Përkthimi i kuptimeve të Kuranit Fisnik - Përkthimi panxhabisht - Arif Halim

Numri i faqes:close

external-link copy
62 : 8

وَاِنْ یُّرِیْدُوْۤا اَنْ یَّخْدَعُوْكَ فَاِنَّ حَسْبَكَ اللّٰهُ ؕ— هُوَ الَّذِیْۤ اَیَّدَكَ بِنَصْرِهٖ وَبِالْمُؤْمِنِیْنَ ۟ۙ

62਼ ਜੇ ਉਹ ਤੁਹਾਡੇ ਨਾਲ ਧੋਖਾ ਕਰਦੇ ਹਨ ਤਾਂ ਬੇਸ਼ਕ ਤੁਹਾਡੇ ਲਈ ਅੱਲਾਹ ਹੀ ਬਥੇਰਾ ਹੈ। (ਹੇ ਨਬੀ!) ਉਹੀਓ ਹੈ ਜਿਸ ਨੇ ਆਪਣੀ ਸਹਾਇਤਾ ਅਤੇ ਮੋਮਿਨਾਂ ਰਾਹੀਂ ਤੁਹਾਡੀ ਹਿਮਾਇਤ ਕੀਤੀ। info
التفاسير:

external-link copy
63 : 8

وَاَلَّفَ بَیْنَ قُلُوْبِهِمْ ؕ— لَوْ اَنْفَقْتَ مَا فِی الْاَرْضِ جَمِیْعًا مَّاۤ اَلَّفْتَ بَیْنَ قُلُوْبِهِمْ ۙ— وَلٰكِنَّ اللّٰهَ اَلَّفَ بَیْنَهُمْ ؕ— اِنَّهٗ عَزِیْزٌ حَكِیْمٌ ۟

63਼ ਇਹਨਾਂ (ਮੁਸਲਮਾਨਾਂ) ਦੇ ਮਨਾਂ ਵਿਚ ਮਹੁੱਬਤ ਵੀ ਉਸੇ (ਅੱਲਾਹ) ਨੇ ਹੀ ਪਾਈ ਹੈ। (ਹੇ ਨਬੀ!) ਜੇ ਤੁਸੀਂ ਸੰਸਾਰ ਦੇ ਸਾਰੇ ਖ਼ਜ਼ਾਨੇ ਵੀ ਖ਼ਰਚ ਕਰ ਦਿੰਦੇ ਤਾਂ ਵੀ ਤੁਸੀਂ ਇਹਨਾਂ ਲੋਕਾਂ ਦੇ ਮਨਾਂ ਵਿਚ ਮੁਹੱਬਤ ਨਹੀਂ ਸੀ ਪਾ ਸਕਦੇ। ਇਹ ਮਹੁੱਬਤ ਤਾਂ (ਇਹਨਾਂ ਵਿਚ) ਅੱਲਾਹ ਨੇ ਹੀ ਪਾਈ ਹੈ। ਉਹੀਓ ਜ਼ੋਰਾਵਰ ਤੇ ਹਿਕਮਤਾਂ (ਸੂਝ-ਬੂਝ) ਵਾਲਾ ਹੈ। info
التفاسير:

external-link copy
64 : 8

یٰۤاَیُّهَا النَّبِیُّ حَسْبُكَ اللّٰهُ وَمَنِ اتَّبَعَكَ مِنَ الْمُؤْمِنِیْنَ ۟۠

64਼ ਹੇ ਨਬੀ! ਤੁਹਾਡੇ ਲਈ ਤਾਂ ਅੱਲਾਹ ਹੀ ਬਥੇਰਾ ਹੈ ਅਤੇ ਉਹਨਾਂ ਲਈ ਵੀ ਜਿਹੜੇ ਮੋਮਿਨਾਂ ਵਿੱਚੋਂ ਤੁਹਾਡੀ ਪੈਰਵੀ ਕਰਦੇ ਹਨ। info
التفاسير:

external-link copy
65 : 8

یٰۤاَیُّهَا النَّبِیُّ حَرِّضِ الْمُؤْمِنِیْنَ عَلَی الْقِتَالِ ؕ— اِنْ یَّكُنْ مِّنْكُمْ عِشْرُوْنَ صٰبِرُوْنَ یَغْلِبُوْا مِائَتَیْنِ ۚ— وَاِنْ یَّكُنْ مِّنْكُمْ مِّائَةٌ یَّغْلِبُوْۤا اَلْفًا مِّنَ الَّذِیْنَ كَفَرُوْا بِاَنَّهُمْ قَوْمٌ لَّا یَفْقَهُوْنَ ۟

65਼ ਹੇ ਨਬੀ! ਈਮਾਨ ਵਾਲਿਆਂ ਨੂੰ(ਅੱਲਾਹ ਦੇ ਵੈਰੀਆਂ ਨਾਲ) ਯੁੱਧ (ਜਿਹਾਦ) ਕਰਨ ਲਈ ਪ੍ਰੇਰਿਤ ਕਰੋ। ਜੇ ਤੁਹਾਡੇ ਵਿੱਚੋਂ ਵੀਹ ਲੋਕ ਵੀ ਡਟਣ ਵਾਲੇ ਹਨ ਤਾਂ ਉਹ ਦੋ ਸੌ ਕਾਫ਼ਿਰਾਂ ’ਤੇ ਭਾਰੂ ਰਹਿਣਗੇ, ਜੇ ਤੁਹਾਡੇ ਇਕ ਸੌ ਹੋਣਗੇ ਤਾਂ ਇਕ ਹਜ਼ਾਰ ਕਾਫ਼ਿਰਾਂ ’ਤੇ ਭਾਰੂ ਹੋਣਗੇ, ਇਸ ਲਈ ਕਿਉਂ ਜੋ (ਕਾਫ਼ਿਰ ਤਾਂ) ਬੇਸਮਝ ਲੋਕ ਹਨ। info
التفاسير:

external-link copy
66 : 8

اَلْـٰٔنَ خَفَّفَ اللّٰهُ عَنْكُمْ وَعَلِمَ اَنَّ فِیْكُمْ ضَعْفًا ؕ— فَاِنْ یَّكُنْ مِّنْكُمْ مِّائَةٌ صَابِرَةٌ یَّغْلِبُوْا مِائَتَیْنِ ۚ— وَاِنْ یَّكُنْ مِّنْكُمْ اَلْفٌ یَّغْلِبُوْۤا اَلْفَیْنِ بِاِذْنِ اللّٰهِ ؕ— وَاللّٰهُ مَعَ الصّٰبِرِیْنَ ۟

66਼ ਹੁਣ ਅੱਲਾਹ ਨੇ ਤੁਹਾਡਾ ਭਾਰ ਹੌਲਾ ਕਰ ਦਿੱਤਾ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੁਹਾਡੇ ਅੰਦਰ ਅਜੇ ਕਮਜ਼ੋਰੀ ਹੈ, ਸੋ ਜੇ ਤੁਹਾਡੇ ਵਿਚ ਇਕ ਸੌ (ਮੋਮਿਨ) ਧੀਰਜ ਰੱਖਣ ਵਾਲੇ ਹੋਣਗੇ ਤਾਂ ਅੱਲਾਹ ਦੀ ਕ੍ਰਿਪਾ ਨਾਲ ਦੋ ਸੌ (ਕਾਫ਼ਿਰਾਂ) ’ਤੇ ਭਾਰੂ ਹੋਣਗੇ। ਜੇ ਤੁਹਾਡੇ ਵਿੱਚੋਂ ਇਕ ਹਜ਼ਾਰ ਡਟਣ ਵਾਲੇ ਹੋਣਗੇ ਤਾਂ ਉਹ ਅੱਲਾਹ ਦੇ ਹੁਕਮ ਨਾਲ ਦੋ ਹਜ਼ਾਰ ’ਤੇ ਭਾਰੂ ਹੋਣਗੇ। ਅੱਲਾਹ ਸਬਰ ਕਰਨ ਵਾਲਿਆਂ ਦੇ ਨਾਲ ਹੈ। info
التفاسير:

external-link copy
67 : 8

مَا كَانَ لِنَبِیٍّ اَنْ یَّكُوْنَ لَهٗۤ اَسْرٰی حَتّٰی یُثْخِنَ فِی الْاَرْضِ ؕ— تُرِیْدُوْنَ عَرَضَ الدُّنْیَا ۖۗ— وَاللّٰهُ یُرِیْدُ الْاٰخِرَةَ ؕ— وَاللّٰهُ عَزِیْزٌ حَكِیْمٌ ۟

67਼ ਕਿਸੇ ਨਬੀ ਲਈ ਇਹ ਉਚਿਤ ਨਹੀਂ ਕਿ ਉਸ ਦੇ ਕੋਲ ਕੈਦੀ ਹੋਣ ਜਦੋਂ ਤੀਕ ਕਿ ਉਹ ਧਰਤੀ ’ਤੇ ਵੈਰੀਆਂ ਨੂੰ ਚੰਗੀ ਤਰ੍ਹਾਂ ਕੁਚਲ ਨਾ ਦੇਵੇ। (ਹੇ ਮੁਸਲਮਾਨੋ!) ਤੁਸੀਂ ਤਾਂ ਸੰਸਾਰਿਕ ਲਾਭ (ਮਾਲੇ-ਗ਼ਨੀਮਤ) ਚਾਹੁੰਦੇ ਹੋ ਅਤੇ ਅੱਲਾਹ ਤੁਹਾਡੀ ਆਖ਼ਿਰਤ ਚਾਹੁੰਦਾ ਹੈ। ਅੱਲਾਹ ਜ਼ੋਰਾਵਰ ਤੇ ਹਿਕਮਤ (ਦਾਨਾਈ) ਵਾਲਾ ਹੈ। info
التفاسير:

external-link copy
68 : 8

لَوْلَا كِتٰبٌ مِّنَ اللّٰهِ سَبَقَ لَمَسَّكُمْ فِیْمَاۤ اَخَذْتُمْ عَذَابٌ عَظِیْمٌ ۟

68਼ ਜੇ ਪਹਿਲਾਂ ਤੋਂ ਹੀ ਅੱਲਾਹ ਵੱਲੋਂ (ਤੁਹਾਡੀ ਜਿਤ) ਨਾ ਲਿਖੀ ਹੁੰਦੀ ਤਾਂ ਜੋ (ਫ਼ਿਦਿਆ) ਤੁਸੀਂ ਲੋਕਾਂ ਨੇ (ਬਦਰ ਦੇ ਕੈਦੀਆਂ ਤੋਂ) ਲਿਆ ਹੈ, ਉਸ ਦੇ ਬਦਲੇ ਵਿਚ ਤੁਹਾਨੂੰ ਕਰੜੀ ਸਜ਼ਾ ਦਿੱਤੀ ਜਾਂਦੀ। info
التفاسير:

external-link copy
69 : 8

فَكُلُوْا مِمَّا غَنِمْتُمْ حَلٰلًا طَیِّبًا ۖؗ— وَّاتَّقُوا اللّٰهَ ؕ— اِنَّ اللّٰهَ غَفُوْرٌ رَّحِیْمٌ ۟۠

69਼ ਸੋ, ਹੁਣ ਜੋ ਵੀ ਹਲਾਲ ਤੇ ਪਾਕ ਮਾਲੇ-ਗ਼ਨੀਮਤ ਤੁਹਾਨੂੰ ਮਿਲਿਆ ਹੈ ਉਸ ਨੂੰ ਖਾਓ ਅਤੇ ਅੱਲਾਹ ਤੋਂ ਡਰਦੇ ਰਹੋ, ਬੇਸ਼ੱਕ ਅੱਲਾਹ ਹੀ (ਭੁੱਲਾਂ ਦਾ) ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ। info
التفاسير: