Translation of the Meanings of the Noble Qur'an - Punjabi translation - Arif Halim

Page Number:close

external-link copy
31 : 7

یٰبَنِیْۤ اٰدَمَ خُذُوْا زِیْنَتَكُمْ عِنْدَ كُلِّ مَسْجِدٍ وَّكُلُوْا وَاشْرَبُوْا وَلَا تُسْرِفُوْا ؕۚ— اِنَّهٗ لَا یُحِبُّ الْمُسْرِفِیْنَ ۟۠

31਼ ਹੇ ਆਦਮ ਦੀ ਔਲਾਦ! ਹਰੇਕ ਇਬਾਦਤ ਦੇ ਮੌਕੇ ’ਤੇ ਆਪਣੀ ਸਜਾਵਟ ਨਾਲ ਸਜੇ ਰਹੋ।1 ਖਾਓ ਪਿਓ ਪਰ ਲੋੜ ਤੋਂ ਵੱਧ ਖ਼ਰਚ ਨਾ ਕਰੋ। ਬੇਸ਼ੱਕ ਉਹ ਬਿਨਾਂ ਲੋੜ ਖ਼ਰਚ ਕਰਨ ਵਾਲਿਆ ਨੂੰ ਪਸੰਦ ਨਹੀਂ ਕਰਦਾ। info

1 ਭਾਵ ਨਮਾਜ਼ ਪੜ੍ਹਦੇ ਹੋਏ ਕੱਪੜੇ ਪਾਉਣਾ ਜ਼ਰੂਰੀ ਹੈ ਸਤਰ ਤੋਂ ਭਾਵ ਹੈ ਕਿ ਮਰਦ ਆਪਣੇ ਮੋਢਿਆਂ ਉੱਤੇ ਕੱਪੜੇ ਪਾਵੇ ਅਤੇ ਧੁੰਨੀ ਤੋਂ ਗੋਡਿਆ ਤਕ ਆਪਣਾ ਸਰੀਰ ਕੱਪੜੇ ਨਾਲ ਢਕਣਾ ਨਮਾਜ਼ ਪੜ੍ਹਣ ਲਈ ਜ਼ਰੂਰੀ ਹੈ ਜਦ ਕਿ ਔੌਰਤ ਛੁੱਟ ਉਸ ਦੇ ਚਿਹਰੇ ਤੋਂ ਪੂਰਾ ਸਰੀਰ ਢੱਕ ਕੇ ਰੱਖੇਗੀ ਵਿਦਵਾਨਾ ਅਨੁਸਾਰ ਇਹ ਗੱਲ ਵਧੇਰੇ ਚੰਗੀ ਹੈ ਜੇਕਰ ਔੌਰਤਾਂ ਆਪਣੇ ਹੱਥਾਂ ਨੂੰ ਕੱਪੜੇ ਨਾਲ ਜਾਂ ਦਸਤਾਨੇ ਨਾਲ ਢੱਕ ਕੇ ਰਖੇ ਅਤੇ ਆਪਣੇ ਪੈਰਾਂ ਨੂੰ ਜਾਂ ਤਾਂ ਲੰਮੇ ਲਿਬਾਸ ਦੁਆਰਾ ਜਾਂ ਜਰਾਬਾਂ ਨਾਲ ਢਕੇ, ਇਹ ਰਾਏ ਅਬੂ-ਦਾਊਦ ਦੀ ਹਦੀਸ: 639, 640 ’ਤੇ ਆਧਾਰਿਤ ਹੈ। ● ਹਜ਼ਰਤ ਆਇਸ਼ਾ ਫਰਮਾਉਂਦੀ ਹੈ ਕਿ ਜਦੋਂ ਨਬੀ (ਸ:) ਫਜਰ ਦੀ ਨਮਾਜ਼ ਅਦਾ ਕਰਦੇ ਸੀ ਤਾਂ ਕੁਝ ਮੁਸਲਮਾਨ ਔੌਰਤਾਂ ਚਦਰਾਂ ਲੈਕੇ ਨਮਾਜ਼ ਵਿਚ ਸ਼ਾਮਿਲ ਹੁੰਦੀਆਂ ਸਨ ਅਤੇ ਉਹ ਨਮਾਜ਼ ਆਪਣੇ ਘਰਾਂ ਨੂੰ ਮੁੜ ਜਾਂਦੀਆਂ ਸਨ। ਬਿਨਾਂ ਇਸ ਤੋਂ ਕਿ ਉਹਨਾਂ ਨੂੰ ਕੋਈ ਪਛਾਣ ਸਕੇ। (ਸਹੀ ਬੁਖ਼ਾਰੀ, ਹਦੀਸ: 372)

التفاسير:

external-link copy
32 : 7

قُلْ مَنْ حَرَّمَ زِیْنَةَ اللّٰهِ الَّتِیْۤ اَخْرَجَ لِعِبَادِهٖ وَالطَّیِّبٰتِ مِنَ الرِّزْقِ ؕ— قُلْ هِیَ لِلَّذِیْنَ اٰمَنُوْا فِی الْحَیٰوةِ الدُّنْیَا خَالِصَةً یَّوْمَ الْقِیٰمَةِ ؕ— كَذٰلِكَ نُفَصِّلُ الْاٰیٰتِ لِقَوْمٍ یَّعْلَمُوْنَ ۟

32਼ (ਹੇ ਨਬੀ!) ਇਹਨਾਂ ਨੂੰ ਆਖੋ ਜਿਹੜੀਆਂ ਸਜਾਵਟ ਤੇ ਖਾਣ ਪੀਣ ਦੀਆਂ ਪਵਿੱਤਰ ਚੀਜ਼ਾਂ ਅੱਲਾਹ ਨੇ ਆਪਣੇ ਬੰਦਿਆਂ ਲਈ ਪੈਦਾ ਕੀਤੀਆਂ ਹਨ ਉਹਨਾਂ ਨੂੰ ਕਿਸੇ ਨੇ ਹਰਾਮ ਕੀਤਾ ਹੈ? ਤੁਸੀਂ ਕਹਿ ਦਿਓ ਕਿ ਇਹ ਸਾਰੀਆਂ (ਪਵਿੱਤਰ ਚੀਜ਼ਾਂ) ਸੰਸਾਰ ਵਚਿ ਵੀ ਉਹਨਾਂ ਲਈ ਹਨ ਜਹਿੜੇ ਈਮਾਨ ਲਆਿਏ ਜਦ ਕਿ ਕਿਆਮਤ ਦਿਹਾੜੇ ਇਹ ਵਿਸ਼ੇਸ਼ ਮੋਮਿਨਾਂ ਲਈ ਹੀ ਹੋਣਗਿਆਂ। ਇਸ ਤਰ੍ਹਾਂ ਅਸੀਂ ਆਪਣੇ ਆਦੇਸ਼ਾਂ ਨੂੰ ਉਹਨਾਂ ਲਈ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ ਜਿਹੜੇ ਗਿਆਨ ਰੱਖਦੇ ਹਨ। info
التفاسير:

external-link copy
33 : 7

قُلْ اِنَّمَا حَرَّمَ رَبِّیَ الْفَوَاحِشَ مَا ظَهَرَ مِنْهَا وَمَا بَطَنَ وَالْاِثْمَ وَالْبَغْیَ بِغَیْرِ الْحَقِّ وَاَنْ تُشْرِكُوْا بِاللّٰهِ مَا لَمْ یُنَزِّلْ بِهٖ سُلْطٰنًا وَّاَنْ تَقُوْلُوْا عَلَی اللّٰهِ مَا لَا تَعْلَمُوْنَ ۟

33਼ (ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੇ ਰੱਬ ਨੇ ਬੇਹਿਯਾਈ ਵਾਲੀਆਂ (ਭਾਵ ਅਸ਼ਲੀਲ) ਗੱਲਾਂ ਭਾਵੇਂ ਉਹ ਜ਼ਾਹਿਰ ਹੋਣ ਜਾਂ ਗੁਪਤ, ਪਾਪ ਤੇ ਅਣ ਹੱਕਾ ਜ਼ੁਲਮ ਨੂੰ ਹਰਾਮ ਕੀਤਾ ਹੈ ਅਤੇ ਇਹ ਵੀ (ਹਰਾਮ ਕੀਤਾ) ਕਿ ਤੁਸੀਂ ਬਿਨਾਂ ਕਿਸੇ ਦਲੀਲ ਤੋਂ ਕਿਸੇ ਨੂੰ ਅੱਲਾਹ ਦਾ ਸ਼ਰੀਕ ਬਣਾਓ ਅਤੇ ਅੱਲਾਹ ਦੇ ਸੰਬੰਧ ਵਿੱਚ ਉਹ ਗੱਲਾਂ ਆਖੋ ਜਿਸ ਦਾ ਤੁਹਾਨੂੰ ਉੱਕਾ ਹੀ ਗਿਆਨ ਨਹੀਂ (ਹਰਾਮ ਹਨ)। info
التفاسير:

external-link copy
34 : 7

وَلِكُلِّ اُمَّةٍ اَجَلٌ ۚ— فَاِذَا جَآءَ اَجَلُهُمْ لَا یَسْتَاْخِرُوْنَ سَاعَةً وَّلَا یَسْتَقْدِمُوْنَ ۟

34਼ ਹਰੇਕ (ਕੌਮ) ਲਈ ਇਕ ਸਮਾਂ ਨਿਯਤ ਹੈ ਸੋ ਜਦੋਂ ਉਸ ਦਾ ਨਿਯਤ ਸਮਾਂ ਆਵੇਗਾ ਤਾਂ ਉਹ (ਕੌਮ) ਉਸ (ਸਮੇਂ) ਤੋਂ (ਬਚਣ ਲਈ) ਇਕ ਪਲ ਲਈ ਵੀ ਅੱਗੇ-ਪਿੱਛੇ ਨਹੀਂ ਹੋਵੇਗੀ। info
التفاسير:

external-link copy
35 : 7

یٰبَنِیْۤ اٰدَمَ اِمَّا یَاْتِیَنَّكُمْ رُسُلٌ مِّنْكُمْ یَقُصُّوْنَ عَلَیْكُمْ اٰیٰتِیْ ۙ— فَمَنِ اتَّقٰی وَاَصْلَحَ فَلَا خَوْفٌ عَلَیْهِمْ وَلَا هُمْ یَحْزَنُوْنَ ۟

35਼ ਹੇ ਆਦਮ ਦੀ ਔਲਾਦ! ਜੇ ਤੁਹਾਡੇ ਵਿੱਚੋਂ ਹੀ ਤੁਹਾਡੇ ਕੋਲ ਪੈਗ਼ੰਬਰ ਆਉਣ ਜਿਹੜੇ ਤੁਹਾਨੂੰ ਮੇਰੀਆਂ ਆਇਤਾਂ ਸੁਣਾਉਣ ਤਾਂ ਜਿਹੜਾ ਵਿਅਕਤੀ ਬੁਰਾਇਆਂ ਤੋਂ ਬਚੇਗਾ ਅਤੇ ਆਪਣਾ ਸੁਧਾਰ ਕਰੇਗਾ ਤਾਂ (ਕਿਆਮਤ ਦਿਹਾੜੇ) ਉਸ ਨੂੰ ਨਾ ਕੋਈ ਡਰ ਹੋਵੇਗਾ ਅਤੇ ਨਾ ਹੀ ਕੋਈ ਚਿੰਤਾ ਹੋਵੇਗੀ। info
التفاسير:

external-link copy
36 : 7

وَالَّذِیْنَ كَذَّبُوْا بِاٰیٰتِنَا وَاسْتَكْبَرُوْا عَنْهَاۤ اُولٰٓىِٕكَ اَصْحٰبُ النَّارِ ۚ— هُمْ فِیْهَا خٰلِدُوْنَ ۟

36਼ ਜਿਹੜੇ ਲੋਕ ਮੇਰੇ ਇਹਨਾਂ ਹੁਕਮਾਂ ਨੂੰ ਝੁਠਲਾਉਣਗੇ ਅਤੇ ਸਰਕਸ਼ੀ ਕਰਨਗੇ ਉਹ ਲੋਕ ਨਰਕ ਵਿਚ ਜਾਣਗੇ, ਜਿੱਥੇ ਉਹ ਸਦਾ ਲਈ ਰਹਿਣਗੇ। info
التفاسير:

external-link copy
37 : 7

فَمَنْ اَظْلَمُ مِمَّنِ افْتَرٰی عَلَی اللّٰهِ كَذِبًا اَوْ كَذَّبَ بِاٰیٰتِهٖ ؕ— اُولٰٓىِٕكَ یَنَالُهُمْ نَصِیْبُهُمْ مِّنَ الْكِتٰبِ ؕ— حَتّٰۤی اِذَا جَآءَتْهُمْ رُسُلُنَا یَتَوَفَّوْنَهُمْ ۙ— قَالُوْۤا اَیْنَ مَا كُنْتُمْ تَدْعُوْنَ مِنْ دُوْنِ اللّٰهِ ؕ— قَالُوْا ضَلُّوْا عَنَّا وَشَهِدُوْا عَلٰۤی اَنْفُسِهِمْ اَنَّهُمْ كَانُوْا كٰفِرِیْنَ ۟

37਼ ਸੋ ਉਸ ਤੋਂ ਵੱਡਾ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਹੀ ਝੂਠ ਲਾਵੇ ਜਾਂ ਉਸ ਦੀਆਂ ਨਿਸ਼ਾਨੀਆਂ ਨੂੂੰ ਹੀ ਝੂਠਾ ਕਹੇ। ਜੋ ਕੁੱਝ ਉਸ ਦੇ ਮੁਕੱਦਰ ਵਿਚ ਲਿਖਿਆ ਹੋਇਆ ਹੈ ਉਹ ਉਸ ਨੂੰ ਮਿਲ ਜਾਵੇਗਾ, ਜਦੋਂ ਉਹਨਾਂ (ਜ਼ਾਲਮਾਂ) ਕੋਲ ਸਾਡੇ ਫ਼ਰਿਸ਼ਤੇ ਉਹਨਾਂ ਦੀ ਜਾਨ ਕੱਢਣ ਲਈ ਆਉਣਗੇ ਤਾਂ ਪੁੱਛਣਗੇ ਕਿ ਜਿਨ੍ਹਾਂ ਨੂੰ ਤੁਸੀਂ ਰੱਬ ਨੂੰ ਛੱਡ ਕੇ ਪੂਜਦੇ ਸੀ ਅੱਜ ਉਹ ਕਿੱਥੇ ਹਨ? ਤਾਂ ਜਵਾਬ ਦੇਣਗੇ ਕਿ ਉਹ ਸਾਥੋਂ ਖੁੱਸ ਗਏ ਅਤੇ ਉਹ ਆਪਣੇ ਵਿਰੁੱਧ ਗਵਾਹੀ ਦੇਣਗੇ ਕਿ ਬੇਸ਼ੱਕ ਉਹੀਓ (ਸੱਚਾਈ ਦੇ) ਇਨਕਾਰੀ ਸੀ। info
التفاسير: