Tradução dos significados do Nobre Qur’an. - Tradução Punjabi - Arif Halim

Número de página:close

external-link copy
79 : 12

قَالَ مَعَاذَ اللّٰهِ اَنْ نَّاْخُذَ اِلَّا مَنْ وَّجَدْنَا مَتَاعَنَا عِنْدَهٗۤ ۙ— اِنَّاۤ اِذًا لَّظٰلِمُوْنَ ۟۠

79਼ (ਯੂਸੁਫ਼ ਨੇ) ਕਿਹਾ, ਅਸੀਂ ਜਿਸ ਦੇ ਕੋਲੋਂ ਆਪਣੀ (ਗੁਆਚੀ) ਹੋਈ ਚੀਜ਼ ਪ੍ਰਾਪਤ ਕੀਤੀ ਹੈ ਉਸ ਨੂੰ ਛੱਡ ਕੇ ਦੂਜੇ ਨੂੰ ਕੈਦ ਕਰਨ ਤੋਂ ਅੱਲਾਹ ਦੀ ਪਨਾਹ ਮੰਗਦੇ ਹਾਂ। ਇੰਜ ਤਾਂ ਅਸੀਂ ਨਾ-ਇਨਸਾਫ਼ੀ ਕਰਨ ਵਾਲਿਆਂ ਵਿੱਚੋਂ ਹੋ ਜਾਵਾਂਗੇ। info
التفاسير:

external-link copy
80 : 12

فَلَمَّا اسْتَیْـَٔسُوْا مِنْهُ خَلَصُوْا نَجِیًّا ؕ— قَالَ كَبِیْرُهُمْ اَلَمْ تَعْلَمُوْۤا اَنَّ اَبَاكُمْ قَدْ اَخَذَ عَلَیْكُمْ مَّوْثِقًا مِّنَ اللّٰهِ وَمِنْ قَبْلُ مَا فَرَّطْتُّمْ فِیْ یُوْسُفَ ۚ— فَلَنْ اَبْرَحَ الْاَرْضَ حَتّٰی یَاْذَنَ لِیْۤ اَبِیْۤ اَوْ یَحْكُمَ اللّٰهُ لِیْ ۚ— وَهُوَ خَیْرُ الْحٰكِمِیْنَ ۟

80਼ ਜਦੋਂ ਉਹ (ਭਰਾ) ਉਸ (ਯੂਸੁਫ਼) ਤੋਂ ਨਿਰਾਸ਼ ਹੋ ਗਏ ਤਾਂ ਅੱਡ ਬੈਠ ਕੇ ਸਲਾਹਾਂ ਕਰਨ ਲੱਗੇ (ਕੀ ਹੁਣ ਕੀ ਕਰੀਏ) ਇਹਨਾਂ ਵਿੱਚੋਂ ਜਿਹੜਾ ਸਭ ਤੋਂ ਵੱਡਾ ਸੀ ਉਸ ਨੇ ਆਖਿਆ, ਕੀ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਪਿਤਾ ਨੇ ਤੁਹਾਥੋਂ ਅੱਲਾਹ ਦੀ ਕਸਮ ’ਤੇ ਪੱਕਾ ਵਚਨ ਲਿਆ ਸੀ। ਇਸ ਤੋਂ ਪਹਿਲਾਂ ਯੂਸੁਫ਼ ਦੇ ਮਾਮਲੇ ਵਿਚ ਤੁਸੀਂ ਗ਼ਲਤੀ ਕਰ ਚੁੱਕੇ ਹੋ। ਹੁਣ ਮੈਂ ਤਾਂ ਇੱਥੋਂ ਜਾਵਾਂਗਾ ਨਹੀਂ ਜਦੋਂ ਤੀਕ ਮੇਰੇ ਪਿਤਾ ਜੀ ਮੈਨੂੰ (ਘਰ ਆਉਣ ਦੀ) ਆਗਿਆ ਨਾ ਦੇਣ ਜਾਂ ਅੱਲਾਹ ਹੀ ਮੇਰੇ ਮਾਮਲੇ ਵਿਚ ਕੋਈ ਫ਼ੈਸਲਾ ਕਰ ਦੇਵੇ, ਉਹੀਓ ਵਧੀਆ ਫ਼ੈਸਲਾ ਕਰਨ ਵਾਲਾ ਹੈ। info
التفاسير:

external-link copy
81 : 12

اِرْجِعُوْۤا اِلٰۤی اَبِیْكُمْ فَقُوْلُوْا یٰۤاَبَانَاۤ اِنَّ ابْنَكَ سَرَقَ ۚ— وَمَا شَهِدْنَاۤ اِلَّا بِمَا عَلِمْنَا وَمَا كُنَّا لِلْغَیْبِ حٰفِظِیْنَ ۟

81਼ ਸੋ ਤੁਸੀਂ ਆਪਣੇ ਪਿਤਾ ਜੀ ਕੋਲ ਜਾਓ ਅਤੇ ਕਹੋ ਕਿ ਪਿਤਾ ਜੀ! ਤੁਹਾਡੇ ਸਾਹਿਬਜ਼ਾਦੇ ਨੇ ਚੋਰੀ ਕੀਤੀ ਹੈ, ਅਸੀਂ ਤਾਂ ਉਹੀਓ ਆਖਿਆ ਹੈ ਜੋ ਅਸੀਂ ਜਾਣਦੇ ਹਾਂ। ਹਾਂ! ਸਾਨੂੰ ਗ਼ੈਬ (ਪਰੋਖ) ਦਾ ਗਿਆਨ ਨਹੀਂ ਹੈ। info
التفاسير:

external-link copy
82 : 12

وَسْـَٔلِ الْقَرْیَةَ الَّتِیْ كُنَّا فِیْهَا وَالْعِیْرَ الَّتِیْۤ اَقْبَلْنَا فِیْهَا ؕ— وَاِنَّا لَصٰدِقُوْنَ ۟

82਼ ਤੁਸੀਂ ਉਸ ਬਸਤੀ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਲਓ ਜਿੱਥੇ ਅਸੀਂ ਗਏ ਸੀ, ਉਸ ਕਾਫ਼ਲੇ ਤੋਂ ਵੀ ਪੁੱਛ ਲਵੋ ਜਿਸ ਨਾਲ ਅਸੀਂ ਆਏ ਹਾਂ, ਅਸੀਂ ਬਿਲਕੁਲ ਸੱਚ ਬੋਲਦੇ ਹਾਂ। info
التفاسير:

external-link copy
83 : 12

قَالَ بَلْ سَوَّلَتْ لَكُمْ اَنْفُسُكُمْ اَمْرًا ؕ— فَصَبْرٌ جَمِیْلٌ ؕ— عَسَی اللّٰهُ اَنْ یَّاْتِیَنِیْ بِهِمْ جَمِیْعًا ؕ— اِنَّهٗ هُوَ الْعَلِیْمُ الْحَكِیْمُ ۟

83਼ (ਯਾਕੂਬ ਨੇ) ਕਿਹਾ ਕਿ (ਹਕੀਕਤ ਇਹ ਨਹੀਂ) ਤੁਹਾਡੇ ਲਈ ਤੁਹਾਡੇ ਮਨ ਨੇ ਇਕ ਝੂਠ ਗੱਲ ਨੂੰ ਬਣਾ ਸੰਵਾਰ ਲਿਆ ਹੈ। ਬਸ ਹੁਣ ਸਬਰ ਕਰਨਾ ਹੀ ਬਿਹਤਰ ਹੈ। ਹੋ ਸਕਾਦ ਹੈ ਕਿ ਅੱਲਾਹ ਉਹਨਾਂ ਸਭ (ਦੋਹਾਂ ਭਰਾਵਾਂ) ਨੂੰ ਮੇਰੇ ਨਾਲ ਲਿਆ ਮਲਾਵੇ ਉਹੀਓ ਗਿਆਨਵਾਨ ਤੇ ਹਿਕਮਤਾਂ ਵਾਲਾ ਹੈ। info
التفاسير:

external-link copy
84 : 12

وَتَوَلّٰی عَنْهُمْ وَقَالَ یٰۤاَسَفٰی عَلٰی یُوْسُفَ وَابْیَضَّتْ عَیْنٰهُ مِنَ الْحُزْنِ فَهُوَ كَظِیْمٌ ۟

84਼ ਇਹ ਕਹਿ ਕੇ (ਪਿਤਾ ਨੇ) ਉਹਨਾਂ ਤੋਂ ਮੂੰਹ ਮੋੜ ਲਿਆ ਅਤੇ ਆਖਿਆ ਕਿ ਹਾਏ ਯੂਸੁਫ਼! ਉਸ ਦੀਆਂ ਅੱਖਾਂ (ਯੂਸੁਫ਼ ਦੇ) ਗ਼ਮ ਵਿਚ (ਰੋ ਰੋ ਕੇ) ਚਿੱਟੀਆਂ ਹੋ ਗਈਆਂ ਸਨ ਅਤੇ (ਗ਼ਮ ਨਾਲ ਉਸ ਦਾ ਦਿਲ) ਭਰਿਆ ਹੋਇਆ ਸੀ। info
التفاسير:

external-link copy
85 : 12

قَالُوْا تَاللّٰهِ تَفْتَؤُا تَذْكُرُ یُوْسُفَ حَتّٰی تَكُوْنَ حَرَضًا اَوْ تَكُوْنَ مِنَ الْهٰلِكِیْنَ ۟

85਼ ਪੁੱਤਰਾਂ ਨੇ ਕਿਹਾ, ਅੱਲਾਹ ਦੀ ਕਸਮ! ਤੁਸੀਂ ਤਾਂ ਬਸ ਯੂਸੁਫ਼ ਨੂੰ ਹੀ ਯਾਦ ਕਰਦੇ ਰਹਿੰਦੇ ਹੋ, ਇੱਥੋਂ ਤੀਕ ਕਿ ਤੁਸੀਂ ਜਾਂ ਤਾਂ ਰੋਗ ਲਗਾ ਬੈਠੋਗੇ ਜਾਂ ਪ੍ਰਾਣ ਤਿਆਗ ਦਿਓਗੇ। info
التفاسير:

external-link copy
86 : 12

قَالَ اِنَّمَاۤ اَشْكُوْا بَثِّیْ وَحُزْنِیْۤ اِلَی اللّٰهِ وَاَعْلَمُ مِنَ اللّٰهِ مَا لَا تَعْلَمُوْنَ ۟

86਼ ਉਹਨਾਂ (ਯਾਕੂਬ) ਨੇ ਆਖਿਆ ਕਿ ਮੈਂ ਤਾਂ ਆਪਣੀਆਂ ਪਰੇਸ਼ਾਨੀਆਂ ਅਤੇ ਦੁਖੜਿਆਂ ਦੀ ਫ਼ਰਿਆਦ ਅੱਲਾਹ ਕੋਲੇ ਹੀ ਕਰਦਾ ਹਾਂ। ਮੈਂ ਅੱਲਾਹ ਵੱਲੋਂ ਉਹ ਕੁੱਝ ਜਾਣਦਾ ਹਾਂ ਜੋ ਤੁਸੀਂ ਨਹੀਂ ਜਾਣਦੇ। info
التفاسير: