1 ਸੂਦ ਮੁੱਖ ਕਰਕੇ ਦੋ ਪ੍ਰਕਾਰ ਦਾ ਹੁੰਦਾ ਹੇ। ਇਕ ਇਹ ਕਿ ਕੁੱਝ ਸਮੇਂ ਲਈ ਕਿਸੇ ਨੂੰ ਸੌ ਰੁਪਏ ਇਸ ਸ਼ਰਤ ’ਤੇ ਦੇਣਾ ਕਿ ਵਾਪਸ ਕਰਦੇ ਹੋਏ ਇਕ ਸੌ ਪੰਜਾਹ ਜਾਂ ਇਕ ਸੌ ਪੱਚੀ ਦੇਣੇ ਹੋਣਗੇ। ਇਹ ਪੱਚੀ ਜਾ ਪੰਜਾਹ ਉਸ ਸਮੇਂ ਦੇ ਬਦਲੇ ਵਿਚ ਹੇ ਜਿਸ ਵਿਚ ਸੌ ਰੁਪਆ ਵਰਤਿਆ ਗਿਆ ਹੇ। ਦੂਜਾ ਸੂਦ ਉਹ ਹੇ ਜਿਹੜਾ ਛੇ ਚੀਜ਼ਾਂ ਵਿਚ ਘਟਣ ਵਧਣ ਜਾਂ ਨਕਦ ਤੇ ਉਧਾਰ ਕਾਰਨ ਹੁੰਦਾ ਹੇ। ਜਿਵੇਂ ਅਨਾਜ ਦੇ ਬਦਲੇ ਵਿਚ ਅਨਾਜ ਲੈਣ ਹੁੰਦਾ ਹੇ ਜੇਕਰ ਹੱਥੋ-ਹੱਥੀ ਬਰਾਬਰ ਬਰਾਬਰ ਹੋਵੇ ਤਾਂ ਠੀਕ ਹੇ ਜੇ ਇਸ ਵਿਚ ਘਟਣ ਵਧਣ ਜਾਂ ਇਕ ਨਕਦ ਹੋਵੇ ਤੇ ਦੂਜੀ ਉਧਾਰ ਹੋਵੇ ਜਾਂ ਦੋਵੇਂ ਹੀ ਉਧਾਰ ਹੋਣ ਉਹ ਵੀ ਸੂਦ ਹੇ। (ਅਹਸਨੁਲ ਬਿਆਨ)
1 ਹਦੀਸਾਂ ਵਿਚ ਸੂਦ ਦੀ ਹਰਾਮ ਕਮਾਈ ਤੋਂ ਰੋਕਿਆ ਗਿਆ ਹੇ ਜਿਵੇਂ ਨਬੀ (ਸ:) ਨੇ ਕੁੱਤੇ ਤੇ ਖ਼ੂਨ ਕੱਢਣ ਦੀ ਕੀਮਤ (ਲੈਣ-ਦੇਣ) ਤੋਂ ਮਨ੍ਹਾਂ ਕੀਤਾ ਹੇ, ਇੰਜ ਹੀ ਖੁਣਨ ਤੇ ਖੁਣਨ ਵਾਲੀਆਂ, ਸੂਦ ਖਾਣ ਅਤੇ ਖਲਾਉਣ ਵਾਲੇ ਅਤੇ ਤਸਵੀਰ ਬਣਾਉਣ ਵਾਲੇ ਉੱਤੇ ਲਾਅਨਤ ਭੇਜੀ ਹੇ, ਇੰਜ ਹੀ ਬਦਕਾਰ ਔੌਰਤ ਦੀ ਕਮਾਈ ਤੋਂ ਵੀ ਰੋਕਿਆ ਹੇ। (ਸਹੀ ਬੁਖ਼ਾਰੀ, ਹਦੀਸ: 2086, 5962) * ਅਬੂ-ਸਈਦ ਦਾ ਆਖਣਾ ਹੇ ਕਿ ਇਕ ਵਾਰ ਬਿਲਾਲ (ਰ:ਅ:) ਬਰਨੀ ਇਕ ਵਧੀਆ ਖਜੂਰ ਨਬੀ (ਸ:) ਦੀ ਸੇਵਾ ਵਿਖੇ ਲਿਆਏ ਆਪ (ਸ:) ਨੇ ਪੁੱਛਿਆ ਇਹ ਕਿਥੋਂ ਲਿਆਏ ਹੋ? ਬਿਲਾਲ ਨੇ ਕਿਹਾ ਕਿ ਮੇਰੇ ਕੋਲ ਇਕ ਘਟਿਆ ਕਿਸਮ ਦੀ ਖਜੂਰ ਸੀ ਤਾਂ ਮੈਂ ਇਸ ਘਟਿਆ ਕਿਸਮ ਦੀ ਖਜੂਰ ਦੇ ਦੋ ਤੋਲ ਦੇ ਕੇ ਇਕ ਤੋਲ ਵਧੀਆ ਖਜੂਰਾਂ ਦਾ ਲੈ ਲਿਆ ਤਾਂ ਜੋ ਤੁਹਾਡੀ ਸੇਵਾਂ ਵਿਚ ਪੇਸ਼ ਕਰ ਸਕਾਂ। ਤਾਂ ਆਪ (ਸ:) ਨੇ ਫ਼ਰਮਾਇਆ, ਅਫ਼ਸੋਸ ਹੇ ਅਫ਼ਸੋਸ! ਇਹ ਤਾਂ ਉੱਕਾ ਹੀ ਸੂਦ ਹੇ, ਇੰਜ ਨਾ ਕਰੋ, ਜੇ ਤੁਸੀਂ ਖਜੂਰ ਖਰੀਦਣੀ ਹੋਵੇ ਤਾਂ ਪਹਿਲਾਂ ਆਪਣੀ ਖਜੂਰ ਵੇਚੋ ਫਿਰ ਵਧੀਆ ਖਜੂਰਾਂ ਖਰੀਦੋ। (ਸਹੀ ਬੁਖ਼ਾਰੀ, ਹਦੀਸ: 2312)
1 ਇਸ ਥਾਂ ਸਦਕੇ ਤੋਂ ਭਾਵ ਮੁਆਫ਼ ਕਰ ਦੇਣਾ ਹੇ। ਨਬੀ (ਸ:) ਨੇ ਫ਼ਰਮਾਇਆ ਕਿ ਇਕ ਵਿਅਕਤੀ ਲੋਕਾਂ ਨੂੰ ਉਧਾਰ ਦਿਆ ਕਰਦਾ ਸੀ ਅਤੇ ਆਪਣੇ ਨੌਕਰ ਨੂੰ ਆਖਦਾ ਸੀ ਕਿ ਜੇ ਤੂੰ ਉਧਾਰ ਵਾਪਸ ਲੈਣ ਲਈ ਕਿਸੇ ਹੱਥ ਤੰਗ ਵਾਲੇ ਕੋਲ ਜਾਵੇ ਤਾਂ ਉਸ ਨਾਲ ਨਰਮੀ ਦਾ ਵਰਤਾਓ ਕਰੀਂ ਹੋ ਸਕਦਾ ਹੇ ਕਿ ਅੱਲਾਹ ਸਾਡੇ ਨਾਲ ਨਰਮੀ ਵਰਤੇ ਤਾਂ ਆਪ (ਸ:) ਨੇ ਫ਼ਰਮਾਇਆ ਜਦੋਂ ਅੱਲਾਹ ਨਾਲ ਉਸ ਦੀ ਮਿਲਣੀ ਹੋਵੇਗੀ ਤਾਂ ਅੱਲਾਹ ਉਸ ਨੂੰ ਮੁਆਫ਼ ਕਰ ਦੇਵੇਗਾ। (ਸਹੀ ਬੁਖ਼ਾਰੀ, ਹਦੀਸ: 3480)