Traduzione dei Significati del Sacro Corano - Traduzione Punjabi - Arif Halim

Numero di pagina:close

external-link copy
90 : 23

بَلْ اَتَیْنٰهُمْ بِالْحَقِّ وَاِنَّهُمْ لَكٰذِبُوْنَ ۟

90਼ ਅਸੀਂ ਉਹਨਾਂ ਕੋਲ ਹੱਕ ਲਿਆਏ ਹਾਂ ਅਸਲ ਵਿਚ ਇਹੋ ਝੂਠੇ ਹਨ। info
التفاسير:

external-link copy
91 : 23

مَا اتَّخَذَ اللّٰهُ مِنْ وَّلَدٍ وَّمَا كَانَ مَعَهٗ مِنْ اِلٰهٍ اِذًا لَّذَهَبَ كُلُّ اِلٰهٍ بِمَا خَلَقَ وَلَعَلَا بَعْضُهُمْ عَلٰی بَعْضٍ ؕ— سُبْحٰنَ اللّٰهِ عَمَّا یَصِفُوْنَ ۟ۙ

91਼ ਅੱਲਾਹ ਨੇ ਕਿਸੇ ਨੂੰ ਆਪਣੀ ਔਲਾਦ ਨਹੀਂ ਬਣਾਇਆ ਤੇ ਨਾ ਹੀ ਉਸ ਵਰਗਾ ਕੋਈ ਹੋਰ ਇਸ਼ਟ ਹੈ, ਜੇ ਕੋਈ ਹੁੰਦਾ ਤਾਂ ਹਰ ਇਸ਼ਟ ਆਪਣੀ ਸਾਜੀ ਹੋਈ ਚੀਜ਼ ਨੂੰ ਲੈ ਜਾਂਦਾ ਅਤੇ (ਇਸ ਦੇ ਲਈ) ਹਰੇਕ ਦੂਜੇ ’ਤੇ ਚੜ੍ਹਾਈ ਕਰ ਦਿੰਦਾ। ਅੱਲਾਹ ਉਹਨਾਂ ਗੱਲਾਂ ਤੋਂ ਪਾਕ ਹੈ ਜੋ ਉਹ ਬਿਆਨ ਕਰਦੇ ਹਨ। info
التفاسير:

external-link copy
92 : 23

عٰلِمِ الْغَیْبِ وَالشَّهَادَةِ فَتَعٰلٰی عَمَّا یُشْرِكُوْنَ ۟۠

92਼ ਉਹ ਗ਼ੈਬ (ਪਰੋਖ) ਤੇ ਹਾਜ਼ਰ (ਮੋਜੂਦ) ਦਾ ਜਾਣਨ ਵਾਲਾ ਹੈ, ਉਹ ਉਹਨਾਂ ਨਾਲੋਂ ਬਹੁਤ ਉੱਚੇਰਾ ਹੈ ਜਿਨ੍ਹਾਂ ਨੂੰ ਇਹ ਉਸਦੀ ਬਰਾਬਰੀ ਦਿੰਦੇ ਹਨ। info
التفاسير:

external-link copy
93 : 23

قُلْ رَّبِّ اِمَّا تُرِیَنِّیْ مَا یُوْعَدُوْنَ ۟ۙ

93਼ (ਹੇ ਨਬੀ!) ਆਖੋ ਕਿ ਹੇ ਮੇਰਾ ਰੱਬਾ! ਜੇ ਤੂੰ ਮੇਰੇ ਹੁੰਦੇ ਉਹ (ਅਜ਼ਾਬ) ਵਿਖਾਵੇਂ ਜਿਸ ਦਾ ਉਹਨਾਂ ਨੂੰ ਵਾਅਦਾ ਦਿੱਤਾ ਗਿਆ ਹੈ। info
التفاسير:

external-link copy
94 : 23

رَبِّ فَلَا تَجْعَلْنِیْ فِی الْقَوْمِ الظّٰلِمِیْنَ ۟

94਼ ਤਾਂ ਹੇ ਮੇਰਿਆ ਰੱਬਾ! ਤੂੰ ਮੈਨੂੰ ਉਹਨਾਂ ਜ਼ਾਲਮਾਂ ਵਿਚ ਨਾ ਰਲਾਈਂ। info
التفاسير:

external-link copy
95 : 23

وَاِنَّا عَلٰۤی اَنْ نُّرِیَكَ مَا نَعِدُهُمْ لَقٰدِرُوْنَ ۟

95਼ (ਹੇ ਨਬੀ!) ਨਿਰਸੰਦੇਹ, ਉਹਨਾਂ ਨਾਲ ਅਸੀਂ ਜਿਹੜੇ ਵਾਅਦਾ ਕਰਦੇ ਹਾਂ ਤਾਂ ਅਸਾਂ ਇਸ ਗੱਲ ਦੀ ਵੀ ਕੁਰਦਰਤ ਰਖਦੇ ਹਾਂ ਕਿ ਉਸ ਨੂੰ ਤੁਹਾਨੂੰ ਕਰ ਵਿਖਾਈਏ। info
التفاسير:

external-link copy
96 : 23

اِدْفَعْ بِالَّتِیْ هِیَ اَحْسَنُ السَّیِّئَةَ ؕ— نَحْنُ اَعْلَمُ بِمَا یَصِفُوْنَ ۟

96਼ (ਹੇ ਨਬੀ!) ਬੁਰਾਈ ਨੂੰ ਸਭ ਤੋਂ ਵਧੀਆ ਢੰਗ ਨਾਲ ਦੂਰ ਕਰੋ। ਜੋ ਕੁੱਝ ਵੀ ਇਹ ਬਿਆਨ ਕਰ ਰਹੇ ਹਨ, ਅਸੀਂ ਉਹਨਾਂ ਸਭ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। info
التفاسير:

external-link copy
97 : 23

وَقُلْ رَّبِّ اَعُوْذُ بِكَ مِنْ هَمَزٰتِ الشَّیٰطِیْنِ ۟ۙ

97਼ ਸੋ ਤੁਸੀਂ (ਹੇ ਨਬੀ!) ਦੁਆ ਕਰੋ ਕਿ ਹੇ ਮੇਰੇ ਰੱਬਾ! ਮੈਂ ਸ਼ੈਤਾਨਾਂ ਦੀਆਂ ਉਕਸਾਹਟਾਂ ਤੋਂ ਬਚਣ ਲਈ ਤੇਰੀ ਸ਼ਰਨ ਭਾਲਦਾ ਹਾਂ। info
التفاسير:

external-link copy
98 : 23

وَاَعُوْذُ بِكَ رَبِّ اَنْ یَّحْضُرُوْنِ ۟

98਼ ਅਤੇ ਹੇ ਮੇਰੇ ਰੱਬਾ! ਮੈਂ ਇਸ ਗੱਲ ਤੋਂ ਵੀ ਤੇਰੀ ਸ਼ਰਨ ਚਾਹੁੰਦਾ ਹਾਂ ਕਿ ਉਹ (ਸ਼ੈਤਾਨ) ਮੇਰੇ ਕੋਲ ਆਉਣ। info
التفاسير:

external-link copy
99 : 23

حَتّٰۤی اِذَا جَآءَ اَحَدَهُمُ الْمَوْتُ قَالَ رَبِّ ارْجِعُوْنِ ۟ۙ

99਼ ਪ੍ਰੰਤੂ ਜਦੋਂ ਉਹਨਾਂ (ਕਾਫ਼ਿਰਾਂ) ਵਿੱਚੋਂ ਕਿਸੇ ਨੂੰ ਮੌਤ ਆਉਂਦੀ ਹੈ ਤਾਂ ਆਖਦਾ ਹੈ ਕਿ ਹੇ ਪਾਲਣਹਾਰ! ਮੈਨੂੰ ਵਾਪਸ (ਸੰਸਾਰ ਵਿਚ) ਭੇਜ ਦੇ। info
التفاسير:

external-link copy
100 : 23

لَعَلِّیْۤ اَعْمَلُ صَالِحًا فِیْمَا تَرَكْتُ كَلَّا ؕ— اِنَّهَا كَلِمَةٌ هُوَ قَآىِٕلُهَا ؕ— وَمِنْ وَّرَآىِٕهِمْ بَرْزَخٌ اِلٰی یَوْمِ یُبْعَثُوْنَ ۟

100਼ ਤਾਂ ਜੋ ਮੈਂ ਆਪਣੀ ਛੱਡੀ ਹੋਈ ਦੁਨੀਆਂ ਵਿਚ ਨੇਕ ਤੇ ਭਲੇ ਕੰਮ ਕਰ ਲਵਾਂ। ਪਰ ਇੰਜ ਉੱਕਾ ਹੀ ਨਹੀਂ ਹੋਵੇਗਾ ਇਹ ਤਾਂ ਕੇਵਲ ਇਕ ਕਹਿਣ ਦੀ ਗੱਲ ਹੈ ਜੋ ਉਹ ਕਹਿ ਰਿਹਾ ਹੈ। ਉਹਨਾਂ (ਮਰਨ ਵਾਲਿਆਂ) ਦੇ ਪਿੱਛੇ ਇਕ ਪੜਦਾ ਹੈ ਜਿਹੜਾ ਮੁੜ ਜੀਵਿਤ ਕਰਨ ਵਾਲੇ ਦਿਨ (ਕਿਆਮਤ) ਤਕ ਰਹੇਗਾ। info
التفاسير:

external-link copy
101 : 23

فَاِذَا نُفِخَ فِی الصُّوْرِ فَلَاۤ اَنْسَابَ بَیْنَهُمْ یَوْمَىِٕذٍ وَّلَا یَتَسَآءَلُوْنَ ۟

101਼ ਜਦੋਂ ਬਿਗਲ ਬਜਾ ਦਿੱਤਾ ਜਾਵੇਗਾ ਫੇਰ ਨਾ ਤਾਂ ਕੋਈ ਰਿਸ਼ਤੇਦਾਰੀਆਂ ਹੀ ਰਹਿਣਗੀਆਂ ਅਤੇ ਨਾ ਹੀ ਇਕ ਦੂਜੇ ਦਾ (ਹਾਲ ਚਾਲ) ਪੁੱਛਿਆ ਜਾਵੇਗਾ। info
التفاسير:

external-link copy
102 : 23

فَمَنْ ثَقُلَتْ مَوَازِیْنُهٗ فَاُولٰٓىِٕكَ هُمُ الْمُفْلِحُوْنَ ۟

102਼ ਜਿਨ੍ਹਾਂ ਦੇ ਕਰਮਾਂ ਦੇ ਤੋਲ ਭਾਰੀ ਹੋਣਗੇ ਉਹੀਓ ਸਫ਼ਲ ਹੋਣਗੇ। info
التفاسير:

external-link copy
103 : 23

وَمَنْ خَفَّتْ مَوَازِیْنُهٗ فَاُولٰٓىِٕكَ الَّذِیْنَ خَسِرُوْۤا اَنْفُسَهُمْ فِیْ جَهَنَّمَ خٰلِدُوْنَ ۟ۚ

103਼ ਅਤੇ ਜਿਨ੍ਹਾਂ ਦਾ ਤੋਲ ਹਲਕਾ ਹੋਵੇਗਾ ਇਹ ਉਹ ਹੋਣਗੇ ਜਿਨ੍ਹਾਂ ਨੇ ਆਪਣਾ ਨੁਕਸਾਨ ਆਪ ਹੀ ਕੀਤਾ ਹੋਵੇਗਾ ਅਤੇ ਉਹ ਸਦਾ ਲਈ ਨਰਕ ਵਿਚ ਜਾਣਗੇ। info
التفاسير:

external-link copy
104 : 23

تَلْفَحُ وُجُوْهَهُمُ النَّارُ وَهُمْ فِیْهَا كٰلِحُوْنَ ۟

104਼ ਉਹਨਾਂ ਦੇ ਚਿਹਰਿਆਂ ਨੂੰ ਅੱਗ ਸਾੜੇਗੀ ਅਤੇ ਉਹਨਾਂ ਦੀਆਂ ਸ਼ਕਲਾਂ ਭੈੜੀਆਂ ਹੋ ਜਾਣਗੀਆਂ। info
التفاسير: