د قرآن کریم د معناګانو ژباړه - پنجابي ژباړه - عارف حلیم

د مخ نمبر:close

external-link copy
109 : 3

وَلِلّٰهِ مَا فِی السَّمٰوٰتِ وَمَا فِی الْاَرْضِ ؕ— وَاِلَی اللّٰهِ تُرْجَعُ الْاُمُوْرُ ۟۠

109਼ ਜੋ ਕੁੱਝ ਧਰਤੀ ਤੇ ਅਕਾਸ਼ ਵਿਚ ਹੇ ਸਭ ਦਾ ਮਾਲਿਕ ਅੱਲਾਹ ਹੀ ਹੇ ਅਤੇ ਸਾਰੇ ਮਾਮਲੇ ਅੱਲਾਹ ਵੱਲ ਹੀ ਫੇਰੇ ਜਾਣਗੇ। info
التفاسير:

external-link copy
110 : 3

كُنْتُمْ خَیْرَ اُمَّةٍ اُخْرِجَتْ لِلنَّاسِ تَاْمُرُوْنَ بِالْمَعْرُوْفِ وَتَنْهَوْنَ عَنِ الْمُنْكَرِ وَتُؤْمِنُوْنَ بِاللّٰهِ ؕ— وَلَوْ اٰمَنَ اَهْلُ الْكِتٰبِ لَكَانَ خَیْرًا لَّهُمْ ؕ— مِنْهُمُ الْمُؤْمِنُوْنَ وَاَكْثَرُهُمُ الْفٰسِقُوْنَ ۟

110਼ (ਹੇ ਮੁਸਲਮਾਨੋ!) ਤੁਸੀਂ ਹੀ ਸਭ ਤੋਂ ਵਧੀਆ ਉੱਮਤ 1 (ਸਮੁਦਾਇ) ਹੋ ਜਿਹੜੀ ਲੋਕਾਂ ਦੀ ਭਲਾਈ ਲਈ ਪੈਦਾ ਕੀਤੀ ਗਈ ਹੇ ਕਿਉਂ ਜੋ ਤੁਸੀਂ ਨੇਕੀ ਦਾ ਹੁਕਮ ਦਿੰਦੇ ਹੋ ਬੁਰਾਈਆਂ ਤੋਂ ਰੋਕਦੇ ਹੋ (ਇਸ ਦੇ ਨਾਲ ਹੀ) ਅੱਲਾਹ ’ਤੇ ਈਮਾਨ ਰੱਖਦੇ ਹੋ। ਜੇਕਰ ਕਿਤਾਬ ਵਾਲੇ (ਯਹੂਦੀ ਤੇ ਈਸਾਈ) ਵੀ ਈਮਾਨ ਲਿਆਉਂਦੇ ਤਾਂ ਉਹਨਾਂ ਲਈ ਵਧੀਆ ਗੱਲ ਸੀ, ਇਹਨਾਂ (ਕਿਤਾਬ ਵਾਲਿਆਂ) ਵਿਚ ਕੁੱਝ ਈਮਾਨ ਵਾਲੇ ਵੀ ਹਨ ਪਰ ਬਹੁਤੇ ਲੋਕ ਨਾ-ਫ਼ਰਮਾਨ ਹਨ। info

1 ਹਜ਼ਰਤ ਅਬੂ-ਹੁਰੈਰਾ ਰ:ਅ: ਇਸ ਆਇਤ ਦੀ ਵਿਆਖਿਆ ਵਿਚ ਕਹਿੰਦੇ ਹਨ ਕਿ ਸਭ ਤੋਂ ਵਧੀਆ ਉਹ ਲੋਕ ਹਨ ਜਿਹੜੇ ਲੋਕਾਂ ਲਈ ਵਧੀਆ ਹੋਣ ਤੁਸੀਂ ਉਹਨਾਂ ਨੂੰ ਜ਼ੰਜੀਰਾਂ ਵਿਚੋ ਕੈਦੀ ਬਣਾ ਕੇ ਲਿਆਉਂਦੇ ਹੋ ਅਤੇ ਉਹ ਇਸਲਾਮ ਵਿਚ ਦਾਖ਼ਿਲ ਹੋ ਜਾਂਦੇ ਹਨ ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਨਰਕ ਦੀ ਸਦੀਵੀਂ ਅੱਗ ਤੋਂ ਬਚਾ ਕੇ ਜੰਨਤ ਵਿਚ ਦਾਖ਼ਿਲ ਹੋਣ ਵਾਲੇ ਬਣ ਜਾਂਦੇ ਹੋ। (ਸਹੀ ਬੁਖ਼ਾਰੀ, ਹਦੀਸ: 4557)

التفاسير:

external-link copy
111 : 3

لَنْ یَّضُرُّوْكُمْ اِلَّاۤ اَذًی ؕ— وَاِنْ یُّقَاتِلُوْكُمْ یُوَلُّوْكُمُ الْاَدْبَارَ ۫— ثُمَّ لَا یُنْصَرُوْنَ ۟

111਼ (ਹੇ ਮੁਹੰਮਦ ਸ:!) ਇਹ (ਕਿਤਾਬ ਵਾਲੇ) ਤੁਹਾਨੂੰ ਤੰਗ ਕਰਨ ਤੋਂ ਛੁੱਟ ਹੋਰ ਤੁਹਾਡਾ ਕੁੱਝ ਨਹੀਂ ਵਿਗਾੜ ਸਕਦੇ। ਜੇਕਰ (ਤੁਹਾਡੇ ਨਾਲ) ਲੜ੍ਹਣ ਤਾਂ ਇਹ ਪਿੱਠ ਵਿਖਾ ਕੇ ਭੱਜ ਜਾਣਗੇ ਅਤੇ ਨਾ ਹੀ ਇਹਨਾਂ ਦੀ ਕਿਸੇ ਪਾਸਿਓ ਸਹਾਇਤਾ ਕੀਤੀ ਜਾਵੇਗੀ। info
التفاسير:

external-link copy
112 : 3

ضُرِبَتْ عَلَیْهِمُ الذِّلَّةُ اَیْنَ مَا ثُقِفُوْۤا اِلَّا بِحَبْلٍ مِّنَ اللّٰهِ وَحَبْلٍ مِّنَ النَّاسِ وَبَآءُوْ بِغَضَبٍ مِّنَ اللّٰهِ وَضُرِبَتْ عَلَیْهِمُ الْمَسْكَنَةُ ؕ— ذٰلِكَ بِاَنَّهُمْ كَانُوْا یَكْفُرُوْنَ بِاٰیٰتِ اللّٰهِ وَیَقْتُلُوْنَ الْاَنْۢبِیَآءَ بِغَیْرِ حَقٍّ ؕ— ذٰلِكَ بِمَا عَصَوْا وَّكَانُوْا یَعْتَدُوْنَ ۟ۗ

112਼ ਹਰ ਥਾਂ ’ਤੇ ਉਹਨਾਂ ਨੂੰ ਅਪਮਾਨ ਦੀ ਮਾਰ ਸਹਿਣੀ ਪਈ ਇਹ ਵੱਖਰੀ ਗੱਲ ਹੇ ਕਿ ਕਿਤੇ ਅੱਲਾਹ ਦੇ ਨਾਂ ’ਤੇ ਜਾਂ ਲੋਕਾਂ ਦੀ ਸ਼ਰਨ ਵਿਚ ਆ ਕੇ ਬਚ ਜਾਣ। ਇਹ (ਕਿਤਾਬ ਵਾਲੇ) ਤਾਂ ਅੱਲਾਹ ਵੱਲੋਂ ਅਜ਼ਾਬ (ਸਜ਼ਾ) ਦੇ ਹੱਕਦਾਰ ਹੋ ਗਏ ਹਨ ਇਸ ਲਈ ਇਹਨਾਂ ਉੱਤੇ ਮੁਥਾਜਪੁਣਾ ਤੇ ਅਧੀਨਗੀ ਮੜ੍ਹ ਦਿੱਤੀ ਗਈ ਹੇ, ਇਸ ਦਾ ਕਾਰਨ ਇਹ ਹੇ ਕਿ ਇਹ ਲੋਕੀ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕਰਦੇ ਸਨ ਅਤੇ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਸਨ ਇਸ ਲਈ ਇਹ ਸਜ਼ਾ ਉਹਨਾਂ ਦੀਆਂ ਨਾਫਰਮਾਨੀਆਂ ਤੇ ਵਧੀਕੀਆਂ ਦਾ ਬਦਲਾ ਹੇ। info
التفاسير:

external-link copy
113 : 3

لَیْسُوْا سَوَآءً ؕ— مِنْ اَهْلِ الْكِتٰبِ اُمَّةٌ قَآىِٕمَةٌ یَّتْلُوْنَ اٰیٰتِ اللّٰهِ اٰنَآءَ الَّیْلِ وَهُمْ یَسْجُدُوْنَ ۟

113਼ ਇਹ ਸਾਰੇ ਹੀ ਇੱਕੋ-ਜਿਹੇ ਨਹੀਂ ਹਨ ਸਗੋਂ ਇਹਨਾਂ ਕਿਤਾਬ ਵਾਲਿਆਂ (ਯਹੂਦੀਆਂ) ਵਿੱਚੋਂ ਇਕ ਗਰੋਹ ਅਜਿਹਾ ਵੀ ਹੇ ਜਿਹੜਾ ਹੱਕ ’ਤੇ ਖੜ੍ਹਣ ਵਾਲਾ ਹੇ, ਉਹ ਰਾਤਾਂ ਨੂੰ ਅੱਲਾਹ ਦੀਆਂ ਆਇਤਾਂ (ਕੁਰਆਨ) ਨੂੰ ਪੜ੍ਹਦਾ ਹੇ ਅਤੇ (ਆਪਣੇ ਪਾਲਣਹਾਰ ਦੇ ਅੱਗੇ) ਸਿਜਦਾ ਵੀ ਕਰਦਾ ਹੇ। info
التفاسير:

external-link copy
114 : 3

یُؤْمِنُوْنَ بِاللّٰهِ وَالْیَوْمِ الْاٰخِرِ وَیَاْمُرُوْنَ بِالْمَعْرُوْفِ وَیَنْهَوْنَ عَنِ الْمُنْكَرِ وَیُسَارِعُوْنَ فِی الْخَیْرٰتِ ؕ— وَاُولٰٓىِٕكَ مِنَ الصّٰلِحِیْنَ ۟

114਼ ਇਹ ਅੱਲਾਹ ਅਤੇ ਆਖ਼ਿਰਤ ਦੇ ਦਿਨ ਉੱਤੇ ਈਮਾਨ ਵੀ ਰੱਖਦੇ ਹਨ ਨੇਕੀਆਂ ਦਾ ਹੁਕਮ ਦਿੰਦੇ ਹਨ ਅਤੇ ਬੁਰਾਈਆਂ ਤੋਂ ਰੋਕਦੇ ਹਨ ਅਤੇ ਨੇਕੀ ਦੇ ਕੰਮਾਂ ਵਿਚ ਦੂਜੇ ਨਾਲੋ ਅੱਗੇ ਵਧਣ ਵਿਚ ਛੇਤੀ ਕਰਦੇ ਹਨ, ਇਹ ਭਲੇ ਤੇ ਨੇਕ ਲੋਕਾਂ ਵਿੱਚੋਂ ਹਨ। info
التفاسير:

external-link copy
115 : 3

وَمَا یَفْعَلُوْا مِنْ خَیْرٍ فَلَنْ یُّكْفَرُوْهُ ؕ— وَاللّٰهُ عَلِیْمٌۢ بِالْمُتَّقِیْنَ ۟

115਼ ਇਹ ਲੋਕ ਜੋ ਵੀ ਨੇਕੀ ਕਰਨਗੇ ਉਹਨਾਂ ਦੀ ਬੇਕਦਰੀ ਨਹੀਂ ਕੀਤੀ ਜਾਵੇਗੀ ਅਤੇ ਅੱਲਾਹ ਬੁਰਾਈਆਂ ਤੋਂ ਬਚਣ ਵਾਲਿਆਂ ਨੂੰ ਭਲੀ-ਭਾਂਤ ਜਾਣਦਾ ਹੇ। info
التفاسير: