Kur'an-ı Kerim meal tercümesi - Pencapça Tercüme - Arif Halim

Sayfa numarası:close

external-link copy
112 : 9

اَلتَّآىِٕبُوْنَ الْعٰبِدُوْنَ الْحٰمِدُوْنَ السَّآىِٕحُوْنَ الرّٰكِعُوْنَ السّٰجِدُوْنَ الْاٰمِرُوْنَ بِالْمَعْرُوْفِ وَالنَّاهُوْنَ عَنِ الْمُنْكَرِ وَالْحٰفِظُوْنَ لِحُدُوْدِ اللّٰهِ ؕ— وَبَشِّرِ الْمُؤْمِنِیْنَ ۟

112਼ ਇਹ ਲੋਕ ਤੌਬਾ ਕਰਨ ਵਾਲੇ, ਇਬਾਦਤ ਕਰਨ ਵਾਲੇ, ਰੱਬ ਦੀ ਪ੍ਰਸੰਸ਼ਾ ਕਰਨ ਵਾਲੇ, ਰੋਜ਼ਾਂ ਰੱਖਣ ਵਾਲੇ, ਚੰਗੀਆਂ ਗੱਲਾਂ ਦੀ ਸਿੱਖਿਆ ਦੇਣ ਵਾਲੇ, ਬੁਰੀਆਂ ਗੱਲਾਂ ਤੋਂ ਰੋਕਣ ਵਾਲੇ ਅਤੇ ਅੱਲਾਹ ਦੀਆਂ ਹੱਦਾ ਦੀ ਰਾਖੀ ਕਰਨ ਵਾਲੇ ਹਨ। (ਹੇ ਨਬੀ!) ਅਜਿਹੇ ਮੋਮਿਨਾਂ ਨੂੰ (ਜੰਨਤਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾ ਦਿਓ। info
التفاسير:

external-link copy
113 : 9

مَا كَانَ لِلنَّبِیِّ وَالَّذِیْنَ اٰمَنُوْۤا اَنْ یَّسْتَغْفِرُوْا لِلْمُشْرِكِیْنَ وَلَوْ كَانُوْۤا اُولِیْ قُرْبٰی مِنْ بَعْدِ مَا تَبَیَّنَ لَهُمْ اَنَّهُمْ اَصْحٰبُ الْجَحِیْمِ ۟

113਼ ਨਬੀ ਅਤੇ ਦੂਜੇ ਮੁਸਲਮਾਨਾਂ ਲਈ ਇਹ ਗੱਲ ਜਾਇਜ਼ ਨਹੀਂ ਕਿ ਮੁਸ਼ਰਿਕਾਂ ਲਈ ਰੱਬ ਤੋਂ ਬਖ਼ਸ਼ਿਸ਼ ਦੀ ਦੁਆ ਕਰਨ ਭਾਵੇਂ ਉਹ ਉਹਨਾਂ ਦੇ ਸਕੇ-ਸੰਬੰਧੀ ਹੀ ਕਿਉਂ ਨਾ ਹੋਣ ਜਦ ਕਿ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਉਹ ਲੋਕੀ ਨਰਕੀ ਹਨ। info
التفاسير:

external-link copy
114 : 9

وَمَا كَانَ اسْتِغْفَارُ اِبْرٰهِیْمَ لِاَبِیْهِ اِلَّا عَنْ مَّوْعِدَةٍ وَّعَدَهَاۤ اِیَّاهُ ۚ— فَلَمَّا تَبَیَّنَ لَهٗۤ اَنَّهٗ عَدُوٌّ لِّلّٰهِ تَبَرَّاَ مِنْهُ ؕ— اِنَّ اِبْرٰهِیْمَ لَاَوَّاهٌ حَلِیْمٌ ۟

114਼ ਰਹੀ ਗੱਲ ਇਬਰਾਹੀਮ ਦਾ ਆਪਣੇ ਪਿਤਾ ਲਈ ਖਿਮਾ ਦੀ ਦੁਆ ਮੰਗਣ ਦੀ ਉਹ ਤਾਂ ਕੇਵਲ ਇਕ ਵਚਨ ਸੀ ਜਿਹੜਾ (ਇਬਰਾਹੀਮ) ਨੇ ਉਸ ਨਾਲ ਕਰ ਲਿਆ ਸੀ। ਜਦੋਂ ਉਸ ਨੇ ’ਤੇ ਇਹ ਗੱਲ ਸ਼ਪੱਸ਼ਟ ਹੋ ਗਈ ਕਿ ਉਹ ਤਾਂ ਅੱਲਾਹ ਦਾ ਦੁਸ਼ਮਨ ਹੈ ਤਾਂ ਉਹ (ਇਬਰਾਹੀਮ ਆਪਣੇ ਪਿਤਾ ਤੋਂ) ਅਬਾਜ਼ਾਰ ਹੋ ਗਿਆ।1 ਹਕੀਕਤ ਇਹੋ ਹੈ ਕਿ ਇਬਰਾਹੀਮ ਬਹੁਤ ਹੀ ਕੌਮਲ ਹਿਰਦੇ ਵਾਲਾ ਤੇ ਬਹੁਤ ਹੀ ਸਹਿਣਸ਼ੀਲ ਵਿਅਕਤੀ ਸੀ। info

1 ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 74/6

التفاسير:

external-link copy
115 : 9

وَمَا كَانَ اللّٰهُ لِیُضِلَّ قَوْمًا بَعْدَ اِذْ هَدٰىهُمْ حَتّٰی یُبَیِّنَ لَهُمْ مَّا یَتَّقُوْنَ ؕ— اِنَّ اللّٰهَ بِكُلِّ شَیْءٍ عَلِیْمٌ ۟

115਼ ਅੱਲਾਹ ਅਜਿਹਾ ਨਹੀਂ ਕਰਦਾ ਕਿ ਕਿਸੇ ਕੌਮ ਨੂੰ ਹਿਦਾਇਤ ਦੇਣ ਤੋਂ ਬਾਅਦ ਗੁਮਰਾਹ ਕਰ ਦੇਵੇ ਜਦੋਂ ਤਕ ਕਿ ਉਹਨਾਂ ਨੂੰ ਉਹ ਸਾਰੀਆਂ ਗੱਲਾਂ ਨੂੰ ਸਪਸ਼ਟ ਰੂਪ ਵਿਚ ਦੱਸ ਨਾ ਦੇਵੇ ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ।2 ਬੇਸ਼ੱਕ ਅੱਲਾਹ ਹਰੇਕ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ। info

2 ਇਸ ਤੋਂ ਆਲਮਾਂ ਨੇ ਇਹ ਸਿੱਧ ਕੀਤਾ ਹੈ ਕਿ ਸਪਸ਼ਟ ਦਲੀਲ ਤੋਂ ਕਿਸੇ ਮੁਸਲਮਾਨ ਨੂੰ ਕਾਫ਼ਿਰ ਨਹੀਂ ਕਹਿਣਾ ਚਾਹੀਦਾ।

التفاسير:

external-link copy
116 : 9

اِنَّ اللّٰهَ لَهٗ مُلْكُ السَّمٰوٰتِ وَالْاَرْضِ ؕ— یُحْیٖ وَیُمِیْتُ ؕ— وَمَا لَكُمْ مِّنْ دُوْنِ اللّٰهِ مِنْ وَّلِیٍّ وَّلَا نَصِیْرٍ ۟

116਼ ਬੇਸ਼ੱਕ ਅੱਲਾਹ ਹੀ ਧਰਤੀ ਤੇ ਅਕਾਸ਼ਾਂ ਦਾ ਮਾਲਿਕ ਹੈ, ਉਹੀਓ ਜੀਵਨ ਤੇ ਮੌਤ ਦਿੰਦਾ ਹੈ ਅਤੇ ਅੱਲਾਹ ਤੋਂ ਛੁੱਟ ਤੁਹਾਡਾ ਹੋਰ ਕੋਈ ਨਾ ਸਾਥੀ ਹੈ ਨਾ ਹੀ ਮਦਦਗਾਰ ਹੈ। info
التفاسير:

external-link copy
117 : 9

لَقَدْ تَّابَ اللّٰهُ عَلَی النَّبِیِّ وَالْمُهٰجِرِیْنَ وَالْاَنْصَارِ الَّذِیْنَ اتَّبَعُوْهُ فِیْ سَاعَةِ الْعُسْرَةِ مِنْ بَعْدِ مَا كَادَ یَزِیْغُ قُلُوْبُ فَرِیْقٍ مِّنْهُمْ ثُمَّ تَابَ عَلَیْهِمْ ؕ— اِنَّهٗ بِهِمْ رَءُوْفٌ رَّحِیْمٌ ۟ۙ

117਼ ਅੱਲਾਹ ਨੇ ਨਬੀ (ਸ:) ਦਾ ਅਤੇ ਉਨ੍ਹਾਂ ਮੁਹਾਜਰਾਂ ਤੇ ਅਨਸਾਰਾਂ (ਸਹਾਇਕ) ਦਾ ਵਿਸ਼ੇਸ਼ ਧਿਆਨ ਰੱਖਿਆ ਹੈ, ਕਿਉਂ ਜੋ ਉਹਨਾਂ ਨੇ ਬੜੇ ਔਖੇ ਸਮੇਂ ਨਬੀ ਦਾ ਸਾਥ ਦਿੱਤਾ, ਭਾਵੇਂ ਕਿ ਬਾਅਦ ਵਿਚ ਉਹਨਾਂ ਵਿੱਚੋਂ ਇਕ ਟੋਲੀ ਦੇ ਦਿਲ ਡੋਲ ਰਹੇ ਸਨ, ਪਰ ਅੱਲਾਹ ਨੇ ਫੇਰ ਵੀ ਉਹਨਾਂ ’ਤੇ ਕ੍ਰਿਪਾ ਕੀਤੀ। ਬੇਸ਼ੱਕ ਉਹ ਉਹਨਾਂ ’ਤੇ ਬਹੁਤ ਹੀ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ। info
التفاسير: