Bản dịch ý nghĩa nội dung Qur'an - 旁遮普语翻译:阿里夫·哈利姆

Số trang:close

external-link copy
82 : 11

فَلَمَّا جَآءَ اَمْرُنَا جَعَلْنَا عَالِیَهَا سَافِلَهَا وَاَمْطَرْنَا عَلَیْهَا حِجَارَةً مِّنْ سِجِّیْلٍ ۙ۬— مَّنْضُوْدٍ ۟ۙ

82਼ ਜਦੋਂ ਸਾਡਾ ਹੁਕਮ (ਭਾਵ ਅਜ਼ਾਬ) ਆ ਗਿਆ ਤਾਂ ਅਸਾਂ ਉਸ ਬਸਤੀ ਨੂੰ ਉੱਪਰੋ-ਥੱਲੇ ਕਰ ਦਿੱਤਾ ਅਤੇ ਉਹਨਾਂ ’ਤੇ ਖਿੰਘਰਾਂ ਦਾ ਤਾਬੜ-ਤੋੜ ਮੀਂਹ ਬਰਸਾਇਆ। info
التفاسير:

external-link copy
83 : 11

مُّسَوَّمَةً عِنْدَ رَبِّكَ ؕ— وَمَا هِیَ مِنَ الظّٰلِمِیْنَ بِبَعِیْدٍ ۟۠

83਼ ਹਰ ਪੱਥਰ ’ਤੇ ਤੇਰੇ ਰੱਬ ਦੀ ਨਿਸ਼ਾਨੀ ਲੱਗੀ ਹੋਈ ਸੀ ਅਤੇ ਉਹ ਬਸਤੀ ਇਹਨਾਂ ਜ਼ਾਲਮਾਂ ਤੋਂ (ਭਾਵ ਮੱਕੇ ਤੋਂ) ਕੁੱਝ ਵੀ ਦੂਰ ਨਹੀਂ ਸੀ। info
التفاسير:

external-link copy
84 : 11

وَاِلٰی مَدْیَنَ اَخَاهُمْ شُعَیْبًا ؕ— قَالَ یٰقَوْمِ اعْبُدُوا اللّٰهَ مَا لَكُمْ مِّنْ اِلٰهٍ غَیْرُهٗ ؕ— وَلَا تَنْقُصُوا الْمِكْیَالَ وَالْمِیْزَانَ اِنِّیْۤ اَرٰىكُمْ بِخَیْرٍ وَّاِنِّیْۤ اَخَافُ عَلَیْكُمْ عَذَابَ یَوْمٍ مُّحِیْطٍ ۟

84਼ ਅਸੀਂ ਮਦਯਨ ਵਾਲਿਆਂ ਵੱਲੋਂ ਉਹਨਾਂ ਦੇ ਹੀ ਇਕ ਭਰਾ ਸ਼ੁਐਬ ਨੂੰ ਘੱਲਿਆ ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ ਅਤੇ ਨਾਪ ਤੋਲ ਵਿਚ ਘਾਟ ਨਾ ਪਾਇਆ ਕਰੋ। ਅੱਜ ਮੈਂ ਤੁਹਾਨੂੰ ਬਹੁਤ ਖ਼ੁਸ਼ਹਾਲ ਵੇਖ ਰਿਹਾ ਹਾਂ। ਪਰ ਮੈਂ ਉਸ ਦਿਨ ਤੋਂ ਡਰਦਾ ਹਾਂ ਜਦੋਂ ਤੁਹਾਨੂੰ ਅਜ਼ਾਬ ਵਾਲਾ ਦਿਨ ਘੇਰੇ ਵਿਚ ਲੈ ਲਵੇਗਾ। info
التفاسير:

external-link copy
85 : 11

وَیٰقَوْمِ اَوْفُوا الْمِكْیَالَ وَالْمِیْزَانَ بِالْقِسْطِ وَلَا تَبْخَسُوا النَّاسَ اَشْیَآءَهُمْ وَلَا تَعْثَوْا فِی الْاَرْضِ مُفْسِدِیْنَ ۟

85਼ (ਸ਼ੁਐਬ ਨੇ ਆਖਿਆ) ਹੇ ਮੇਰੇ ਕੌਮ! ਤੁਸੀਂ ਨਾਪ ਤੇ ਤੋਲ ਇਨਸਾਫ਼ ਨਾਲ ਕਰਿਆ ਕਰੋ ਅਤੇ ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘਟਾ ਕੇ ਨਾ ਦਿਓ ਅਤੇ ਤੁਸੀਂ ਇਸ ਧਰਤੀ ’ਤੇ ਫ਼ਸਾਦੀ ਬਣ ਕੇ ਨਾ ਘੂੱਮੋਂ। info
التفاسير:

external-link copy
86 : 11

بَقِیَّتُ اللّٰهِ خَیْرٌ لَّكُمْ اِنْ كُنْتُمْ مُّؤْمِنِیْنَ ۚ۬— وَمَاۤ اَنَا عَلَیْكُمْ بِحَفِیْظٍ ۟

86਼ ਜੇ ਤੁਸੀਂ ਸੱਚੇ ਮੋਮਿਨ ਹੋ ਤਾਂ ਅੱਲਾਹ ਵੱਲੋਂ ਦਿੱਤੀ ਹੋਈ ਜਾਇਜ਼ ਬੱਚਤ (ਨਫਾ) ਹੀ ਤੁਹਾਡੇ ਲਈ ਵਧੀਆ ਹੈ। ਮੈਂ (ਭਾਵ ਸ਼ੁਐਬ) ਤੁਹਾਡੇ ਉੱਤੇ ਕੋਈ ਪਹਿਰੇਦਾਰ ਨਹੀਂ ਹਾਂ। info
التفاسير:

external-link copy
87 : 11

قَالُوْا یٰشُعَیْبُ اَصَلٰوتُكَ تَاْمُرُكَ اَنْ نَّتْرُكَ مَا یَعْبُدُ اٰبَآؤُنَاۤ اَوْ اَنْ نَّفْعَلَ فِیْۤ اَمْوَالِنَا مَا نَشٰٓؤُا ؕ— اِنَّكَ لَاَنْتَ الْحَلِیْمُ الرَّشِیْدُ ۟

87਼ (ਕੌਮ ਨੇ) ਜਵਾਬ ਦਿੱਤਾ ਕਿ ਹੇ ਸ਼ੁਐਬ! ਕੀ ਤੇਰੀ ਨਮਾਜ਼ (ਧਰਮ) ਤੈਨੂੰ ਇਹੋ ਸਿਖਾਉਂਦੀ ਹੈ ਕਿ ਅਸੀਂ ਆਪਣੇ ਪਿਓ ਦਾਦਿਆਂ ਦੇ ਇਸ਼ਟਾਂ ਨੂੰ ਛੱਡ ਦੱਈਏ ਜਾਂ ਆਪਣੇ ਮਾਲਾਂ ਵਿਚ ਉਹ ਨਾ ਕਰੀਏ ਜੋ ਅਸੀਂ ਕਰਨਾ ਚਾਹੀਏ? ਬਸ ਤੂੰ ਹੀ ਤਾਂ ਇਕ ਨਰਮ ਸੁਭਾਓ ਵਾਲਾ ਤੇ ਸਮਝਦਾਰ ਵਿਅਕਤੀ ਹੈ ? info
التفاسير:

external-link copy
88 : 11

قَالَ یٰقَوْمِ اَرَءَیْتُمْ اِنْ كُنْتُ عَلٰی بَیِّنَةٍ مِّنْ رَّبِّیْ وَرَزَقَنِیْ مِنْهُ رِزْقًا حَسَنًا ؕ— وَمَاۤ اُرِیْدُ اَنْ اُخَالِفَكُمْ اِلٰی مَاۤ اَنْهٰىكُمْ عَنْهُ ؕ— اِنْ اُرِیْدُ اِلَّا الْاِصْلَاحَ مَا اسْتَطَعْتُ ؕ— وَمَا تَوْفِیْقِیْۤ اِلَّا بِاللّٰهِ ؕ— عَلَیْهِ تَوَكَّلْتُ وَاِلَیْهِ اُنِیْبُ ۟

88਼ ਸ਼ੁਐਬ ਨੇ ਕਿਹਾ ਕਿ ਹੇ ਮੇਰੀ ਕੌਮ! ਕਿ ਜੇ ਮੇਂ ਆਪਣੇ ਰੱਬ ਵੱਲੋਂ ਇਕ ਸਪਸ਼ਟ ਦਲੀਲ ’ਤੇ ਹੋਵਾਂ ਅਤੇ ਉਸੇ ਨੇ ਹੀ ਮੈਨੂੰ ਆਪਣੇ ਵੱਲੋਂ ਵਧੀਆ ਰੋਜ਼ੀ ਵੀ ਦਿੱਤੀ ਹੋਵੇ ਫੇਰ ਮੈਂ ਉਸ ਦੀ ਨਾ-ਫ਼ਰਮਾਨੀ ਕਿਵੇਂ ਕਰਾਂ। ਮੈਂ ਇਹ ਵੀ ਨਹੀਂ ਚਾਹੁੰਦਾ ਕਿ ਮੈਂ ਤੁਹਾਡੀ ਵਿਰੋਧਤਾ ਕਰਾਂ ਕਿ ਮੈਂ ਉਹੀ ਕੰਮ ਆਪ ਕਰਾਂ ਜਿਸ ਤੋਂ ਮੈਂ ਤੁਹਾਨੂੰ ਰੋਕਦਾ ਹਾਂ। ਮੈਂ ਛੁੱਟ ਤੁਹਾਡੇ ਸੁਧਾਰ ਤੋਂ ਹੋਰ ਕੁੱਝ ਨਹੀਂ ਚਾਹੁੰਦਾ ਅਤੇ ਇਸ ਦੀ ਯੋਗਤਾ ਦੇਣਾ ਛੁੱਟ ਅੱਲਾਹ ਦੀ ਮਦਦ ਤੋਂ, ਸੰਭਵ ਨਹੀਂ। ਉਸੇ ’ਤੇ ਮੇਰਾ ਭਰੋਸਾ ਹੈ ਅਤੇ ਉਸੇ ਵੱਲ ਮੈਂ ਝੁਕਦਾ ਹਾਂ। info
التفاسير: