1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 190 \ 2
1 “ਫ਼ਿਤਨਾ” ਦਾ ਅਰਥ ਸ਼ਿਰਕ ਹੇ, ਭਾਵ ਅੱਲਾਹ ਦਾ ਦੂਜਿਆਂ ਨੂੰ ਸਾਂਝੀ ਬਣਾਉਣਾ ਅਤੇ ਈਮਾਨ ਲਿਆਉਣ ਤੋਂ ਬਾਅਦ ਉਸ ਦਾ ਇਨਕਾਰ ਕਰਨਾ। ਜਿਹੜੀਆਂ ਮੁਸੀਬਤਾਂ ਜਾਂ ਪਰੇਸ਼ਾਨੀਆਂ ਅੱਲਾਹ ਵੱਲੋਂ ਅਜ਼ਮਾਇਸ਼ ਲਈ ਹੁੰਦੀਆਂ ਹਨ ਉਸ ਨੂੰ ਵੀ ਫ਼ਿਤਨਾ ਕਿਹਾ ਜਾਂਦਾ ਹੇ।
1 ਇਸ ਆਇਤ ਵਿਚ ਜੂਆ ਤੇ ਸ਼ਰਾਬ ਦੇ ਨੁਕਸਾਨਾਂ ਦੀ ਵਿਆਖਿਆ ਕੀਤੀ ਗਈ ਹੇ। ਇਹ ਇਸ ਸੰਬੰਧ ਵਿਚ ਮੁੱਢਲਾ ਹੁਕਮ ਸੀ ਪਰ ਬਾਅਦ ਵਿਚ ਮਾਇਦਾ ਸੂਰਤ ਦੀ ਨੱਵੇਵੀਂ (90) ਆਇਤ ਵਿਚ ਸਪਸ਼ਟ ਸ਼ਬਦਾਂ ਵਿਚ ਇਹਨਾਂ ਦੀ ਮਨਾਹੀ ਕਰ ਦਿੱਤੀ। ਹੁਣ ਸ਼ਰਾਬ ਤੇ ਜੂਆ ਦੋਵੇਂ ਹਰਾਮ ਹਨ ਹਦੀਸ ਵਿਚ ਇਨ੍ਹਾਂ ਦੇ ਹਰਾਮ ਹੋਣ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਰੁ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਜਿਸ ਨੇ ਭੁਲ ਕੇ ਵੀ (ਲਾਤ ਤੇ ਉਜ਼ਾ ਦੇਵੀਆਂ ਦੀ ਸੋਂਹ ਖਾਦੀ ਉਸ ਨੂੰ ਚਾਹੀਦਾ ਹੇ ਕਿ ਲਾ ਇਲਾਹ ਇਲੱਲਾਹ ਕਹੇ (ਤਾਂ ਜੋ ਨਵੇਂ ਸਿਰਿਓ ਈਮਾਨ ਵਿਚ ਆ ਜਾਵੇ) ਅਤੇ ਜਿਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਆਓ! ਆਪਾਂ ਜੂਆ ਖੇਡੀਏ ਤਾਂ ਉਸ ਨੂੰ ਕੱਫ਼ਾਰੇ ਵਜੋਂ ਭਾਵ ਗੁਨਾਹ ਕਰਨ ਦੇ ਬਦਲੇ ਵਿਚ ਖ਼ੈਰਾਤ ਕਰਨੀ ਚਾਹੀਦੀ ਹੇ। (ਸਹੀ ਬੁਖ਼ਾਰੀ, ਹਦੀਸ: 4860)
* ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਜਿਸ ਨੇ ਦੁਨੀਆਂ ਵਿਚ ਸ਼ਰਾਬ ਪੀ ਲਈ ਅਤੇ (ਮਰਦੇ ਹੋਏ ਵੀ) ਤੌਬਾ ਨਹੀਂ ਕੀਤੀ ਤਾਂ ਉਹ ਜੰਨਤ ਦੀ ਸ਼ਰਾਬ ਤੋਂ ਵਾਂਝਾ ਰਹੇਗਾ। (ਸਹੀ ਬੁਖ਼ਾਰੀ, ਹਦੀਸ: 5575)
* ਹਦੀਸ ਅਨੁਸਾਰ ਕਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਇਕ ਇਹ ਵੀ ਹੇ ਕਿ ਜਹਾਲਤ ਫੈਲ ਜਾਵੇਗੀ ਅਤੇ ਧਾਰਮਿਕ ਗਿਆਨ ਘੱਟ ਜਾਵੇਗਾ ਅਤੇ ਜ਼ਨਾਖ਼ੋਰੀ ਆਮ ਹੋ ਜਾਵੇਗੀ ਅਤੇ ਸ਼ਰਾਬ ਵੀ ਸ਼ਰੇਆਮ ਪੀਤੀ ਜਾਵੇਗੀ ਪੁਰਸ਼ਾਂ ਦੀ ਘਾਟ ਹੋ ਜਾਵੇਗੀ ਅਤੇ ਔੌਰਤਾਂ ਦੀ ਗਿਣਤੀ ਵੱਧ ਜਾਵੇਗੀ ਐਥੋਂ ਤਕ ਕਿ ਪੰਜਾਹ ਔੌਰਤਾਂ ਦੀ ਰਖਵਾਲੀ ਇਕ ਪੁਰਸ਼ ਕਰੇਗਾ। (ਸਹੀ ਬੁਖ਼ਾਰੀ, ਹਦੀਸ: 5577)