Kur'an-ı Kerim meal tercümesi - Pencapça Tercüme - Arif Halim

Sayfa numarası:close

external-link copy
55 : 9

فَلَا تُعْجِبْكَ اَمْوَالُهُمْ وَلَاۤ اَوْلَادُهُمْ ؕ— اِنَّمَا یُرِیْدُ اللّٰهُ لِیُعَذِّبَهُمْ بِهَا فِی الْحَیٰوةِ الدُّنْیَا وَتَزْهَقَ اَنْفُسُهُمْ وَهُمْ كٰفِرُوْنَ ۟

55਼ ਸੋ ਤੁਹਾਨੂੰ ਇਹਨਾਂ ਦੀ ਦੌਲਤ ਤੇ ਸੰਤਾਨ ਕਿਸੇ ਧੋਖੇ ਵਿਚ ਨਾ ਪਾ ਦੇਵੇ। ਅੱਲਾਹ ਤਾਂ ਇਹੋ ਚਾਹੁੰਦਾ ਹੈ ਕਿ ਇਸੇ (ਧਨ ਤੇ ਔਲਾਦ) ਰਾਹੀਂ ਇਹਨਾਂ ਨੂੰ ਸੰਸਾਰਿਕ ਜੀਵਨ ਵਿਚ ਹੀ ਸਜ਼ਾ ਦੇ ਦੇਵੇ ਅਤੇ ਕੁਫ਼ਰ ਦੀ ਹਾਲਤ ਵਿਚ ਹੀ ਇਹਨਾਂ ਦੀ ਮੌਤ ਹੋਵੇ। info
التفاسير:

external-link copy
56 : 9

وَیَحْلِفُوْنَ بِاللّٰهِ اِنَّهُمْ لَمِنْكُمْ ؕ— وَمَا هُمْ مِّنْكُمْ وَلٰكِنَّهُمْ قَوْمٌ یَّفْرَقُوْنَ ۟

56਼ ਇਹ ਅੱਲਾਹ ਦੀਆਂ ਕਸਮਾਂ ਖਾ ਖਾ ਕੇ ਕਹਿੰਦੇ ਹਨ ਕਿ ਅਸੀਂ ਤੁਹਾਡੇ ਵਿੱਚੋਂ ਹੀ ਹਾਂ, ਜਦ ਕਿ ਉਹ ਉੱਕਾ ਹੀ ਤੁਹਾਡੇ ਵਿੱਚੋਂ ਨਹੀਂ, ਸਗੋਂ ਇਹ ਤਾਂ ਤੁਹਾਥੋਂ ਡਰਦੇ ਹਨ। info
التفاسير:

external-link copy
57 : 9

لَوْ یَجِدُوْنَ مَلْجَاً اَوْ مَغٰرٰتٍ اَوْ مُدَّخَلًا لَّوَلَّوْا اِلَیْهِ وَهُمْ یَجْمَحُوْنَ ۟

57਼ ਜੇ ਉਹਨਾਂ ਨੂੰ ਕੋਈ ਸ਼ਰਨ ਅਸਥਾਨ ਜਾਂ ਕੋਈ ਖੋਹ ਜਾਂ ਕੋਈ ਸਿਰ ਛਪਾਉਣ ਦੀ ਥਾਂ ਮਿਲ ਜਾਵੇ ਤਾਂ ਇਹ ਸਭ ਕੁੱਝ ਛੱਡ ਕੇ ਉਸੇ ਵੱਲ ਨੱਸੇ ਜਾਣਗੇ। info
التفاسير:

external-link copy
58 : 9

وَمِنْهُمْ مَّنْ یَّلْمِزُكَ فِی الصَّدَقٰتِ ۚ— فَاِنْ اُعْطُوْا مِنْهَا رَضُوْا وَاِنْ لَّمْ یُعْطَوْا مِنْهَاۤ اِذَا هُمْ یَسْخَطُوْنَ ۟

58਼ (ਹੇ ਨਬੀ!) ਇਹਨਾਂ ਵਿਚ ਉਹ ਵੀ ਹਨ ਜਿਹੜੇ ਸਦਕਿਆਂ ਦੀ ਵੰਡ ਪ੍ਰਤੀ ਤੁਹਾਡੇ ਉੱਤੇ ਇਤਰਾਜ਼ ਕਰਦੇ ਹਨ, ਜੇਕਰ ਇਹਨਾਂ ਨੂੰ ਇਸ (ਮਾਲ) ਵਿੱਚੋਂ ਕੁੱਝ ਮਿਲ ਜਾਵੇ ਤਾਂ ਖ਼ੁਸ਼ ਹੁੰਦੇ ਹਨ ਜੇ ਨਾ ਮਿਲੇ ਤਾਂ ਵਿਗੜਣ ਲੱਗ ਜਾਂਦੇ ਹਨ। info
التفاسير:

external-link copy
59 : 9

وَلَوْ اَنَّهُمْ رَضُوْا مَاۤ اٰتٰىهُمُ اللّٰهُ وَرَسُوْلُهٗ ۙ— وَقَالُوْا حَسْبُنَا اللّٰهُ سَیُؤْتِیْنَا اللّٰهُ مِنْ فَضْلِهٖ وَرَسُوْلُهٗۤ ۙ— اِنَّاۤ اِلَی اللّٰهِ رٰغِبُوْنَ ۟۠

59਼ ਕਿੰਨਾ ਚੰਗਾ ਹੁੰਦਾ ਕਿ ਅੱਲਾਹ ਤੇ ਉਸ ਦੇ ਰਸੂਲ ਨੇ ਉਹਨਾਂ ਨੂੰ ਜੋ ਕੁੱਝ ਵੀ ਦਿੱਤਾ ਸੀ ਉਸੇ ’ਤੇ ਹੀ ਰਾਜ਼ੀ ਰਹਿੰਦੇ ਅਤੇ ਆਖਦੇ ਕਿ ਸਾਡੇ ਲਈ ਅੱਲਾਹ ਹੀ ਬਥੇਰਾ ਹੈ, ਛੇਤੀ ਹੀ ਅੱਲਾਹ ਤੇ ਉਸ ਦਾ ਰਸੂਲ ਸਾਨੂੰ ਆਪਣੇ ਫ਼ਜ਼ਲਾਂ ਨਾਲ ਨਿਵਾਜ਼ੇਗਾ। ਅਸੀਂ ਤਾਂ ਅੱਲਾਹ ਤੋਂ ਹੀ ਆਸਾਂ ਰੱਖਣ ਵਾਲੇ ਹਾਂ। info
التفاسير:

external-link copy
60 : 9

اِنَّمَا الصَّدَقٰتُ لِلْفُقَرَآءِ وَالْمَسٰكِیْنِ وَالْعٰمِلِیْنَ عَلَیْهَا وَالْمُؤَلَّفَةِ قُلُوْبُهُمْ وَفِی الرِّقَابِ وَالْغٰرِمِیْنَ وَفِیْ سَبِیْلِ اللّٰهِ وَابْنِ السَّبِیْلِ ؕ— فَرِیْضَةً مِّنَ اللّٰهِ ؕ— وَاللّٰهُ عَلِیْمٌ حَكِیْمٌ ۟

60਼ ਇਹ ਸਦਕਾ (ਜ਼ਕਾਤ) ਤਾਂ ਕੇਵਲ ਫ਼ਕੀਰਾਂ (ਗ਼ਰੀਬਾਂ) ਲਈ, ਮਸਕੀਨਾਂ1 ਲਈ, ਸਦਕਾ ਵਸੂਲ ਕਰਨ ਵਾਲੇ ਕਰਮਚਾਰੀਆਂ ਲਈ, ਉਹਨਾਂ ਲੋਕਾਂ ਦੀ ਦਿਲਦਾਰੀ ਲਈ ਜਿਨ੍ਹਾਂ ਦੇ ਦਿਲ ਜੋੜਨ ਦੀ ਚਾਹ ਹੋਵੇ, ਗ਼ੁਲਾਮੀ ਤੋਂ ਗਰਦਨਾਂ ਛੁਡਵਾਉਣ ਲਈ, ਕਰਜ਼ਦਾਰਾਂ ਨੂੰ ਕਰਜ਼ ਤੋਂ ਬਚਾਉਣ ਲਈ, ਅੱਲਾਹ ਦੀ ਰਾਹ ਵਿਚ ਅਤੇ ਮੁਸਾਫ਼ਰਾਂ ਦੀ ਸਹਾਇਤਾ ਲਈ ਹੈ। ਇਹ (ਵੰਡ) ਅੱਲਾਹ ਵੱਲੋਂ ਫ਼ਰਜ਼ ਕੀਤੀ ਗਈ ਹੈ ਅੱਲਾਹ ਸਭ ਕੁੱਝ ਜਾਣਨ ਵਾਲਾ ਤੇ ਸਿਆਣਾ ਹੈ। info

1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 273, 83/2

التفاسير:

external-link copy
61 : 9

وَمِنْهُمُ الَّذِیْنَ یُؤْذُوْنَ النَّبِیَّ وَیَقُوْلُوْنَ هُوَ اُذُنٌ ؕ— قُلْ اُذُنُ خَیْرٍ لَّكُمْ یُؤْمِنُ بِاللّٰهِ وَیُؤْمِنُ لِلْمُؤْمِنِیْنَ وَرَحْمَةٌ لِّلَّذِیْنَ اٰمَنُوْا مِنْكُمْ ؕ— وَالَّذِیْنَ یُؤْذُوْنَ رَسُوْلَ اللّٰهِ لَهُمْ عَذَابٌ اَلِیْمٌ ۟

61਼ ਇਹਨਾਂ (ਮੁਨਾਫ਼ਿਕਾਂ) ਵਿੱਚ ਉਹ ਵੀ ਹਨ ਜਿਹੜੇ ਨਬੀ (ਸ:) ਨੂੰ ਤਕਲੀਫ਼ਾਂ ਦਿੰਦੇ ਹਨ ਅਤੇ ਆਖਦੇ ਹਨ ਕਿ ਕੰਨਾਂ ਦਾ ਕੱਚਾ ਹੈ (ਹੇ ਨਬੀ!) ਤੁਸੀਂ ਆਖੋ ਕਿ ਉਹ ਕੰਨ ਤੁਹਾਡੇ ਭਲੇ ਦੀ ਹੀ ਗੱਲ ਸੁਣਦੇ ਹਨ। ਉਹ ਅੱਲਾਹ ’ਤੇ ਈਮਾਨ ਰੱਖਦਾ ਹੈ ਅਤੇ ਮੁਸਲਮਾਨਾਂ ਦੀਆਂ ਗੱਲਾਂ ਦਾ ਵਿਸ਼ਵਾਸ ਕਰਦਾ ਹੈ ਅਤੇ ਤੁਹਾਡੇ ਵਿੱਚੋਂ ਜੋ ਵੀ ਈਮਾਨ ਵਾਲਾ ਹੈ, ਇਹ (ਰਸੂਲ) ਉਹਨਾਂ ਲਈ ਰਹਿਮਤ ਹੈ। ਜਿਹੜੇ ਲੋਕੀ ਅੱਲਾਹ ਦੇ ਰਸੂਲ ਨੂੰ ਤਕਲੀਫ਼ਾਂ ਦਿੰਦੇ ਹਨ ਉਹਨਾਂ ਲਈ ਦੁਖਦਾਈ ਅਜ਼ਾਬ ਹੈ। info
التفاسير: