د قرآن کریم د معناګانو ژباړه - پنجابي ژباړه - عارف حلیم

د مخ نمبر:close

external-link copy
188 : 7

قُلْ لَّاۤ اَمْلِكُ لِنَفْسِیْ نَفْعًا وَّلَا ضَرًّا اِلَّا مَا شَآءَ اللّٰهُ ؕ— وَلَوْ كُنْتُ اَعْلَمُ الْغَیْبَ لَاسْتَكْثَرْتُ مِنَ الْخَیْرِ ۛۚ— وَمَا مَسَّنِیَ السُّوْٓءُ ۛۚ— اِنْ اَنَا اِلَّا نَذِیْرٌ وَّبَشِیْرٌ لِّقَوْمٍ یُّؤْمِنُوْنَ ۟۠

188਼ (ਹੇ ਨਬੀ!) ਤੁਸੀਂ ਕਹਿ ਦਿਓ ਕਿ ਮੈਂ ਆਪ ਵੀ ਆਪਣੀ ਜ਼ਾਤ ਲਈ ਕਿਸੇ ਲਾਭ ਜਾਂ ਹਾਨੀ ਦਾ ਅਧਿਕਾਰ ਨਹੀਂ ਰੱਖਦਾ, ਪਰ ਹਾਂ! ਉੱਨਾਂ ਹੀ (ਅਧਿਕਾਰ) ਰੱਖਦਾ ਹਾਂ ਜਿੰਨਾਂ ਅੱਲਾਹ ਦੇਣਾ ਚਾਹੇ। ਜੇਕਰ ਮੈਂ ਗ਼ੈਬ ਦੀਆਂ ਗੱਲਾਂ ਜਾਣਦਾ ਹੁੰਦਾ ਤਾਂ ਮੈਂ ਕਿੰਨੇ ਹੀ ਲਾਭ ਪ੍ਰਾਪਤ ਕਰ ਲੈਂਦਾ ਅਤੇ ਨਾ ਹੀ ਮੈਨੂੰ ਕਦੇ ਕੋਈ ਨੁਕਸਾਨ ਹੁੰਦਾ। ਮੈਂ ਤਾਂ ਕੇਵਲ (ਨਰਕ ਦੀ ਅੱਗ ਤੋਂ) ਡਰਾਉਣ ਵਾਲਾ ਅਤੇ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਹਾਂ (ਉਹ ਵੀ ਉਹਨਾਂ ਨੂੰ) ਜਿਹੜੇ ਈਮਾਨ ਰੱਖਦੇ ਹਨ। info
التفاسير:

external-link copy
189 : 7

هُوَ الَّذِیْ خَلَقَكُمْ مِّنْ نَّفْسٍ وَّاحِدَةٍ وَّجَعَلَ مِنْهَا زَوْجَهَا لِیَسْكُنَ اِلَیْهَا ۚ— فَلَمَّا تَغَشّٰىهَا حَمَلَتْ حَمْلًا خَفِیْفًا فَمَرَّتْ بِهٖ ۚ— فَلَمَّاۤ اَثْقَلَتْ دَّعَوَا اللّٰهَ رَبَّهُمَا لَىِٕنْ اٰتَیْتَنَا صَالِحًا لَّنَكُوْنَنَّ مِنَ الشّٰكِرِیْنَ ۟

189਼ ਉਹ ਅੱਲਾਹ ਹੀ ਤਾਂ ਹੈ ਕਿ ਜਿਸ ਨੇ ਤੁਹਾਨੂੰ (ਸਾਰੇ ਲੋਕਾਂ ਨੂੰ) ਇਕ ਜਾਨ ਤੋਂ ਪੈਦਾ ਕੀਤਾ ਅਤੇ ਫੇਰ ਉਸੇ (ਇਕ ਤੋਂ ਹੀ) ਉਸ ਦਾ ਜੋੜਾ ਬਣਾਇਆ ਤਾਂ ਜੋ ਉਹ ਆਪਣੇ ਜੋੜੇ (ਪਤਨੀ) ਤੋਂ ਸ਼ਾਂਤੀ ਲੈ ਸਕੇ। ਫੇਰ ਜਦੋਂ ਪਤੀ ਨੇ ਪਤਨੀ ਨਾਲ (ਸਰੀਰਿਕ) ਨੇੜਤਾ ਕੀਤੀ ਤਾਂ ਉਸ (ਪਤਨੀ) ਨੂੰ ਹੋਲਾ ਜਿਹਾ (ਗਰਭ) ਠਹਿਰ ਗਿਆ ਉਸ ਹਮਲ ਨੂੰ ਲੈ ਕੇ ਉਹ ਤੁਰਦੀ ਫਿਰਦੀ ਰਹੀ, ਜਦੋਂ ਉਹ ਗਰਭ ਨਾਲ ਭਾਰੀ ਹੋ ਗਈ ਤਾਂ ਦੋਵੇਂ ਪਤੀ ਪਤਨੀ (ਆਪਣੇ ਰੱਬ ਤੋਂ) ਦੁਆ ਕਰਨ ਲੱਗੇ ਕਿ (ਹੇ ਅੱਲਾਹ!) ਜੇ ਤੈਨੇ ਸਾਨੂੰ ਸਵਸਥ ਔਲਾਦ ਦਿੱਤੀ ਤਾਂ ਅਸੀਂ ਤੇਰੇ ਧੰਨਵਾਦੀ ਹੋਵਾਗੇ। info
التفاسير:

external-link copy
190 : 7

فَلَمَّاۤ اٰتٰىهُمَا صَالِحًا جَعَلَا لَهٗ شُرَكَآءَ فِیْمَاۤ اٰتٰىهُمَا ۚ— فَتَعٰلَی اللّٰهُ عَمَّا یُشْرِكُوْنَ ۟

190਼ ਜਦੋਂ ਉਹਨਾਂ ਨੂੰ ਸਹੀ ਸਲਾਮਤ ਔਲਾਦ ਬਖ਼ਸ਼ ਦਿੱਤੀ ਤਾਂ ਉਹ ਦੋਵੇਂ (ਇਸ ਬੱਚੇ ਦੀ ਦਾਤ ਵਿਚ) ਹੋਰਾਂ ਨੂੰ ਸ਼ਰੀਕ ਕਰਨ ਲੱਗ ਪਏ ਜਦੋਂ ਕਿ ਅੱਲਾਹ ਉਹਨਾਂ ਦੇ ਸ਼ਿਰਕ ਤੋਂ ਬਹੁਤ ਉੱਚਾ ਹੈ। info
التفاسير:

external-link copy
191 : 7

اَیُشْرِكُوْنَ مَا لَا یَخْلُقُ شَیْـًٔا وَّهُمْ یُخْلَقُوْنَ ۟ۚ

191਼ ਕੀ ਉਹ ਅਜਿਹਾਂ ਨੂੰ (ਅੱਲਾਹ ਦਾ) ਸ਼ਰੀਕ ਜਾਪਦੇ ਹਨ ਜਿਹੜੇ ਕਿਸੇ ਵੀ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ? ਸਗੋਂ ਉਹ ਵੀ ਪੈਦਾ ਕੀਤੇ ਗਏ ਹਨ। info
التفاسير:

external-link copy
192 : 7

وَلَا یَسْتَطِیْعُوْنَ لَهُمْ نَصْرًا وَّلَاۤ اَنْفُسَهُمْ یَنْصُرُوْنَ ۟

192਼ ਉਹ (ਝੂਠੇ ਇਸ਼ਟ) ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਮਦਦ ਨਹੀਂ ਕਰ ਸਕਦੇ, ਉਹ ਤਾਂ ਆਪਣੀ ਵੀ ਮਦਦ ਨਹੀਂ ਕਰ ਸਕਦੇ। info
التفاسير:

external-link copy
193 : 7

وَاِنْ تَدْعُوْهُمْ اِلَی الْهُدٰی لَا یَتَّبِعُوْكُمْ ؕ— سَوَآءٌ عَلَیْكُمْ اَدَعَوْتُمُوْهُمْ اَمْ اَنْتُمْ صَامِتُوْنَ ۟

193਼ ਜੇ ਤੁਸੀਂ ਉਹਨਾਂ ਨੂੰ ਹਿਦਾਇਤ ਵੱਲ ਸੱਦੋ ਤਾਂ ਤੁਹਾਡੇ ਕਹਿਣ ’ਤੇ ਨਹੀਂ ਚੱਲਣਗੇ। ਭਾਵੇਂ ਤੁਸੀਂ ਉਹਨਾਂ ਨੂੰ ਪੁਕਾਰੋ ਜਾਂ ਚੁੱਪ ਰਹੋ, ਤੁਹਾਡੇ ਲਈ ਦੋਵੇਂ ਬਰਾਬਰ ਹਨ। info
التفاسير:

external-link copy
194 : 7

اِنَّ الَّذِیْنَ تَدْعُوْنَ مِنْ دُوْنِ اللّٰهِ عِبَادٌ اَمْثَالُكُمْ فَادْعُوْهُمْ فَلْیَسْتَجِیْبُوْا لَكُمْ اِنْ كُنْتُمْ صٰدِقِیْنَ ۟

194਼ ਹੇ ਮੁਸ਼ਰਿਕੋ! ਤੁਸੀਂ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਵੀ ਇਬਾਦਤ ਕਰਦੇ ਹੋ ਉਹ ਵੀ ਤੁਹਾਡੇ ਵਾਂਗ ਬੰਦੇ ਹੀ ਹਨ। ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ, ਉਹਨਾਂ ਨੂੰ ਚਾਹੀਦਾ ਹੈ ਕਿ ਤੁਹਾਡੀ ਪੁਕਾਰ ਦਾ ਜਵਾਬ ਦੇਣ, ਜੇ ਤੁਸੀਂ ਸੱਚੇ ਹੋ। info
التفاسير:

external-link copy
195 : 7

اَلَهُمْ اَرْجُلٌ یَّمْشُوْنَ بِهَاۤ ؗ— اَمْ لَهُمْ اَیْدٍ یَّبْطِشُوْنَ بِهَاۤ ؗ— اَمْ لَهُمْ اَعْیُنٌ یُّبْصِرُوْنَ بِهَاۤ ؗ— اَمْ لَهُمْ اٰذَانٌ یَّسْمَعُوْنَ بِهَا ؕ— قُلِ ادْعُوْا شُرَكَآءَكُمْ ثُمَّ كِیْدُوْنِ فَلَا تُنْظِرُوْنِ ۟

195਼ ਕੀ ਉਹਨਾਂ ਦੇ ਪੈਰ ਹਨ ਜਿਨ੍ਹਾਂ ਤੋਂ ਉਹ ਚਲਦੇ ਹਨ, ਕੀ ਉਹਨਾਂ ਦੇ ਹੱਥ ਹਨ ਜਿਨ੍ਹਾਂ ਤੋਂ ਉਹ ਕਿਸੇ ਚੀਜ਼ ਨੂੰ ਫੜਦੇ ਹਨ ਜਾਂ ਉਹਨਾਂ ਦੀਆਂ ਅੱਖਾਂ ਹਨ ਜਿਨ੍ਹਾਂ ਤੋਂ ਉਹ ਵੇਖਦੇ ਹਨ ਜਾਂ ਉਹਨਾਂ ਦੇ ਕੰਨ ਹਨ ਜਿਨ੍ਹਾਂ ਤੋਂ ਉਹ ਸੁਣਦੇ ਹਨ। ਤੁਸੀਂ (ਹੇ ਨਬੀ!) ਇਹਨਾਂ ਨੂੰ ਆਖੋ ਕਿ ਤੁਸੀਂ ਸਾਰੇ ਆਪਣੇ ਥਾਪੇ ਹੋਏ ਸ਼ਰੀਕਾਂ ਨੂੰ (ਮਦਦ ਲਈ) ਬੁਲਾ ਲਵੋ ਫੇਰ ਮੇਰੇ ਵਿਰੁੱਧ ਦਾਓ ਖੇਡੋ, ਮੈਨੂੰ ਕੁੱਝ ਵੀ ਢਿੱਲ੍ਹ ਨਾ ਦਿਓ। (ਫੇਰ ਵੇਖੋਂ ਕਿ ਉਹ ਮੇਰਾ ਕੀ ਵਿਗਾੜਦੇ ਹਨ) info
التفاسير: