د قرآن کریم د معناګانو ژباړه - پنجابي ژباړه - عارف حلیم

د مخ نمبر:close

external-link copy
131 : 7

فَاِذَا جَآءَتْهُمُ الْحَسَنَةُ قَالُوْا لَنَا هٰذِهٖ ۚ— وَاِنْ تُصِبْهُمْ سَیِّئَةٌ یَّطَّیَّرُوْا بِمُوْسٰی وَمَنْ مَّعَهٗ ؕ— اَلَاۤ اِنَّمَا طٰٓىِٕرُهُمْ عِنْدَ اللّٰهِ وَلٰكِنَّ اَكْثَرَهُمْ لَا یَعْلَمُوْنَ ۟

131਼ ਜਦੋਂ ਉਹਨਾਂ ’ਤੇ ਖ਼ੁਸ਼ਹਾਲੀ ਆ ਜਾਂਦੀ ਤਾਂ ਆਖਦੇ ਕਿ ਇਹ ਤਾਂ ਸਾਡੇ ਲਈ ਹੋਣਾ ਹੀ ਸੀ ਜੇ ਉਹਨਾਂ ਨੂੰ ਕਿਸੇ ਭੈੜੀ ਹਾਲਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਸ ਲਈ ਮੂਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਬੇ-ਭਾਗ ਦੱਸਦੇ। ਯਾਦ ਰੱਖੋ ਇਹਨਾਂ ਦੀ ਬੇਭਾਗੀ (ਬਦਸ਼ੁਗਨੀ) ਤਾਂ ਅੱਲਾਹ ਦੇ ਕੋਲ ਹੈ ਪਰ ਇਹਨਾਂ ਵਿਚ ਕਿੰਨੇ ਹੀ ਲੋਕ ਜਾਣਦੇ ਹੀ ਨਹੀਂ। info
التفاسير:

external-link copy
132 : 7

وَقَالُوْا مَهْمَا تَاْتِنَا بِهٖ مِنْ اٰیَةٍ لِّتَسْحَرَنَا بِهَا ۙ— فَمَا نَحْنُ لَكَ بِمُؤْمِنِیْنَ ۟

132਼ ਅਤੇ ਉਹ ਕਹਿੰਦੇ ਸੀ ਕਿ(ਹੇ ਮੂਸਾ!) ਤੂੰ ਸਾਡੇ ਸਾਹਮਣੇ ਭਾਵੇਂ ਕੋਈ ਵੀ ਨਿਸ਼ਾਨੀ, ਸਾਡੇ ’ਤੇ ਜਾਦੂ ਕਰਨ ਲਈ, ਲੈ ਆ ਤਾਂ ਵੀ ਅਸੀਂ ਤੇਰੀ ਗੱਲ ਨਹੀਂ ਮੰਣਨੀ। info
التفاسير:

external-link copy
133 : 7

فَاَرْسَلْنَا عَلَیْهِمُ الطُّوْفَانَ وَالْجَرَادَ وَالْقُمَّلَ وَالضَّفَادِعَ وَالدَّمَ اٰیٰتٍ مُّفَصَّلٰتٍ ۫— فَاسْتَكْبَرُوْا وَكَانُوْا قَوْمًا مُّجْرِمِیْنَ ۟

133਼ ਫੇਰ ਅਸੀਂ ਉਹਨਾਂ ਫ਼ਿਰਔਨੀਆਂ ’ਤੇ ਤੂਫ਼ਾਨ ਭੇਜਿਆ, ਅਤੇ ਟਿੱਡੀ ਦਲ, ਸੁਸਰੀਆਂ, ਡੱਡੂ ਅਤੇ ਖ਼ੂਨ ਦੇ ਅਜ਼ਾਬ ਭੇਜੇ। ਇਹ ਸਾਰੀਆਂ ਨਿਸ਼ਾਨੀਆਂ ਅੱਡ-ਅੱਡ ਕਰਕੇ ਵਿਖਾਈਆਂ, ਫੇਰ ਵੀ ਉਹ ਘਮੰਡ ਕਰਦੇ ਰਹੇ। ਉਹ ਲੋਕ ਅਪਰਾਧੀ ਹੀ ਸਨ। info
التفاسير:

external-link copy
134 : 7

وَلَمَّا وَقَعَ عَلَیْهِمُ الرِّجْزُ قَالُوْا یٰمُوْسَی ادْعُ لَنَا رَبَّكَ بِمَا عَهِدَ عِنْدَكَ ۚ— لَىِٕنْ كَشَفْتَ عَنَّا الرِّجْزَ لَنُؤْمِنَنَّ لَكَ وَلَنُرْسِلَنَّ مَعَكَ بَنِیْۤ اِسْرَآءِیْلَ ۟ۚ

134਼ ਜਦੋਂ ਉਹਨਾਂ ’ਤੇ ਕੋਈ ਅਜ਼ਾਬ ਆ ਜਾਂਦਾ ਤਾਂ ਆਖਦੇ ਕਿ ਹੇ ਮੂਸਾ! ਤਸੀਂ ਸਾਡੇ ਲਈ ਆਪਣੇ ਰੱਬ ਤੋਂ ਦੁਆ ਕਰੋ ਜਿਸ (ਦੀ ਗਬੂਲੀ) ਦਾ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ। ਜੇ ਤੁਸੀਂ ਸਾਥੋਂ ਇਸ ਅਜ਼ਾਬ ਨੂੰ ਹਟਾ ਦਿਓ ਤਾਂ ਅਸੀਂ ਜ਼ਰੂਰ ਹੀ ਤੁਹਾਡੇ ਉੱਤੇ ਈਮਾਨ ਲਿਆਵਾਂਗੇ ਅਤੇ ਬਨੀ-ਇਸਰਾਈਲ ਨੂੰ ਤੁਹਾਡੇ ਨਾਲ ਭੇਜ ਦੇਵਾਂਗੇ। info
التفاسير:

external-link copy
135 : 7

فَلَمَّا كَشَفْنَا عَنْهُمُ الرِّجْزَ اِلٰۤی اَجَلٍ هُمْ بٰلِغُوْهُ اِذَا هُمْ یَنْكُثُوْنَ ۟

135਼ ਫੇਰ ਜਦੋਂ ਅਸੀਂ ਉਹਨਾਂ ਤਕ ਪਹੁੰਚਣ ਵਾਲਾ ਅਜ਼ਾਬ ਇਕ ਨਿਯਤ ਸਮੇਂ ਲਈ ਹਟਾ ਦਿੰਦੇ ਤਾਂ ਉਹ ਉਸੇ ਸਮੇਂ ਆਪਣੇ ਵਚਨਾਂ ਤੋਂ ਫਿਰ ਜਾਂਦੇ। info
التفاسير:

external-link copy
136 : 7

فَانْتَقَمْنَا مِنْهُمْ فَاَغْرَقْنٰهُمْ فِی الْیَمِّ بِاَنَّهُمْ كَذَّبُوْا بِاٰیٰتِنَا وَكَانُوْا عَنْهَا غٰفِلِیْنَ ۟

136਼ ਫੇਰ ਅਸੀਂ ਉਹਨਾਂ ਤੋਂ ਬਦਲਾ ਲਿਆ ਭਾਵ ਉਹਨਾਂ ਨੂੰ ਦਰਿਆ ਵਿਚ ਡੋਬ ਦਿੱਤਾ ਉਹ ਇਸ ਲਈ ਕਿ ਉਹ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਸੀ ਅਤੇ ਉਹਨਾਂ ਦੀ ਉੱਕਾ ਹੀ ਪਰਵਾਹ ਨਹੀਂ ਸੀ ਕਰਦੇ। info
التفاسير:

external-link copy
137 : 7

وَاَوْرَثْنَا الْقَوْمَ الَّذِیْنَ كَانُوْا یُسْتَضْعَفُوْنَ مَشَارِقَ الْاَرْضِ وَمَغَارِبَهَا الَّتِیْ بٰرَكْنَا فِیْهَا ؕ— وَتَمَّتْ كَلِمَتُ رَبِّكَ الْحُسْنٰی عَلٰی بَنِیْۤ اِسْرَآءِیْلَ ۙ۬— بِمَا صَبَرُوْا ؕ— وَدَمَّرْنَا مَا كَانَ یَصْنَعُ فِرْعَوْنُ وَقَوْمُهٗ وَمَا كَانُوْا یَعْرِشُوْنَ ۟

137਼ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਕਮਜ਼ੋਰ ਸਮਝੇ ਜਾਂਦੇ ਸਨ, ਇਸ ਧਰਤੀ ਦੇ ਪੂਰਬ ਪੱਛਮ ਤਕ ਦਾ ਵਾਰਸ ਬਣਾ ਦਿੱਤਾ ਜਿਸ ਵਿਚ ਅਸੀਂ ਬਰਕਤਾਂ ਰੱਖੀਆਂ ਸਨ ਅਤੇ ਤੁਹਾਡੇ ਰੱਬ ਦਾ ਸੱਚਾ ਵਾਅਦਾ ਬਨੀ-ਇਸਰਾਈਲ ਦੇ ਹੱਕ ਵਿਚ ਉਹਨਾਂ ਦੇ ਧੀਰਜ ਤੋਂ ਕੰਮ ਲੈਣ ਕਾਰਨ ਪੂਰਾ ਹੋਇਆ। ਅਸਾਂ ਫ਼ਿਰਔਨ ਅਤੇ ਉਸ ਦੀ ਕੌਮ ਵੱਲੋਂ ਬਣਾਈਆਂ ਹੋਈਆਂ ਚੀਜ਼ਾਂ (ਭਾਵ ਕਾਰਖ਼ਾਨੇ ਆਦਿ) ਅਤੇ ਜਿਹੜੀਆਂ ਉਹ ਉੱਚੀਆਂ-ਉੱਚੀਆਂ (ਮਹਿਲਾਂ ਦੀਆਂ) ਇਮਾਰਤਾਂ ਉਸਾਰਦੇ ਸੀ ਉਹਨਾਂ ਸਭ ਨੂੰ ਮਲੀਆ ਮੇਟ ਕਰ ਦਿੱਤਾ। info
التفاسير: