Traduzione dei Significati del Sacro Corano - Traduzione Punjabi - Arif Halim

Numero di pagina:close

external-link copy
105 : 23

اَلَمْ تَكُنْ اٰیٰتِیْ تُتْلٰی عَلَیْكُمْ فَكُنْتُمْ بِهَا تُكَذِّبُوْنَ ۟

105਼ ਉਹਨਾਂ ਨੂੰ ਪੂੱਛਿਆ ਜਾਵੇਗਾ, ਕੀ ਮੇਰੀਆਂ ਆਇਤਾਂ ਤੁਹਾਨੂੰ ਨਹੀਂ ਸੁਣਾਈਆਂ ਜਾਂਦੀਆਂ ਸੀ ? ਫੇਰ ਤੁਸੀਂ ਉਹਨਾਂ ਨੂੰ ਝੁਠਲਾ ਦਿਆ ਕਰਦੇ ਸੀ। info
التفاسير:

external-link copy
106 : 23

قَالُوْا رَبَّنَا غَلَبَتْ عَلَیْنَا شِقْوَتُنَا وَكُنَّا قَوْمًا ضَآلِّیْنَ ۟

106਼ (ਇਨਕਾਰੀ) ਜਵਾਬ ਵਿਚ ਆਖਣਗੇ ਕਿ ਹੇ ਸਾਡੇ ਰੱਬਾ! ਸਾਡੀ ਮਾੜੀ ਕਿਸਮਤ ਸਾਡੇ ’ਤੇ ਭਾਰੂ ਹੋ ਗਈ ਸੀ, ਬੇਸ਼ੱਕ ਅਸੀਂ ਰਾਹੋਂ ਭਟਕ ਗਏ ਸੀ। info
التفاسير:

external-link copy
107 : 23

رَبَّنَاۤ اَخْرِجْنَا مِنْهَا فَاِنْ عُدْنَا فَاِنَّا ظٰلِمُوْنَ ۟

107਼ ਹੇ ਸਾਡੇ ਰੱਬਾ! ਸਾਨੂੰ ਇਸ ਥਾਂ (ਨਰਕ) ਤੋਂ ਬਾਹਰ ਕੱਢ (ਤੇ ਸੰਸਾਰ ਵਿਚ ਭੇਜ), ਜੇ ਅਸੀਂ ਫੇਰ ਵੀ (ਕੁਫ਼ਰ) ਕਰੀਏ ਫੇਰ ਅਸੀਂ ਜ਼ਾਲਮ ਹੋਵਾਂਗੇ। info
التفاسير:

external-link copy
108 : 23

قَالَ اخْسَـُٔوْا فِیْهَا وَلَا تُكَلِّمُوْنِ ۟

108਼ ਅੱਲਾਹ ਫ਼ਰਮਾਏਗਾ ਕਿ ਹੁਣ ਇਸੇ (ਨਰਕ) ਵਿਚ ਪਏ ਰਹੋ ਅਤੇ ਮੇਰੇ ਨਾਲ ਕਲਾਮ ਨਾ ਕਰੋ। info
التفاسير:

external-link copy
109 : 23

اِنَّهٗ كَانَ فَرِیْقٌ مِّنْ عِبَادِیْ یَقُوْلُوْنَ رَبَّنَاۤ اٰمَنَّا فَاغْفِرْ لَنَا وَارْحَمْنَا وَاَنْتَ خَیْرُ الرّٰحِمِیْنَ ۟ۚۖ

109਼ ਮੇਰੇ (ਨੇਕ) ਬੰਦਿਆਂ ਦੀ ਇਕ ਜਮਾਅਤ ਸੀ, ਜਿਹੜੀ ਇਹੋ ਕਿਹਾ ਕਰਦੀ ਸੀ ਕਿ ਹੇ ਸਾਡੇ ਮਾਲਿਕ! ਅਸੀਂ ਈਮਾਨ ਲਿਆਏ ਹਾਂ, ਤੂੰ ਸਾਨੂੰ ਬਖ਼ਸ਼ ਦੇ ਅਤੇ ਸਾਡੇ ਉੱਤੇ ਰਹਿਮ ਫ਼ਰਮਾ। ਤੂੰ ਸਭ ਤੋਂ ਵੱਧ ਮਿਹਰਾਂ ਕਰਨ ਵਾਲਾ ਹੈ। info
التفاسير:

external-link copy
110 : 23

فَاتَّخَذْتُمُوْهُمْ سِخْرِیًّا حَتّٰۤی اَنْسَوْكُمْ ذِكْرِیْ وَكُنْتُمْ مِّنْهُمْ تَضْحَكُوْنَ ۟

110਼ ਪਰ ਤੁਸੀਂ (ਕਾਫ਼ਿਰੋ) ਉਹਨਾਂ (ਈਮਾਨ ਵਾਲਿਆਂ) ਦਾ ਮਖੌਲ ਕਰਦੇ ਰਹੇ ਇੱਥੋਂ ਤੀਕ ਕਿ ਤੁਸੀਂ ਮੈਨੂੰ ਵੀ ਭੁਲਾ ਦਿੱਤਾ ਤੁਸੀਂ ਉਹਨਾਂ ਉੱਤੇ ਹਸਿਆ ਕਰਦੇ ਸੀ। info
التفاسير:

external-link copy
111 : 23

اِنِّیْ جَزَیْتُهُمُ الْیَوْمَ بِمَا صَبَرُوْۤا ۙ— اَنَّهُمْ هُمُ الْفَآىِٕزُوْنَ ۟

111਼ ਅੱਜ ਮੈਂਨੇ ਉਹਨਾਂ (ਮੋਮਿਨਾਂ) ਨੂੰ ਉਹਨਾਂ ਦੇ ਸਬਰ ਦਾ ਬਦਲਾ (ਜੰਨਤ) ਦੇ ਦਿੱਤਾ ਹੈ ਅਤੇ ਉਹ ਆਪਣੀ ਸਫ਼ਲਤਾ ਨੂੰ ਪਹੁੰਚਗੇ। info
التفاسير:

external-link copy
112 : 23

قٰلَ كَمْ لَبِثْتُمْ فِی الْاَرْضِ عَدَدَ سِنِیْنَ ۟

112਼ ਅੱਲਾਹ ਪੁੱਛੇਗਾ ਕਿ ਤੁਸੀਂ ਧਰਤੀ ’ਤੇ ਕਿੰਨੇ ਸਾਲ ਰਹੇ ਸੀ। info
التفاسير:

external-link copy
113 : 23

قَالُوْا لَبِثْنَا یَوْمًا اَوْ بَعْضَ یَوْمٍ فَسْـَٔلِ الْعَآدِّیْنَ ۟

113਼ ਉਹ ਕਹਿਣਗੇ ਕਿ ਇਕ ਦਿਨ ਜਾਂ ਇਕ ਦਿਨ ਤੋਂ ਵੀ ਘੱਟ (ਧਰਤੀ) ਉੱਤੇ ਰਹੇ ਸੀ, ਗਿਣਤੀਕਾਰਾਂ ਕੋਲੋਂ ਪੁੱਛ ਲਵੋ। info
التفاسير:

external-link copy
114 : 23

قٰلَ اِنْ لَّبِثْتُمْ اِلَّا قَلِیْلًا لَّوْ اَنَّكُمْ كُنْتُمْ تَعْلَمُوْنَ ۟

114਼ ਅੱਲਾਹ ਫ਼ਰਮਾਏਗਾ, ਫੇਰ ਤਾਂ ਤੁਸੀਂ ਉੱਥੇ (ਧਰਤੀ ਉੱਤੇ) ਬਹੁਤ ਹੀ ਘੱਟ ਰਹੇ ਹੋ। ਕਾਸ਼! ਤੁਸੀਂ (ਇਹ ਗੱਲ ਸੰਸਾਰ ਵਿਚ ਹੀ) ਜਾਣ ਲੈਂਦੇ। info
التفاسير:

external-link copy
115 : 23

اَفَحَسِبْتُمْ اَنَّمَا خَلَقْنٰكُمْ عَبَثًا وَّاَنَّكُمْ اِلَیْنَا لَا تُرْجَعُوْنَ ۟

115਼ ਕੀ ਤੁਸੀਂ ਇਸ ਖ਼ਿਆਲ ਵਿਚ ਸੀ ਕਿ ਅਸੀਂ ਤੁਹਾਨੂੰ ਐਵੇਂ ਬੇਕਾਰ ਹੀ ਪੈਦਾ ਕੀਤਾ ਹੈ ਅਤੇ ਇਹ ਵੀ ਕਿ ਤੁਸੀਂ ਸਾਡੇ ਵੱਲ ਪਰਤੇ ਨਹੀਂ ਜਾਓਗੇ ? info
التفاسير:

external-link copy
116 : 23

فَتَعٰلَی اللّٰهُ الْمَلِكُ الْحَقُّ ۚ— لَاۤ اِلٰهَ اِلَّا هُوَ ۚ— رَبُّ الْعَرْشِ الْكَرِیْمِ ۟

116਼ ਜਦ ਕਿ ਅੱਲਾਹ ਦੀ ਪਾਤਸ਼ਾਹੀ ਹੱਕ ਹੈ ਅਤੇ ਉਹ ਸਭ ਤੋਂ ਉੱਚਾ ਹੈ, ਇਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਉਹੀਓ ਉੱਚੇ ਅਰਸ਼ਾਂ ਦਾ ਮਾਲਿਕ ਹੈ। info
التفاسير:

external-link copy
117 : 23

وَمَنْ یَّدْعُ مَعَ اللّٰهِ اِلٰهًا اٰخَرَ ۙ— لَا بُرْهَانَ لَهٗ بِهٖ ۙ— فَاِنَّمَا حِسَابُهٗ عِنْدَ رَبِّهٖ ؕ— اِنَّهٗ لَا یُفْلِحُ الْكٰفِرُوْنَ ۟

117਼ ਜਿਹੜਾ ਵੀ ਕੋਈ ਅੱਲਾਹ ਦੇ ਨਾਲ-ਨਾਲ ਕਿਸੇ ਦੂਜੇ ਇਸ਼ਟ ਨੂੰ (ਮਦਦ ਲਈ) ਪੁਕਾਰਦਾ ਹੈ, ਜਿਸ ਲਈ ਉਸ ਦੇ ਕੋਲ ਦਲੀਲ ਵੀ ਨਹੀਂ, ਉਸ ਦੀ ਪੁੱਛ-ਗਿੱਛ ਕਰਨਾ ਰੱਬ ਦੇ ਜ਼ਿੰਮੇ ਹੈ। ਬੇਸ਼ੱਕ ਕਾਫ਼ਿਰ ਲੋਕ ਕਦੇ ਵੀ ਸਫ਼ਲ ਨਹੀਂ ਹੋ ਸਕਦੇ। info
التفاسير:

external-link copy
118 : 23

وَقُلْ رَّبِّ اغْفِرْ وَارْحَمْ وَاَنْتَ خَیْرُ الرّٰحِمِیْنَ ۟۠

118਼ ਹੇ ਨਬੀ! (ਦੁਆਵਾਂ ਕਰਦੇ ਹੋਏ) ਆਖੋ ਕਿ ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਬਖ਼ਸ਼ ਦੇ ਅਤੇ (ਮੇਰੇ ਹਾਲ ਉੱਤੇ) ਰਹਿਮ ਕਰ, ਤੂੰ ਸਭ ਤੋਂ ਵੱਧ ਮਿਹਰਾਂ ਕਰਨ ਵਾਲਾ ਹੈ। info
التفاسير: