1 ਇਸ ਆਇਤ ਵਿਚ ਅੱਲਾਹ ਅਤੇ ਉਸ ਦੇ ਰਸੂਲ (ਸ:) ਦੇ ਹੁਕਮਾਂ ਦੀ ਪੈਰਵੀ ਕਰਨ ਦੇ ਲਾਭ ਦੱਸੇ ਗਏ ਹਨ ਭਾਵ ਜਿਹੜਾ ਸੱਚਾ ਮੁਸਲਮਾਨ ਹੁੰਦਾ ਹੈ ਉਸ ਨੂੰ ਹਮੇਸ਼ਗੀ ਵਾਲਾ ਜੀਵਨ ਨਸੀਬ ਹੁੰਦਾ ਹੈ ਅਤੇ ਸੱਚਾ ਮੋਮਿਨ ਉਹ ਹੈ ਜੋ ਅੱਲਾਹ ਅਤੇ ਰਸੂਲ (ਸ:) ਦਾ ਆਗਿਆਕਾਰੀ ਹੁੰਦਾ ਹੈ ਅਤੇ ਸਾਰੇ ਕੰਮ .ਕੁਰਆਨ ਤੇ ਸੁਨੱਤ ਦੇ ਅਨੁਸਾਰ ਹੀ ਕਰਦਾ ਹੈ। ਜਿਹੜਾ ਅੱਲਾਹ ਦੀ ਰਾਹ ਵਿਚ ਜਿਹਾਦ ਲਈ ਨਿਕਲਦਾ ਹੈ ਜੇ ਉਹ ਸ਼ਹੀਦ ਹੋ ਜਾਵੇ ਤਾਂ ਉਸ ਨੂੰ ਮੌਤ ਨਹੀਂ ਸਗੋਂ ਜੰਨਤ ਵਿਚ ਸਦੀਵੀ ਜੀਵਨ ਹੈ ਇਸ ਦੇ ਉਲਟ ਬਿਨਾਂ ਈਮਾਨ ਤੋਂ ਇਕ ਵਿਅਕਤੀ ਮੁਰਦੇ ਵਾਂਗ ਹੁੰਦਾ ਹੈ ਅਤੇ ਨਰਕ ਵਿਚ ਸਦਾ ਲਈ ਰਹੇਗਾ।