1 ਨਬੀ (ਸ:) ਨੇ ਫ਼ਰਮਾਇਆ ਕਿ ਦੀਨ ਵਿਚ ਖ਼ੈਰ ਖ਼੍ਵਾਹੀ ਇਖ਼ਲਾਸ ਤੇ ਸਚਾਈ ਦਾ ਨਾਂ ਹੈ ਅਤੇ ਇਹ ਅੱਲਾਹ ਦੇ ਲਈ ਅਤੇ ਉਸ ਦੇ ਰਸੂਲ ਲਈ ਅਤੇ ਸਮੇਂ ਦੇ ਇਮਾਮਾਂ ਲਈ ਅਤੇ ਆਮ ਲੋਕਾਂ ਲਈ ਹੈ। (ਸਹੀ ਮੁਸਲਿਮ, ਹਦੀਸ: 55) ● ਅੱਲਾਹ ਦੇ ਲਈ ਭਲਾਈ ਦੀ ਚਾਹਤ ਰਖਣਾ ਇਹ ਹੈ ਕਿ ਉਸ ਦੇ ਅੱਗੇ ਝੁਕਿਆ ਜਾਵੇ ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ, ਉਸ ਦੇ ਕਲਮੇ ਨੂੰ ਚੜਦੀ ਕਲਾਂ ਵਿਚ ਰੱਖਣ ਲਈ ਜਿਹਾਦ ਕੀਤਾ ਜਾਵੇ। ਉਸ ਨਾਲ ਮੁਹੱਬਤ ਕੀਤੀ ਜਾਵੇ ਉਸੇ ਤੋਂ ਡਰਿਆ ਜਾਵੇ। ਅੱਲਾਹ ਦੇ ਰਸੂਲ ਨਾਲ ਭਲਾਈ ਇਹ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਅਤੇ ਉਸ ਦੀ ਸੁਨੰਤ ਦੀ ਪਾਲਣਾ ਕੀਤੀ ਜਾਵੇ। ਮੁਸਲਮਾਨ ਹਾਕਮਾਂ ਦੀ ਭਲਾਈ ਚਾਹੁਣਾ ਇਹ ਹੈ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਕਿ ਉਹ ਮੁਸਲਮਾਨਾਂ ਦੀ ਸਹੀ ਅਗਵਾਈ ਕਰ ਸਕਣ। ਆਮ ਮੁਸਲਮਾਨਾਂ ਦੀ ਭਲਾਈ ਚਾਹੁਣਾ ਇਹ ਹੈ ਕਿ ਉਹਨਾਂ ਨੂੰ ਨੇਕੀ ਦਾ ਹੁਕਮ ਦਿੱਤਾ ਜਾਵੇ ਅਤੇ ਬੁਰਾਈ ਤੋਂ ਰੋਕਿਆ ਜਾਵੇ ਅਤੇ ਉਹਨਾਂ ਨਾਲ ਨਰਮਾਈ ਅਤੇ ਮੁਹੱਬਤ ਵਾਲਾ ਵਿਵਹਾਰ ਹੋਵੇ।
1 ਇਸ ਵਿਚ ਮੁਨਾਫ਼ਿਕਾਂ ਦਾ ਜਿਹਾਦ ਤੋਂ ਬਚਨ ਦੀ ਚਰਚਾ ਕੀਤੀ ਗਈ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਜਿਹਾਦ ਵਿਚ ਸਹੀ ਅਰਥਾਂ ਵਿਚ ਉਹੀਓ ਹਿੱਸਾ ਲੈ ਸਕਦਾ ਹੈ ਜਿਸ ਨੂੰ ਦੁਨਿਆ ਦੀ ਚਾਹਤ ਨਾ ਹੋਵੇ। ਹਜ਼ਰਤ ਅਬੂ-ਹੁਰੈਰਾ ਦਾ ਕਹਿਣਾ ਹੈ ਕਿ ਮੈਨੇ ਨਬੀ (ਸ:) ਨੂੰ ਇਹ ਫ਼ਰਮਾਉਂਦੇ ਸੁਨਿਆ ਕਿ ਇਕ ਨਬੀ ਜਿਹਾਦ ਲਈ ਨਿਕਲੇ ਤਾਂ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਕੇ ਮੇਰੇ ਨਾਲ ਉਹ ਵਿਅਕਤੀ ਨਾ ਜਾਵੇ ਜਿਸ ਨੇ ਹੁਣੇ ਹੁਣੇ ਕਿਸੇ ਜ਼ਨਾਨੀ ਨਾਲ ਵਿਆਹ ਕਰਵਾਇਆ ਹੈ ਅਤੇ ਉਹ ਅਜੇ ਤਕ ਆਪਣੀ ਪਤਨੀ ਨਾਲ ਸ਼ਰੀਰਿਕ ਸੰਬੰਧ ਨਹੀਂ ਬਣਾ ਸਕਿਆ ਅਤੇ ਉਹ ਇਹ ਸੰਬੰਧ ਬਣਾਉਣਾ ਚਾਹੁੰਦਾ ਹੈ। ਨਾ ਹੀ ਉਹ ਵਿਅਕਤੀ ਜਾਵੇ ਜਿਸ ਨੇ ਘਰ ਬਣਾਇਆ ਹੈ ਪਰ ਅਜੇ ਉਸ ਦੀ ਛੱਤ ਨਹੀਂ ਪਾਈ। ਨਾ ਹੀ ਉਹ ਵਿਅਕਤੀ ਜਾਵੇ ਜਿਸ ਨੇ ਗੱਭਣ ਉਂਠਨੀਆਂ ਤੇ ਬਕਰੀਆਂ ਖ਼ਰੀਦੀਆਂ ਹਨ ਅਤੇ ਉਹ ਉਹਨਾਂ ਦੇ ਬੱਚੇ ਜਮੱਣ ਦੀ ਆਸ ਵਿਚ ਹੈ, ਫੇਰ ਉਹ ਜਿਹਾਦ ਵਿਚ ਚਲੇ ਗਏ। (ਸਹੀ ਬੁਖ਼ਾਰੀ, ਹਦੀਸ: 3124)