د قرآن کریم د معناګانو ژباړه - پنجابي ژباړه - عارف حلیم

د مخ نمبر:close

external-link copy
174 : 3

فَانْقَلَبُوْا بِنِعْمَةٍ مِّنَ اللّٰهِ وَفَضْلٍ لَّمْ یَمْسَسْهُمْ سُوْٓءٌ ۙ— وَّاتَّبَعُوْا رِضْوَانَ اللّٰهِ ؕ— وَاللّٰهُ ذُوْ فَضْلٍ عَظِیْمٍ ۟

174਼ ਅਤੇ ਉਹ ਅੱਲਾਹ ਦੇ ਇਨਾਮ ਅਤੇ ਉਸ ਦੀਆਂ ਮਿਹਰਾਂ ਸਦਕਾ ਉਹ (ਜੰਗ ਵਿੱਚੋਂ) ਘਰ ਪਰਤ ਆਏ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਅੱਲਾਹ ਦੀ ਮਰਜ਼ੀ ਦੀ ਪਾਲਣਾ ਕੀਤੀ, ਅੱਲਾਹ ਡਾਢਾ ਫ਼ਜ਼ਲ ਫ਼ਰਮਾਉਣ ਵਾਲਾ ਹੇ। info
التفاسير:

external-link copy
175 : 3

اِنَّمَا ذٰلِكُمُ الشَّیْطٰنُ یُخَوِّفُ اَوْلِیَآءَهٗ ۪— فَلَا تَخَافُوْهُمْ وَخَافُوْنِ اِنْ كُنْتُمْ مُّؤْمِنِیْنَ ۟

175਼ ਇਹ ਤਾਂ ਸ਼ੈਤਾਨ ਹੀ ਹੇ ਜਿਹੜਾ ਆਪਣੇ ਸਾਥੀਆਂ (ਕਾਫ਼ਿਰਾਂ) ਤੋਂ (ਮੋਮਿਨਾਂ) ਨੂੰ ਡਰਾਉਂਦਾ ਹੇ। (ਹੇ ਮੁਸਲਮਾਨੋ!) ਸੋ ਤੁਸੀਂ ਉਹਨਾਂ ਕਾਫ਼ਿਰਾਂ ਤੋਂ ਨਾ ਡਰੋ (ਸਗੋਂ) ਮੈਥੋਂ ਡਰੋ ਜੇ ਤੁਸੀਂ (ਸੱਚੇ) ਮੋਮਿਨ ਹੋ। info
التفاسير:

external-link copy
176 : 3

وَلَا یَحْزُنْكَ الَّذِیْنَ یُسَارِعُوْنَ فِی الْكُفْرِ ۚ— اِنَّهُمْ لَنْ یَّضُرُّوا اللّٰهَ شَیْـًٔا ؕ— یُرِیْدُ اللّٰهُ اَلَّا یَجْعَلَ لَهُمْ حَظًّا فِی الْاٰخِرَةِ ۚ— وَلَهُمْ عَذَابٌ عَظِیْمٌ ۟

176਼ (ਹੇ ਮੁਹੰਮਦ!) ਜਿਹੜੇ ਲੋਕ ਕੁਫ਼ਰ ਵਿਚ ਅੱਗੇ ਵੱਧ ਰਹੇ ਹਨ ਉਹਨਾਂ ਦੀਆਂ ਸਰਗਰਮੀਆਂ ਤੁਹਾ` ਚਿੰਤਾ ਵਿਚ ਨਾ ਪਾ ਦੇਣ, ਇਹ ਅੱਲਾਹ ਦਾ ਕੁੱਝ ਵੀ ਵਿਗਾੜ ਨਹੀਂ ਸਕਦੇ। ਅੱਲਾਹ ਦਾ ਇਰਾਦਾ ਇਹ ਹੇ ਕਿ ਉਹਨਾਂ (ਕਾਫ਼ਿਰਾਂ) ਲਈ ਆਖ਼ਿਰਤ ਵਿਚ ਕੋਈ ਹਿੱਸਾ ਨਾ ਰੱਖੇ, ਉਹਨਾਂ ਲਈ ਤਾਂ (ਨਰਕ ਦਾ) ਕਰੜਾ ਅਜ਼ਾਬ ਹੇ। info
التفاسير:

external-link copy
177 : 3

اِنَّ الَّذِیْنَ اشْتَرَوُا الْكُفْرَ بِالْاِیْمَانِ لَنْ یَّضُرُّوا اللّٰهَ شَیْـًٔا ۚ— وَلَهُمْ عَذَابٌ اَلِیْمٌ ۟

177਼ ਕੁਫ਼ਰ ਨੂੰ ਈਮਾਨ ਦੇ ਬਦਲੇ ਖ਼ਰੀਦਣ ਵਾਲੇ ਕਦੇ ਵੀ ਅੱਲਾਹ ਦਾ ਕੁੱਝ ਵੀ ਨਹੀਂ ਵਿਗਾੜ ਸਕਦੇ ਅਤੇ ਉਹਨਾਂ ਲਈ ਦੁਖਦਾਈ ਅਜ਼ਾਬ ਹੇ। info
التفاسير:

external-link copy
178 : 3

وَلَا یَحْسَبَنَّ الَّذِیْنَ كَفَرُوْۤا اَنَّمَا نُمْلِیْ لَهُمْ خَیْرٌ لِّاَنْفُسِهِمْ ؕ— اِنَّمَا نُمْلِیْ لَهُمْ لِیَزْدَادُوْۤا اِثْمًا ۚ— وَلَهُمْ عَذَابٌ مُّهِیْنٌ ۟

178਼ ਕਾਫ਼ਿਰ ਲੋਕ ਸਾਡੇ (ਅੱਲਾਹ) ਵੱਲੋਂ (ਸੰਸਾਰ ਵਿਚ) ਦਿੱਤੀ ਹੋਈ ਢਿੱਲ ਨੂੰ ਆਪਣੇ ਹੱਕ ਵਿਚ ਚੰਗਾ ਨਾ ਸਮਝਣ। ਇਹ ਢਿੱਲ ਤਾਂ ਅਸੀਂ ਇਸ ਲਈ ਦਿੱਤੀ ਹੇ ਕਿ ਉਹ ਆਪਣੇ ਪਾਪਾਂ ਵਿਚ ਹੋਰ ਵਾਧਾ ਕਰ ਲੈਣ। ਇਹਨਾਂ (ਕਾਫ਼ਿਰਾਂ) ਲਈ ਹੀ ਜ਼ਲੀਲ ਕਰਨ ਵਾਲਾ ਅਜ਼ਾਬ ਹੇ। info
التفاسير:

external-link copy
179 : 3

مَا كَانَ اللّٰهُ لِیَذَرَ الْمُؤْمِنِیْنَ عَلٰی مَاۤ اَنْتُمْ عَلَیْهِ حَتّٰی یَمِیْزَ الْخَبِیْثَ مِنَ الطَّیِّبِ ؕ— وَمَا كَانَ اللّٰهُ لِیُطْلِعَكُمْ عَلَی الْغَیْبِ وَلٰكِنَّ اللّٰهَ یَجْتَبِیْ مِنْ رُّسُلِهٖ مَنْ یَّشَآءُ ۪— فَاٰمِنُوْا بِاللّٰهِ وَرُسُلِهٖ ۚ— وَاِنْ تُؤْمِنُوْا وَتَتَّقُوْا فَلَكُمْ اَجْرٌ عَظِیْمٌ ۟

179਼ (ਹੇ ਮਸਮਿਨੋ!) ਜਿਸ ਹਾਲ ਵਿਚ ਅੱਜ ਤੁਸੀਂ ਹੋ ਅੱਲਾਹ ਈਮਾਨ ਵਾਲਿਆਂ ਨੂੰ ਇਸ ਹਾਲ ਵਿਚ ਕਦੇ ਵੀ ਨਹੀਂ ਰਹਿਣ ਦੇਵੇਗਾ, ਜਦੋਂ ਤਕ ਕਿ ਉਹ ਪਵਿੱਤਰ ਲੋਕਾਂ ਨੂੰ ਅਪਵਿੱਤਰ ਲੋਕਾਂ ਤੋਂ ਵੱਖਰਾ ਨਾ ਕਰ ਦੇਵੇ ਅਤੇ ਨਾ ਹੀ ਅੱਲਾਹ ਦਾ ਇਹ ਤਰੀਕਾ ਹੇ ਕਿ ਤੁਹਾਨੂੰ ਪਰੋਖ ਤੋਂ ਜਾਣੂ ਕਰਾਵੇ, ਪਰ ਅੱਲਾਹ ਆਪਣੇ ਰਸੂਲਾਂ ਵਿੱਚੋਂ ਜਿਸ ਨੂੰ ਚਾਹੁੰਦਾ ਹੇ (ਗ਼ੈਬ ਦੀ ਜਾਣਕਾਰੀ ਦੇਣ ਲਈ) ਚੁਣ ਲੈਂਦਾ ਹੇ। ਇਸ ਲਈ ਤੁਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਉੱਤੇ ਈਮਾਨ ਰੱਖੋ ਜੇਕਰ ਤੁਸੀਂ (ਸੱਚੇ) ਈਮਾਨ ਵਾਲੇ ਹੋ! ਅੱਲਾਹ ਤੋਂ ਡਰੋ ਫ਼ੇਰ ਤੁਹਾਨੂੰ ਬਹੁਤ ਵੱਡਾ ਬਦਲਾ ਮਿਲੇਗਾ। info
التفاسير:

external-link copy
180 : 3

وَلَا یَحْسَبَنَّ الَّذِیْنَ یَبْخَلُوْنَ بِمَاۤ اٰتٰىهُمُ اللّٰهُ مِنْ فَضْلِهٖ هُوَ خَیْرًا لَّهُمْ ؕ— بَلْ هُوَ شَرٌّ لَّهُمْ ؕ— سَیُطَوَّقُوْنَ مَا بَخِلُوْا بِهٖ یَوْمَ الْقِیٰمَةِ ؕ— وَلِلّٰهِ مِیْرَاثُ السَّمٰوٰتِ وَالْاَرْضِ ؕ— وَاللّٰهُ بِمَا تَعْمَلُوْنَ خَبِیْرٌ ۟۠

180਼ ਜਿਨ੍ਹਾਂ ਲੋਕਾਂ ਨੂੰ ਅੱਲਾਹ ਨੇ ਆਪਣੇ ਫ਼ਜ਼ਲਾਂ ਨਾਲ ਨਵਾਜ਼ਿਆ ਹੋਇਆ ਹੇ ਫੇਰ ਉਹ ਇਸ ਵਿਚ ਕੰਜੂਸੀ ਕਰਦੇ ਹਨ ਉਹ ਆਪਣੀ ਇਸ ਕੰਜੂਸੀ ਨੂੰ ਆਪਣੇ ਲਈ ਵਧੀਆ ਨਾ ਸਮਝਣ ਸਗੋਂ ਇਹ (ਕੰਜੂਸੀ) ਉਹਨਾਂ ਲਈ ਬਹੁਤ ਹੀ ਭੈੜੀ ਸਿੱਧ ਹੋਵੇਗੀ। ਛੇਤੀ ਹੀ ਕਿਆਮਤ ਵਾਲੇ ਦਿਨ ਇਹ (ਕੰਜੂਸੀ ਨਾਲ ਇਕਤੱਰ ਕੀਤੀ ਹੋਈ ਮਾਯਾ) ਉਹਨਾਂ ਦੇ ਗਲ ਦਾ ਤੌਕ (ਹਾਰ) ਬਣ ਜਾਵੇਗੀ।1 ਅਕਾਸ਼ ਤੇ ਧਰਤੀ (ਦੀ ਹਰ ਚੀਜ਼) ਦਾ ਵਾਰਸ ਅੱਲਾਹ ਹੀ ਹੇ ਅਤੇ ਜੋ ਕੁੱਝ ਤੁਸੀਂ ਕਰ ਰਹੇ ਹੋ ਉਸ ਤੋਂ ਅੱਲਾਹ (ਭਲੀ ਭਾਂਤ) ਜਾਣੂ ਹੇ। info

1 ਇਸ ਆਇਤ ਵਿਚ ਜ਼ਕਾਤ ਨਾ ਦੇਣ ਵਾਲਿਆਂ ਲਈ ਕਰੜੀ ਚਿਤਾਵਨੀ ਹੇ। ਹਦੀਸ ਅਨੁਸਾਰ ਜਿਸ ਵਿਅਕਤੀ ਨੂੰ ਅੱਲਾਹ ਦੌਲਤ ਬਖ਼ਸ਼ੇ ਅਤੇ ਉਹ ਜ਼ਕਾਤ ਅਦਾ ਨਾ ਕਰੇ ਤਾਂ ਕਿਆਮਤ ਦਿਹਾੜੇ ਉਸ ਦੀ ਦੌਲਤ ਇਕ ਗੰਜੇ ਸੱਪ ਜਿਸ ਦੀਆਂ ਅੱਖਾਂ ’ਤੇ ਦੋ ਕਾਲੇ ਨਿਸ਼ਾਨ ਹੋਣਗੇ ਦੀ ਸ਼ਕਲ ਬਣ ਕੇ ਉਸ ਦੇ ਗਲ ਦਾ ਹਾਰ ਬਣ ਜਾਵੇਗੀ ਅਤੇ ਉਸ ਦੀਆਂ ਦੋਵੇਂ ਬਾਛਾਂ ਫਾੜ ਕੇ ਆਖੇਗਾ ਕਿ ਮੈਨੂੰ ਪੁੱਛਦਾਂ ਨਹੀਂ ਮੈਂ ਤੇਰੀ ਦੌਲਤ ਹਾਂ ਮੈਂ ਤੇਰਾ ਖ਼ਜ਼ਾਨਾ ਹਾਂ, ਫੇਰ ਆਪ ਨੇ ਇਹੋ ਆਇਤ ਪੜ੍ਹੀ। (ਸਹੀ ਬੁਖ਼ਾਰੀ, ਹਦੀਸ: 4565)

التفاسير: