د قرآن کریم د معناګانو ژباړه - پنجابي ژباړه - عارف حلیم

د مخ نمبر:close

external-link copy
92 : 3

لَنْ تَنَالُوا الْبِرَّ حَتّٰی تُنْفِقُوْا مِمَّا تُحِبُّوْنَ ؕ۬— وَمَا تُنْفِقُوْا مِنْ شَیْءٍ فَاِنَّ اللّٰهَ بِهٖ عَلِیْمٌ ۟

92਼ ਜਦੋਂ ਤਕ ਤੁਸੀਂ ਆਪਣੀ ਪਸੰਦ ਦੀਆਂ ਵਸਤੂਆਂ ਨੂੰ ਅੱਲਾਹ ਦੀ ਰਾਹ ਵਿਚ ਖ਼ਰਚ ਨਹੀਂ ਕਰੋਗੇ ਤੁਸੀਂ ਕਦੇ ਵੀ ਭਲਾਈ (ਨੇਕੀ) ਨਹੀਂ ਪਾ ਸਕੋਗੇ ਅਤੇ ਜੋ ਵੀ ਤੁਸੀਂ ਖ਼ਰਚ ਕਰੋਗੇ ਅੱਲਾਹ ਉਸ ਨੂੰ ਭਲੀ-ਭਾਂਤ ਜਾਣਦਾ ਹੇ। info
التفاسير:

external-link copy
93 : 3

كُلُّ الطَّعَامِ كَانَ حِلًّا لِّبَنِیْۤ اِسْرَآءِیْلَ اِلَّا مَا حَرَّمَ اِسْرَآءِیْلُ عَلٰی نَفْسِهٖ مِنْ قَبْلِ اَنْ تُنَزَّلَ التَّوْرٰىةُ ؕ— قُلْ فَاْتُوْا بِالتَّوْرٰىةِ فَاتْلُوْهَاۤ اِنْ كُنْتُمْ صٰدِقِیْنَ ۟

93਼ ਬਨੀ ਇਸਰਾਈਲ ਲਈ ਖਾਣ ਵਾਲੀਆਂ ਸਾਰੀਆਂ ਚੀਜ਼ਾਂ ਹਲਾਲ ਸਨ, ਛੁੱਟ ਉਹਨਾਂ ਚੀਜ਼ਾ ਤੋਂ ਜਿਨ੍ਹਾਂ ਨੂੰ ਤੌਰੈਤ ਨਾਜ਼ਲ ਹੋਣ ਤੋ ਪਹਿਲਾਂ ਯਾਕੂਬ ਨੇ ਆਪਣੇ ਉੱਤੇ ਹਰਾਮ ਕਰ ਲਿਆ ਸੀ। (ਹੇ ਮਹੁੱਮਦ!) ਤੁਸੀਂ ਆਖ ਦਿਓ ਕਿ ਜੇ ਤੁਸੀਂ ਸੱਚੇ ਹੋ ਤਾਂ ਤੌਰੈਤ ਲੈ ਆਓ ਅਤੇ (ਉਸ ਨੂੰ) ਪੜ੍ਹੋ। info
التفاسير:

external-link copy
94 : 3

فَمَنِ افْتَرٰی عَلَی اللّٰهِ الْكَذِبَ مِنْ بَعْدِ ذٰلِكَ فَاُولٰٓىِٕكَ هُمُ الظّٰلِمُوْنَ ۟ؔ

94਼ ਇਸ (ਦਲੀਲ) ਤੋਂ ਪਿੱਛੋਂ ਵੀ ਜਿਹੜੇ ਲੋਕ ਅੱਲਾਹ ਉੱਤੇ ਝੂੱਠੀਆਂ ਗੱਲਾਂ ਜੋੜਦੇ ਹਨ ਉਹੀਓ ਅਸਲ ਜ਼ਾਲਮ ਹਨ। info
التفاسير:

external-link copy
95 : 3

قُلْ صَدَقَ اللّٰهُ ۫— فَاتَّبِعُوْا مِلَّةَ اِبْرٰهِیْمَ حَنِیْفًا ؕ— وَمَا كَانَ مِنَ الْمُشْرِكِیْنَ ۟

95਼ (ਹੇ ਨਬੀ!) ਆਖ ਦਿਓ ਕਿ ਅੱਲਾਹ ਦਾ ਫ਼ਰਮਾਨ ਸੱਚਾ ਹੇ, ਸੋ ਤੁਸੀਂ ਸਾਰੇ ਇਬਰਾਹੀਮ ਦੇ ਤਰੀਕੇ ਦੀ ਪੈਰਵੀ ਕਰੋ ਜਿਹੜਾ ਕਿ ਹੱਕ ਦਾ ਪੁਜਾਰੀ ਸੀ ਅਤੇ ਮੁਸ਼ਰਕੀਨ 1 ਵਿੱਚੋਂ ਨਹੀਂ ਸੀ। info

1 ਮੁਸ਼ਰਕੀਨ ਤੋਂ ਭਾਵ ਉਹ ਲੋਕ ਜਿਹੜੇ ਅੱਲਾਹ ਦੇ ਨਾਲ ਕਿਸੇ ਦੂਜੇ ਨੂੰ ਉਸ ਦੀਆਂ ਖ਼ੂਬੀਆਂ ਤੇ ਸ਼ਕਤੀਆਂ ਵਿਚ ਸ਼ਰੀਕ ਕਰਦੇ ਹਨ।

التفاسير:

external-link copy
96 : 3

اِنَّ اَوَّلَ بَیْتٍ وُّضِعَ لِلنَّاسِ لَلَّذِیْ بِبَكَّةَ مُبٰرَكًا وَّهُدًی لِّلْعٰلَمِیْنَ ۟ۚ

96਼ ਅੱਲਾਹ ਦਾ ਪਹਿਲਾ ਘਰ ਜੋ ਲੋਕਾਂ (ਦੀ ਇਬਾਦਤ) ਲਈ ਮੁਕੱਰਰ ਕੀਤਾ ਗਿਆ ਹੇ ਉਹੀਓ ਹੇ ਜਿਹੜਾ (ਸ਼ਹਿਰ) ਮੱਕਾ ਵਿਖੇ ਹੇ। ਉਹ ਸਾਰੀ ਦੁਨੀਆਂ ਲਈ ਬਰਕਤਾਂ ਤੇ ਹਿਦਾਇਤ ਵਾਲੀ ਥਾਂ ਹੇ। info
التفاسير:

external-link copy
97 : 3

فِیْهِ اٰیٰتٌۢ بَیِّنٰتٌ مَّقَامُ اِبْرٰهِیْمَ ۚ۬— وَمَنْ دَخَلَهٗ كَانَ اٰمِنًا ؕ— وَلِلّٰهِ عَلَی النَّاسِ حِجُّ الْبَیْتِ مَنِ اسْتَطَاعَ اِلَیْهِ سَبِیْلًا ؕ— وَمَنْ كَفَرَ فَاِنَّ اللّٰهَ غَنِیٌّ عَنِ الْعٰلَمِیْنَ ۟

97਼ ਉਸ ਵਿਚ ਖੁੱਲ੍ਹੀਆਂ ਨਿਸ਼ਾਨੀਆਂ ਹਨ ਮੁਕਾਮੇ ਇਬਰਾਹੀਮ ਹੇ, ਜਿਹੜਾ ਇੱਥੇ ਜਾਵੇਗਾ ਅਮਨ ਵਿਚ ਆ ਜਾਂਦਾ ਹੇ। ਅੱਲਾਹ ਨੇ ਉਹਨਾਂ ਲੋਕਾ ਲਈ ਜੋ ਇਸ ਵੱਲ ਸਫ਼ਰ ਕਰ ਸਕਦੇ ਹਨ ਇਸ ਘਰ ਦਾ ਹੱਜ ਕਰਨਾ ਫ਼ਰਜ਼ ਕਰ ਦਿੱਤਾ ਹੇ। ਜਿਹੜਾ (ਹੱਜ ਦਾ) ਇਨਕਾਰ ਕਰੇ ਤਾਂ ਅੱਲਾਹ ਸਾਰੀ ਦੁਨੀਆਂ ਤੋਂ ਬੇਪਰਵ੍ਹਾ ਹੇ। info
التفاسير:

external-link copy
98 : 3

قُلْ یٰۤاَهْلَ الْكِتٰبِ لِمَ تَكْفُرُوْنَ بِاٰیٰتِ اللّٰهِ ۖۗ— وَاللّٰهُ شَهِیْدٌ عَلٰی مَا تَعْمَلُوْنَ ۟

98਼ (ਹੇ ਨਬੀ!)ਤੁਸੀਂ ਆਖ ਦਿਓ ਕਿ ਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨਾਲ ਕਿਉਂ ਕੁਫ਼ਰ (ਇਨਕਾਰ) ਕਰਦੇ ਹੋ। ਜੋ ਕੁੱਝ ਵੀ ਤੁਸੀਂ ਕਰਦੇ ਹੋ ਅੱਲਾਹ ਉਸ ’ਤੇ ਗਵਾਹ ਹੇ (ਭਾਵ) ਉਹ ਸਭ ਕੁੱਝ ਜਾਣਦਾ ਹੇ। info
التفاسير:

external-link copy
99 : 3

قُلْ یٰۤاَهْلَ الْكِتٰبِ لِمَ تَصُدُّوْنَ عَنْ سَبِیْلِ اللّٰهِ مَنْ اٰمَنَ تَبْغُوْنَهَا عِوَجًا وَّاَنْتُمْ شُهَدَآءُ ؕ— وَمَا اللّٰهُ بِغَافِلٍ عَمَّا تَعْمَلُوْنَ ۟

99਼ ਇਹਨਾਂ ਕਿਤਾਬ ਵਾਲਿਆਂ ਨੂੰ ਆਖ ਦਿਓ ਕਿ ਤੁਸੀਂ ਅੱਲਾਹ ਦੇ ਰਸਤੇ ’ਤੇ ਚੱਲਣ ਤੋਂ ਮੋਮਿਨਾਂ ਨੂੰ ਕਿਉਂ ਰੋਕਦੇ ਹੋ। ਤੁਸੀਂ ਚਾਹੁੰਦੇ ਹੋ ਕਿ ਉਹ ਵਿੰਗੇ ਟੇਢੇ ਰਸਤਿਆਂ ’ਤੇ ਹੀ ਤੁਰਦੇ ਰਹਿਣ ਜਦੋਂ ਕਿ ਤੁਸੀਂ ਆਪ ਉਸ ਦੀ ਸਿੱਧੀ ਰਾਹ ਹੋਣ ਉੱਤੇ ਗਵਾਹ ਹੋ। ਅੱਲਾਹ ਤੁਹਾਡੇ ਅਮਲਾਂ ਤੋਂ ਬੇਖ਼ਬਰ ਨਹੀਂ ਹੇ। info
التفاسير:

external-link copy
100 : 3

یٰۤاَیُّهَا الَّذِیْنَ اٰمَنُوْۤا اِنْ تُطِیْعُوْا فَرِیْقًا مِّنَ الَّذِیْنَ اُوْتُوا الْكِتٰبَ یَرُدُّوْكُمْ بَعْدَ اِیْمَانِكُمْ كٰفِرِیْنَ ۟

100਼ ਹੇ ਈਮਾਨ ਵਾਲਿਓ! ਜੇਕਰ ਤੁਸੀਂ ਕਿਤਾਬ ਵਾਲਿਆਂ (ਈਸਾਈ ਜਾਂ ਯਹੂਦੀਆਂ) ਵਿੱਚੋਂ ਕਿਸੇ ਇਕ ਟੋਲੇ ਦੀ ਗੱਲ ਮੰਨ ਲਈ ਤਾਂ ਉਹ ਤੁਹਾਨੂੰ ਤੁਹਾਡੇ ਈਮਾਨ ਲਿਆਉਣ ਮਗਰੋਂ ਫੇਰ (ਕੁਫ਼ਰ ਵੱਲ) ਮੋੜ ਲੈ ਜਾਣਗੇ। info
التفاسير: