1 ਭਾਵ ਨਮਾਜ਼ ਪੜ੍ਹਦੇ ਹੋਏ ਕੱਪੜੇ ਪਾਉਣਾ ਜ਼ਰੂਰੀ ਹੈ ਸਤਰ ਤੋਂ ਭਾਵ ਹੈ ਕਿ ਮਰਦ ਆਪਣੇ ਮੋਢਿਆਂ ਉੱਤੇ ਕੱਪੜੇ ਪਾਵੇ ਅਤੇ ਧੁੰਨੀ ਤੋਂ ਗੋਡਿਆ ਤਕ ਆਪਣਾ ਸਰੀਰ ਕੱਪੜੇ ਨਾਲ ਢਕਣਾ ਨਮਾਜ਼ ਪੜ੍ਹਣ ਲਈ ਜ਼ਰੂਰੀ ਹੈ ਜਦ ਕਿ ਔੌਰਤ ਛੁੱਟ ਉਸ ਦੇ ਚਿਹਰੇ ਤੋਂ ਪੂਰਾ ਸਰੀਰ ਢੱਕ ਕੇ ਰੱਖੇਗੀ ਵਿਦਵਾਨਾ ਅਨੁਸਾਰ ਇਹ ਗੱਲ ਵਧੇਰੇ ਚੰਗੀ ਹੈ ਜੇਕਰ ਔੌਰਤਾਂ ਆਪਣੇ ਹੱਥਾਂ ਨੂੰ ਕੱਪੜੇ ਨਾਲ ਜਾਂ ਦਸਤਾਨੇ ਨਾਲ ਢੱਕ ਕੇ ਰਖੇ ਅਤੇ ਆਪਣੇ ਪੈਰਾਂ ਨੂੰ ਜਾਂ ਤਾਂ ਲੰਮੇ ਲਿਬਾਸ ਦੁਆਰਾ ਜਾਂ ਜਰਾਬਾਂ ਨਾਲ ਢਕੇ, ਇਹ ਰਾਏ ਅਬੂ-ਦਾਊਦ ਦੀ ਹਦੀਸ: 639, 640 ’ਤੇ ਆਧਾਰਿਤ ਹੈ। ● ਹਜ਼ਰਤ ਆਇਸ਼ਾ ਫਰਮਾਉਂਦੀ ਹੈ ਕਿ ਜਦੋਂ ਨਬੀ (ਸ:) ਫਜਰ ਦੀ ਨਮਾਜ਼ ਅਦਾ ਕਰਦੇ ਸੀ ਤਾਂ ਕੁਝ ਮੁਸਲਮਾਨ ਔੌਰਤਾਂ ਚਦਰਾਂ ਲੈਕੇ ਨਮਾਜ਼ ਵਿਚ ਸ਼ਾਮਿਲ ਹੁੰਦੀਆਂ ਸਨ ਅਤੇ ਉਹ ਨਮਾਜ਼ ਆਪਣੇ ਘਰਾਂ ਨੂੰ ਮੁੜ ਜਾਂਦੀਆਂ ਸਨ। ਬਿਨਾਂ ਇਸ ਤੋਂ ਕਿ ਉਹਨਾਂ ਨੂੰ ਕੋਈ ਪਛਾਣ ਸਕੇ। (ਸਹੀ ਬੁਖ਼ਾਰੀ, ਹਦੀਸ: 372)