Tradução dos significados do Nobre Qur’an. - Tradução Punjabi - Arif Halim

Número de página:close

external-link copy
38 : 12

وَاتَّبَعْتُ مِلَّةَ اٰبَآءِیْۤ اِبْرٰهِیْمَ وَاِسْحٰقَ وَیَعْقُوْبَ ؕ— مَا كَانَ لَنَاۤ اَنْ نُّشْرِكَ بِاللّٰهِ مِنْ شَیْءٍ ؕ— ذٰلِكَ مِنْ فَضْلِ اللّٰهِ عَلَیْنَا وَعَلَی النَّاسِ وَلٰكِنَّ اَكْثَرَ النَّاسِ لَا یَشْكُرُوْنَ ۟

38਼ ਮੈਂ ਤਾਂ ਆਪਣੇ ਪਿਓ ਦਾਦਾ ਇਬਰਾਹੀਮ, ਇਸਹਾਕ ਤੇ ਯਾਕੂਬ ਦੇ ਧਰਮ ਦੀ ਪੈਰਵੀ ਕਰਦਾਂ ਹਾਂ। ਸਾਡੇ ਲਈ ਜਾਇਜ਼ ਨਹੀਂ ਕਿ ਅਸੀਂ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਬਣਾਈਏ। ਸਾਡੇ ’ਤੇ ਅਤੇ ਸਾਰੇ ਹੀ ਦੂਜੇ ਲੋਕਾਂ ’ਤੇ ਅੱਲਾਹ ਦਾ ਇਹ ਵਿਸ਼ੇਸ਼ ਫ਼ਜ਼ਲ ਹੈ, ਪਰੰਤੂ ਬਥੇਰੇ ਲੋਕ ਨਾ-ਸ਼ੁਕਰੀ ਕਰਦੇ ਹਨ।1 info

1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 135/2

التفاسير:

external-link copy
39 : 12

یٰصَاحِبَیِ السِّجْنِ ءَاَرْبَابٌ مُّتَفَرِّقُوْنَ خَیْرٌ اَمِ اللّٰهُ الْوَاحِدُ الْقَهَّارُ ۟ؕ

39਼ ਹੇ ਮੇਰੇ ਜੇਲ ਦੇ ਸਾਥੀਓ! (ਰਤਾ ਦੱਸੋ) ਕੀ ਕਈ ਵੱਖਰੇ-ਵੱਖਰੇ ਇਸ਼ਟ ਚੰਗੇ ਹਨ ਜਾਂ ਇੱਕੋ ਇਕ ਅੱਲਾਹ ਜਿਹੜਾ ਸਭ ਤੋਂ ਵੱਧ ਜ਼ੋਰਾਵਰ ਹੈ। info
التفاسير:

external-link copy
40 : 12

مَا تَعْبُدُوْنَ مِنْ دُوْنِهٖۤ اِلَّاۤ اَسْمَآءً سَمَّیْتُمُوْهَاۤ اَنْتُمْ وَاٰبَآؤُكُمْ مَّاۤ اَنْزَلَ اللّٰهُ بِهَا مِنْ سُلْطٰنٍ ؕ— اِنِ الْحُكْمُ اِلَّا لِلّٰهِ ؕ— اَمَرَ اَلَّا تَعْبُدُوْۤا اِلَّاۤ اِیَّاهُ ؕ— ذٰلِكَ الدِّیْنُ الْقَیِّمُ وَلٰكِنَّ اَكْثَرَ النَّاسِ لَا یَعْلَمُوْنَ ۟

40਼ ਇਸ ਅੱਲਾਹ ਤੋਂ ਛੁੱਟ ਤੁਸੀਂ ਜਿਨ੍ਹਾਂ ਦੀ ਵੀ ਇਬਾਦਤ ਕਰਦੇ ਹੋ ਉਹ ਕੇਵਲ ਨਾਂ (ਦੇ ਹੀ ਇਸ਼ਟ) ਹਨ। ਜਿਹੜੇ ਤੁਸੀਂ ਤੇ ਤੁਹਾਡੇ ਬਜ਼ੁਰਗਾਂ ਨੇ ਆਪ ਰੱਖ ਛੱਡੇ ਹਨ। ਅੱਲਾਹ ਨੇ ਉਹਨਾਂ ਲਈ ਕੋਈ ਦਲੀਲ (ਇਬਾਦਤ ਕਰਨ ਦੀ) ਨਹੀਂ ਉਤਾਰੀ। ਅੱਲਾਹ ਤੋਂ ਛੁੱਟ ਹੋਰ ਕੋਈ ਹਾਕਮ ਨਹੀਂ ਹੈ, ਉਸੇ ਦਾ ਹੁਕਮ ਹੈ ਕਿ ਤੁਸੀਂ ਸਾਰੇ ਉਸੇ ਦੀ ਇਬਾਦਤ ਕਰੋ, ਇਹੋ ਸੱਚਾ ਧਰਮ ਹੈ, ਪਰ ਬਥੇਰੇ ਲੋਕੀ ਨਹੀਂ ਜਾਣਦੇ। info
التفاسير:

external-link copy
41 : 12

یٰصَاحِبَیِ السِّجْنِ اَمَّاۤ اَحَدُكُمَا فَیَسْقِیْ رَبَّهٗ خَمْرًا ۚ— وَاَمَّا الْاٰخَرُ فَیُصْلَبُ فَتَاْكُلُ الطَّیْرُ مِنْ رَّاْسِهٖ ؕ— قُضِیَ الْاَمْرُ الَّذِیْ فِیْهِ تَسْتَفْتِیٰنِ ۟ؕ

41਼ (ਯੂਸੁਫ਼ ਨੇ ਸੁਪਨੇ ਸੰਬੰਧੀ ਦੱਸਦੇ ਹੋਏ ਕਿਹਾ ਕਿ) ਹੇ ਮੇਰੇ ਜੇਲ ਦੇ ਸਾਥੀਓ! ਤੁਹਾਡੇ ਵਿੱਚੋਂ ਇਕ ਤਾਂ ਆਪਣੇ ਮਾਲਿਕ ਨੂੰ ਸ਼ਰਾਬ ਪਿਆਏਗਾ ਅਤੇ ਦੂਜਾ ਸੂਲੀ ’ਤੇ ਚਾੜ੍ਹਿਆ ਜਾਵੇਗਾ ਅਤੇ ਪੰਛੀ ਉਸ ਦੇ ਸਿਰ (ਦਾ ਮਾਸ) ਨੋਚ ਨੋਚ ਕੇ ਖਾਣਗੇ। ਉਸ ਮਾਮਲੇ (ਸੁਪਨੇ) ਦਾ ਨਿਬੇੜਾ ਕਰ ਦਿੱਤਾ, ਜਿਸ ਬਾਰੇ ਤੁਸੀਂ ਮੇਥੋਂ ਪੁੱਛ ਰਹੇ ਸੀ। info
التفاسير:

external-link copy
42 : 12

وَقَالَ لِلَّذِیْ ظَنَّ اَنَّهٗ نَاجٍ مِّنْهُمَا اذْكُرْنِیْ عِنْدَ رَبِّكَ ؗ— فَاَنْسٰىهُ الشَّیْطٰنُ ذِكْرَ رَبِّهٖ فَلَبِثَ فِی السِّجْنِ بِضْعَ سِنِیْنَ ۟۠

42਼ ਅਤੇ ਜਿਸ ਬਾਰੇ (ਯੂਸੁਫ਼ ਦਾ) ਵਿਚਾਰ ਸੀ ਕਿ ਉਹਨਾਂ ਦੋਹਾਂ ਵਿੱਚੋਂ ਇਕ ਨੂੰ ਛੱਡ ਦਿੱਤਾ ਜਾਵੇਗਾ, ਉਸ ਨੂੰ ਕਿਹਾ ਕਿ ਆਪਣੇ ਮਾਲਿਕ ਨੂੰ ਮੇਰੇ ਬਾਰੇ ਦੱਸਣਾ। ਪਰ ਸ਼ੈਤਾਨ ਨੇ ਉਸ ਨੂੰ ਆਪਣੇ (ਬਾਦਸ਼ਾਹ) ਕੋਲ ਯੂਸੁਫ਼ ਦੀ ਗੱਲ ਕਰਨ ਤੋਂ ਭੁਲਾ ਦਿੱਤਾ ਅਤੇ (ਯੂਸੁਫ਼) ਕਈ ਵਰ੍ਹੇ ਜੇਲ ਵਿਚ ਹੀ ਰਿਹਾ। info
التفاسير:

external-link copy
43 : 12

وَقَالَ الْمَلِكُ اِنِّیْۤ اَرٰی سَبْعَ بَقَرٰتٍ سِمَانٍ یَّاْكُلُهُنَّ سَبْعٌ عِجَافٌ وَّسَبْعَ سُنْۢبُلٰتٍ خُضْرٍ وَّاُخَرَ یٰبِسٰتٍ ؕ— یٰۤاَیُّهَا الْمَلَاُ اَفْتُوْنِیْ فِیْ رُءْیَایَ اِنْ كُنْتُمْ لِلرُّءْیَا تَعْبُرُوْنَ ۟

43਼ (ਇਕ ਦਿਨ) ਬਾਦਸ਼ਾਹ ਨੇ ਆਖਿਆ ਕਿ ਮੈਂ ਸੁਪਨੇ ਵਿਚ ਸੱਤ ਮੋਟੀਆਂ ਤਾਜ਼ੀਆਂ ਗਊਆਂ ਵੇਖਦਾ ਹਾਂ ਜਿਨ੍ਹਾਂ ਨੂੰ ਸੱਤ ਕਮਜ਼ੋਰ ਸੁੱਕੀਆਂ ਗਊਆਂ ਖਾ ਰਹੀਆਂ ਹਨ। ਅਤੇ ਵੇਖਦਾ ਹਾਂ ਕਿ ਅਨਾਜ ਦੀਆਂ ਸੱਤ ਬੱਲੀਆਂ ਤਾਂ ਹਰੀਆਂ ਭਰੀਆਂ ਹਨ ਅਤੇ ਸੱਤ ਸੁੱਕੀਆਂ ਹਨ। ਹੇ ਦਰਬਾਰੀਓ! ਮੈਨੂੰ ਇਸ ਸੁਪਨੇ ਦੀ ਤਾਅਬੀਰ (ਅਰਥ) ਦੱਸੋ, ਜੇ ਤੁਸੀਂ ਸੁਪਨਿਆਂ ਦਾ ਅਰਥ ਦੱਸ ਸਕਦੇ ਹੋ। info
التفاسير: