Bản dịch ý nghĩa nội dung Qur'an - 旁遮普语翻译:阿里夫·哈利姆

Số trang:close

external-link copy
63 : 11

قَالَ یٰقَوْمِ اَرَءَیْتُمْ اِنْ كُنْتُ عَلٰی بَیِّنَةٍ مِّنْ رَّبِّیْ وَاٰتٰىنِیْ مِنْهُ رَحْمَةً فَمَنْ یَّنْصُرُنِیْ مِنَ اللّٰهِ اِنْ عَصَیْتُهٗ ۫— فَمَا تَزِیْدُوْنَنِیْ غَیْرَ تَخْسِیْرٍ ۟

63਼ ਉਸ (ਸਾਲੇਹ) ਨੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਰਤਾ ਦੱਸੋ ਤਾਂ ਸਹੀ ਜੇ ਮੈਂ ਆਪਣੇ ਰੱਬ ਵੱਲ ਕਿਸੇ (ਠੋਸ) ਦਲੀਲ ’ਤੇ ਹੋਵਾਂ ਅਤੇ ਉਸ ਨੇ ਮੈਨੂੰ (ਵਿਸ਼ੇਸ਼) ਮਿਹਰ (ਭਾਵ ਨਬੁੱਵਤ) ਬਖ਼ਸ਼ੀ ਹੋਵੇ ਫੇਰ ਜੇ ਮੈਂ ਉਸ ਦੀ ਨਾ-ਫ਼ਰਮਾਨੀ ਕਰਾਂ ਤਾਂ ਅੱਲਾਹ ਦੇ ਅਜ਼ਾਬ ਤੋਂ ਮੈਨੂੰ ਕੌਣ ਬਚਾਵੇਗਾ? ਤੁਸੀਂ ਤਾਂ ਮੇਰੇ ਨੁਕਸਾਨ ਵਿਚ ਵਾਧਾ ਕਰ ਰਹੇ ਹੋ। info
التفاسير:

external-link copy
64 : 11

وَیٰقَوْمِ هٰذِهٖ نَاقَةُ اللّٰهِ لَكُمْ اٰیَةً فَذَرُوْهَا تَاْكُلْ فِیْۤ اَرْضِ اللّٰهِ وَلَا تَمَسُّوْهَا بِسُوْٓءٍ فَیَاْخُذَكُمْ عَذَابٌ قَرِیْبٌ ۟

64਼ (ਸਾਲੇਹ ਨੇ ਕਿਹਾ ਕਿ) ਹੇ ਮੇਰੀ ਕੌਮ! ਇਹ ਵੇਖੋ ਇਹ ਊਠਣੀ ਤੁਹਾਡੇ ਲਈ ਅੱਲਾਹ ਦੀ ਨਿਸ਼ਾਨੀ (ਵਜੋਂ) ਹੈ। ਸੋ ਤੁਸੀਂ ਇਸ ਨੂੰ ਰੱਬ ਦੀ ਧਰਤੀ ’ਤੇ ਚਰਣ-ਚੁਗਣ ਲਈ ਛੱਡ ਦਿਓ, ਤੁਸੀਂ ਇਸ ਨਾਲ ਬੁਰੇ ਇਰਾਦੇ ਨਾਲ ਰਤਾ ਵੀ ਛੇੜ ਛਾੜ ਨਾ ਕਰੀਓ, ਨਹੀਂ ਤਾਂ ਤੁਹਾਨੂੰ ਛੇਤੀ ਹੀ ਅਜ਼ਾਬ ਆ ਨੱਪੇਗਾ। info
التفاسير:

external-link copy
65 : 11

فَعَقَرُوْهَا فَقَالَ تَمَتَّعُوْا فِیْ دَارِكُمْ ثَلٰثَةَ اَیَّامٍ ؕ— ذٰلِكَ وَعْدٌ غَیْرُ مَكْذُوْبٍ ۟

65਼ ਪਰ ਉਹਨਾਂ ਨੇ ਉਹਦੀਆਂ ਟੰਗਾਂ ਵੱਡ ਸੁੱਟੀਆਂ। ਇਸ ’ਤੇ ਸਾਲੇਹ ਨੇ ਚਿਤਾਵਣੀ ਦਿੱਤੀ ਕਿ ਚੰਗਾ ਹੁਣ ਤੁਸੀਂ ਆਪਣੇ ਆਪਣੇ ਘਰਾਂ ਵਿਚ ਤਿੰਨ ਤਿੰਨ ਦਿਨ ਹੋਰ ਰਸ ਵਸ ਲਓ। (ਤੁਹਾਡੇ ’ਤੇ ਅਜ਼ਾਬ ਆਉਣ ਵਾਲਾ ਹੈ) ਇਹ ਅਜਿਹਾ ਵਾਅਦਾ ਹੈ ਜਿਹੜਾ ਝੂਠਾ ਸਿੱਧ ਨਹੀਂ ਹੋਵੇਗਾ। info
التفاسير:

external-link copy
66 : 11

فَلَمَّا جَآءَ اَمْرُنَا نَجَّیْنَا صٰلِحًا وَّالَّذِیْنَ اٰمَنُوْا مَعَهٗ بِرَحْمَةٍ مِّنَّا وَمِنْ خِزْیِ یَوْمِىِٕذٍ ؕ— اِنَّ رَبَّكَ هُوَ الْقَوِیُّ الْعَزِیْزُ ۟

66਼ ਜਦੋਂ ਸਾਡਾ ਹੁਕਮ (ਅਜ਼ਾਬ) ਆ ਗਿਆ ਤਾਂ ਫੇਰ ਅਸੀਂ ਸਾਲੇਹ ਅਤੇ ਉਸ ਦੇ ਈਮਾਨ ਲਿਆਉਣ ਵਾਲਿਆਂ ਨੂੰ ਆਪਣੀ ਮਿਹਰਾਂ ਸਦਕੇ ਅਜ਼ਾਬ ਤੋਂ ਬਚਾ ਲਿਆ ਅਤੇ ਉਸ (ਕਿਆਮਤ ਦਿਹਾੜੇ ਦੇ ਅਜ਼ਾਬ) ਤੋਂ ਵੀ ਬਚਾ ਲਿਆ। ਬੇਸ਼ੱਕ ਤੇਰਾ ਰੱਬ ਹੀ ਅਸਲ ਵਿਚ ਸਰਵ ਸ਼ਕਤੀਮਾਨ ਤੇ ਜ਼ੋਰਾਵਰ ਹੈ। info
التفاسير:

external-link copy
67 : 11

وَاَخَذَ الَّذِیْنَ ظَلَمُوا الصَّیْحَةُ فَاَصْبَحُوْا فِیْ دِیَارِهِمْ جٰثِمِیْنَ ۟ۙ

67਼ ਅਤੇ ਜ਼ਾਲਮਾਂ ਨੂੰ ਇਕ ਕੜਾਕੇਦਾਰ ਧਮਾਕੇ ਨੇ ਨੱਪ ਲਿਆ ਫੇਰ ਤਾਂ ਉਹ ਆਪਣੇ ਘਰਾਂ ਵਿਚ ਉਲਟੇ ਮੂੰਹ ਡਿਗੇ ਰਹਿ ਗਏ। info
التفاسير:

external-link copy
68 : 11

كَاَنْ لَّمْ یَغْنَوْا فِیْهَا ؕ— اَلَاۤ اِنَّ ثَمُوْدَاۡ كَفَرُوْا رَبَّهُمْ ؕ— اَلَا بُعْدًا لِّثَمُوْدَ ۟۠

68਼ (ਉਸ ਬਸਤੀ ਵਿਚ ਇੰਜ ਲੱਗਦਾ ਸੀ) ਜਿਵੇਂ ਕਿ ਉਹ ਉੱਥੇ ਕਦੇ ਵਸੇ ਹੀ ਨਹੀਂ ਸੀ ਸਾਵਧਾਨ ਰਹੋ। ਕਿ ਬੇਸ਼ੱਕ ਕੌਮੇ-ਸਮੂਦ ਨੇ ਆਪਣੇ ਰੱਬ ਨਾਲ ਕੁਫ਼ਰ ਕੀਤਾ, ਇਹਨਾਂ ਸਮੂਦੀਆਂ ’ਤੇ ਫ਼ਿਟਕਾਰ ਹੈ। info
التفاسير:

external-link copy
69 : 11

وَلَقَدْ جَآءَتْ رُسُلُنَاۤ اِبْرٰهِیْمَ بِالْبُشْرٰی قَالُوْا سَلٰمًا ؕ— قَالَ سَلٰمٌ فَمَا لَبِثَ اَنْ جَآءَ بِعِجْلٍ حَنِیْذٍ ۟

69਼ ਨਿਰਸੰਦੇਹ! ਸਾਡੇ ਭੇਜੇ ਹੋਏ (ਫ਼ਰਿਸ਼ਤੇ) ਇਬਰਾਹੀਮ ਕੋਲ ਖ਼ੁਸ਼ਖ਼ਬਰੀ ਲੈਕੇ ਆਏ ਤੇ ਆਖਿਆ ਕਿ ਤੁਹਾਡੇ ’ਤੇ ਸਲਾਮ ਹੋਵੇ। ਉਹਨਾਂ (ਇਬਰਾਹੀਮ) ਨੇ ਵੀ ਜਵਾਬ ਵਿਚ ਸਲਾਮ ਕਿਹਾ ਅਤੇ ਬਿਨਾਂ ਦੇਰੀ ਕੀਤੇ ਭੁੱਜਾ ਹੋਇਆ ਵੱਛਾ (ਉਹਨਾਂ ਲਈ) ਲਿਆਏ। info
التفاسير:

external-link copy
70 : 11

فَلَمَّا رَاٰۤ اَیْدِیَهُمْ لَا تَصِلُ اِلَیْهِ نَكِرَهُمْ وَاَوْجَسَ مِنْهُمْ خِیْفَةً ؕ— قَالُوْا لَا تَخَفْ اِنَّاۤ اُرْسِلْنَاۤ اِلٰی قَوْمِ لُوْطٍ ۟ؕ

70਼ ਜਦੋਂ ਵੇਖਿਆ ਕਿ ਉਹਨਾਂ (ਫ਼ਰਿਸ਼ਤਿਆਂ) ਦੇ ਹੱਥ ਉਸ (ਭੋਜਨ) ਵੱਲ ਵਧ ਹੀ ਨਹੀਂ ਰਹੇ ਤਾਂ (ਇਬਰਾਹੀਮ) ਉਹਨਾਂ ਨੂੰ ਅਜਨਬੀ ਸਮਝ ਕੇ ਮਨ ਹੀ ਮਨ ਵਿਚ ਉਹਨਾਂ ਤੋਂ ਭੈ-ਭੀਤ ਹੋ ਗਿਆ। (ਇਹ ਵੇਖ) ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ ਕਿ ਸਾਥੋਂ ਨਾ ਡਰੋ ਅਸੀਂ ਤਾਂ ਲੂਤ ਦੀ ਕੌਮ ਵੱਲ ਘੱਲੇ ਗਏ ਹਾਂ। info
التفاسير:

external-link copy
71 : 11

وَامْرَاَتُهٗ قَآىِٕمَةٌ فَضَحِكَتْ فَبَشَّرْنٰهَا بِاِسْحٰقَ ۙ— وَمِنْ وَّرَآءِ اِسْحٰقَ یَعْقُوْبَ ۟

71਼ ਉਹਨਾਂ (ਇਬਰਾਹੀਮ) ਦੀ ਪਤਨੀ (ਬੀਬੀ ਸਾਰਾ) ਜਿਹੜੀ ਉੱਥੇ ਹੀ ਖੜੀ ਸੀ (ਇਬਰਾਹੀਮ ਦੀ ਭੈਅ ਭੀਤ ਹਾਲਤ ਵੇਖ ਕੇ) ਹੱਸਣ ਲੱਗੀ ਤਾਂ ਅਸੀਂ (ਉਹਨਾਂ ਫ਼ਰਿਸ਼ਤਿਆਂ ਰਾਹੀਂ) ਉਸ ਨੂੰ ਇਸਹਾਕ ਅਤੇ ਇਸਹਾਕ ਮਗਰੋਂ ਯਾਕੂਬ (ਨੂੰ ਨਬੀ ਬਣਾਉਣ) ਦੀ ਖ਼ੁਸ਼ਖ਼ਬਰੀ ਸੁਣਾਈ। info
التفاسير: