ਦੂਰ ਕਰ ਦਵੇਗਾਂ ਅਤੇ ਉਹਨਾਂ ਨੂੰ ਉਹਨਾਂ ਜੰਨਤਾਂ ਵਿਚ ਦਾਖਿਲ ਕਰਾਗਾਂ ਜਿੱਥੇ ਉਹ ਸਦਾ ਰਹਿਣਗੇ। ਜਿਸ ਦੇ ਹੇਠ ਨਹਿਰਾਂ ਵੱਗ ਰਹੀਆਂ ਹਨ, ਇਹ ਉਹਨਾਂ ਦਾ ਬਦਲਾ ਅੱਲਾਹ ਵੱਲੋਂ ਹੇ ਅਤੇ ਅੱਲਾਹ ਕੋਲ ਹੀ ਸਭ ਤੋਂ ਵਧੀਆ ਬਦਲਾ ਹੇ। info
التفاسير:

external-link copy
196 : 3

لَا یَغُرَّنَّكَ تَقَلُّبُ الَّذِیْنَ كَفَرُوْا فِی الْبِلَادِ ۟ؕ

196਼ ਹੇ ਨਬੀ! ਰੱਬ ਦੇ ਇਨਕਾਰੀਆਂ ਦੀ ਸੰਸਾਰ ਵਿਚ ਚਲਤ ਫਿਰਤ (ਖ਼ੁਸ਼ਹਾਲੀ) ਤੁਹਾਨੂੰ ਧੋਖੇ ਵਿਚ ਨਾ ਪਾ ਦੇਵੇ। info
التفاسير:

external-link copy
197 : 3

مَتَاعٌ قَلِیْلٌ ۫— ثُمَّ مَاْوٰىهُمْ جَهَنَّمُ ؕ— وَبِئْسَ الْمِهَادُ ۟

197਼ ਇਹ ਤਾਂ ਬਹੁਤ ਹੀ ਥੋੜ੍ਹਾ ਲਾਭ ਹੇ (ਇਸ ਸੰਸਾਰਿਕ ਜੀਵਨ ਤੋਂ ਬਾਅਦ) ਉਹਨਾਂ ਦਾ ਟਿਕਾਣਾ ਨਰਕ ਹੀ ਹੇ ਅਤੇ ਉਹ ਬਹੁਤ ਹੀ ਬੁਰੀ ਜਗ੍ਹਾ ਹੇ। info
التفاسير:

external-link copy
198 : 3

لٰكِنِ الَّذِیْنَ اتَّقَوْا رَبَّهُمْ لَهُمْ جَنّٰتٌ تَجْرِیْ مِنْ تَحْتِهَا الْاَنْهٰرُ خٰلِدِیْنَ فِیْهَا نُزُلًا مِّنْ عِنْدِ اللّٰهِ ؕ— وَمَا عِنْدَ اللّٰهِ خَیْرٌ لِّلْاَبْرَارِ ۟

198਼ ਪ੍ਰੰਤੂ ਜਿਹੜੇ ਲੋਕ (ਸੰਸਾਰ ਵਿਚ) ਆਪਣੇ ਰੱਬ ਤੋਂ ਡਰਦੇ ਰਹੇ ਉਹਨਾਂ ਲਈ (ਆਖ਼ਿਰਤ ਵਿਚ) ਸਵਰਗਾਂ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ ਜਿੱਥੇ ਉਹ ਸਦਾ ਰਹਿਣਗੇ, ਇਹ ਅੱਲਾਹ ਵੱਲੋਂ ਉਹਨਾਂ (ਨੇਕ ਲੋਕਾਂ) ਲਈ ਆਓ ਭਗਤ ਹੇ ਅਤੇ ਨੇਕ ਲੋਕਾਂ ਲਈ ਜੋ ਅੱਲਾਹ ਕੋਲ ਹੇ ਉਹ ਬਹੁਤ ਹੀ ਵਧੀਆ ਹੇ। info
التفاسير:

external-link copy
199 : 3

وَاِنَّ مِنْ اَهْلِ الْكِتٰبِ لَمَنْ یُّؤْمِنُ بِاللّٰهِ وَمَاۤ اُنْزِلَ اِلَیْكُمْ وَمَاۤ اُنْزِلَ اِلَیْهِمْ خٰشِعِیْنَ لِلّٰهِ ۙ— لَا یَشْتَرُوْنَ بِاٰیٰتِ اللّٰهِ ثَمَنًا قَلِیْلًا ؕ— اُولٰٓىِٕكَ لَهُمْ اَجْرُهُمْ عِنْدَ رَبِّهِمْ ؕ— اِنَّ اللّٰهَ سَرِیْعُ الْحِسَابِ ۟

199਼ ਬੇਸ਼ੱਕ! ਕਿਤਾਬ ਵਾਲਿਆਂ (ਯਹੂਦੀਆਂ ਤੇ ਈਸਾਈਆਂ) ਵਿੱਚੋਂ ਕੁੱਝ ਅਜਿਹੇ ਵੀ ਹਨ ਜਿਹੜੇ ਅੱਲਾਹ ’ਤੇ ਈਮਾਨ ਰਖਦੇ ਹਨ ਅਤੇ ਤੁਹਾਡੇ ਉੱਤੇ (ਹੇ ਮੁਹੰਮਦ!) ਜਿਹੜਾ (.ਕੁਰਆਨ) ਨਾਜ਼ਲ ਹੋਇਆ ਹੇ ਅਤੇ ਉਹਨਾਂ ਲਈ ਜੋ (ਤੌਰੈਤ ਤੇ ਇੰਜੀਲ) ਨਾਜ਼ਲ ਕੀਤਾ ਗਿਆ ਹੇ ਉਸ ’ਤੇ ਵੀ (ਈਮਾਨ ਰੱਖਦੇ ਹਨ), ਅੱਲਾਹ ਤੋਂ ਡਰਦੇ ਹਨ ਅਤੇ ਅੱਲਾਹ ਦੀਆਂ ਆਇਤਾਂ (.ਕੁਰਆਨ) ਨੂੰ ਥੋੜ੍ਹੇ ਜਿਹੇ (ਸੰਸਰਾਕਿ ਲਾਭ) ਮੁੱਲ ’ਤੇ ਵੇਚ ਨਹੀਂ ਸੁੱਟਦੇ, ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਦੇ ਕੋਲ ਹੇ ਅਤੇ ਅੱਲਾਹ ਬਹੁਤ ਛੇਤੀ ਹਿਸਾਬ ਲੈਣ ਵਾਲਾ ਹੇ। info
التفاسير:

external-link copy
200 : 3

یٰۤاَیُّهَا الَّذِیْنَ اٰمَنُوا اصْبِرُوْا وَصَابِرُوْا وَرَابِطُوْا ۫— وَاتَّقُوا اللّٰهَ لَعَلَّكُمْ تُفْلِحُوْنَ ۟۠

200਼ ਹੇ ਈਮਾਨ ਵਾਲਿਓ! (ਮੁਸੀਬਤਾਂ ਵੇਲੇ) ਸਬਰ ਤੋਂ ਕੰਮ ਲਵੋ (ਲੜਾਈ ਸਮੇਂ) ਡਟੇ ਰਹੋ, ਹੱਕ ਸੱਚ ਦੀ ਸੇਵਾ ਲਈ ਸਰਗਰਮ ਰਹੋ ਤਾਂ ਜੋ ਤੁਸੀਂ (ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿਚ) ਸਫ਼ਲ ਹੋ ਸਕੋ। info
التفاسير: