Traduzione dei Significati del Sacro Corano - Traduzione Punjabi - Arif Halim

Numero di pagina:close

external-link copy
60 : 23

وَالَّذِیْنَ یُؤْتُوْنَ مَاۤ اٰتَوْا وَّقُلُوْبُهُمْ وَجِلَةٌ اَنَّهُمْ اِلٰی رَبِّهِمْ رٰجِعُوْنَ ۟ۙ

60਼ ਅਤੇ ਜਿਹੜੇ (ਰੱਬ ਦੀ ਰਾਹ ਵਿਚ) ਜੋ ਵੀ ਬਣਦਾ ਸਰਦਾ ਹੈ ਦਿੰਦੇ ਹਨ ਉਹਨਾਂ ਦੇ ਦਿਲ ਕੰਬਦੇ ਹਨ ਕਿ ਜਾਣਾ ਤਾਂ ਉਹਨਾਂ ਨੇ ਆਪਣੇ ਰੱਬ ਵੱਲ ਹੀ ਹੈ। 2 info

2 ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਉਹ ਲੋਕ ਜਿਹੜੇ ਰੋਜ਼ਾ ਰੱਖਦੇ ਹਨ, ਨਮਾਜ਼ ਪੜ੍ਹਦੇ ਹਨ ਅਤੇ ਜ਼ਕਾਤ ਵੀ ਦਿੰਦੇ ਹਨ ਉਹ ਇਸ ਗੱਲ ਤੋਂ ਡਰੇ ਰਹਿੰਦੇ ਹਨ ਕਿ ਕੀਤੇ ਅੱਲਾਹ ਉਨ੍ਹਾਂ ਦੇ ਅਮਲਾਂ ਨੂੰ ਕਬੂਲ ਹੀ ਨਾ ਕਰੇ। ਇਹੋ ਲੋਕ ਭਲਾਈਆਂ ਕਰਨ ਵਿਚ ਛੇਤੀ ਕਰਦੇ ਹਨ। (ਤਿਰਮਜ਼ੀ ਸ਼ਰੀਫ਼, ਹਦੀਸ: 3175)

التفاسير:

external-link copy
61 : 23

اُولٰٓىِٕكَ یُسٰرِعُوْنَ فِی الْخَیْرٰتِ وَهُمْ لَهَا سٰبِقُوْنَ ۟

61਼ ਇਹ ਉਹ ਹਨ ਜਿਹੜੇ ਨੇਕੀਆਂ ਕਰਨ ਵਿਚ ਛੇਤੀ ਕਰਦੇ ਅਤੇ ਭਲਾਈਆਂ ਵੱਲ ਇਕ ਦੂਜੇ ਤੋਂ ਅੱਗੇ ਜਾਣ ਵਾਲੇ ਹਨ। info
التفاسير:

external-link copy
62 : 23

وَلَا نُكَلِّفُ نَفْسًا اِلَّا وُسْعَهَا وَلَدَیْنَا كِتٰبٌ یَّنْطِقُ بِالْحَقِّ وَهُمْ لَا یُظْلَمُوْنَ ۟

62਼ ਅਸੀਂ ਕਿਸੇ ਵਿਅਕਤੀ ਨੂੰ ਉਸ ਦੀ ਹਿੱਮਤ ਤੋਂ ਵੱਧ (ਕਰਮ ਕਰਨ ਦੀ) ਤਕਲੀਫ਼ ਨਹੀਂ ਦਿੰਦੇ ਅਤੇ ਸਾਡੇ ਕੋਲ ਇਕ ਅਜਿਹੀ ਕਿਤਾਬ (ਕਰਮਪਤਰੀ) ਹੈ ਜੋ (ਹਰੇਕ ਦਾ ਹਾਲ) ਇੰਨ-ਬਿੰਨ ਦੱਸ ਦੇਵੇਗੀ। ਸੋ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਹੋਵੇਗਾ। info
التفاسير:

external-link copy
63 : 23

بَلْ قُلُوْبُهُمْ فِیْ غَمْرَةٍ مِّنْ هٰذَا وَلَهُمْ اَعْمَالٌ مِّنْ دُوْنِ ذٰلِكَ هُمْ لَهَا عٰمِلُوْنَ ۟

63਼ ਜਦ ਕਿ ਉਹਨਾਂ (ਕਾਫ਼ਿਰਾਂ) ਦੇ ਦਿਲ ਇਸ (.ਕੁਰਆਨ) ਤੋਂ ਬੇਪਰਵਾਹ ਹਨ ਅਤੇ (ਇਸ ਬੇਪਰਵਾਹੀ) ਤੋਂ ਛੁੱਟ ਹੋਰ ਵੀ ਵਧੇਰੇ (ਭੈੜੇ) ਕੰਮ ਹਨ ਜਿਨ੍ਹਾਂ ਨੂੰ ਉਹ ਕਰਨ ਵਾਲੇ ਹਨ। info
التفاسير:

external-link copy
64 : 23

حَتّٰۤی اِذَاۤ اَخَذْنَا مُتْرَفِیْهِمْ بِالْعَذَابِ اِذَا هُمْ یَجْـَٔرُوْنَ ۟ؕ

64਼ ਇੱਥੋਂ ਤੀਕ ਕਿ ਜਦੋਂ ਅਸੀਂ ਉਹਨਾਂ ਦੇ ਖਾਂਦੇ ਪੀਂਦੇ ਲੋਕਾਂ ਨੂੰ ਅਜ਼ਾਬ ਵਿਚ ਫੜਾਂਗੇ ਫੇਰ ਉਹ ਉਸ ਸਮੇਂ ਰੋਣ ਪੀਟੱਣਗੇ। info
التفاسير:

external-link copy
65 : 23

لَا تَجْـَٔرُوا الْیَوْمَ ۫— اِنَّكُمْ مِّنَّا لَا تُنْصَرُوْنَ ۟

65਼ (ਉਹਨਾਂ ਨੂੰ ਕਿਹਾ ਜਾਵੇਗਾ ਕਿ) ਅੱਜ ਹਾਏ ਦੁਹਾਈ ਨਾ ਕਰੋ, ਸਾਡੇ ਵੱਲੋਂ ਤੁਹਾਨੂੰ ਕੁੱਝ ਵੀ ਮਦਦ ਨਹੀਂ ਪਹੁੰਚੇਗੀ। info
التفاسير:

external-link copy
66 : 23

قَدْ كَانَتْ اٰیٰتِیْ تُتْلٰی عَلَیْكُمْ فَكُنْتُمْ عَلٰۤی اَعْقَابِكُمْ تَنْكِصُوْنَ ۟ۙ

66਼ (ਕਿਹਾ ਜਾਵੇਗਾ ਕਿ) ਜਦੋਂ ਸਾਡੀਆਂ ਆਇਤਾਂ ਤੁਹਾਡੇ ਸਾਹਮਣੇ ਪੜ੍ਹੀਆਂ ਜਾਂਦੀਆਂ ਸਨ ਤਾਂ ਤੁਸੀਂ ਪਿਛਲੇ ਪੈਰੀਂ ਨੱਠ ਜਾਂਦੇ ਸੀ। info
التفاسير:

external-link copy
67 : 23

مُسْتَكْبِرِیْنَ ۖۚۗ— بِهٖ سٰمِرًا تَهْجُرُوْنَ ۟

67਼ ਘਮੰਡ ਕਰਦੇ ਸੀ ਅਤੇ ਇਸ (.ਕੁਰਆਨ) ਨੂੰ ਕਿੱਸਾ ਕਹਾਣੀ ਕਹਿੰਦੇ ਹੋਏ ਬਕਵਾਸ ਕਰਦੇ ਸੀ। info
التفاسير:

external-link copy
68 : 23

اَفَلَمْ یَدَّبَّرُوا الْقَوْلَ اَمْ جَآءَهُمْ مَّا لَمْ یَاْتِ اٰبَآءَهُمُ الْاَوَّلِیْنَ ۟ؗ

68਼ ਕੀ ਉਹਨਾਂ (ਕਾਫ਼ਿਰਾਂ) ਨੇ ਕਦੇ ਇਸ (.ਕੁਰਆਨ) ’ਤੇ ਸੋਚ ਵਿਚਾਰ ਕੀਤਾ ਹੀ ਨਹੀਂ? ਜਾਂ ਉਹਨਾਂ ਕੋਲ ਉਹ ਚੀਜ਼ ਆ ਗਈ ਹੈ ਜਿਹੜੀ ਉਹਨਾਂ ਦੇ ਪਿਓ ਦਾਦਿਆਂ ਕੋਲ ਨਹੀਂ ਸੀ ਆਈ ? info
التفاسير:

external-link copy
69 : 23

اَمْ لَمْ یَعْرِفُوْا رَسُوْلَهُمْ فَهُمْ لَهٗ مُنْكِرُوْنَ ۟ؗ

69਼ ਜਾਂ ਉਹਨਾਂ ਨੇ ਆਪਣੇ ਪੈਗ਼ੰਬਰ (ਮੁਹੰਮਦ ਸ:) ਨੂੰ ਪਛਾਣਿਆ ਹੀ ਨਹੀਂ ਇਸ ਲਈ ਉਸ ਦੇ ਇਨਕਾਰੀ ਹੋ ਰਹੇ ਹਨ। info
التفاسير:

external-link copy
70 : 23

اَمْ یَقُوْلُوْنَ بِهٖ جِنَّةٌ ؕ— بَلْ جَآءَهُمْ بِالْحَقِّ وَاَكْثَرُهُمْ لِلْحَقِّ كٰرِهُوْنَ ۟

70਼ ਇਹ ਕਾਫ਼ਿਰ ਆਖਦੇ ਹਨ ਕਿ ਇਹ (ਮੁਹੰਮਦ) ਤਾਂ ਪਾਗਲ ਹੈ ਜਦ ਕਿ ਉਹ ਤਾਂ ਉਹਨਾਂ ਦੇ ਕੋਲ ਹੱਕ ਲੈ ਕੇ ਆਇਆ ਹੈ ਅਤੇ ਉਹਨਾਂ ਵਿੱਚੋਂ ਬਹੁਤੇ ਤਾਂ ਹੱਕ ਨੂੰ ਨਾ-ਪਸੰਦ ਕਰਦੇ ਹਾਂ। info
التفاسير:

external-link copy
71 : 23

وَلَوِ اتَّبَعَ الْحَقُّ اَهْوَآءَهُمْ لَفَسَدَتِ السَّمٰوٰتُ وَالْاَرْضُ وَمَنْ فِیْهِنَّ ؕ— بَلْ اَتَیْنٰهُمْ بِذِكْرِهِمْ فَهُمْ عَنْ ذِكْرِهِمْ مُّعْرِضُوْنَ ۟ؕ

71਼ ਜੇ ਹੱਕ (ਧਰਮ) ਹੀ ਉਹਨਾਂ ਦੀਆਂ ਇੱਛਾਵਾ ਦੇ ਅਧੀਨ ਹੋ ਜਾਵੇ ਤਾਂ ਧਰਤੀ, ਅਕਾਸ਼ ਅਤੇ ਉਹਨਾਂ ਵਿਚਾਲੇ ਦੀ ਹਰੇਕ ਚੀਜ਼ ਉਥਲ-ਪੁਥਲ ਹੋ ਜਾਵੇ। ਸੱਚ ਤਾਂ ਇਹ ਹੈ ਕਿ ਅਸੀਂ ਉਹਨਾਂ ਲਈ ਨਸੀਹਤ (ਭਾਵ .ਕੁਰਆਨ) ਲਿਆਏ ਹਾਂ, ਪਰ ਉਹ ਆਪਣੀ ਹੀ ਨਸੀਹਤ ਤੋਂ ਮੂੰਹ ਮੋੜਦੇ ਹਨ। info
التفاسير:

external-link copy
72 : 23

اَمْ تَسْـَٔلُهُمْ خَرْجًا فَخَرَاجُ رَبِّكَ خَیْرٌ ۖۗ— وَّهُوَ خَیْرُ الرّٰزِقِیْنَ ۟

72਼ (ਹੇ ਨਬੀ!) ਕੀ ਤੁਸੀਂ ਉਹਨਾਂ ਤੋਂ ਕੋਈ ਬਦਲਾ ਚਾਹੁੰਦੇ ਹੋ, ਬਦਲਾ ਤਾਂ ਤੁਹਾਡੇ ਰੱਬ ਵੱਲੋਂ ਹੀ ਵਧੀਆ ਮਿਲੇਗਾ ਅਤੇ ਉਹੀਓ ਸਭ ਤੋਂ ਵਧੀਆ ਰਾਜ਼ਿਕ (ਬਦਲਾ ਦੇਣ ਵਾਲਾ) ਹੈ। info
التفاسير:

external-link copy
73 : 23

وَاِنَّكَ لَتَدْعُوْهُمْ اِلٰی صِرَاطٍ مُّسْتَقِیْمٍ ۟

73਼ (ਹੇ ਪੈਗ਼ੰਬਰ ਮੁਹੰਮਦ ਸ:!) ਤੁਸੀਂ ਤਾਂ ਉਹਨਾਂ ਸਿੱਧੀ ਰਾਹ ਵੱਲ ਬੁਲਾ ਰਹੇ ਹੋ। info
التفاسير:

external-link copy
74 : 23

وَاِنَّ الَّذِیْنَ لَا یُؤْمِنُوْنَ بِالْاٰخِرَةِ عَنِ الصِّرَاطِ لَنٰكِبُوْنَ ۟

74਼ ਪ੍ਰੰਤੂ ਜਿਹੜੇ ਲੋਕੀ ਆਖ਼ਿਰਤ ’ਤੇ ਵਿਸ਼ਵਾਸ ਨਹੀਂ ਰੱਖਦੇ ਉਹ ਸਿੱਧੀ ਰਾਹ ਤੋਂ ਮੂਹ ਮੋੜ ਲੈਂਦੇ ਹਨ। info
التفاسير: