د قرآن کریم د معناګانو ژباړه - پنجابي ژباړه - عارف حلیم

د مخ نمبر:close

external-link copy
116 : 3

اِنَّ الَّذِیْنَ كَفَرُوْا لَنْ تُغْنِیَ عَنْهُمْ اَمْوَالُهُمْ وَلَاۤ اَوْلَادُهُمْ مِّنَ اللّٰهِ شَیْـًٔا ؕ— وَاُولٰٓىِٕكَ اَصْحٰبُ النَّارِ ۚ— هُمْ فِیْهَا خٰلِدُوْنَ ۟

116਼ ਕਾਫ਼ਿਰਾਂ ਦੀ ਦੌਲਤ ਅਤੇ ਔਲਾਦ ਅੱਲਾਹ ਕੋਲ (ਅਜ਼ਾਬ ਤੋਂ ਬਚਾਉਣ ਲਈ) ਕਿਸੇ ਕੰਮ ਨਹੀਂ ਆਵੇਗੀ, ਇਹ ਲੋਕ ਤਾਂ ਨਰਕੀ ਹਨ ਅਤੇ ਸਦਾ ਉੱਥੇ ਰਹਿਣਗੇ। info
التفاسير:

external-link copy
117 : 3

مَثَلُ مَا یُنْفِقُوْنَ فِیْ هٰذِهِ الْحَیٰوةِ الدُّنْیَا كَمَثَلِ رِیْحٍ فِیْهَا صِرٌّ اَصَابَتْ حَرْثَ قَوْمٍ ظَلَمُوْۤا اَنْفُسَهُمْ فَاَهْلَكَتْهُ ؕ— وَمَا ظَلَمَهُمُ اللّٰهُ وَلٰكِنْ اَنْفُسَهُمْ یَظْلِمُوْنَ ۟

117਼ ਇਹ ਕਾਫ਼ਿਰ ਇਸ ਸੰਸਾਰ ਵਿਚ ਜੋ ਖ਼ਰਚ ਕਰਦੇ ਹਨ ਉਸ ਦੀ ਮਿਸਾਲ ਤਾਂ ਉਸ ਹਨੇਰੀ ਵਾਂਗ ਹੇ ਜਿਸ ਵਿਚ ਪਾਲਾ ਹੋਵੇ ਅਤੇ ਉਹ ਉਨ੍ਹਾਂ ਦੀ ਖੇਤੀ ਉੱਤੇ ਚੱਲੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ’ਤੇ ਆਪ ਜ਼ੁਲਮ ਕੀਤਾ ਹੇ, ਉਸ ਦਾ ਸਤਿਆਨਾਸ਼ ਕਰ ਦੇਵੇ। ਅੱਲਾਹ ਨੇ ਇਹਨਾਂ ’ਤੇ ਜ਼ੁਲਮ ਨਹੀਂ ਕੀਤਾ ਸਗੋਂ ਇਹਨਾਂ ਕਾਫ਼ਿਰਾਂ ਨੇ ਤਾਂ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਹੇ। info
التفاسير:

external-link copy
118 : 3

یٰۤاَیُّهَا الَّذِیْنَ اٰمَنُوْا لَا تَتَّخِذُوْا بِطَانَةً مِّنْ دُوْنِكُمْ لَا یَاْلُوْنَكُمْ خَبَالًا ؕ— وَدُّوْا مَا عَنِتُّمْ ۚ— قَدْ بَدَتِ الْبَغْضَآءُ مِنْ اَفْوَاهِهِمْ ۖۚ— وَمَا تُخْفِیْ صُدُوْرُهُمْ اَكْبَرُ ؕ— قَدْ بَیَّنَّا لَكُمُ الْاٰیٰتِ اِنْ كُنْتُمْ تَعْقِلُوْنَ ۟

118਼ ਹੇ ਈਮਾਨ ਵਾਲਿਓ! ਤੁਸੀਂ ਆਪਣੇ (ਈਮਾਨ ਵਾਲਿਆਂ) ਲੋਕਾਂ ਤੋਂ ਛੁੱਟ ਕਿਸੇ ਹੋਰ ਨੂੰ ਆਪਣਾ ਦੋਸਤ ਨਾ ਬਣਾਓ, ਦੂਜੇ ਲੋਕ (ਯਹੂਦੀ) ਤੁਹਾਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ, ਉਹ ਤਾਂ ਇਹੋ ਚਾਹੁੰਦੇ ਹਨ ਕਿ ਤੁਸੀਂ ਮੁਸੀਬਤਾਂ ਵਿਚ ਹੀ ਘਿਰੇ ਰਹੋ ਉਹਨਾਂ ਦੀ ਦੁਸ਼ਮਨੀ ਤਾਂ ਉਹਨਾਂ ਦੀਆਂ ਗੱਲਾਂ ਤੋਂ ਹੀ ਪ੍ਰਗਟ ਹੋ ਚੱਕੀ ਹੇ ਅਤੇ ਜੋ (ਈਰਖਾ) ਉਹਨਾਂ ਦੇ ਮਨਾਂ ਵਿਚ ਲੁਕੀ ਹੋਈ ਹੇ ਉਹ ਹੋਰ ਵੀ ਵਧਕੇ ਹੇ। ਅਸੀਂ ਤਾਂ ਤੁਹਾਨੂੰ (ਸਾਫ਼-ਸਾਫ਼) ਹਿਦਾਇਤਾਂ ਦੇ ਛੱਡੀਆਂ ਹਨ। ਜੇ ਤੁਸੀਂ ਅਕਲ ਵਾਲੇ ਹੋ ਤਾਂ ਤੁਸੀਂ ਉਹਨਾਂ ਤੋਂ ਬਚਕੇ ਰਹੋ। info
التفاسير:

external-link copy
119 : 3

هٰۤاَنْتُمْ اُولَآءِ تُحِبُّوْنَهُمْ وَلَا یُحِبُّوْنَكُمْ وَتُؤْمِنُوْنَ بِالْكِتٰبِ كُلِّهٖ ۚ— وَاِذَا لَقُوْكُمْ قَالُوْۤا اٰمَنَّا ۖۗۚ— وَاِذَا خَلَوْا عَضُّوْا عَلَیْكُمُ الْاَنَامِلَ مِنَ الْغَیْظِ ؕ— قُلْ مُوْتُوْا بِغَیْظِكُمْ ؕ— اِنَّ اللّٰهَ عَلِیْمٌۢ بِذَاتِ الصُّدُوْرِ ۟

119਼ ਤੁਸੀਂ ਤਾਂ ਉਹਨਾਂ ਨਾਲ ਸਬੰਧ ਰਖਣਾ ਚਾਹੁੰਦੇ ਹੋ ਪਰ ਉਹ ਤੁਹਾਡੇ ਨਾਲ ਪ੍ਰੇਮ ਨਹੀਂ ਕਰਦੇ, ਤੁਸੀਂ ਸਾਰੀਆਂ ਅਕਾਸ਼ੀ ਕਿਤਾਬਾਂ ਨੂੰ ਮੰਨਦੇ ਹੋ (ਉਹ ਨਹੀਂ ਮੰਨਦੇ ਫੇਰ ਇਹ ਪ੍ਰੇਮ ਕਿਹੋ ਜਿਹਾ ਹੇ) ਇਹ ਲੋਕ (ਯਹੂਦੀ) ਤੁਹਾਡੇ ਸਾਹਮਣੇ ਤਾਂ (ਤੁਹਾਡੇ ਰਸੂਲ ਮੁਹੰਮਦ ਸ) ਅਤੇ .ਕੁਰਆਨ ਨੂੰ ਮੰਨਦੇ ਹਨ ਪ੍ਰੰਤੂ ਜਦੋਂ ਇਕੱਲੇ ਹੁੰਦੇ ਹਨ ਤਾਂ ਕਰੋਧ ਵਿਚ ਆ ਕੇ ਆਪਣੇ ਉਂਗਲਾਂ ਚੱਬਣ ਲੱਗ ਜਾਂਦੇ ਹਨ। ਕਹਿ ਦਿਓ! ਕਿ ਤੁਸੀਂ ਆਪਣੇ ਕਰੋਧ ਵਿਚ ਆਪ ਹੀ ਸੜ ਮਰੋ, ਅੱਲਾਹ ਦਿਲਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੇ। info
التفاسير:

external-link copy
120 : 3

اِنْ تَمْسَسْكُمْ حَسَنَةٌ تَسُؤْهُمْ ؗ— وَاِنْ تُصِبْكُمْ سَیِّئَةٌ یَّفْرَحُوْا بِهَا ؕ— وَاِنْ تَصْبِرُوْا وَتَتَّقُوْا لَا یَضُرُّكُمْ كَیْدُهُمْ شَیْـًٔا ؕ— اِنَّ اللّٰهَ بِمَا یَعْمَلُوْنَ مُحِیْطٌ ۟۠

120਼ ਜੇ ਤੁਹਾਡਾ (ਈਮਾਨ ਵਾਲਿਆਂ ਦਾ) ਕੋਈ ਭਲਾ ਹੁੰਦਾ ਹੇ ਤਾਂ ਉਹਨਾਂ ਨੂੰ ਭੈੜਾ ਲੱਗਦਾ ਹੇ ਜੇ ਕੋਈ ਬਿਪਤਾ ਆ ਜਾਵੇ ਤਾਂ ਉਹ ਖ਼ੁਸ਼ ਹੁੰਦੇ ਹਨ। ਜੇ ਤੁਸੀਂ ਸਬਰ ਕਰੋ ਅਤੇ ਰੱਬ ਤੋਂ ਡਰਦੇ ਰਹੋ ਤਾਂ ਉਹਨਾਂ ਦਾ ਕੋਈ ਵੀ ਦਾਅ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਅੱਲਾਹ ਨੇ ਉਹਨਾਂ ਦੀਆਂ ਕਰਤੂਤਾਂ ਨੂੰ ਆਪਣੇ ਘੇਰੇ ਵਿਚ ਲਿਆ ਹੋਇਆ ਹੇ। info
التفاسير:

external-link copy
121 : 3

وَاِذْ غَدَوْتَ مِنْ اَهْلِكَ تُبَوِّئُ الْمُؤْمِنِیْنَ مَقَاعِدَ لِلْقِتَالِ ؕ— وَاللّٰهُ سَمِیْعٌ عَلِیْمٌ ۟ۙ

121਼ (ਹੇ ਨਬੀ! ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੁਸੀਂ ਸਵੇਰੇ ਸਵੇਰੇ ਆਪਣੇ ਘਰੋਂ ਨਿਕਲੇ ਸੀ ਅਤੇ ਮੁਸਲਮਾਨਾਂ ਨੂੰ ਓਹਦ ਦੀ ਲੜਾਈ ਦੇ ਮੈਦਾਨ ਵਿਚ ਮੋਰਚਿਆਂ ’ਤੇ ਬਿਠਾ ਰਹੇ ਸੀ। ਅੱਲਾਹ ਸਾਰੀਆਂ ਗੱਲਾਂ ਜਾਣਦਾ ਹੇ ਅਤੇ ਸਭ ਕੁੱਝ ਸੁਣਨ ਵਾਲਾ ਹੇ। info
التفاسير: