1 ਭਾਵ ਕੁਰਆਨ ਨੂੰ ਸਮਝਨਾ ਅਤੇ ਉਸ ਰਾਹੀਂ ਹਿਦਾਇਤ ਪ੍ਰਾਪਤ ਕਰਨਾ ਅੱਲਾਹ ਵਲੋਂ ਇਕ ਇਨਾਮ ਹੈ। ਜਿਵੇਂ ਹਦੀਸ ਵਿਚ ਹੈ ਕਿ ਜੇ ਅੱਲਾਹ ਕਿਸੇ ਨਾਲ ਭਲਾਈ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਦੀਨ ਦੀ ਸਮਝ ਬਖ਼ਸ਼ ਦਿੰਦਾ ਹੈ ਅਤੇ ਫ਼ਰਮਾਇਆ ਕਿ ਮੈਂ ਵੰਡਣ ਵਾਲਾ ਹਾਂ ਅਤੇ ਬਖ਼ਸ਼ਣਹਾਰ ਅੱਲਾਹ ਹੈ ਅਤੇ ਇਹ ਵੀ ਯਾਦ ਰੱਖੋ ਕਿ ਸੱਚੇ ਮੁਸਲਮਾਨ ਇਸਲਾਮ ਦੇ ਅਕੀਦਾ-ਏ-ਤੌਹੀਦ ਦੀ ਸਖ਼ਤੀ ਨਾਲ ਪੈਰਵੀ ਕਰਨਗੇ। ਉਹਨਾਂ ਦੇ ਵਿਰੋਧੀ ਉਹਨਾਂ ਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਣਗੇ। ਇਥੋਂ ਤੀਕ ਕਿ ਅੱਲਾਹ ਦੇ ਹੁਕਮ ਭਾਵ ਕਿਆਮਤ ਆ ਜਾਵੇਗੀ। (ਸਹੀ ਬੁਖ਼ਾਰੀ, ਹਦੀਸ: 71)